ਹਰਪ੍ਰੀਤ ਕੌਰ ਸੰਧੂ ਦਾ ਕਾਵਿ ਸੰਗ੍ਰਹਿ ‘ਚੁੱਪ ਨਾ ਰਿਹਾ ਕਰ’ : ਮਾਨਸਿਕ ਸਰੋਕਾਰਾਂ ਦਾ ਪ੍ਰਤੀਬਿੰਬ


 

    ਹਰਪ੍ਰੀਤ ਕੌਰ ਸੰਧੂ ਬਹੁ-ਪਰਤੀ, ਬਹੁ-ਦਿਸ਼ਾਵੀ ਅਤੇ ਬਹੁ-ਅਰਥੀ ਸਾਹਿਤਕਾਰ ਹੈ ਉਸ ਦੀਆਂ ਕਵਿਤਾਵਾਂ ਅਤੇ ਵਾਰਤਿਕ ਇਨਸਾਨੀ ਮਾਨਸਿਕਤਾ ਦੇ ਅਹਿਸਾਸਾਂ ਦਾ ਪ੍ਰਗਟਾਵਾ ਕਰਦੀਆਂ ਹਨ ਹਰਪ੍ਰੀਤ ਕੌਰ ਸੰਧੂ ਦਾ ਇੱਕ ਕਾਵਿ ਸੰਗ੍ਰਹਿਅੰਤਰਨਾਦਪਹਿਲਾਂ ਪ੍ਰਕਾਸ਼ਤ ਹੋ ਚੁੱਕਾ ਹੈਚੁੱਪ ਨਾ ਰਿਹਾ ਕਰਉਸ ਦਾ ਦੂਜਾ ਕਾਵਿ ਸੰਗ੍ਰਹਿ ਹੈ ਉਹ ਖੁਲ੍ਹੀ ਤੇ ਵਿਚਾਰ ਪ੍ਰਧਾਨ ਕਵਿਤਾ ਲਿਖਦੀ ਹੈ ਪ੍ਰੰਤੂ ਉਸ ਦੀ ਕਵਿਤਾ ਨੂੰ ਸਮਝਣ ਲਈ ਪਾਠਕ ਨੂੰ ਸੰਵੇਦਨਸ਼ੀਲ ਹੋਣਾ ਪਵੇਗਾ ਕਿਉਂਕਿ ਕਵਿਤਰੀ ਖ਼ੁਦ ਬਹੁਤ ਹੀ ਸੰਵੇਦਨਸ਼ੀਲ ਹੈ ਸੰਵੇਦਨਸ਼ੀਲ ਵਿਅਕਤੀ ਸੰਸਾਰ ਵਿੱਚ ਵਾਪਰਨ ਵਾਲੀ ਹਰ ਘਟਨਾ ਤੇ ਪ੍ਰਸਥਿਤੀ ਨੂੰ ਅਣਡਿਠ ਨਹੀਂ ਕਰ ਸਕਦਾ, ਸਗੋਂ ਉਹ ਸੋਚਦਾ ਹੈ ਕਿ ਇਹ ਘਟਨਾ ਕਿਉਂ ਵਾਪਰੀ ਹੈ ਤੇ ਇਸ ਦਾ ਕੀ ਹੱਲ ਹੋਣਾ ਚਾਹੀਦਾ ਹੈ? ਕਵਿਤਰੀ ਦੀਆਂ ਬਹੁਤੀਆਂ ਕਵਿਤਾਵਾਂ ਬਹੁ-ਅਰਥੀ ਅਤੇ ਸਿੰਬਾਲਿਕ ਹਨ ਜਿਵੇਂ ਗ਼ਜ਼ਲਾਂ ਵਿੱਚ ਹਰ ਸ਼ਿਅਰ ਦੇ ਵੱਖਰੇ-ਵੱਖਰੇ ਅਰਥ ਹੁੰਦੇ ਹਨ, ਭਾਵ ਇਕ ਗ਼ਜ਼ਲ ਵਿੱਚ ਅਨੇਕਾਂ ਵਿਸ਼ੇ ਛੋਹੇ ਹੁੰਦੇ ਹਨ, ਉਸੇ ਤਰ੍ਹਾਂ ਹਰਪ੍ਰੀਤ ਕੌਰ ਸੰਧੂ ਦੀਆਂ ਕਵਿਤਾਵਾਂ ਵਿੱਚ ਵੀ ਕਈ ਵਿਸ਼ੇ ਛੋਹੇ ਹੁੰਦੇ ਹਨ ਆਮ ਤੌਰਤੇ ਪਾਠਕ ਸਰਸਰੀ ਨਿਗਾਹ ਨਾਲ ਪੜ੍ਹਦਿਆਂ ਕਵਿਤਾ ਦੇ ਸ਼ਬਦੀ ਅਰਥਾਂ ਵਿੱਚ ਪੈ ਜਾਂਦੇ ਹਨ ਧਿਆਨ ਨਾਲ ਪੜ੍ਹਿਆਂ ਪਤਾ ਲੱਗਦਾ ਹੈ ਕਿ ਹਰਪ੍ਰੀਤ ਕੌਰ ਸੰਧੂ ਦੀਆਂ ਕਵਿਤਾਵਾਂ ਦੇ ਅਨੇਕ ਅਰਥ ਨਿਕਲਦੇ ਹਨ ਕਵਿਤਰੀ ਦੇ ਵਿਚਾਰਾਂ ਅਤੇ ਅਹਿਸਾਸਾਂ ਦੀਆਂ ਮਹਿਕਾਂ ਪਾਠਕ ਦੀ ਮਾਨਸਿਕਤਾ ਨੂੰ ਸੁਗੰਧਤ ਕਰ ਦਿੰਦੀਆਂ ਹਨ ਚਰਚਾ ਅਧੀਨ ਕਾਵਿ ਸੰਗ੍ਰਹਿਚੁੱਪ ਨਾ ਰਿਹਾ ਕਰਵਿੱਚ ਉਸ ਦੀਆਂ 55 ਕਵਿਤਾਵਾਂ ਹਨ ਕਵਿਤਾਵਾਂ ਸ਼ੁਰੂ ਕਰਨ ਤੋਂ ਪਹਿਲਾਂ ਹਰਪ੍ਰੀਤ ਕੌਰ ਸੰਧੂ ਨੇ ਲਿਖਿਆ ਹੈ :

ਭਰੋਸਾ

 ਗੁਆਚ ਰਿਹਾ ਹੈ

 ਰਿਸ਼ਤਿਆਂ ਦੀ ਤਹਿਚੋਂ

   ਇਸ ਤੋਂ ਪਤਾ ਲੱਗਦਾ ਹੈ ਕਿਚੁੱਪ ਨਾ ਰਿਹਾ ਕਰਕਾਵਿ ਸੰਗ੍ਰਹਿ ਸਮਾਜਿਕ ਤਾਣੇ ਬਾਣੇ ਦੇ ਵਰਤ-ਵਰਤਾਰੇਤੇ ਵਿਵਹਾਰ ਵਿੱਚ ਚੁੱਕੀ ਗਿਰਾਵਟ ਬਾਰੇ ਪਾਠਕਾਂ ਨੂੰ ਜਾਗ੍ਰਤ ਕਰ ਰਿਹਾ ਹੈ ਕਵਿਤਰੀ ਨੇ ਇਸ ਕਾਵਿ ਸੰਗ੍ਰਹਿ ਦੀ ਪਹਿਲੀ ਕਵਿਤਾ ਦਾ ਸਿਰਲੇਖ ਹੀਕਵਿਤਾਰੱਖਿਆ ਹੈ ਇਸ ਕਵਿਤਾ ਵਿੱਚ ਹਰਪ੍ਰੀਤ ਕੌਰ ਸੰਧੂ ਨੇ ਆਪਣੇ ਕਾਵਿਕ ਮਨ ਦੀ ਤਸਵੀਰ ਖਿੱਚ ਕੇ ਰੱਖ ਦਿੱਤੀ ਮੈਂ ਮਹਿਸੂਸ ਕੀਤਾ ਹੈ ਕਿ ਇਹ ਪਹਿਲੀ ਕਵਿਤਾ ਹੀ ਉਸ ਦੇ ਕਾਵਿ ਸੰਗ੍ਰਹਿ ਦਾ ਸਾਰ ਹੈ ਇਸ ਕਵਿਤਾ ਵਿੱਚ ਕਵਿਤਰੀ ਨੇ ਅਨੇਕਾਂ ਸਵਾਲ ਖੜ੍ਹੇ ਕਰ ਦਿੱਤੇ, ਜਿਨ੍ਹਾਂ ਦੇ ਜਵਾਬ ਉਹ ਸਮਾਜ ਤੋਂ ਮੰਗਦੀ ਹੈ ਇਸ ਕਵਿਤਾ ਵਿੱਚ ਉਸ ਨੇ ਹਰ ਸੰਵੇਦਨਸ਼ੀਲ ਇਨਸਾਨ ਦੇ ਮਨ ਵਿੱਚ ਪੈਦਾ ਹੋਣ ਵਾਲੇ ਉਨ੍ਹਾਂ ਅਹਿਸਾਸਾਂ ਦੀ ਜ਼ਿਕਰ ਕੀਤਾ ਹੈ, ਜਿਨ੍ਹਾਂ ਕਰਕੇ ਸਮਾਜ ਅਨੇਕ ਕਿਸਮ ਦੀਆਂ ਅਤਿਅੰਤ ਗਹਿਰੀਆਂ ਪੀੜਾਂ ਸਹਿ ਰਿਹਾ ਹੈ ਇਹ ਪੀੜਾਂ ਕਿਸੇ ਇੱਕ ਵਿਅਕਤੀ ਦੀਆਂ ਨਹੀਂ, ਸਗੋਂ ਇਹ ਸਾਰੀ ਲੋਕਾਈ ਨੂੰ ਸਹਿਣੀਆਂ ਪੈਂਦੀਆਂ ਹਨ ਇਸ ਕਵਿਤਾ ਤੋਂ ਕਵਿਤਰੀ ਦੇ ਅਤਿ ਸੰਵੇਦਨਸ਼ੀਲ ਹੋਣ ਦਾ ਪਤਾ ਲੱਗਦਾ ਹੈ ਇਹ ਸਾਰੀਆਂ ਪੀੜਾਂ ਸਮਾਜਿਕ ਤੇ ਮਾਨਸਿਕ ਸਰੋਕਾਰਾਂ ਦਾ ਪ੍ਰਗਟਾਵਾ ਕਰਦੀਆਂ ਹਨ ਸਮਾਜਿਕ ਤੇ ਪਰਿਵਾਰਿਕ ਰਿਸ਼ਤਿਆਂ ਵਿੱਚ ਆਏ ਨਿਘਾਰ ਬਾਰੇ ਕਵਿਤਰੀ ਨੇ ਕਈ ਕਵਿਤਾਵਾਂ ਵਿੱਚ ਚਿੰਤਾ ਪ੍ਰਗਟ ਕੀਤੀ ਹੈ, ਜਿਸ ਕਰਕੇ ਸਮਾਜ ਵਿੱਚੋਂ ਮੋਹ ਮੁਹੱਬਤ ਘੱਟ ਰਹੀ ਹੈ

    ਚੁੱਪ ਨਾ ਰਿਹਾ ਕਰਕਾਵਿ ਸੰਗ੍ਰਹਿ ਵਿੱਚ ਕਵਿਤਰੀ ਨੇ ਔਰਤ ਦੀ ਜ਼ਿੰਦਗੀ ਨਾਲ ਸੰਬੰਧਤ ਦੋ ਦਰਜਨ ਤੋਂ ਵੱਧ ਕਵਿਤਾਵਾਂ ਸ਼ਾਮਲ ਕੀਤੀਆਂ ਹਨ, ਜਿਨ੍ਹਾਂ ਵਿੱਚ ਜਾਗਣਾ-ਸੌਣਾ, ਬੇਲਿਹਾਜ਼ ਔਰਤ, ਜ਼ਿੰਦਗੀ ਦੀ ਦੌੜ, ਮਰਨਾ ਹੋ ਜਾਂਦਾ ਮੁਲਤਵੀ, ਚੁੱਪ ਨਾ ਰਿਹਾ ਕਰ, ਪੁਰਸ਼ ਸਿਰਫ ਪ੍ਰੇਮੀ ਨਹੀਂ ਹੁੰਦਾ, ਤੇਰਾ ਮੇਰਾ ਰਿਸ਼ਤਾ, ਗਲਵੱਕੜੀ, ਤਲਾਸ਼, ਮੈਲ਼ੀਆਂ ਨਿਗਾਹਾਂ, ਧੀਆਂ ਦੇ ਨਾਮ, ਜੀਣਾ ਚਾਹੁੰਦੀ, ਆਜ਼ਾਦ ਔਰਤ ਦੀ ਗਾਥਾ, ਪੇਂਡੂ ਬੀਬੀਆਂ, ਜਨਮ ਜਨਮਾਂਤਰ, ਚੁਰਾਹੇ ਵਿੱਚ ਖੜ੍ਹਾ ਬੁੱਤ, ਮੰਗ, ਸ਼ਿੰਗਾਰ ਬਨਾਮ ਜ਼ਿੰਦਗੀ, ਮੇਰੀ ਪਸੰਦ, ਧੁਖ਼ਦਾ ਸਵਾਲ, ਸੰਤਾਪ ਸੰਤਾਲ, ਔਰਤ ਹਾਂ,  ਖ਼ੁਸ਼ਬੂ ਦਾ ਘਰ ਅਤੇ  ਮੱਥੇ ਚੋਂ ਚੋਂਦੇ ਸਵਾਲ ਹਨ ਸ਼ਾਮਲ ਹਨ ਇਨ੍ਹਾਂ ਕਵਿਤਾਵਾਂ ਵਿੱਚ ਔਰਤ ਦੇ ਦਰਦ ਦੀ ਦਾਸਤਾਂ ਦੱਸੀ ਗਈ ਹੈਔਰਤ ਹਾਂਸਿਰਲੇਖ ਵਾਲੀ ਕਵਿਤਾ ਵਿੱਚ ਉਹ ਕਹਿੰਦੀ ਹੈ : ਔਰਤ ਕਮਜ਼ੋਰ ਨਹੀਂ ਕੋਮਲ ਹੋ ਸਕਦੀ ਹੈ,  ਬੇਸਹਾਰਾ ਨਹੀਂ ਸਹਾਰਾ ਬਣ ਸਕਦੀ ਹੈ, ਹੱਕ ਮੰਗ ਸਕਦੀ ਹੈ, ਜ਼ਰੂਰੀ ਨਹੀਂ ਖ਼ਬਸੂਰਤ ਹੋਵਾਂ, ਮਜ਼ਬੂਤ ਹੋ ਸਕਦੀ ਹਾਂ, ਚੰਡੀ ਤੇ ਚਟਾਨ ਬਣ ਸਕਦੀ ਹਾਂ ਪ੍ਰੰਤੂ ਉਹ ਰਿਸ਼ਤਿਆਂ ਨੂੰ ਜੋੜ ਕੇ ਰੱਖਣਾ ਚਾਹੁੰਦੀ ਹੈ ਔਰਤ ਮਾਂ, ਪਤਨੀ, ਭੈਣ, ਧੀ ਦੇ ਰੂਪ ਵਿੱਚ ਹੁੰਦੀ ਹੋਈ, ਇਹ ਜ਼ਰੂਰੀ ਨਹੀਂ ਉਹ ਡਰ ਕੇ ਰਹੇ ਤੇ ਹਮੇਸ਼ਾ ਸਮਝੌਤਾ ਹੀ ਕਰਦੀ ਰਹੇ ਮੁੱਢਲੇ ਹੱਕਾਂ ਲਈ ਉਸ ਨੂੰ ਉਠਣਾ ਪਵੇਗਾ ਹੁਣ ਉਹ ਮਜ਼ਲੂਮ ਨਹੀਂ ਇਸ ਦੇ ਨਾਲ ਹੀ ਉਹ ਇਸਤਰੀਆਂ ਨੂੰ ਸਲਾਹ ਵੀ ਦਿੰਦੀ ਹੈ ਇਸਤਰੀ ਦੇ ਸੁਭਾਅ, ਵਿਵਹਾਰ ਅਤੇ ਆਧੁਨਿਕਤਾ ਦੇ ਅਸਰ ਨੂੰ ਕਵਿਤਰੀ ਮੰਦਭਾਗਾ ਮਹਿਸੂਸ ਕਰਦੀ ਹੈ ਉਹ ਇਸਤਰੀ ਨੂੰ ਬਹਾਦਰੀ, ਸਿਆਣਪ ਅਤੇ ਸੰਜਮ ਤੋਂ ਕੰਮ ਲੈਣ ਦੀ ਪ੍ਰੇਰਨਾ ਦਿੰਦੀ ਹੈ ਇਸਤਰੀ ਨੂੰ ਆਪਣੇ ਆਪੇ ਦੀ ਪਛਾਣ ਕਰਕੇ ਚੰਗਿਆਈ ਤੇ ਬੁਰਾਈ ਦੀ ਪਰਖ ਕਰਨ ਦੇ ਸਮਰੱਥ ਹੋਣਾ ਪਵੇਗਾ ਕਿਉਂਕਿ ਸਮਾਜ ਵਿੱਚ ਇਸਤਰੀ ਦੇ ਕਈ ਰੂਪ ਹਨ, ਜਿਨ੍ਹਾਂ ਤੋਂ ਬਿਨਾਂ ਸਮਾਜ ਪੂਰਾ ਨਹੀਂ ਹੋ ਸਕਦਾ ਮਰਦ ਤੇ ਔਰਤ ਇਕ ਦੂਜੇ ਦੇ ਵਿਰੋਧੀ ਨਹੀਂ ਸਗੋਂ ਮਰਦ ਅਤੇ ਔਰਤ ਦੋਵੇਂ ਇਕ ਦੂਜੇ ਦੇ ਪੂਰਕ ਹਨ ਪ੍ਰੰਤੂ ਦੋਹਾਂ ਦੇ ਆਪੋ ਆਪਣੇ ਫ਼ਰਜ ਹਨ, ਜਿਨ੍ਹਾਂ ਨੂੰ ਨਿਭਾਉਣਾ ਆਉਣਾ ਚਾਹੀਦਾ ਹੈ ਕਵਿਤਰੀ ਆਪਣੀਆਂ ਕਵਿਤਾਵਾਂ ਵਿੱਚ ਦੱਸਦੀ ਹੈ ਕਿ ਔਰਤ ਹੁਣ ਅਬਲਾ ਨਹੀਂ ਸਗੋਂ ਆਧੁਨਿਕਤਾ ਦੇ ਜ਼ਮਾਨੇ ਵਿੱਚ ਉਹ ਹਰ ਮੁਸੀਬਤ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ ਉਹ ਹੁਣ ਡਰ ਕੇ ਆਪਣਾ ਜੀਵਨ ਬਸਰ ਨਹੀਂ ਕਰੇਗੀ ਸਗੋਂ ਬਹਾਦਰੀ ਦਾ ਸਬੂਤ ਦੇਵੇਗੀ ਉਹ ਨਾ ਡਰੇਗੀ ਅਤੇ ਨਾ ਹੀ ਕਿਸੇ ਨੂੰ ਡਰਾਵੇਗੀ ਪ੍ਰੰਤੂ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਅਤੇ ਆਪਣੀਆਂ ਸ਼ਰਤਾਂ ਤੇ ਬਸਰ ਕਰੇਗੀ

  ਐਮ.ਐਸ.ਪੀ.ਕਵਿਤਾ ਵਿੱਚ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੀਆਂ ਦਾ ਘੱਟੋ ਘੱਟ ਸਮਰਥਨ ਮਿਲ ਨਾ ਦੇਣ ਦਾ ਜ਼ਿਕਰ ਕਰਦਿਆਂ ਸ਼ਾਪਿੰਗ ਮਾਲਜ਼ ਅਤੇ ਸਟੋਰਾਂ ਵਿੱਚ ਬ੍ਰਾਂਡਡ ਵਸਤਾਂ ਦੇ ਮੁੱਲ ਨਿਸਚਤ ਮਿਲਣ ਬਾਰੇ ਕਿੰਤੂ ਪ੍ਰੰਤੂ ਕਰਦੀ ਹੈ, ਭਾਵ ਕਿਸਾਨਾ ਨੂੰ ਉਨ੍ਹਾਂ ਦੀ ਫ਼ਸਲ ਦੇ ਮੁੱਲ ਕਿਸਾਨਾ ਦੀ ਮਰਜ਼ੀ ਅਨੁਸਾਰ ਨਿਸਚਤ ਕਿਉਂ ਨਹੀਂ ਹੁੰਦੇ? ਭਾਂਡੇ ਬਣਾਉਣ ਵਾਲੇ ਕਾਰੀਗਰ ਨੂੰ ਵੀ ਨਿਸਚਤ ਮੁੱਲ ਨਾ ਮਿਲਣ ਤੇ ਇਤਰਾਜ਼ ਪ੍ਰਗਟ ਕੀਤਾ ਗਿਆ ਹੈ ਸਾਡੀਆਂ ਸਰਕਾਰਾਂ ਦੇ ਅਵਸਲੇਪਣ ਅਤੇ ਗ਼ੈਰ ਸੰਜੀਦਗੀ ਦੇ ਸੰਤਾਪ ਦਾ ਪ੍ਰਗਟਾਵਾ ਕੀਤਾ ਗਿਆ ਹੈਸੰਤਾਪ ਸੰਤਾਲੀਕਵਿਤਾ ਵਿੱਚ ਹਿੰਦ ਪਾਕਿ ਦੀ ਵੰਡ ਦੀ ਤ੍ਰਾਸਦੀ ਸਮੇਂ ਨਫ਼ਰਤ, ਕਤਲੋਗਾਰਤ, ਲੁੱਟ ਘਸੁੱਟ ਅਤੇ ਇਸਤਰੀਆਂ ਨਾਲ ਬਲਾਤਕਾਰ ਵਰਗੀਆਂ ਘਟਨਾਵਾਂ ਨੇ ਇਨਸਾਨੀਅਤ ਸ਼ਰਮਸ਼ਾਰ ਕੀਤੀ ਦੋਹਾਂ ਭਾਈਚਾਰਿਆਂ ਨੇ ਸੰਤਾਪ ਭੋਗਿਆ ਹੈ ਕਵਿਤਰੀ ਨੇ ਇਹ ਸਾਰਾ ਕੁਝ ਸਿਆਸਤਦਾਨਾ ਦੇ ਸਿਰ ਮੜ੍ਹਿਆ ਹੈਫੁਲਕਵਿਤਾ ਵਿੱਚ ਫ਼ੁਲਾਂ ਦੀ ਮਹਿਕ ਨਾਲੋਂ ਮਨ ਦੀ ਖ਼ੁਸ਼ਬੋ ਨੂੰ ਸਥਿਰ ਕਿਹਾ ਹੈਫ਼ੁੱਲਾਂ ਦੀ ਕਹਾਣੀਕਵਿਤਾ ਵਿੱਚ ਕਵਿਤਰੀ ਕਹਿ ਰਹੀ ਹੈ ਕਿ ਫੁੱਲ ਆਪਣੀ ਅਹਿਮੀਅਤ ਗ਼ਮੀ ਅਤੇ ਖ਼ੁਸ਼ੀ ਭਾਵ ਹਰ ਥਾਂਤੇ ਬਣਾ ਲੈਂਦੇ ਹਨ, ਬਿਲਕੁਲ ਇਸੇ ਤਰ੍ਹਾਂ ਇਨਸਾਨ ਨੂੰ ਆਪਣੀ ਕਾਬਲੀਅਤ ਅਜਿਹੀ ਬਣਾਉਣੀ ਚਾਹੀਦੀ ਹੈ ਕਿ ਉਹ ਸਦਾਬਹਾਰ ਰਹੇ, ਭਾਵ ਹਰ ਮੌਕੇਤੇ ਦੁੱਖ, ਸੁੱਖ ਤੇ ਮੁਸੀਬਤ ਵਿੱਚ ਉਸ ਦੀ ਕਾਬਲੀਅਤ ਦਾ ਮੁੱਲ ਪੈਂਦਾ ਰਹੇਤਹਿ ਚੋਂਕਵਿਤਾ ਸਮਾਜਿਕ ਗਿਰਾਵਟ ਦੀ ਮੂੰਹ ਬੋਲਦੀ ਤਸਵੀਰ ਹੈ ਇਨਸਾਨ ਆਪਣੇ ਵਰਤਮਾਨ ਅਤੇ ਭਵਿਖ ਬਾਰੇ ਸੰਜੀਦਾ ਨਹੀਂ, ਤਹਿਜ਼ੀਬ, ਜਜ਼ਬਾਤ, ਅਹਿਸਾਸ, ਜੰਗਲ, ਇਨਸਾਨੀਅਤ ਗਾਇਬ ਹੋ ਰਹੀ ਹੈ ਜ਼ਮੀਨ ਵਿੱਚੋਂ ਪਾਣੀ ਖ਼ਤਮ ਹੋਣ ਬਾਰੇ ਸੰਜੀਦਾ ਨਹੀਂ ਆਦਿਹਮਸਾਏਕਵਿਤਾ ਧਾਰਮਿਕ ਗਿਰਾਵਟ ਦਰਸਾਉਂਦੀ ਕਵਿਤਰੀ ਆਪਣੀਆਂ ਕਵਿਤਾਵਾਂ ਵਿੱਚ ਮਨੁੱਖ ਨੂੰ ਇਨਸਾਨੀ ਗੁਣਾਂ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਬੁਰਿਆਈ ਤੇ ਚੰਗਿਆਈ ਸਮਾਜ ਵਿੱਚ ਦੋਵੇਂ ਮੌਜੂਦ ਹਨ ਪ੍ਰੰਤੂ ਇਨਸਾਨ ਨੂੰ ਚੰਗਿਆਈ ਦਾ ਪੱਲਾ ਫੜ੍ਹਨਾ ਚਾਹੀਦਾ ਹੈ ਹਓਮੈ, ਧੋਖ਼ਾ, ਫਰੇਬ ਅਤੇ ਹੋਰ ਸਮਾਜਿਕ ਵਿਸੰਗਤੀਆਂ ਤੋਂ ਦੂਰ ਰਹਿਕੇ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ ਮਨੁੱਖ ਨੂੰ ਅਜਿਹੇ ਕਾਰਜ ਕਰਨੇ ਚਾਹੀਦੇ ਹਨ, ਜਿਨ੍ਹਾਂ ਦਾ ਸਮਾਜਿਕ ਤਾਣੇ ਬਾਣੇ ਨੂੰ ਲਾਭ ਪਹੁੰਚਦਾ ਹੋਵੇ ਭਵਿਖ ਵਿੱਚ ਕਵਿਤਰੀ ਤੋਂ ਹੋਰ ਵਧੇਰੇ ਬਿਹਤਰੀਨ ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ

  95 ਪੰਨਿਆਂ, 145 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

   ਮੋਬਾਈਲ-94178 13072

   ujagarsingh48@yahoo.com

 

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ