ਅਰਜਨਟਾਈਨਾ ਵਿੱਚ ਮੁੰਗਫਲੀ ਦਾ ਬਾਦਸ਼ਾਹ : ਸਿਮਰਪਾਲ ਸਿੰਘ
ਪਰਵਾਸ ਪੰਜਾਬੀਆਂ ਖਾਸ ਤੌਰ ‘ਤੇ ਸਿੱਖਾ ਲਈ ਨਵਾਂ ਨਹੀਂ ਹੈ। ਪੰਜਾਬੀਆਂ/ਸਿੱਖਾਂ ਨੇ ਸੰਸਾਰ ਵਿੱਚ ਉਦਮੀ ਹੋਣ ਕਰਕੇ ਨਾਮ ਕਮਾਇਆ ਹੋਇਆ ਹੈ। ਪੰਜਾਬੀਆਂ/ਸਿੱਖਾਂ ਦੇ ਹਰ ਖੇਤਰ ਵਿੱਚ ਬੱਲੇ ਬੱਲੇ ਹੈ। ਪੰਜਾਬ ਵਿੱਚੋਂ ਪ੍ਰਵਾਸ ਵਿੱਚ ਜਾ ਕੇ ਮਨੁੱਖਤਾ ਦੇ ਭਲੇ ਦਾ ਸੰਦੇਸ਼ ਦੇਣ ਦਾ ਕਾਰਜ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬਤ ਦੇ ਭਲੇ ਲਈ ਦੇਸ਼ ਵਿਦੇਸ਼ ਵਿੱਚ ਦੂਰ ਦੁਰਾਡੇ ਥਾਵਾਂ ਤੇ ਪੈਦਲ ਯਾਤਰਾਵਾਂ ਕਰਕੇ ਮਾਨਵਤਾ ਦਾ ਭਲਾ ਕੀਤਾ ਸੀ। ਉਨ੍ਹਾਂ ਨੂੰ ਵਹਿਮਾਂ ਭਰਮਾ ਵਿੱਚੋਂ ਕੱਢਦੇ ਹੋਏ ਨਵੀਂ ਜ਼ਿੰਦਗੀ ਜਿਓਣ ਲਈ ਅਧਿਆਤਮਿਕ ਰੌਸ਼ਨੀ ਦਿੱਤੀ। ਉਨ੍ਹਾਂ ਤੋਂ ਬਾਅਦ ਗਦਰੀ ਬਾਬਿਆਂ ਨੇ ਪਰਵਾਸ ਵਿੱਚ ਜਾ ਕੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦਿਆਂ ਆਜ਼ਾਦੀ ਭਾਰਤ ਦੀ ਜਦੋਜਹਿਦ ਨੂੰ ਨਵਾਂ ਰੂਪ ਦੇ ਕੇ ਤੇਜ਼ ਕਰਕੇ ਭਾਰਤੀਆਂ ਵਿੱਚ ਜੋਸ਼ ਪੈਦਾ ਕੀਤਾ। ਪਹਿਲੀ ਤੇ ਦੂਜੀ ਸੰਸਾਰ ਜੰਗ ਵਿੱਚ ਵੀ ਪੰਜਾਬੀ/ਸਿੱਖ ਅੰਗਰੇਜ਼ਾਂ ਦੀ ਫ਼ੌਜ ਵਿੱਚ ਭਰਤੀ ਹੋ ਕੇ ਰੋਜ਼ਗਾਰ ਲਈ ਪਰਵਾਸ ਵਿੱਚ ਜੰਗਾਂ ਵਿੱਚ ਹਿੱਸਾ ਲੈਣ ਲਈ ਗਏ। ਉਥੇ ਵੀ ਉਨ੍ਹਾਂ ਦਲੇਰੀ ਦਾ ਸਬੂਤ ਦਿੰਦਿਆਂ ਨਵੇਂ ਕੀਰਤੀਮਾਨ ਸਥਾਪਤ ਕੀਤੇ। ਇਸ ਸਮੇਂ ਸੰਸਾਰ ਦਾ ਕੋਈ ਦੇਸ਼ ਅਜਿਹਾ ਨਹੀਂ ਜਿਥੇ ਭਾਰਤੀ/ਪੰਜਾਬੀ/ਸਿੱਖ ਨਾ ਪਹੁੰਚੇ ਹੋਣ। ਉਸੇ ਲੜੀ ਨੂੰ ਅੱਗੇ ਤੋਰਦਿਆਂ ਪੰਜਾਬੀਆਂ/ਸਿੱਖਾਂ ਨੇ ਸੰਸਾਰ ਵਿੱਚ ਆਪਣੀ ਲਿਆਕਤ ਅਤੇ ਮਿਹਨਤ ਦਾ ਝੰਡਾ ਗੱਡਣ ਵਿੱਚ ਹਮੇਸ਼ਾ ਮੋਹਰੀ ਦੀ ਭੂਮਿਕਾ ਨਿਭਾਈ ਹੈ। ਆੜੂਆਂ, ਸੌਗੀ, ਬਦਾਮਾ, ਟ੍ਰਾਂਸਪੋਰਟ, ਹੋਟਲ, ਸੂਚਨਾ ਤਕਨਾਲੋਜੀ ਅਤੇ ਕਾਜੂਆਂ ਦੇ ਬਾਦਸ਼ਾਹ ਦਾ ਖ਼ਿਤਾਬ ਪ੍ਰਾਪਤ ਕਰਨ ਤੋਂ ਬਾਅਦ ਇਕ ਹੋਰ ਪੰਜਾਬੀ/ਸਿੱਖ ਸਿਮਰਪਾਲ ਸਿੰਘ ਨੇ ਅਰਜਨਟਾਈਨਾ ਵਿੱਚ ‘ਅਰਜਨਟਾਈਨਾ ਪਿ੍ਰੰਸ ਆਫ ਪੀਨਟ’ ਭਾਵ ‘ਅਰਜਨਟਾਈਨਾ ਦਾ ਮੁੰਗਫਲੀ ਦਾ ਰਾਜਕੁਮਾਰ’ ਬਣਨ ਦਾ ਮਾਣ ਹਾਸਲ ਕੀਤਾ ਹੈ। ਇਸ ਸਮੇਂ ਉਹ ਅਰਜਨਟਾਈਨਾ ਵਿੱਚ ਸਿੰਗਾਪੁਰ ਦੀ ਇੱਕ ‘ਓਲੇਮ ਇੰਟਰਨੈਸ਼ਨਲ’ ਕੰਪਨੀ ਦਾ ਡਾਇਰੈਕਟਰ ਅਤੇ ਸੀ.ਈ.ਓ.ਹੈ। ਉਸ ਨੂੰ ਅਰਜਨਟਾਈਨਾ ਵਿੱਚ ਮੁੰਗਫਲੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਇਸ ਤੋਂ ਪਹਿਲਾਂ ਉਹ ਅਫਰੀਕਾ, ਘਾਨਾ, ਮੋਜੰਮਬੀਕ ਵਿੱਚ ਦਸ ਸਾਲ ਕੰਮ ਕਰਦਾ ਰਿਹਾ। 2005 ਵਿੱਚ ਉਹ ਅਰਜਨਟਾਈਨਾ ਪਹੁੰਚ ਗਿਆ। ਇਥੇ ਆ ਕੇ ਉਸ ਨੇ ਓਲੇਮ ਇੰਟਰਨੈਸ਼ਨਲ ਕੰਪਨੀ ਵਿੱਚ ਨੌਕਰੀ ਕਰ ਲਈ, ਉਹ ਇਸ ਕੰਪਨੀ ਦੀ ਸੇਲਜ਼ ਦਾ ਕੰਮ ਵੇਖਦਾ ਸੀ। ਪੰਜ ਸਾਲਾਂ ਵਿੱਚ ਉਸ ਦੀ ਸਿਆਣਪ ਅਤੇ ਯੋਜਨਬੰਦੀ ਨਾਲ ਕੰਪਨੀ ਦਾ ਵਿਓਪਾਰ ਸਿਖ਼ਰਾਂ ਤੇ ਪਹੁੰਚ ਗਿਆ, ਜਿਸ ਕਰਕੇ ਕੰਪਨੀ ਨੇ ਉਸ ਦੀ ਤਰੱਕੀ ਕਰ ਦਿੱਤੀ। ਸਿਮਰਪਾਲ ਸਿੰਘ ਨੇ ਕੰਪਨੀ ਨੂੰ ਖੇਤੀ ਵਸਤਾਂ ਦੀ ਕਾਸ਼ਤ ਅਤੇ ਪ੍ਰਾਸੈਸਿੰਗ ਕਰਨ ਦਾ ਸੁਝਾਅ ਦਿੱਤਾ, ਜਿਸ ਦੇ ਸਿੱਟੇ ਵਜੋਂ ਕੰਪਨੀ ਨੇ 40 ਹਜ਼ਾਰ ਹੈਕਟੇਅਰ ਰਕਬੇ ਵਿੱਚ ਮੁੰਗਫਲੀ, 10 ਹਜ਼ਾਰ ਹੈਕਟੇਅਰ ਵਿੱਚ ਸੋਇਆ ਤੇ ਮੱਕੀ, ਚੌਲ ਅਤੇ ਹੋਰ ਖੇਤੀਬਾੜੀ ਨਾਲ ਸੰਬੰਧ ਰੱਖਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਵਾਉਣੀ ਸ਼ੁਰੂ ਕਰ ਦਿੱਤੀ। ਫ਼ਸਲਾਂ ਦੇ ਉਤਪਾਦਨ ਵੱਧਣ ਨਾਲ ਉਨ੍ਹਾਂ ਦੀ ਪ੍ਰਾਸੈਸਿੰਗ ਦੇ ਪ੍ਰਾਜੈਕਟ ਵੀ ਲਗਵਾਏ ਹਨ। ਉਹ ਖੇਤੀਬਾੜੀ ਨਾਲ ਸੰਬੰਧਤ 67 ਉਤਪਾਦ ਕਰਵਾਉਂਦਾ ਹੈ। ਇਸ ਤੋਂ ਪਹਿਲਾਂ ਇਹ ਕੰਪਨੀ ਛੋਟੇ ਪੱਧਰ ‘ਤੇ ਮੁੰਗਫਲੀ ਦੀ ਕਾਸ਼ਤ ਕਰਵਾਉਂਦੀ ਸੀ। ਇਸ ਸਮੇਂ ਉਹ ਇਸ ਕੰਪਨੀ ਦਾ ਡਾਇਰੈਕਟਰ ਅਤੇ ਸੀ.ਈ.ਓ. ਹੈ। ਉਸ ਕੋਲ 17000 ਲੋਕ ਕੰਮ ਕਰਦੇ ਹਨ। ਇਸ ਕੰਪਨੀ ਦਾ ਵਿਓਪਾਰ 70 ਦੇਸ਼ਾਂ ਵਿੱਚ ਹੈ। ਜਦੋਂ ਉਸ ਨੇ ਇਸ ਕੰਪਨੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਇਹ ਕੰਪਨੀ ਸੰਸਾਰ ਵਿੱਚ ਮੁੰਗਫਲੀ ਦੇ ਉਤਪਾਦਨ ਵਿੱਚ 28ਵੇਂ ਨੰਬਰ ਤੇ ਸੀ। ਇਸ ਸਮੇਂ ਮੁੰਗਫਲੀ ਦੇ ਉਤਪਾਦਨ ਵਿੱਚ ਉਸ ਦੀ ਕੰਪਨੀ ਸੰਸਾਰ ਵਿੱਚ ਤੀਜੇ ਨੰਬਰ ‘ਤੇ ਹੈ। ਉਸ ਦੀ ਕੋਸ਼ਿਸ਼ ਹੈ ਕਿ ਅਗਲੇ ਸਾਲ ਉਹ ਇਸ ਕੰਪਨੀ ਨੂੰ ਦੂਜੇ ਨੰਬਰ ਤੇ ਲੈ ਆਵੇ। ਪਹਿਲੇ ਨੰਬਰ ਤੇ ਮੁੰਗਫਲੀ ਦਾ ਉਤਪਾਦਨ ਚੀਨ ਕਰਦਾ ਹੈ। ਪਰਵਾਸ ਵਿੱਚ ਜਾ ਕੇ ਸਿਮਰਪਾਲ ਸਿੰਘ ਆਪਣੀ ਵਿਰਾਸਤ ਨਾਲ ਬਾਵਾਸਤਾ ਰਿਹਾ ਹੈ। ਉਸ ਦਾ ਸਿੱਖੀ ਸਰੂਪ ਅਰਜਨਟਾਈਨਾ ਦੇ ਲੋਕਾਂ ਨੂੰ ਉਸਦੀ ਵੱਖਰੀ ਪਛਾਣ ਕਰਕੇ ਬਹੁਤ ਹੀ ਪ੍ਰਭਾਵਤ ਕਰਦਾ ਹੈ। ਉਹ ਲੋਕ ਸਮਝਦੇ ਹਨ ਕਿ ਉਹ ਕੋਈ ਰਾਜਾ ਮਹਾਰਾਜਾ ਹੈ। ਅਰਜਨਟਾਈਨਾ ਦੇ ਲੋਕ ਉਸ ਨਾਲ ਤਸਵੀਰਾਂ ਖਿਚਵਾਉਣ ਵਿੱਚ ਖ਼ੁਸ਼ੀ ਮਹਿਸੂਸ ਕਰਦੇ ਹਨ। ਉਹ ਅਤੇ ਉਸ ਦਾ ਪਰਿਵਾਰ ਸਿੱਖੀ ਨੂੰ ਪ੍ਰਣਾਇਆ ਹੋਇਆ ਹੈ। ਦਸਤਾਰਧਾਰੀ ਸੁੰਦਰ, ਸੁਡੌਲ ਅਤੇ ਸੁਨੱਖਾ ਹੋਣ ਕਰਕੇ ਉਸ ਦੀ ਵੱਖਰੀ ਪਛਾਣ ਬਣ ਗਈ। ਜਦੋਂ ਉਹ ਆਪਣੀ ਕੰਪਨੀ ਦੇ ਵਿਓਪਾਰ ਸੰਬੰਧੀ ਅਰਜਨਟਾਈਨਾ ਦੇ ਕਲੱਬਾਂ ਵਿੱਚ ਜਾਂਦਾ ਹੈ ਤਾਂ ਲੋਕ ਉਸ ਨੂੰ ਮਹਾਰਾਜਾ ਕਹਿਕੇ ਸੰਬੋਧਨ ਕਰਦੇ ਸਨ। ਉਥੇ ਦੇ ਲੋਕ ਉਸ ਤੋਂ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਸਨ ਅਤੇ ਬਹੁਤ ਸਾਰੇ ਲੋਕਾਂ ਨੇ ਉਸ ਤੋਂ ਦਸਤਾਰ ਸਜਾਉਣੀ ਸਿੱਖ ਲਈ ਅਤੇ ਹੁਣ ਉਹ ਦਸਤਾਰ ਨੂੰ ਤਰਜੀਹ ਦਿੰਦੇ ਸਨ।
ਸਿਮਰਪਾਲ
ਸਿੰਘ ਦਾ ਪਿਛੋਕੜ ਅੰਮਿ੍ਰਤਸਰ
ਦਾ ਹੈ। ਉਸ
ਨੇ ਮੁੱਢਲੀ ਪੜ੍ਹਾਈ ਸੇਂਟ
ਸੇਵੀਅਰ ਸਕੂਲ ਦੁਰਗਾਪੁਰ ਤੋਂ
ਪ੍ਰਾਪਤ ਕੀਤੀ। ਫਿਰ
ਬੀ.ਐਸ.ਸੀ.ਐਗਰੀਕਲਚਰ
ਸ੍ਰੀ ਗੁਰੂ ਨਾਨਕ ਦੇਵ
ਯੂਨੀਵਰਸਿਟੀ ਅੰਮਿ੍ਰਤਸਰ ਤੋਂ ਪਾਸ ਕੀਤੀ। ਉਸ
ਤੋਂ ਬਾਅਦ ਉਸ ਨੇ
ਗੁਜਰਾਤ ਇਨਸਟੀਚਿਊਟ ਆਫ ਰੂਰਲ ਮੈਨੇਜਮੈਂਟ
ਆਨੰਦ (ਆਈ.ਆਰ.ਐਮ.ਏ) ਤੋਂ ਐਮ.ਬੀ.ਏ.ਦੀ
ਡਿਗਰੀ ਪਾਸ ਕੀਤੀ।
ਉਸ ਦੀ ਪਤਨੀ ਹਰਪ੍ਰੀਤ
ਕੌਰ ਨੇ ਆਈ.ਆਈ.ਟੀ. ਦਿੱਲੀ ਤੋਂ
ਆਰਕੀਟੈਕਟ ਵਿੱਚ ਐਮ.ਟੈਕ.ਕੀਤੀ ਹੋਈ ਹੈ। ਅਸਲ
ਵਿੱਚ ਉਹ ਆਈ.ਆਈ.ਟੀ.ਵਿੱਚ ਦਾਖਲਾ
ਲੈ ਕੇ ਪੜ੍ਹਨਾ ਜਾਂ
ਸਿਵਲ ਸਰਵਿਸ ਵਿੱਚ ਜਾਣਾ
ਚਾਹੁੰਦਾ ਸੀ। ਪ੍ਰੰਤੂ
ਹਾਲਾਤ ਨੇ ਕਰਵਟ ਲੈਂਦਿਆਂ
ਉਸ ਨੂੰ ਇਸ ਪਾਸੇ
ਲੈ ਆਂਦਾ। ਪੜ੍ਹਾਈ
ਖ਼ਤਮ ਕਰਨ ਤੋਂ ਬਾਅਦ
ਭਾਰਤ ਵਿੱਚ ਉਹ ਨੈਸ਼ਨਲ
ਡੇਅਰੀ ਡਿਵੈਲਪਮੈਂਟ ਬੋਰਡ ਤੇ ਅਮੁਲ
ਵਿੱਚ ਕੰਮ ਕਰਦਾ ਰਿਹਾ। 2001 ਵਿੱਚ ‘ਓਲੇਮ
ਇੰਟਰਨੈਸ਼ਨਲ ਕੰਪਨੀ’ ਵਿੱਚ ਭਰਤੀ
ਹੋ ਗਿਆ। ਉਥੇ
ਉਸਨੇ ਬਹੁਤ ਤਨਦੇਹੀ ਨਾਲ
ਕੰਮ ਕੀਤਾ ਤੇ ਕੰਪਨੀ
ਦਾ ਕਾਰੋਬਾਰ ਵੱਡੀ ਮਾਤਰਾ
ਵਿੱਚ ਵਧਾ ਦਿੱਤਾ।
ਅਰਜਨਟਾਈਨਾ ਵਿੱਚ ਉਸ ਦਾ
ਅਥਾਹ ਸਤਿਕਾਰ ਹੋਣ ਲੱਗ
ਪਿਆ। ਅਰਜਨਟਾਈਨਾ
ਵਿੱਚ ਉਸ ਦੀ ਕਾਬਲੀਅਤ
ਦਾ ਧਾਂਕ ਜੰਮ ਗਈ। ਉਸ
ਦੀ ਪ੍ਰਸੰਸਾ ਸੁਣਕੇ 2009 ਵਿੱਚ
ਉਸ ਨੂੰ ਅਰਜਨਟਾਈਨਾ ਵਿੱਚ
ਭਾਰਤ ਦਾ ਰਾਜਦੂਤ ਰੇਨਗਰਜ
ਵਿਸ਼ਵਾਨਾਥਨ ਵਿਸ਼ੇਸ਼ ਤੌਰ ‘ਤੇ
ਮਿਲਣ ਆਇਆ। ਕਿਉਂਕਿ
ਉਹ ਅਰਜਨਟਾਈਨਾ ਵਿੱਚ ਸਿਮਰਪਾਲ ਸਿੰਘ
ਦੀ ਪ੍ਰਸੰਸਾ ਤੋਂ ਪ੍ਰਭਾਵਤ
ਸੀ, ਇਸ ਲਈ ਉਸ
ਨੂੰ ਮਿਲਣਾ ਚਾਹੁੰਦਾ ਸੀ। 2013 ਵਿੱਚ ਉਹ
ਵਾਪਸ ਭਾਰਤ ਆ ਗਿਆ
ਸੀ। ਭਾਰਤ
ਵਿੱਚ ਉਸ ਨੇ ‘ਲੁਇਸ
ਡਰੇਫਸ ਕੰਪਨੀ’ ਵਿੱਚ ਨੌਕਰੀ
ਕਰ ਲਈ। ਇਥੇ
ਵੀ ਉਸ ਨੇ ਕੰਪਨੀ
ਵਿੱਚ ਅਨੇਕਾਂ ਸੁਧਾਰ ਕਰਕੇ
ਉਸ ਦਾ ਵਿਓਪਾਰ ਵਧਾ
ਦਿੱਤਾ, ਜਿਸ ਕਰਕੇ ਕੰਪਨੀ
ਨੇ ਉਸ ਨੂੰ ਕੰਪਨੀ
ਦਾ ਡਾਇਰੈਕਟਰ ਅਤੇ ਇੰਡੀਆ ਦਾ
ਸੀ.ਈ.ਓ.ਬਣਾ
ਦਿੱਤਾ। 2018 ਵਿੱਚ ਉਸ
ਨੇ ‘ਕਾਫਕੋ ਇੰਟਰਨੈਸ਼ਨਲ ਇੰਡੀਆ
ਜਾਇਨ ਕਰ ਲਈ।
ਇਸ ਕੰਪਨੀ ਨੇ ਵੀ
ਉਸ ਨੂੰ ਕੰਪਨੀ ਦਾ
ਸੀ.ਈ.ਓ.ਅਤੇ
ਡਾਇਰੈਕਟਰ ਬਣਾ ਦਿੱਤਾ।
ਉਹ 16 ਘੰਟੇ ਕੰਮ ਕਰਦਾ
ਹੈ। ਉਹ
ਨੈਸ਼ਨਲ ਕਾਉਂਸਲ ਫਾਰ ਐਗਰੀਕਲਚਰ
ਕਮੇਟੀ ਆਫ ਸੀ.ਆਈ.ਆਈ. ਅਤੇ ਸਸਟੇਨਏਬਲ
ਐਗਰੀਕਲਚਰ ਟਾਸਕ ਫੋਰਸ ਆਫ
ਐਫ.ਆਈ.ਸੀ.ਸੀ.ਆਈ. ਦਾ ਮੈਂਬਰ
ਹੈ। ਉਸ
ਦਾ ਵਿਚਾਰ ਹੈ ਕਿ
ਭਾਰਤ ਲਈ ਆਰਗੈਨਿਕ ਫਸਲਾਂ
ਦਾ ਧੰਧਾ ਲਾਹੇਬੰਦ ਰਹੇਗਾ।
ਤਸਵੀਰ-ਸਿਮਰਪਾਲ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment