ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ


 

ਗੁਰਬਾਣੀ ਗਿਆਨ ਦਾ ਅਥਾਹ ਸਮੁੰਦਰ ਹੈ ਇਸ ਸਮੁੰਦਰ ਵਿੱਚ ਗੋਤੇ ਲਾ ਕੇ ਇਸ ਵਿੱਚੋਂ ਮਾਨਵਤਾ ਦੀ ਬਿਹਤਰੀ ਲਈ ਵਹਿਮਾ ਭਰਮਾ ਤੋਂ ਨਿਜਾਤ ਦਿਵਾਉਣ ਵਾਲੀ ਵਿਚਾਰਧਾਰਾ ਚੁਣ ਕੇ ਪੁਸਤਕ ਰੂਪ ਵਿੱਚ ਪ੍ਰੋਸਣਾ ਵਾਹਿਗੁਰੂ ਦੀ ਮਿਹਰ ਸਦਕਾ ਜਸਮੇਰ ਸਿੰਘ ਹੋਠੀ ਦੇ ਹਿੱਸੇ ਆਇਆ ਹੈ ਜਸਮੇਰ ਸਿੰਘ ਹੋਠੀ ਗੁਰਬਾਣੀ ਦੀ ਵਿਆਖਿਆ ਗੁਰਮਤਿ ਸ਼ਬਦਾਵਲੀ ਵਿੱਚ ਵਿਗਿਆਨਕ ਦਿ੍ਰਸ਼ਟੀਕੋਣ ਨਾਲ ਕਰਦਾ ਹੈ ਉਸ ਨੇ ਹੁਣ ਤੱਕ ਪੰਜਾਬੀ ਵਿੱਚ 6 ਪੁਸਤਕਾਂਪੰਚਾ ਕੇ ਬਸਿ ਰੇ’, ‘ਦਸਮ ਦੁਆਰਾ ਅਗਮ ਅਪਾਰਾ’, ‘ਸੰਤਾਨ ਕੀ ਮਹਿਮਾ’, ‘ਸਤ ਵਾਰ’, ‘ਮੂਲ ਮੰਤਰ ਵੀਚਾਰਅਤੇ ‘5 ਕਕਾਰਪ੍ਰਕਾਸ਼ਤ ਕਰਵਾਈਆਂ ਹਨ, ਜਿਹੜੀਆਂ ਗੁਰਬਾਣੀ ਦੀ ਸੋਚਤੇ ਅਧਾਰਤ ਹਨ ਹਿੰਦੀ ਵਿੱਚ ਤਿੰਨ ਅਤੇ ਇਕ ਅੰਗਰੇਜ਼ੀ ਵਿੱਚ ਹੈਸਭੇ ਰੁਤੀ ਚੰਗੀਆਉਸ ਦੀ 7ਵੀਂ ਪੁਸਤਕ ਹੈ ਇਸ ਪੁਸਤਕ ਵਿੱਚ ਵੀ 7 ਲੇਖ ਹਨ, ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ 6 ਰੁੱਤਾਂ ਦੀ ਮਹਾਨਤਾ, ਵਿਆਖਿਆ, ਆਤਮਿਕ ਰਹਿਨੁਮਾਈ ਨੂੰ ਵਿਗਿਆਨਕ ਦਿ੍ਰਸ਼ਟੀਕੋਣ ਨਾਲ ਲਿਖਿਆ ਗਿਆ ਹੈ ਇਨ੍ਹਾਂ ਰੁੱਤਾਂ ਦਾ ਵਿਸ਼ਲੇਸ਼ਣ ਗੁਰਮਤਿ ਸਿਧਾਂਤਾਂ ਤੇ ਪੂਰਾ ਖ਼ਰਾ ਉਤਰਦਾ ਹੈ ਇਹ ਪੁਸਤਕ ਸਿੱਖ ਜਗਤ ਨੂੰ ਰੁੱਤਾਂ ਬਾਰੇ ਵਹਿਮ ਭਰਮ ਵਿੱਚੋਂ ਕੱਢਣ ਵਿੱਚ ਸਹਾਈ ਹੋਵੇਗੀ ਲੇਖਕ ਨੇ ਗਿਆਨ ਅਤੇ ਵਿਗਿਆਨ ਦਾ ਸੁਮੇਲ ਸੁਚੱਜੇ ਢੰਗ ਨਾਲ ਕੀਤਾ ਹੈ ਰੁੱਤਾਂ ਦਾ ਮਾਨਵਤਾ, ਪਸ਼ੂਆਂ, ਅਤੇ ਪੰਛੀਆਂਤੇ ਗਹਿਰਾ ਅਸਰ ਪੈਂਦਾ ਹੈ, ਉਸ ਪ੍ਰਭਾਵ ਦੇ ਨਤੀਜਿਆਂ ਨੂੰ ਵੀ ਵਰਣਨ ਕੀਤਾ ਗਿਆ ਹੈ  ਰੁੱਤਾਂ ਬਾਰੇ ਭਾਰਤ ਦੇ ਮੇਲੇ, ਅੰਤਰ-ਰਾਸ਼ਟਰੀ ਪ੍ਰਮੁੱਖ ਮੇਲੇ ਤੇ ਸਿੱਖ ਧਰਮ ਨਾਲ ਸੰਬੰਧਤ ਗੁਰਪੁਰਬ ਤੇ ਘਟਨਾਵਾਂ ਬਾਰੇ ਵੀ ਦੱਸਿਆ ਗਿਆ ਹੈ ਇਕ ਹੋਰ ਵਿਲੱਖਣਤਾ ਵਾਲਾ ਇਸ ਪੁਸਤਕ ਦਾ ਗੁਣ ਹੈ ਕਿ ਇਹ ਪੁਸਤਕ ਸੰਸਾਰ ਦੀਆਂ ਰੁੱਤਾਂ ਦਾ ਤੁਲਨਾਤਮਿਕ ਅਧਿਐਨ ਕਰਕੇ ਲਿਖੀ ਗਈ ਹੈ ਅਜਿਹੀਆਂ ਪੁਸਤਕਾਂ ਨੂੰ ਪ੍ਰਕਾਸ਼ਤ ਕਰਵਾਉਣ ਵਾਲੀ ਮੋਤਾ ਸਿੰਘ ਸਰਾਏ ਸੰਚਾਲਕ ਯੂਰਪੀ ਪੰਜਾਬੀ ਸੱਥ ਵਾਲਸਾਲ-(ਯੂ.ਕੇ.)ਅਤੇ ਡਾ.ਨਿਰਮਲ ਸਿੰਘ ਸੇਵਾਦਾਰ ਪੰਜਾਬੀ ਸੱਥ ਲਾਂਬੜਾਂ-ਜਲੰਧਰ ਨੂੰ ਸਲਾਮ ਕੀਤੇ ਬਿਨਾ ਰਿਹਾ ਨਹੀਂ ਜਾ ਸਕਦਾ, ਜਿਹੜੇ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ  ਪੁਸਤਕ ਦੇ ਨਾਮ ਵਾਲਾ ਪਹਿਲਾ ਹੀ ਲੇਖਸਭੇ ਰੁਤੀ ਚੰਗੀਆਵਿੱਚ ਰੁੱਤਾਂ ਬਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ

ਰਾਤੀ ਰੁਤੀ ਥਿਤੀ ਵਾਰ ਪਵਣ ਪਾਣੀ ਅਗਨੀ ਪਾਤਾਲ

ਤਿਸੁ ਵਿੱਚ ਧਰਤੀ ਥਾਪਿ ਰਖੀ ਧਰਮਸਾਲ

 ਭਾਵ ਰਾਤਾਂ, ਰੁੱਤਾਂ, ਥਿਤਾਂ ਤੇ ਵਾਰ ਹਵਾ ਪਾਣੀ, ਅੱਗ ਤੇ ਪਤਾਲ ਇਨ੍ਹਾਂ ਸਾਰਿਆਂ ਦੇ ਦਰਮਿਆਨ ਧਰਤੀ ਟਿਕੀ ਹੋਈ ਹੈ ਲੇਖਕ ਨੇ ਲਿਖਿਆ ਹੈ ਕਿ ਸੰਸਾਰ ਵਿੱਚ ਚਾਰ ਰੁੱਤਾਂ ਬਸੰਤ ਰੁੱਤ, ਗਰਮੀ ਰੁੱਤ, ਪੱਤਝੜ ਰੁੱਤ ਅਤੇ ਸਰਦ ਰੁੱਤ ਹਨ ਪ੍ਰੰਤੂ ਭਾਰਤੀ ਉਪ ਮਹਾਂਦੀਪ ਵਿੱਚ 6 ਰੁੱਤਾਂ ਮੰਨਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ 6 ਰੁੱਤਾਂ  ਸਰਸ ਬਸੰਤ-ਚੇਤ ਵੈਸਾਖ, ਗਰਮੀ-ਜੇਠ ਹਾੜ, ਵਰਖਾ- ਸਾਵਣ ਭਾਦੋਂ, ਪੱਤਝੜ-ਅਸੂ ਕੱਤਕ, ਸਿਸੀਅਰ-ਮਘਰ ਪੋਹ ਅਤੇ ਹਿਮਕਰ-ਮਾਘ ਫੱਗਣ ਨੂੰ ਮਾਣਤਾ ਦਿੱਤੀ ਗਈ ਹੈ ਰੁੱਤਾਂ ਵਿਗਿਅਨਕ ਢੰਗਾਂ ਨਾਲ ਵਾਪਰਦੀਆਂ ਹਨ ਇਨ੍ਹਾਂ ਵਿੱਚ ਤਬਦੀਲੀ ਧਰਤੀ ਦੀ ਰੀੜ-ਰੇਖਾ ਦੁਆਲੇ ਧਰਤੀ  ਉਲਾਰਵੀਂ ਹੋ ਕੇ ਝੁਕ ਕੇ ਘੁੰਮਦੀ ਹੈ, ਜਿਸ ਕਰਕੇ ਰੁੱਤਾਂ ਵਾਪਰਦੀਆਂ ਹਨ ਧਰਤੀ ਦੇ ਉਲਾਰ ਝੁਕਾਅ ਕਰਕੇ ਗਰਮੀ ਸਰਦੀ ਹੁੰਦੀ ਹੈ ਇਹ ਝੁਕਾਅ 6 ਮਹੀਨੇ ਸੂਰਜ ਵੱਲ ਹੁੰਦਾ ਹੈ ਤੇ ਗਰਮੀ ਰੁੱਤ ਹੁੰਦੀ ਹੈ 6 ਮਹੀਨੇ ਸੂਰਜ ਤੋਂ ਪਰੇ ਉਲਾਰ ਹੁੰਦਾ, ਜਿਸ ਕਰਕੇ ਸਰਦ ਰੁੱਤ ਹੁੰਦੀ ਹੈ ਉਲਾਰ ਝੁਕਾਅ ਨੂੰ ਸਾਇੰਸਦਾਨ ਤਿ੍ਰਛਾਪਣ ਕਹਿੰਦੇ ਹਨ ਦੱਖਣੀ ਅਰਧਗੋਲੇ ਵਿਖੇ ਰੁੱਤਾਂ ਦਾ 6 ਮਹੀਨੇ ਦਾ ਫਰਕ ਹੁੰਦਾ ਹੈ ਇਹ ਅਰਧਗੋਲਾ ਭੂਮੱਧ-ਰੇਖਾ ਦੇ ਉਤਰ ਤੇ ਦੱਖਣ ਦੋ ਹਿਸਿਆਂ ਵਿੱਚ ਵੰਡ ਦਿੰਦੇ ਹਨ ਇਸੇ ਕਰਕੇ ਗਰਮੀ ਤੇ ਸਰਦੀ ਦੇ ਮੌਸਮ ਹੁੰਦੇ ਹਨ ਇਟਲੀ ਦੇ ਸਾਇੰਸਦਾਨ ਗਲੈਲੀਓ ਨੇ ਕਿਹਾ ਸੀ ਧਰਤੀ ਗੋਲ ਤੇ ਘੁੰਮਦੀ ਹੈ ਈਸਾਈ ਮੁੱਖੀਆਂ ਨੇ ਉਸਦਾ ਵਿਰੋਧ ਕਰਕੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 927 ਤੋਂ 929 ਤੱਥ 6 ਰੁੱਤਾਂ ਦਾ ਉਪਦੇਸ਼ ਲਿਖਿਆ ਹੋਇਆ ਹੈ ਇਹ ਦੋ-ਦੋ ਦੇਸੀ ਮਹੀਨਿਆਂ ਦੀਆਂ 6 ਰੁੱਤਾਂ ਹਨ ਦੂਜਾ ਲੇਖਸਰਸ ਬਸੰਤ ਰੁੱਤਮਹੀਨੇ-ਚੇਤ-ਵੈਸਾਖ ਹੈ ਬਸੰਤ ਰੁੱਤ 6 ਰੁੱਤਾਂ ਵਿੱਚੋਂ ਇਕ ਹੈ, ਇਹ ਰੁੱਤ ਹਿਮਕਰ ਬਰਫਾਨੀ ਰੁੱਤ ਤੋਂ ਬਾਅਦ ਗਰਮੀ ਤੋਂ ਪਹਿਲਾਂ ਆਉਂਦੀ ਹੈ ਗੁਰੂ ਸਾਹਿਬ ਛੰਤ ਵਿੱਚ ਫਰਮਾਉਂਦੇ ਹਨ, ਬਸੰਤ ਰੁੱਤ ਰਸ ਵਾਲੀ ਹੰਦੀ ਹੈ  ਬਸੰਤ ਰੁੱਤ ਵਿੱਚ ਦਿਨ ਵਧਦੇ ਹਨ ਗੁਰੂ ਸਾਹਿਬਾਨਾਂ ਤੇ ਭਗਤਾਂ ਨੇ ਜ਼ਿਆਦਾਤਰ ਬਸੰਤ ਬਾਰੇ ਉਪਦੇਸ਼ ਬਸੰਤ ਰਾਗ ਵਿੱਚ ਗਾਇਨ ਕਰਕੇ ਵਰਣਨ ਕੀਤੇ ਹਨ ਫੁੱਲ ਖਿੜਨ ਲੱਗਦੇ ਹਨ ਸਰੋਂ ਦੇ ਫੁੱਲ ਖੇਤਾਂ ਵਿੱਚ ਜੋਬਨਤੇ ਹੁੰਦੇ ਹਨ ਗੁਰੂ ਘਰਾਂ ਵਿੱਚ ਬਸੰਤ ਪੰਚਵੀਂ ਮਨਾਈ ਜਾਂਦੀ ਹੈ, ਪੀਲੇ ਬਸਤਰ ਪਹਿਨੇ ਜਾਂਦੇ ਹਨ  ਖਾਲਸੇ ਦੀ ਸਾਜਨਾ ਵੈਸਾਖੀ ਵਾਲੇ ਦਿਨ ਕੀਤੀ ਗਈ ਹੋਲੀ ਤੇ ਹੋਲਾ ਮਹੱਲਾ ਦਾ ਤਿਓਹਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਿੰਨ ਦਿਨ ਚਲਦਾ ਹੈ ਵਿਗਿਆਨਕ ਤੌਰਤੇ ਬਸੰਤ ਰੁੱਤ ਸਭ ਤੋਂ ਵਧੀਆ ਮੰਨਿਆਂ ਜਾਂਦਾ ਹੈ ਤਾਪਮਾਨ ਦਰਮਿਆਨਾ ਹੁੰਦਾ ਹੈ ਬਸੰਤ ਰੁੱਤ ਸੁੱਖਦਾਈ, ਆਰਾਮਦਾਇਕ ਅਤੇ ਸ਼ਾਂਤੀਪੂਰਨ ਮੰਨੀ ਜਾਂਦੀ ਹੈ ਸੂਰਜ ਦੀ ਰੌਸ਼ਨੀ ਜ਼ਿਆਦਾ ਮਿਲਦੀ ਹੈ ਪੌਦਿਆਂ ਤੇ ਦਰਖਤ ਨੂੰ ਨਵੀਂਆਂ ਕਰੂੰਬਲਾਂ ਨਿਕਲਦੀਆਂ ਹਨ ਤੀਜਾ ਲੇਖ ਗ੍ਰੀਖਮ ਰੁੁੱਤ (ਗਰਮੀ) ਮਹੀਨੇ ਜੇਠ ਹਾੜ ਹੈ ਗਰਮੀ ਦੀ ਰੁੱਤ ਬਸੰਤ ਰੁੱਤ ਤੋਂ ਬਾਅਦ ਤੇ ਵਰਖਾ ਰੁੱਤ ਤੋਂ ਪਹਿਲਾਂ ਆਉਂਦੀ ਹੈ ਗਰਮੀ ਦੀ ਰੁੱਤ ਬਾਰੇ ਉਪਦੇਸ਼ ਹੈ ਸੋ ਬਾਰਹ ਮਾਹਾ ਦੇ ਦੋ ਮਹੀਨਿਆਂ ਜੇਠ ਤੇ ਹਾੜ ਦੇ ਉਪਦੇਸ਼ ਨਾਲ ਮੇਲ ਖਾਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ ਕਿ ਗਰਮੀ ਦੀ ਰੁੱਤ ਬਹੁਤ ਔਖੀ ਤੇ ਕਰੜੀ ਹੁੰਦੀ ਹੈ ਜੀਵ ਜੰਤੂ ਸਾਰੇ ਦੁੱਖੀ ਹੁੰਦੇ ਹਨ ਦਸਮ ਗ੍ਰੰਥ ਵਿੱਚ ਗਰੂ ਜੀ ਫਰਮਾਉਂਦੇ ਹਨ:

ਜੇਠ ਮਹਾ ਬਲਵੰਤ ਭਯੋ ਅਤਿ ਬਿਆਕੁਲ ਜੀਯ ਮਹਾ ਰਿਤ ਪਾਈ

ਇਹ ਰੁੱਤ ਪ੍ਰਫੁੱਲਤਾ ਪ੍ਰਦਾਨ ਵੀ ਕਰਦੀ ਹੈ ਵੰਨ-ਸੁਵੰਨੇ ਫੁਲ ਖਿੜਦੇ ਤੇ ਦਰਖਤ ਫਲਾਂ ਨਾਲ ਲੱਦੇ ਜਾਂਦੇ ਹਨ ਪਸ਼ੂ ਪੰਛੀ ਸੰਤਾਨ ਉਪਜਾਉਂਦੇ ਹਨ ਸੂਰਜ ਦੀ ਰੌਸ਼ਨੀ ਤੋਂ ਵਿਟਾਮਿਨ ਡੀ ਮਿਲਦਾ ਹੈ ਜਦੋਂ ਧਰਤੀ ਸੂਰਜ ਵਲ ਉਲਾਰ ਹੁੰਦੀ ਹੈ, ਜਿਵੇਂ ਉਤਰੀ ਅਰਧਗੋਲੇ ਵਿਖੇ ਗਰਮੀ ਦੀ ਰੁੱਤ ਦੱਖਣੀ ਅਰਧਗੋਲੇ ਵਿਖੇ ਸਰਦੀ ਹੁੰਦੀ ਹੈ ਚੌਥਾ ਲੇਖਬਰਸ (ਵਰਖਾ) ਰੁੱਤ ਮਹੀਨੇ ਸਾਵਣ- ਭਾਦੋਂਵਿੱਚ ਵਰਖਾ ਰੁੱਤ ਹੁੰਦੀ ਹੈ ਇਸ ਰੁੱਤ ਵਿੱਚ ਸੁਖਦਾਈ ਮਾਹੌਲ ਅਤੇ ਮੌਜਾਂ ਬਣੀਆਂ ਰਹਿੰਦੀਆਂ ਹਨ ਤੁਖਾਰੀ ਰਾਗ ਤੇ ਮਾਝ ਰਾਗ ਦੇ ਬਾਰਹ ਮਾਹਾ ਦੇ ਸਾਵਣ ਭਾਦੋਂ ਦੇ ਉਪਦੇਸ਼ ਵਰਖਾ ਰੁੱਤ ਨਾਲ ਮੇਲ ਖਾਂਦੇ ਹਨ ਜਿਵੇਂ: ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ ਗੁਰਬਾਣੀ ਵਿੱਚ ਬਬੀਹੇ ਨੂੰ ਵਿਲਕਦਿਆਂ ਹੋਇਆਂ ਦਰਸਾਇਆ ਗਿਆ ਜਿਵੇਂ:

ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਆ ਦਾਨ

ਜਲ ਬਿਨੁ ਪਿਆਸ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ

ਰਖੜੀ ਦਾ ਤਿਓਹਾਰ ਵੀ ਇਸ ਰੁੱਤ ਵਿੱਚ ਮਨਾਇਆ ਜਾਂਦਾ ਹੈ ਸੰਸਾਰ ਵਿੱਚ ਵੀ ਇਸ ਰੁੱਤ ਵਿੱਚ ਕਈ ਤਿਓਹਾਰ ਮਨਾਏ ਜਾਂਦੇ ਹਨ ਪੰਜਵਾਂ ਲੇਖਸਰਦ ਰੁੱਤ ਮਹੀਨੇ -ਅੱਸੂ ਕਤਕਹੈ ਸਰਦ ਰੁੱਤ ਵਰਖਾ ਰੁੱਤ ਤੋਂ ਬਾਅਦ ਤੇ ਸਿਸੀਅਰ ਰੁੱਤ ਤੋਂ ਪਹਿਲਾਂ ਆਉਂਦੀ ਹੈ ਇਸ ਰੁੱਤ ਨੂੰ ਕਈ ਦੇਸਾਂ ਵਿੱਚ ਪੱਤਝੜ ਵੀ ਆਖਦੇ ਹਨ ਸਰਦ ਰੁੱਤ ਵਿੱਚ ਤਾਪਮਾਨ ਘਟਣ ਲੱਗਦਾ ਹੈ ਤਕਰੀਬਨ ਦਿਨ ਰਾਤ ਬਰਾਬਰ ਹੁੰਦੇ ਹਨ ਕਈ ਕਿਸਾਨ ਸੇਬ, ਕੱਦੂ ਤੇ ਨਾਸ਼ਪਾਤੀਆਂ ਤੇ ਮੱਕੀ ਦੀ ਫਸਲ ਦੀ ਪੈਦਾਵਾਰ ਸੰਭਾਲਦੇ ਹਨ ਪੱਤਝੜ ਰੁੱਤ ਨੂੰ ਜ਼ਿਆਦਾਤਰ ਉਦਾਸੀ ਦੀ ਰੁੱਤ ਦੀ ਤਰ੍ਹਾਂ ਮੰਨਿਆਂ ਜਾਂਦਾ ਹੈ ਇਸ ਰੁੱਤ ਵਿੱਚ ਸੰਸਾਰ ਵਿੱਚ ਬਹੁਤ ਮੇਲੇ ਲਗਦੇ ਹਨ ਭਾਰਤ ਵਿੱਚ ਦੀਵਾਲੀ ਅਤੇ ਬੰਦੀਛੋੜ ਦਿਵਸ ਮਨਾਏ ਜਾਂਦੇ ਹਨ  ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਸਨ, ਉਹ ਆਪਣੇ ਨਾਲ ਨਜ਼ਰਬੰਦ 52 ਰਾਜਿਆਂ ਨੂੰ ਛੁਡਵਾ ਕੇ ਲਿਆਏ ਸਨ ਇਸ ਕਰਕੇ ਬੰਦੀਛੋੜ ਦਿਵਸ ਮਨਾਇਆ ਜਾਂਦਾ ਹੈ ਇਸਤਰੀਆਂ ਦੀਵਾਲੀ ਨੂੰ ਖਰੀਦੋ ਫਰੋਖ਼ਤ ਕਰਦੀਆਂ ਹਨ ਖਾਸ ਤੌਰ ਤੇ ਭਾਂਡੇ ਖਰੀਦੇ ਜਾਂਦੇ ਹਨ ਛੇਵਾਂ ਲੇਖਸਿਸੀਅਰ ਰੁੱਤ ਮਹੀਨੇ-ਮੱਘਰ ਪੋਹਹੈ ਮੱਘਰ ਪੋਹ ਦੇ ਮਹੀਨੇ ਸਿਸੀਅਰ ਸਿਆਲ ਦੀ ਠੰਡੀ ਰੁੱਤ ਠੰਡਕ ਵਰਤਾਉਂਦੀ ਹੈ ਤੇ ਪ੍ਰਭੂ ਦਾ ਦਰਸ਼ਨ ਹਿਰਦੇ ਨੂੰ ਠੰਡਾ-ਠਾਰ ਕਰ ਦਿੰਦਾ ਹੈ ਸਿਸੀਅਰ ਰੁੱਤ ਤੇ ਪੋਹ ਦਾ ਮਹੀਨਾ ਬਿਰਧ ਅਵਸਥਾ ਵਾਂਗੂੰ ਹੈ ਦਿਨ ਛੋਟੇ ਤੇ ਰਾਤਾਂ ਲੰਬੀਆਂ ਹੋ ਜਾਂਦੀਆਂ ਹਨ 21 ਦਸੰਬਰ ਸਭ ਤੋਂ ਛੋਟਾ ਦਿਨ ਹੁੰਦਾ ਹੈ ਸਿਸੀਅਰ ਰੁੱਤ ਪਸ਼ੂ ਪੰਛੀਆਂ, ਜਾਨਵਰਾਂ ਨੂੰ ਵੀ ਪ੍ਰਭਾਵਤ ਕਰਦੀ ਹੈ ਮਨੁੱਖ ਵੀ ਸਿਸੀਅਰ ਰੁੱਤ ਵਿੱਚ ਥਕਾਵਟ ਮਹਿਸੂਸ ਕਰਦੇ ਹਨ ਕਿ੍ਰਸਮਸ 25 ਦਸੰਬਰ ਇਸ ਰੁੱਤ ਵਿੱਚ ਆਉਂਦੀ ਹੈ ਨਵਾਂ ਸਾਲ ਵੀ ਪਹਿਲੀ ਜਨਵਰੀ ਨੂੰ ਹੁੰਦਾ ਹੈ ਸ੍ਰੀ ਗੁਰੂ ਤੇਗ ਬਹਾਦਰ, ਮਾਤਾ ਗੁਜਰੀ, ਛੋਟੇ ਤੇ ਵੱਡੇ ਸਾਹਿਬਜ਼ਾਦੇ ਅਤੇ ਅਨੇਕਾਂ ਸਿੱਖਾਂ ਨੇ ਵੀ ਸਿਸੀਅਰ ਰੁੱਤ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਲੋਹੜੀ ਵੀ ਮਨਾਈ ਜਾਂਦੀ ਹੈ ਸੱਤਵਾਂ ਲੇਖਹਿਮਕਰ (ਬਰਫਾਨੀ) ਰੁੱਤ ਮਹੀਨੇ-ਮਾਘ ਫੱਗਣਹੈ ਹਿਮਕਰ ਰੁੱਤ ਸਿਸੀਅਰ ਰੁੱਤ ਤੋਂ ਬਾਅਦ ਆਉਂਦੀ ਹੈ, ਇਹ ਛੇਵੀਂ ਰੁੱਤ ਹੈ ਹਿਮ ਬਰਫ ਨੂੰ ਆਖਦੇ ਹਨ ਦੁਨੀਆਂ ਵਿੱਚ ਬਹੁਤ ਠੰਡ ਦੇ ਰਿਕਾਰਡ ਬਣੇ ਹੋਏ ਹਨ, ਉਹ ਇਸੇ ਹਿਮਕਰ ਰੁੱਤ ਵਿੱਚ ਵਾਪਰੇ ਹਨ  ਇਹ ਰੁੱਤ ਮਨੁੱਖੀ ਸਰੀਰ ਨੂੰ ਬਹੁਤ ਪ੍ਰਭਵਤ ਕਰਦੀ ਹੈ ਗੁਰੂ ਸਾਹਿਬ ਆਖਦੇ ਹਨ, ਗੁਰੁ ਹਿਵੈ ਘਰ, ਹਿਮਾਲਿਆ ਦਾ ਘਰ, ਬਰਫ ਘਰ ਭਾਵ ਗੁਰੂ ਸੀਤਲ ਹੈ ਚਾਲੀ ਮੁਕਤਿਆਂ ਦਾ ਬੇਦਾਵਾ ਵਾਪਸ ਦੀ ਬੇਨਤੀ ਇਸੇ ਰੁੱਤ ਵਿੱਚ ਕੀਤੀ ਗਈ ਮਕਰ ਸਕਰਾਂਤੀ ਅਤੇ ਦੁਨੀਆਂ ਦੇ ਹੋਰ ਤਿਓਹਾਰ ਵੀ ਇਸੇ ਰੁੱਤ ਵਿੱਚ ਮਨਾਏ ਜਾਂਦੇ ਹਨਸੰਪੂਰਨਤਾਰੁੱਤਾਂ ਪ੍ਰਤੀ ਬਾਣੀ ਦੀ ਸੰਪੂਰਨਤਾ, ਨਿਮਰਤਾ ਸਹਿਤ ਵਡਿਆਈ ਤੇ ਧੰਨਵਾਦ ਕੀਤਾ ਗਿਆ ਹੈ ਬਾਰਾਂ ਮਹੀਨਿਆਂ ਛੇ ਰੁੱਤਾਂ ਇਕ ਘੜੀ ਤੇ ਮਹੂਰਤ ਇਤਿਆਦਕ ਸਮਿਆਂ ਵਿੱਚ ਗੁਰੂ ਦਾ ਹੀ ਸਿਮਰਨ ਕਰਨਾ ਹੈ ਸਿਮਰਨ ਗਿਣਤੀਆਂ ਮਿਣਤੀਆਂ ਨਾਲ ਨਹੀਂ ਸਗੋਂ ਸਿਮਰਨ ਲਈ ਹਰ ਰੁੱਤ ਤੇ ਸਮਾਂ ਸੁਹਾਵਣਾ ਹੈ

180 ਪੰਨਿਆਂ, 250 ਰੁਪਏ (ਬਿਨਾ ਜਿਲਦ) ਅਤੇ 300 ਰੁਪਏ (ਜਿਲਦ ਵਾਲੀ) ਕੀਮਤ ਵਾਲੀ ਇਹ ਪੁਸਤਕ ਯੂਰਪੀ ਪੰਜਾਬੀ ਸੱਥ ਵਾਲਸਲ (ਯੂ.ਕੇ.) ਵੱਲੋਂ ਪ੍ਰਕਾਸ਼ਤ ਕਰਵਾਈ ਗਈ ਹੈ

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ