Posts

Showing posts from November, 2024

ਰਣਜੀਤ ਆਜ਼ਾਦ ਕਾਂਝਲਾ ਦਾ ‘ਅਰਸ਼ ਦੇ ਤਾਰੇ’ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ

Image
           ਰਣਜੀਤ ਆਜ਼ਾਦ ਕਾਂਝਲਾ ਦਾ ‘ ਅਰਸ਼ ਦੇ ਤਾਰੇ ’ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ   ਹੈ । ਉਹ ਕਾਫੀ ਲੰਬੇ ਸਮੇਂ ਤੋਂ ਸਾਹਿਤ ਦੀਆਂ ਵੱਖ - ਵੱਖ ਵਿਧਾਵਾਂ ਵਿੱਚ ਲਿਖਦਾ ਆ ਰਿਹਾ ਹੈ । ਉਹ ਬਹੁ - ਵਿਧਾਵੀ ਤੇ ਬਹੁ - ਪੱਖੀ ਲੇਖਕ ਹੈ । ਉਸ ਦੀਆਂ ਮਿੰਨੀ ਕਹਾਣੀਆਂ ਸਾਹਿਤਕ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਵਿੱਚੋਂ ਕੁਝ ਕੁ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਤ ਵੀ ਹੋਈਆਂ ਹਨ । ਸਰਕਾਰੀ ਨੌਕਰੀ ਦੀਆਂ ਜ਼ਿੰਮੇਵਾਰੀਆਂ ਕਰਕੇ ਹੁਣ ਤੱਕ ਉਹ ਕਹਾਣੀਆਂ ਦੀ ਕੋਈ ਪੁਸਤਕ ਪ੍ਰਕਾਸ਼ਤ ਨਹੀਂ ਕਰਵਾ ਸਕਿਆ । ਪ੍ਰੰਤੂ ਸਰਕਾਰੀ ਨੌਕਰੀ ਵਿੱਚੋਂ ਸੇਵਾ ਮੁਕਤ ਹੋਣ ਤੋਂ ਬਾਅਦ ਇਹ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਕਰਵਾਇਆ ਹੈ । ‘ ਅਰਸ਼ ਦੇ ਤਾਰੇ ’ ਮਿੰਨੀ ਕਹਾਣੀ ਸੰਗ੍ਰਹਿ ਵਿੱਚ ਉਸ ਦੀਆਂ 65 ਮਿੰਨੀ ਕਹਾਣੀਆਂ ਹਨ । ਇਨ੍ਹਾਂ ਕਹਾਣੀਆਂ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਦੀ ਪ੍ਰਤੀਨਿਧਤਾ ਕਰਦੇ ਹਨ । ਉਸ ਦੇ ਵਿਸ਼ਿਆਂ ਵਿੱਚ ਸਮਾਜਿਕ , ਆਰਥਿਕ , ਸਭਿਅਚਾਰਕ , ਵਿਦਿਅਕ , ਭਰੂਣ ਹੱਤਿਆ , ਦਾਜ ਦਹੇਜ , ਇਸਤਰੀਆਂ ਨਾਲ ਦੁਰਵਿਵਹਾਰ , ਧਾਰਮਿਕ ਅਤੇ ਰਾਜਨੀਤਕ ਸ਼ਾਮਲ ਹਨ । ਇਹ ਵਿਸ਼ੇ ਸਮਾਜਿਕ ਤਾਣੇ ਬਾਣੇ ਵਿ...

ਪੰਜਾਬ ਦਾ ਮੁੱਦਈ ਮਨੁੱਖੀ ਹੱਕਾਂ ਦਾ ਪਹਿਰੇਦਾਰ : ਡਾ.ਪਿਆਰਾ ਲਾਲ ਗਰਗ ਉਜਾਗਰ ਸਿੰਘ

       ਸੰਸਾਰ ਵਿੱਚ ਆਮ ਤੌਰ ‘ ਤੇ ਲੋਕ ਰਵਾਇਤੀ ਢੰਗ ਨਾਲ ਜ਼ਿੰਦਗੀ ਬਸਰ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ । ਕੁਝ ਨੂੰ ਕੁ ਲੋਕ ਹਮੇਸ਼ਾ ਸੰਸਾਰ ਤੋਂ ਵੱਖਰੇ ਢੰਗ ਨਾਲ ਆਪਣਾ ਜੀਵਨ ਜਿਉਂਦੇ ਹਨ । ਉਹ ਕਦੀਂ ਵੀ ਛੇਤੀ ਕੀਤਿਆਂ ਬਹੁ ਸੰਮਤੀ ਲੋਕਾਂ ਦੀ ਹਾਂ ਵਿੱਚ ਹਾਂ ਨਹੀਂ ਮਿਲਾਉਂਦੇ ਪ੍ਰੰਤੂ ਉਹ ਆਪਣੀਆਂ ਸ਼ਰਤਾਂ ‘ ਤੇ ਜ਼ਿੰਦਗੀ ਵਿੱਚ ਵਿਚਰਦੇ ਹਨ । ਸਮਾਜ ਵਿੱਚ ਵਾਪਰਨ ਵਾਲੀ ਹਰ ਚੰਗੀ / ਮੰਦੀ ਘਟਨਾ ਤੋਂ ਪ੍ਰਭਾਵਤ ਹੋਏ ਬਿਨਾ ਉਹ ਰਹਿ ਨਹੀਂ ਸਕਦੇ । ਅਜਿਹਾ ਹੀ ਇੱਕ ਵਿਅਕਤੀ ਡਾ . ਪਿਆਰਾ ਲਾਲ ਗਰਗ ਹੈ , ਜਿਨ੍ਹਾਂ ਨੂੰ ਲੋਕ ਪਿਆਰੇ ਲਾਲ ਗਰਗ ਦੇ ਨਾਮ ‘ ਤੇ ਜਾਣਦੇ ਹਨ ਪ੍ਰੰਤੂ ਉਸਦਾ ਨਾਮ ‘ ਪਿਆਰਾ ਲਾਲ ਗਰਗ ’ ਹੈ । ਡਾ . ਪਿਆਰਾ ਲਾਲ ਗਰਗ ਪੰਜਾਬ ਦਾ ਮੁੱਦਈ ਅਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਦੇ ਤੌਰ ‘ ਤੇ ਜਾਣੇ ਜਾਂਦੇ ਹਨ । ਉਹ ਬਹੁਤ ਸਾਰੇ ਡਾਕਟਰੀ ਅਤੇ ਹੋਰ ਪੰਜਾਬ / ਕੇਂਦਰ ਸਰਕਾਰ ਦੇ ਉਚ ਅਹੁਦਿਆਂ ‘ ਤੇ ਰਹੇ ਹਨ ਪ੍ਰੰਤੂ ਉਨ੍ਹਾਂ ਦਾ ਸਮਾਜਿਕ ਜੀਵਨ ਤੇ ਰਹਿਣ ਸਹਿਣ ਬਹੁਤ ਹੀ ਸਾਦਾ ਹੈ । ਸਾਦਗੀ ਉਸਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਹੈ । ਉਨ੍ਹਾਂ ਨੂੰ ਨੈਤਿਕਤਾ ਦੇ ਰਖਵਾਲੇ ਵੀ ਕਿਹਾ ਜਾ ਸਕਦਾ ਹੈ । ਉਹ ਇੱਕ ਚੇਤੰਨ ਸੰਜ...