ਸੰਸਾਰ ਪ੍ਰਸਿੱਧ ਇਮਾਰਤਸਾਜ਼ ਭਾਈ ਰਾਮ ਸਿੰਘ ‘ਤੇ ਪਹਿਲੀ ਦਸਤਾਵੇਜ਼ੀ ਫ਼ਿਲਮ


 

   ਪੰਜਾਬੀ ਵਿੱਚ ਬਹੁਤ ਸਾਰੀਆਂ ਦਸਤਾਵੇਜ਼ੀ ਫਿਲਮਾ ਬਣ ਰਹੀਆਂ ਹਨ ਅਜੋਕੀ ਆਧੁਨਿਕ ਅਤੇ ਤੇਜ਼ ਤਰਾਰ ਜੀਵਨ ਸ਼ੈਲੀ ਵਿੱਚ ਦਸਤਾਵੇਜ਼ੀ ਫ਼ਿਲਮਾ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਹਰ ਵਿਅਕਤੀ ਸਮੇਂ ਦੀ ਘਾਟ ਦਾ ਜ਼ਿਕਰ ਕਰਦਾ ਹੈ ਅਤੇ ਲੰਬਾ ਸਮਾਂ ਫਿਲਮ ਵੇਖਣੀ ਨਹੀਂ ਚਾਹੁੰਦਾ ਕਾਹਲੀ ਇਨਸਾਨ ਦੇ ਦਿਮਾਗ਼ ਵਿੱਚ ਪਸਰ ਗਈ ਹੈ ਅਜਿਹੇ ਕਾਹਲੀ ਦੇ ਦੌਰ ਵਿੱਚ ਪ੍ਰਸਿੱਧ ਸਿੱਖ ਨਾਮਵਰ ਵਿਦਵਾਨ ਭਾਈ ਜੈਤੇਗ ਸਿੰਘ ਅਨੰਤ ਨੇ ਇਕਰਾਮਗੜ੍ਹੀਆ ਵਿਰਾਸਤ ਦੇ ਸਿਰਲੇਖ ਹੇਠ ਸੰਸਾਰ ਪ੍ਰਸਿੱਧ ਇਮਾਰਤਸਾਜ਼ ਭਾਈ ਰਾਮ ਸਿੰਘਤੇ ਪਹਿਲੀ ਦਸਤਾਵੇਜ਼ੀਫਿਲਮ ਨਿਰਦੇਸ਼ਤ ਕੀਤੀ ਹੈ ਇਹ ਫ਼ਿਲਮ ਭਾਈ ਰਾਮ ਸਿੰਘ ਦੇ 164 ਵੇਂ ਜਨਮ ਦਿਵਸ ਨੂੰ ਸਮਰਪਤ ਕੀਤੀ ਗਈ ਹੈ ਇਸ ਫਿਲਮ ਨੂੰ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਨੇ ਸਪੌਂਸਰ ਕੀਤਾ ਗਿਆ ਹੈ ਇਸ ਦਸਤਾਵੇਜ਼ੀ ਫਿਲਮ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਚੋਟੀ ਦੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿਦਵਾਨ ਵਸਤੂਕਾਰਾਂ/ਆਰਕੀਟੈਕਟਾਂ ਦੀ ਵਿਚਾਰਚਰਚਾ ਕਰਵਾਈ ਗਈ ਹੈ, ਜਿਨ੍ਹਾਂ ਨੇ ਭਾਈ ਰਾਮ ਸਿੰਘ ਦੇ ਕਈ ਅਜਿਹੇ ਪੱਖਾਂ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਬਾਰੇ ਸੰਸਾਰ ਦੇ ਬਹੁਤੇ ਲੋਕ ਵੀ ਅਣਜਾਣ ਸਨ

ਇਸ ਫ਼ਿਲਮ ਦੇ ਸ਼ੁਰੂ ਵਿੱਚ ਭਾਈ ਰਾਮ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿਰਾਇਲ ਵਿਕਟੋਰੀਆ ਅਵਾਰਡ ਵਿਜੇਤਾਭਾਈ ਰਾਮ ਸਿੰਘ ਦਾ ਜਨਮ 1858 ਵਿੱਚ ਗੁਰਦਾਸਪੁਰ ਜਿਲ੍ਹੇ ਦੇ ਰਿਸਾਲਪੁਰ ਪਿੰਡ ਵਿੱਚ ਦਸਤਕਾਰਾਂ ਦੇ ਪਰਿਵਾਰ ਵਿੱਚ ਸ੍ਰ.ਆਸਾ ਸਿੰਘ ਦੇ ਘਰ ਹੋਇਆ ਸੀ ਉਨ੍ਹਾਂ ਨੇ ਮੁੱਢਲੀ ਸਿਖਿਆ ਅੰਮਿ੍ਰਤਸਰ ਤੋਂ ਪ੍ਰਾਪਤ ਕੀਤੀ ਪ੍ਰੋ.ਸਾਜਿਦਾ ਹੈਦਰ ਵੰਦਾਲ ਨੇ ਦੱਸਿਆ ਕਿ ਭਾਈ ਰਾਮ ਸਿੰਘ ਨੇ ਡੀਜ਼ਾਈਨ ਅਤੇ ਡਰਾਇੰਗ ਦੀ ਸਿਖਿਆ ਪ੍ਰਾਪਤ ਕੀਤੀ ਉਨ੍ਹਾਂ ਅੱਗੋਂ ਕਿਹਾ ਕਿ ਉਹ ਰਾਮਗੜ੍ਹੀਆ ਵਿਰਾਸਤ ਦੇ ਸੱਚੇ ਸੁੱਚੇ ਵਾਰਿਸ ਸਨ ਮਿਓ ਸਕੂਲ ਦੇ ਪਿ੍ਰੰਸੀਪਲ ਜੌਹਨ ਲਾਕਵੁਡ ਕਿਪÇਲੰਗ ਦੀ ਪਾਰਖੂ ਅੱਖ ਨੇ ਰਾਮ ਸਿੰਘ ਦੀ ਪ੍ਰਤਿਭਾ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਮਿਓ ਸਕੂਲ ਆਫ਼ ਆਰਟਸ ਲਾਹੌਰ  ਵਿੱਚ ਡਰਾਇੰਗ ਮਾਸਟਰ ਨਿਯੁਕਤ ਕਰ ਲਿਆ ਫਿਰ ਉਹ ਇਸ ਕਾਲਜ ਦੇ ਪਿ੍ਰੰਸੀਪਲ ਵੀ ਬਣੇ ਭਾਈ ਰਾਮ ਸਿੰਘ ਦੀ ਇਮਾਰਤਸਾਜ਼ੀ ਦੀ ਕਲਾ ਦੀ ਕਦਰ ਕਰਦੇ ਹੋਏ ਉਸ ਨੂੰ ਸਕੂਲ ਦੀ ਅੰਦਰੂਨੀ ਕਲਾਤਮਿਕ ਸਜਾਵਟ ਦਾ ਕੰਮ ਦੇ ਦਿੱਤਾ ਹੁਣ ਇਸ ਸਕੂਲ ਦਾ ਨਾਮਨੈਸ਼ਨਲ ਕਾਲਜ ਆਫ ਆਰਟਸ ਲਾਹੌਰਰੱਖਿਆ ਗਿਆ ਭਾਈ ਜੈਤੇਗ ਸਿੰਘ ਅਨੰਤ ਨੇ ਦੱਸਿਆ ਕਿ ਭਾਈ ਰਾਮ ਸਿੰਘ ਨੇ ਆਪਣੇ ਪਿਤਾ ਤੋਂ ਕਾਰਪੈਂਟਰੀ ਦੇ ਮੁੱਢਲੇ ਗੁਣ ਬਾਰੀਕੀ ਨਾਲ ਸਿਖੇ ਸਨ ਉਨ੍ਹਾਂ ਅੱਗੋਂ ਦੱਸਿਆ ਕਿ ਭਾਈ ਰਾਮ ਸਿੰਘ ਨੇ ਮਹਾਰਾਣੀ ਦੇ ਦਰਬਾਰ ਹਾਲ ਦੀ ਨਿਕਾਸੀ ਅਤੇ ਮੀਨਾਕਾਰੀ ਦਾ ਕੰਮ 31 ਮਾਰਚ 1893 ਨੂੰ ਮੁਕੰਮਲ ਕੀਤਾ ਸੀ ਮਹਾਰਾਣੀ ਵਿਕਟੋਰੀਆ ਭਾਈ ਰਾਮ ਸਿੰਘ ਦੇ ਕੰਮ ਤੋਂ ਇਤਨੀ ਪ੍ਰਭਾਵਤ ਹੋਈ, ਉਨ੍ਹਾਂ  ਭਾਈ ਰਾਮ ਸਿੰਘ ਨੂੰ ਤੋਹਫ਼ੇ ਵਿੱਚ ਸੋਨੇ ਦਾ ਪੈਨ ਪ੍ਰਦਾਨ ਕੀਤਾ ਅਤੇ ਭਾਈ ਰਾਮ ਸਿੰਘ ਨੂੰ ਆਪਣੀ ਤਸਵੀਰਤੇ ਦਸਤਖਤ ਕਰਕੇ ਦਿੱਤੀ ਮਹਾਰਾਣੀ ਵਿਕਟੋਰੀਆ ਨੇ ਆਪਣੇ ਸ਼ਾਹੀ ਪੇਂਟਰ ਤੋਂ ਭਾਈ ਰਾਮ ਸਿੰਘ ਦਾ ਪੋਰਟਰੇਟ ਬਣਵਾਕੇ ਦਰਬਾਰ ਹਾਲ ਵਿੱਚ ਲਗਵਾਇਆ ਜੋ ਅਜੇ ਤੱਕ ਉਥੇ ਲੱਗਿਆ ਹੋਇਆ ਹੈ ਭਾਈ ਰਾਮ ਸਿੰਘ ਪਹਿਲੇ ਸਿੱਖ ਸਨ, ਜਿਨ੍ਹਾਂ ਨੂੰ 1905 ਵਿੱਚ ਵਾਇਸਰਾਏ ਆਫ ਬਿ੍ਰਟਿਸ਼ ਇੰਡੀਆ ਨੇਕੇਸਰ--ਹਿੰਦ’, 1907 ਵਿੱਚਸਰਦਾਰ ਸਾਹਿਬਅਤੇ 1911 ਵਿੱਚਸਰਦਾਰ ਬਹਾਦਰਦਾ ਖਿਤਾਬ ਦੇ ਕੇ ਸਨਮਾਨਤ ਕੀਤਾ ਭਾਈ ਰਾਮ ਸਿੰਘ ਨੇ ਮੁਸਲਿਮ ਇਮਾਰਤਸਾਜ਼ੀ ਨੂੰ ਸਿੱਖ ਇਮਾਰਤਸਾਜ਼ੀ ਦਾ ਰੂਪ ਦਿੱਤਾ ਉਹ ਆਰਕਾਂ, ਥਮਲੇ, ਮੀਨਾਰਾਂ, ਜਾਲੀਆਂ, ਗੁੰਬਦ ਅਤੇ ਛਤਰੀਆਂ ਦੇ ਡੀਜ਼ਾਈਨ ਬਣਾਉਣ ਵਿੱਚ ਵਿਸ਼ੇਸ਼ ਤੌਰ ਤੇ ਮਾਹਿਰ ਸਨ

   ਲਹਿੰਦੇ ਪੰਜਾਬ ਦੇ ਜਾਣੇ ਪਛਾਣੇ ਆਰਕੀਟੈਕਟ ਅਤੇ ਵਿਦਿਆ ਸ਼ਾਸਤਰੀ ਜਨਾਬ ਪ੍ਰਵੇਜ਼ ਵੰਦਾਲ ਸਾਬਕਾ ਉਪ ਕੁਲਪਤੀ ਇਨਸਟੀਚਿਊਟ ਆਫ਼ ਆਰਟਸ ਐਂਡ ਕਲਚਰ ਲਾਹੌਰ ਨੇ ਕਿਹਾ ਕਿ ਜੌਹਨ ਲਾਕਵੁਡ ਕਿਪÇਲੰਗ ਅਤੇ ਭਾਈ ਰਾਮ ਸਿੰਘ ਨੇ ਮਿਲ ਕੇ ਬਹੁਤ ਕਮਾਲ ਦਾ ਕੰਮ ਕੀਤਾ ਹੈ ਜਿਥੇ ਨੌਜਵਾਨ ਭਾਈ ਰਾਮ ਸਿੰਘ ਦੀ ਹੁਨਰਮੰਦੀ, ਇਮਾਰਤਸਾਜ਼ੀ, ਵਸਤੂ ਕਲਾ, ਡੀਜ਼ਾਈਨ, ਅੰਦਰੂਨੀ ਕਲਾਤਮਿਕ ਸਜਾਵਟ ਅਤੇ ਲੱਕੜ ਤੇ ਨਕਾਸੀ ਤੇ ਮੀਨਾਕਰੀ ਦੀਆਂ ਸਿਰਜਣਾਤਮਿਕ ਛੋਹਾਂ ਦੇਣ ਵਾਲੇ ਉਭਰਦੇ ਆਰਕੀਟੈਕਟ ਸਨ, ਉਥੇ ਜੌਹਨ ਲਾਕਵੁਡ ਕਿਪÇਲੰਗ  ਬਿ੍ਰਟਿਸ਼ ਆਰਟ ਦੇ ਮਾਹਿਰ ਅਧਿਆਪਕ ਸਨ ਉਨ੍ਹਾਂ ਅੱਗੋਂ ਕਿਹਾ ਕਿ ਪੂਰਬੀ ਅਤੇ ਪੱਛਵੀਂ  ਦਸਤਕਾਰੀ ਨੇ ਮਿਲਕੇ ਅਚੰਭਾ ਬਣਾ ਦਿੱਤਾ ਉਨ੍ਹਾਂ ਇਹ ਵੀ ਦੱਸਿਆ ਕਿ ਜੌਹਨ ਲਾਕਵੁਡ ਕਿਪÇਲੰਗ ਨੇ ਭਾਈ ਰਾਮ ਸਿੰਘ ਨੂੰ ਤਰਾਸ਼ਕੇ ਨਗੀਨਾ ਬਣਾ ਦਿੱਤਾ ਫਿਰ ਭਾਈ ਰਾਮ ਸਿੰਘ ਨੇ ਮਹਾਰਾਣੀ ਵਿਕਟੋਰੀਆ ਦੇ ਸਮਰ ਪੈਲੇਸ ਓਸਬੋਰਨ ਹਾਊਸ, ਬਿਲੀਅਰਡ ਰੂਮ, ਡਿਊਕ ਆਫ ਕਨਾਟ ਬਾਗ ਅਤੇ ਦਰਬਾਰ ਹਾਲ ਦੀ ਅੰਦਰੂਨੀ ਕਲਾਤਮਿਕ ਸਜਾਵਟ ਕੀਤੀ ਮਹਾਰਣੀ ਵਿਕਟੋਰੀਆ ਬਹੁਤ ਪ੍ਰਭਾਵਤ ਹੋਏ ਭਾਈ ਰਾਮ ਸਿੰਘ ਨੇ ਖਾਲਸਾ ਕਾਲਜ ਅੰਮਿ੍ਰਤਸਰ, ਆਰਟ ਕਾਲਜ ਲਾਹੌਰ, ਐਟਕੀਸਨ ਕਾਲਜ ਲਾਹੌਰ, ਵਾਇਸਰਾਏ ਹਾਊਸ ਸ਼ਿਮਲਾ, ਦਰਬਾਰ ਹਾਲ ਕਪੂਰਥਲਾ, ਲਾਹੌਰ ਅਜਾਇਬ ਘਰ, ਚੰਬਾ ਹਾਊਸ ਲਾਹੌਰ, ਖੇਤੀਬਾੜੀ ਕਾਲਜ ਲਾਇਲਪੁਰ, ਇਸਲਾਮੀਆਂ ਯੂਨੀਵਰਸਿਟੀ ਪਿਸ਼ਾਵਰ ਅਤੇ ਦਰਬਾਰ ਸਾਹਿਬ ਦੀ ਮਾਰਬÇਲੰਗ ਦੀ ਡਿਜ਼ਾਇਨਿੰਗ ਕੀਤੀ ਸੀ ਉਨ੍ਹਾਂ ਨੂੰ ਮਾਡਰਨ ਲਾਹੌਰ ਦਾ ਵਸਤੂਕਾਰ/ਆਰਕੀਟੈਕਟ ਅਤੇ ਪ੍ਰੋਫ਼ਸਰ ਆਫ ਆਰਕੀਟੈਕਟ ਵੀ ਕਿਹਾ ਜਾਂਦਾ ਸੀ ਭਾਈ ਰਾਮ ਸਿੰਘ ਨੇ ਮੁਸਲਿਮ ਇਮਾਰਤਸਾਜ਼ੀ ਨੂੰ ਸਿੱਖ ਇਮਾਰਤਸਾਜ਼ੀ ਦਾ ਰੂਪ ਦਿੱਤਾ

ਪ੍ਰੋ. ਸਾਜਿਦਾ ਹੈਦਰ ਵੰਦਾਲ ਸਾਬਕਾ ਪਿ੍ਰੰਸੀਪਲ ਨੈਸ਼ਨਲ ਕਾਲਜ ਆਫ਼ ਆਰਟਸ ਲਾਹੌਰ ਨੇ ਦੱਸਿਆ ਕਿ ਜਦੋਂ ਉਹ ਭਾਈ ਰਾਮ ਸਿੰਘ ਦੀ ਪ੍ਰਤਿਭਾ ਦੀ ਖੋਜ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਕਾਲਜ ਵਿੱਚੋਂ ਜੌਹਨ ਲਾਕਵੁਡ ਕਿਪÇਲੰਗ ਦੇ ਪੇਪਰ ਮਿਲੇ ਸਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਲਾਹੌਰ ਅਜਾਇਬ ਘਰ ਦੇ ਵਸਤੂਕਾਰ/ਆਰਕੀਟੈਕਟ ਭਾਈ ਰਾਮ ਸਿੰਘ ਹਨ ਉਨ੍ਹਾਂ ਇਹ ਵੀ ਕਿਹਾ ਕਿ ਮਿਓ  ਸਕੂਲ ਦੇ ਹਾਲ ਕਮਰੇ, ਕਾਰੀਡੋਰ ਅਤੇ ਕੰਧਾਂ ਦੀਆਂ ਸੁੰਦਰ ਜਾਲੀਆਂ ਵੀ ਭਾਈ ਰਾਮ ਸਿੰਘ ਨੇ ਡੀਜਾਈਨ ਕੀਤੀਆਂ ਸਨ ਸਥਾਨਕ ਵਾਤਾਵਰਨ ਨੂੰ ਮੁੱਖ ਰਖਦਿਆਂ ਭਾਈ ਰਾਮ ਸਿੰਘ ਨੇ ਵੱਡੇ ਕਲਾਸ ਰੂਮ ਅਤੇ ਉਚੀਆਂ ਛੱਤਾਂ ਦਾ ਡੀਜ਼ਾਈਨ ਵੀ ਬਣਾਇਆ ਸੀ ਉਨ੍ਹਾਂ ਮਿਓ ਸਕੂਲ ਦੀ ਵਿਲੱਖਣ ਕਿਸਮ ਦੀ ਲਾਬੀ ਡੀਜ਼ਾਈਨ ਕੀਤੀ, ਜਿਸ ਦੀਆਂ ਕੰਧਾਂਤੇ ਫਰੈਸਕੋ ਪੇਂਟਿੰਗ ਕੀਤੀਆਂ ਗਈਆਂ ਪ੍ਰੋ. ਪ੍ਰਵੇਜ਼ ਵੰਦਾਲ ਨੇ ਦੱਸਿਆ ਕਿ ਜੌਹਨ ਲਾਕਵੁਡ ਕਿਪÇਲੰਗ ਆਪਣੇ ਵਿਦਿਆਰਥੀਆਂ ਨੂੰ ਲਾਹੌਰ ਦੀ ਪ੍ਰਸਿੱਧ ਵਜ਼ੀਰ ਖ਼ਾਂ ਮਸੀਤ ਦੇ ਆਰਟ ਵਰਕ ਨੂੰ ਵੇਖਣ ਲਈ ਵਿਦਿਅਕ ਟੂਰਤੇ ਭੇਜਦੇ ਸਨ ਭਾਈ ਰਾਮ ਸਿੰਘ ਨੇ ਇਨ੍ਹਾਂ ਸਟੱਡੀ ਟੂਰਾਂ ਤੋਂ ਬਹੁਤ ਹੀ ਜਾਣਕਾਰੀ ਪ੍ਰਾਪਤ ਕੀਤੀ, ਜੋ ਉਨ੍ਹਾਂ ਦੀਆਂ ਕਿਰਤਾਂ ਵਿੱਚ ਵੇਖਣ ਨੂੰ ਮਿਲਦੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੇ ਪ੍ਰੋ.ਬਲਵਿੰਦਰ ਸਿੰਘ ਨੇ ਭਾਈ ਰਾਮ ਸਿੰਘ ਦੀ ਵਿਰਾਸਤ ਨੂੰ ਕਾਇਮ ਰੱਖਣਤੇ ਜ਼ੋਰ ਦਿੰਦਿਆਂ ਕਿਹਾ ਕਿ ਖਾਲਸਾ ਕਾਲਜ ਅੰਮਿ੍ਰਤਸਰ ਦੀ ਵਿਲੱਖਣ ਇਮਾਰਤਸਾਜ਼ੀ ਭਾਈ ਰਾਮ ਸਿੰਘ ਦੀ ਯਾਦ ਨੂੰ ਤਾਜ਼ਾ ਰੱਖ ਰਹੀ ਹੈ ਖਾਲਸਾ ਕਾਲਜ ਦੀ ਇਮਾਰਤ ਦੀਆਂ ਆਰਕਾਂ, ਗੁੰਬਦ, ਛਤਰੀਆਂ ਅਤੇ ਅੰਦਰੂਨੀ ਹਿੱਸੇ ਵਿੱਚ ਅਖਰੋਟ ਦੀ ਲੱਕੜਤੇ ਨਕਾਸੀ ਅਤੇ ਮੀਨਾਕਾਰੀ ਦਸਤਕਾਰੀ ਦਾ ਬਿਹਤਰੀਨ ਨਮੂਨਾ ਹਨ  ਗੁਰਦੁਆਰਾ ਸਾਹਿਬ ਦਾ ਆਰਕੀਟੈਕਟ ਸਿੱਖ ਸੋਚ ਦੇ ਪ੍ਰਤੀਕ ਹਨ ਡਾ.ਜਤਿੰਦਰ ਕੌਰ ਐਸੋਸੀਏਟ ਪ੍ਰੋਫ਼ੈਸਰ ਸਕੂਲ ਆਫ ਪਲਾਨਿੰਗ ਐਂਡ ਆਰਕੀਟੈਕਟ ਨਿਊ ਦਿੱਲੀ ਨੇ ਕਿਹਾ ਕਿ ਭਾਈ ਰਾਮ ਸਿੰਘ ਦੀ ਇਮਾਰਤਾਜ਼ੀ ਭਾਰਤੀ, ਮੁਗਲ ਅਤੇ ਬਿ੍ਰਟਿਸ਼ ਆਰਕੀਟੈਕਟ ਦੇ ਸੁਮੇਲ ਦੀ ਸੁੰਦਰ ਦਸਤਕਾਰੀ ਹੈ ਉਨ੍ਹਾਂ ਕਿਹਾ ਵਸਤੂ ਕਲਾ/ਆਰਕੀਟੈਕਟ ਦੇ ਵਿਦਿਆਰਥੀਆਂ ਨੂੰ ਭਾਈ ਰਾਮ ਸਿੰਘ ਦੀ ਇਮਾਰਤਸਾਜ਼ੀਤੇ ਖੋਜ ਕਰਨੀ ਚਾਹੀਦੀ ਹੈ ਰਿਪੁਦਮਨ ਸਿੰਘ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਭਾਈ ਰਾਮ ਸਿੰਘ ਦੇ ਕੰਮਤੇ ਪੀ.ਐਚ.ਡੀ.ਕਰ ਰਿਹਾ ਹੈ ਉਸ ਨੇ ਕਿਹਾ ਹੈ ਕਿ ਭਾਈ ਰਾਮ ਸਿੰਘ ਨੇ ਭਾਰਤੀ ਵਿਰਾਸਤ ਨੂੰ ਆਪਣੀਆਂ ਕਲਾ ਕਿ੍ਰਤਾਂ ਵਿੱਚ ਸੁਚੱਜੇ ਢੰਗ ਨਾਲ ਡਿਜ਼ਾਇਨ ਕੀਤਾ ਹੈ  ਇਸ ਫ਼ਿਲਮ ਨੂੰ ਵੇਖਣ ਤੋਂ ਬਾਅਦ ਇਹ ਪ੍ਰਭਾਵ ਜਾਂਦਾ ਹੈ ਕਿ ਇਹ ਫ਼ਿਲਮਸਾਜ਼ੀ ਵਿੱਚ ਆਪਣੇ ਆਪ ਵਿੱਚ ਇੱਕ ਵਿਲੱਖਣ ਸਥਾਨ ਰੱਖਦੀ ਹੈ ਭਾਈ ਰਾਮ ਸਿੰਘ ਦੇ ਜੀਵਨ ਅਤੇ ਸ਼ਖ਼ਸੀਅਤ ਤੇ ਵਸਤੂਕਲਾ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ  ਪੇਸ਼ ਕੀਤਾ ਹੈ ਫ਼ਿਲਮ ਵਿੱਚ ਵਿਸ਼ਾ ਵਸਤੂ ਅਤੇ ਦਿ੍ਰਸ਼ ਚਿਤ੍ਰਣ ਨੂੰ ਪੇਸ਼ ਕਰਨ ਸਮੇਂ ਜਿਹੜੇ ਪ੍ਰਭਾਵ ਛੱਡੇ ਹਨ, ਉਹ ਦਿਲ ਨੂੰ ਛੂਹਣ ਵਾਲੇ ਤੇ ਬੜੇ ਹੀ ਪ੍ਰਭਾਵਸ਼ਾਲੀ ਹਨ ਫ਼ਿਲਮ ਦੀ ਵਿਚਾਰ ਚਰਚਾ ਵਿੱਚ ਹਿੱਸਾ ਲੈਣ ਵਾਲੀਆਂ ਨਾਮਵਰ ਹਸਤੀਆਂ ਆਪੋ ਆਪਣੇ ਅਨੁਭਵ, ਸੂਝ ਤੇ ਸਿਆਣਪ ਨਾਲ ਆਪਣੇ ਡੂੰਘੇ ਤਜ਼ਰਬੇ ਨੂੰ ਪੇਸ਼ ਕਰਨ ਦਾ ਯਤਨ ਕਰ ਰਹੇ ਹਨ ਭਾਈ ਰਾਮ ਸਿੰਘ ਦੀ  ਵਸਤੂ ਕਲਾ ਪ੍ਰਤੀ ਜਿਸ ਖ਼ੂਬਸੂਰਤੀ ਨਾਲ ਪ੍ਰੋ.ਪਰਵੇਜ ਮੁਹੰਮਦ ਵੰਦਾਲ ਅਤੇ ਪਿ੍ਰੰਸੀਪਲ ਸਾਜਿਦਾ ਹੈਦਰ ਵੰਦਾਲ ਨੇ ਬਹੁਤ ਹੀ ਨਿੱਠ ਕੇ ਆਪਣੀ ਕੀਤੀ ਖੋਜ ਰਾਹੀਂ ਭਾਈ ਰਾਮ ਸਿੰਘ ਦੇ ਕੀਤੇ ਕਾਰਜਾਂ ਨੂੰ ਰੁਸ਼ਨਾਇਆ ਹੈ ਇਨ੍ਹਾਂ ਦੋਹਾਂ ਦੀ ਇਕ ਸਾਂਝੀ ਪੁਸਤਕਦੀ ਰਾਜ ਲਾਹੌਰ ਐਂਡ ਭਾਈ ਰਾਮ ਸਿੰਘਵੀ ਪ੍ਰਕਾਸ਼ਤ ਹੋਈ ਹੈ

ਇਹ ਫ਼ਿਲਮ ਬਹੁ-ਪੱਖੀ, ਬਹੁ-ਪਰਤੀ  ਅਤੇ ਬਹੁ-ਰੰਗੀ ਹੈ, ਜਿਸ ਦਾ ਆਨੰਦ ਮਾਣਦੇ ਹੋਏ ਦਰਸ਼ਕ ਰਤੀ ਭਰ ਵੀ ਉਕਤਾਂਦੇ ਨਹੀਂ, ਸਗੋਂ ਉਨ੍ਹਾਂ ਦੀ ਰੌਚਿਕਤਾ ਤੇ ਧਿਆਨ ਵਿਸ਼ਾ ਵਸਤੂਤੇ ਰਹਿੰਦਾ ਹੈ ਫ਼ਿਲਮ ਰਾਮਗੜ੍ਹੀਆ ਵਿਰਸੇ ਤੇ ਵਿਰਾਸਤ ਦੀ ਪੁਰਜ਼ੋਰ ਤਰਜਮਾਨੀ ਕਰਦੀ ਹੋਈ ਗਿਆਨ ਦੀਆਂ ਕਣੀਆਂ ਦਾ ਵਧਦਾ ਦਰਿਆ ਹੈ, ਜਿਸ ਤੋਂ ਦਰਸ਼ਕਾਂ ਨੂੰ ਭਾਈ ਰਾਮ ਸਿੰਘ ਦੀ ਵਸਤੂ ਕਲਾ ਦਾ ਪਤਾ ਲਗਦਾ ਹੈ ਇਹ ਦਸਤਾਵੇਜ਼ੀ ਫਿਲਮ ਰਾਮਗੜ੍ਹੀਆ ਵਿਰਾਸਤ ਦੀ ਪਹਿਰੇਦਾਰ ਬਣੇਗੀ ਇਸ ਲਈ ਭਾਰਤ ਦੇ ਆਰਕੀਟੈਕਟਾਂ ਨੂੰ ਇਹ ਫਿਲਮ ਵੇਖ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰਨਾ ਚਾਹੀਦਾ ਹੈ ਭਵਿਖ ਵਿੱਚ ਭਾਈ ਜੈਤੇਗ ਸਿੰਘ ਅਨੰਤ ਅਤੇ ਰਾਮਗੜ੍ਹੀਆ ਸੋਸਾਇਟੀ ਨੂੰ ਰਾਮਗੜ੍ਹੀਆ ਵਿਰਾਸਤ ਦੇ ਹੋਰ ਪਹਿਰੇਦਾਰਾਂਤੇ ਵੀ ਦਸਤਾਵੇਜ਼ੀ ਫ਼ਿਲਮਾ ਬਣਉਣੀਆਂ ਚਾਹੀਦੀਆਂ ਹਨ ਇਸ ਫ਼ਿਲਮ  ਨੂੰ ਰਵੀ ਸ਼ਰਮਾ ਜ਼ਮੀਰ ਟੀ.ਵੀ. ਨੇ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ ਲਾਹੌਰ ਤੋਂ ਕੈਮਰਾਮੈਨ ਬਿਲਾਲ ਮੁਸ਼ਤਾਕ ਨੇ ਰੀਕਾਰਡਿੰਗ ਕੀਤੀ ਹੈ

 

 

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ