ਡਾ ਸਤਿੰਦਰ ਪਾਲ ਸਿੰਘ ਦੀ ਪੁਸਤਕ ‘ਸਿੱਖੀ ਸੁੱਖ ਸਾਗਰ’ ਸਹਿਜਤਾ ਤੇ ਵਿਸਮਾਦ ਦਾ ਸੁਮੇਲ

 


     ਡਾ ਸਤਿੰਦਰ ਪਾਲ ਸਿੰਘ ਸਿੱਖ ਵਿਦਵਾਨ ਹਨ ਜੋ ਕਿ ਸਿੱਖੀ ਸੋਚ ਨੂੰ ਪ੍ਰਣਾਏ ਹੋਏ ਹਨ ਉਨ੍ਹਾਂ ਦੀ ਪੁਸਤਕਸਿੱਖੀ ਸੁੱਖ ਸਾਗਰਸਿੱਖ ਵਿਚਾਰਧਾਰਾਤੇ ਪਹਿਰਾ ਦੇ ਕੇ ਸਿੱਖੀ ਸੋਚ ਨੂੰ ਪ੍ਰਫੁਲਤ ਕਰਨ ਵਿੱਚ ਸਹਾਈ ਸਾਬਤ ਹੋ ਰਹੀ ਹੈ ਡਾ ਸਤਿੰਦਰ ਪਾਲ ਸਿੰਘ ਦੀ ਇਸ ਪੁਸਤਕਸਿੱਖੀ ਸੁੱਖ ਸਾਗਰਵਿੱਚ 7 ਲੇਖ ਹਨ ਇਹ ਸਾਰੇ ਲੇਖ ਹੀ ਇਕ ਦੂਜੇ ਦੇ ਪੂਰਕ ਹਨ ਭਾਵ ਪਹਿਲੇ ਲੇਖ ਦਾ ਮੰਤਵ ਉਸਤੋਂ ਅਗਲੇ ਲੇਖ ਦੇ ਅਮਲ ਤੋਂ ਬਿਨਾਂ ਅਸੰਭਵ ਹੈ ਜਿਵੇਂਇੱਕੋ ਸੁੱਖ ਦਾਤਾਲੇਖ ਵਿੱਚ ਪਰਮਾਤਮਾ ਸੁੱਖ ਦਾਤਾ ਹੈ ਇਸ ਸੁੱਖ ਨੂੰ ਪ੍ਰਾਪਤ ਕਰਨ ਲਈਅ੍ਰੰਮਿਤ ਵੇਲਾਫਿਰਅੰਮਿ੍ਰਤ ਇਸ਼ਨਾਨਤੋਂ ਬਾਅਦਅੰਮਿ੍ਰਤ ਬਾਣੀਤੇ ਫਿਰਦੁੱਖ ਕੀ ਹੈਉਸ ਤੋਂ ਪਿਛੋਂਸੁੱਖਅਤੇ ਅਖ਼ੀਰਪਰਮ ਸੁੱਖਮਿਲਦਾ ਹੈ ਇਹ ਸਾਰੇ ਲੇਖ ਸਿੱਖ ਵਿਚਾਰਧਾਰਾ ਦੇ ਪ੍ਰਤੀਕ ਹਨ ਇਹ ਲੇਖ ਜ਼ਿੰਦਗੀ ਜਿਓਣ, ਸਮਾਜ ਵਿੱਚ ਵਿਚਰਨ ਅਤੇ ਦੁੱਖਾਂ ਅਤੇ ਭਟਕਣਾਤੇ ਕਾਬੂ ਪਾ ਕੇ ਸਹਿਜਤਾ ਨਾਲ ਜੀਵਨ ਬਸਰ ਕਰਦਿਆਂ ਮਾਰਗ ਦਰਸ਼ਨ ਕਰਦੇ ਹਨ ਸਮਾਜਿਕ ਤਾਣਾ ਬਾਣਾ ਅਨੇਕਾਂ ਦੁਸ਼ਾਵਰੀਆਂ, ਅਲਾਮਤਾਂ, ਖਾਹਿਸ਼ਾਂ ਅਤੇ ਬੇਬਸੀਆਂ ਨਾਲ ਉਲਝਿਆ ਪਿਆ ਹੈ ਇਨਸਾਨ ਚਤੋ ਪਹਿਰ ਖਾਹਿਸ਼ਾਂ ਅਤੇ ਪ੍ਰਾਪਤੀਆਂ ਦੀ ਦੌੜ ਵਿੱਚ ਭੱਜਿਆ ਫਿਰਦਾ ਹੈ ਉਹ ਇਹ ਸਮਝ ਰਿਹਾ ਹੈ ਕਿ ਉਸ ਨਾਲੋਂ ਸਮਝਦਾਰ ਇਸ ਦੁਨੀਆਂ ਤੇ ਕੋਈ ਨਹੀਂ, ਇਸ ਲਈ ਉਸਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਅਰਥਾਤ ਹਓਮੈ ਦਾ ਸ਼ਿਕਾਰ ਹੋਇਆ ਫਿਰਦਾ ਹੈ ਇਸ ਪੁਸਤਕ ਦੇ ਸਾਰੇ ਲੇਖ ਇਨਸਾਨ ਨੂੰ ਆਪਣੇ ਆਪ ਸਹੇੜੀ ਹਓਮੈ ਦੀ ਉਲਝਣ ਵਿੱਚੋਂ ਬਾਹਰ ਕੱਢਣ ਦੀਆਂ ਤਰਕੀਬਾਂ ਦਾ ਮੁਜੱਸਮਾ ਹਨ ਜ਼ਿੰਦਗੀ ਆਪਣੇ ਆਪ ਵਿੱਚ ਵਾਹਿਗੁਰੂ ਦਾ ਸਰਵੋਤਮ ਤੋਹਫ਼ਾ ਹੈ ਇਸ ਤੋਹਫ਼ੇ ਦਾ ਮੁੱਖ ਮੰਤਵ ਇਨਸਾਨ ਨੇ ਇਸ ਦਾ ਸਦਉਪਯੋਗ ਕਿਸੇ ਹੋਰ ਇਨਸਾਨ ਨੂੰ ਨੁਕਸਾਨ ਪਹੁੰਚਾਉਣ ਤੋਂ ਬਿਨਾ ਕਿਵੇਂ ਕਰਨਾ ਹੈ? ਇਹ ਸਾਰੇ ਗੁਰਸਿੱਖੀ ਸੁੱਖ ਸਾਗਰਪੁਸਤਕ  ਦੱਸਦੀ ਹੈ ਪੁਸਤਕ ਦਾ ਪਹਿਲਾ ਲੇਖਇੱਕੋ ਸੁੱਖ ਦਾਤਾਲੋਕਾਈ ਨੂੰ ਸਮਝਾਉਂਦਾ ਹੈ ਕਿ ਸੁੱਖ ਦੀ ਪ੍ਰਾਪਤੀ ਲਈ ਇਨਸਾਨ ਨੂੰ ਕੋਈ ਮਾਰਗ ਦਰਸ਼ਕ ਅਰਥਾਤ ਗੁਰੂ ਲੱਭਣਾ ਪਵੇਗਾ ਉਹ ਗੁਰੂ ਤਾਂ ਹੀ ਪ੍ਰਾਪਤ ਹੋਵੇਗਾ ਜੇਕਰ ਵਾਹਿਗੁਰੂ ਦੀ ਮਿਹਰ ਹੋਵੇਗੀ ਮਨ ਤੇ ਕਾਬੂ ਪਾ ਕੇ ਇਕਾਗਰ ਚਿਤ ਹੋਣਾ ਪਵੇਗਾ ਦੁਨਿਆਵੀ ਪ੍ਰਾਪਤੀਆਂ ਮਨ ਨੂੰ ਟਿਕਣ ਨਹੀਂ ਦਿੰਦੀਆਂ ਜਿਸਨੇ ਸਿੱਖੀ ਸੋਚ ਨੂੰ ਪਹਿਚਾਣ ਕੇ ਅਪਣਾ ਲਿਆ, ਉਸਦੀ ਰੂਹ ਰੌਸ਼ਨ ਹੋ ਗਈ ਸੱਚੇ ਗੁਰੂ ਨਾਲ ਮੇਲ ਹੀ ਮਨੁੱਖੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਮਨ ਬਹੁਤ ਚੰਚਲ ਹੁੰਦਾ ਹੈ ਇਸਤੇ ਕਾਬੂ ਰੱਖਕੇ ਪਰਮਾਤਮਾ ਦੇ ਅੰਗ ਸੰਗ ਹੋਵੋ ਫਿਰ ਕਾਮ, ਕ੍ਰੋਧ, ਮੋਹ ਅਤੇ ਹੰਕਾਰ ਵਸ ਜਾਂਦੇ ਹਨ ਸਹਿਜ, ਸੰਜਮ, ਸੰਤੋਖ, ਪ੍ਰੇਮ ਦਇਆ ਵਰਗੇ ਗੁਣ ਨਿਰਮਲ ਅੰਤਰ ਅਵਸਥਾ ਬਣਾਉਂਦੇ ਹਨ ਪਰਮਾਤਮਾ ਸੁੱਖ ਦੇ ਕੇ ਮਨੁੱਖ ਦੇ ਜੀਵਨ ਵਿੱਚ ਅਨੰਦ ਭਰਦਾ ਹੈਅੰਮਿ੍ਰਤ ਵੇਲਾਲੇਖ ਵੀ ਸਿੱਖੀ ਵਿਚਾਰਧਾਰਾ ਅਨੁਸਾਰ ਅੰਮਿ੍ਰਤ ਵੇਲੇ ਦਾ ਸਦਉਪਯੋਗ ਕਰਨ ਦੀ ਸਲਾਹ ਦਿੰਦਾ ਹੈ ਅੰਮਿ੍ਰਤ ਵੇਲਾ ਰਾਤ ਦੇ ਹਨ੍ਹੇਰੇ ਦੀ ਸਮਾਪਤੀ ਅਰਥਾਤ ਇਨਸਾਨ ਦੇ ਮਨ ਦੇ ਹਨ੍ਹੇਰੇ ਨੂੰ ਖ਼ਤਮ ਕਰਨ ਦਾ ਪ੍ਰਤੀਕ ਹੁੰਦਾ ਹੈ ਇਸ ਲਈ ਸਿੱਖ ਵਿਚਾਰਧਾਰਾ ਅਨੁਸਾਰ ਇਸ ਵੇਲੇ ਦਾ ਲਾਭ ਉਠਾਕੇ ਪਰਮਾਤਮਾ ਨਾਲ ਜੁੜਕੇ ਵਾਹਿਗੁਰੂ ਦੀਆਂ ਰਹਿਮਤਾਂ ਦਾ ਆਨੰਦ ਮਾਨਣ ਦਾ ਸਭ ਤੋਂ ਉਤਮ ਸਮਾਂ ਹੈ ਅੰਮਿ੍ਰਤ ਵੇਲੇ ਸਿਮਰਨ ਕਰਨ ਨਾਲ ਤਨ ਦੇ ਨਾਲ ਮਨ ਦੇ ਅੰਦਰ ਚਲਣ ਵਾਲੇ ਵਿਕਾਰਾਂ ਦਾ ਖ਼ਤਮਾ ਹੁੰਦਾ ਹੈ ਜਿਵੇਂ ਇਹ ਭਾਵਨਾ ਦਿ੍ਰੜ੍ਹ ਹੁੰਦੀ ਹੈ, ਤਿਵਂੇ ਮਨ ਪਰਮਤਮਾ ਦੀ ਪ੍ਰੀਤ ਵਿੱਚ ਰੰਗਿਆ ਜਾਂਦਾ ਹੈ  ਫਿਰ ਇਨਸਾਨ ਨੂੰ ਲੋੜ ਤੋਂ ਵੱਧ ਸੰਸਾਰਕ ਪਦਾਰਥਾਂ ਦੀ ਲੋੜ ਨਹੀਂ ਰਹਿੰਦੀ ਇਨਸਾਨ ਆਲਸ ਤਿਆਗ ਕੇ ਕਿਰਿਆਸ਼ੀਲ ਹੋ ਜਾਂਦਾ ਹੈ ਗੁਰੂ ਸਾਹਿਬ ਨੇ ਅੰਮਿ੍ਰਤ ਵੇਲੇ ਜਾਗਣ ਦੀ ਪਹਿਲਾਂ ਆਪਣੀ ਮਿਸਾਲ ਦਿੱਤੀ, ਬਾਅਦ ਵਿੱਚ ਗੁਰਸਿੱਖਾਂ ਨੂੰ ਪ੍ਰੇਰਿਆਅੰਮਿ੍ਰਤ ਇਸ਼ਨਾਨਚੈਪਟਰ ਵਿੱਚ ਲੇਖਕ ਨੇ ਦੱਸਿਆ ਹੈ ਕਿ ਗੁਰਸਿੱਖ ਦਾ ਇਸ਼ਨਾਨ ਕਰਨਾ ਪਰਮਾਤਮਾ ਦਾ ਸਿਮਰਨ ਕਰਨ ਦੀ ਤਿਆਰੀ ਹੈ ਇਸ਼ਨਾਨ ਤੋਂ ਬਾਅਦ ਕੀਤੀ ਜਾਣ ਵਾਲੀ ਪਰਮਾਤਮਾ ਦੀ ਭਗਤੀ ਮਨ ਤੇ ਤਨ ਨੂੰ ਅਰੋਗ ਕਰਨ ਵਾਲੀ ਹੋਵੇ ਤਾਂ ਇਸ਼ਨਾਨ ਕਿਰਿਆ ਵੀ ਆਨੰਦ ਕਿਰਿਆ ਬਣ ਜਾਂਦੀ ਹੈ ਇਸ਼ਨਾਨ ਭਾਵਨਾ ਕਾਰਨ ਅੰਮਿ੍ਰਤ ਇਸ਼ਨਾਨ ਬਣ ਜਾਂਦਾ ਹੈ ਭਾਵਨਾ ਨਾਲ ਇਸ਼ਨਾਨ ਕੀਤਾ ਹੋਵੇ ਤਾਂ ਮਨ ਨਿਰਮਲ ਹੋ ਜਾਂਦਾ ਹੈ, ਜੋ ਪਰਮਾਤਮਾ ਦੇ ਮਾਰਗਤੇ ਚਲਣ ਲਈ ਪ੍ਰੇਰਿਤ ਕਰਦੀ ਹੈ ਇਹ ਭਾਵਨਾ ਸ਼੍ਰੇਸ਼ਟ ਗੁਣਾਂ ਦਾ ਪ੍ਰਤੀਕ ਹੈ ਗੁਰਸਿੱਖ ਭਾਵੇਂ ਜਲ ਇਸ਼ਨਾਨ ਕਰਦਾ ਹੈ ਪਰ ਉਸਦੀ ਭਾਵਨਾ ਅੰਮਿ੍ਰਤ ਫਲ ਦੇਣ ਵਾਲੀ ਬਣ ਜਾਂਦੀ ਹੈ ਗੁਰਬਾਣੀ ਮਨ ਅੰਦਰ ਵਸਾਉਣ ਦਾ ਫਲ ਹੁੰਦਾ ਹੈ, ਜਿਸ ਕਰਕੇ ਸਹਿਜ, ਸੰਤੋਖ, ਨਿਮ੍ਰਤਾ, ਸੰਜਮ ਅਤੇ ਸੇਵਾ ਆਦਿ ਦਾ ਗੁਣ ਪੈਦਾ ਹੋ ਜਾਂਦਾ ਹੈ ਜਦੋਂ ਮਨ ਅੰਦਰ ਨਾਮ ਦਾ ਜਾਪ ਚਲ ਰਿਹਾ ਹੋਵੇ ਤਾਂ ਮਨ ਦੀਆਂ ਸ਼ਰਧਾ, ਪ੍ਰੇਮ ਅਤੇ ਸਮਰਪਣ ਦੀਆਂ ਤਰੰਗਾਂ ਬਾਹਰ ਦੇ ਜਲ ਨੂੰ ਨਿਰਮਲ ਤੇ ਗੁਣੀ ਬਣਾ ਦਿੰਦੀਆਂ ਹਨ ਇਸ਼ਨਾਨ ਮਨ ਦੇ ਅੰਦਰਲੀ ਤੇ ਬਾਹਰਲੀ ਮੈਲ ਲਾਹ ਦਿੰਦਾ ਹੈ ਸੱਚਾ ਇਸ਼ਨਾਨ ਤਾਂ ਸਾਧ ਸੰਗਤ ਵਿੱਚ ਤਨ, ਮਨ ਦੀ ਮੈਲ ਉਤਾਰਨਾ ਹੈ ਤਨ ਦਾ ਇਸ਼ਨਾਨ ਤਾਂ ਮਨ ਦੇ ਇਸ਼ਨਾਨ ਵਲ ਵੱਧਣਾ ਹੈਅੰਮਿ੍ਰਤ ਬਾਣੀਲੇਖ ਵਿੱਚ ਲਿਖਿਆ ਹੈ ਕਿਅੰਮਿ੍ਰਤ ਬਾਣੀਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਪੰਜ ਗੁਰੂਆਂ, ਭਗਤਾਂ ਅਤੇ 11 ਭੱਟਾਂ ਦੀ ਬਾਣੀ ਸੰਕਲਨ ਕੀਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੰਮਿਲਤ ਕਰਕੇ ਸੰਪੂਰਨਤਾ ਪ੍ਰਦਾਨ ਕੀਤੀ ਆਦਿ ਗ੍ਰੰਥ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਣ ਗਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਪ੍ਰਦਾਨ ਕੀਤੀ ਸ਼ਬਦ ਸ਼ਕਤੀ ਹੈ ਗੁਰਸਿੱਖ ਉਹ ਹੈ ਜੋ ਗੁਰੂ ਤੇ ਗੁਰਸ਼ਬਦ ਵਿੱਚ ਕੋਈ ਭੇਦ ਨਾ ਕਰੇ ਗੁਰੂ ਨਾਲ ਮੇਲ ਲਈ ਗੁਰਸਿੱਖ, ਗੁਰ ਸ਼ਬਦ ਨਾਲ ਮਨ ਜੋੜਦਾ ਹੈ ਸ਼ਬਦ ਤੇ ਸੁਰਤ ਦੋਵੇਂ ਨਾਲ ਨਾਲ ਚਲਣੇ ਚਾਹੀਦੇ ਹਨ ਗੁਰਬਾਣੀ ਸਤ, ਸੰਤੋਖ ਆਦਿ ਸਾਰੇ ਉਤਮ ਗੁਣਾਂ ਨਾਲ ਜੋੜਦੀ ਹੈ ਭਗਤੀ ਦਾ ਮਨੋਰਥ ਵੰਦਨਾ ਕਰਨਾ ਹੈ ਇਨਸਾਨ ਨੂੰ ਚਾਕਰੀ ਇਕੋ ਇਕ ਪਰਮਾਤਮਾ ਦੀ ਕਰਨੀ ਚਾਹੀਦੀ ਹੈ ਗੁਰਬਾਣੀ ਅਜਿਹਾ ਅੰਮਿ੍ਰਤ ਹੈ, ਜਿਸ ਦਾ ਪਾਠ ਕਰਨ ਨਾਲ ਸੁਚੱਜ ਤੇ ਕੁਚੱਜ ਦਾ ਫਰਕ ਪਤਾ ਲੱਗ ਜਾਂਦਾ ਹੈ ਭਾਵ ਅੰਮਿ੍ਰਤ ਪ੍ਰਾਪਤ ਕਰਨ ਲਈ ਅੰਮਿ੍ਰਤ ਦਿ੍ਰਸ਼ਟੀ ਚਾਹੀਦੀ ਹੈ ਵਿਕਾਰਾਂ ਤੇ ਮਾਇਆ ਜ਼ਰੀਏ ਜੋ ਪ੍ਰਾਪਤੀ ਹੁੰਦੀ ਹੈ, ਉਸ ਦਾ ਸੁੱਖ ਥੋੜ੍ਹੇ ਸਮੇਂ ਲਈ ਹੁੰਦਾ ਹੈ ਗੁਰਬਾਣੀ ਸੱਚ ਦਾ ਗਿਆਨ ਹੈ  ਜੇ ਮਨ ਵੇਚ ਕੇ ਪਰਮਾਤਮਾ ਮਿਲ ਜਾਏ ਤਾਂ ਇਸ ਤੋਂ ਸਸਤਾ ਸੌਦਾ ਕੋਈ ਨਹੀਂ ਗੁਰਬਾਣੀ ਦੇ ਅੰਮਿ੍ਰਤ ਫਲ ਦੀ ਮਿਠਾਸ ਤਿ੍ਰਪਤ ਕਰਦੀ ਹੈ ਪਰਮਾਤਮਾ ਦਾ ਨਾਮ ਸੁੱਖਾਂ ਦਾ ਸਾਗਰ ਹੈ ਗੁਰਬਾਣੀ ਮਨ ਅੰਦਰ ਜਲ ਰਹੀ ਤਿ੍ਰਸ਼ਨਾ ਦੀ ਅਗਨੀ ਨੂੰ ਬਝਾਉਂਦੀ ਹੈ ਜਦੋਂ ਗੁਰਬਾਣੀ ਅੰਮਿ੍ਰਤ ਹੈ ਤਾਂ ਉਸਚੋਂ ਪ੍ਰਾਪਤ ਨਾਮ ਦੀ ਦਾਤ ਅੰਮਿ੍ਰਤ ਹੀ ਹੋਵੇਗੀ ਗੁਰਬਾਣੀ ਸੁੱਖਾਂ ਦਾ ਅਨੰਤ ਸ੍ਰੋਤ ਹੈ ਗੁਰਬਾਣੀ ਦਾ ਅੰਮਿ੍ਰਤ ਗੁਰਸਿੱਖ ਲਈ ਹੀ ਨਹੀਂ ਸਗੋਂ ਪੂਰੀ ਮਨੁੱਖਤਾ ਲਈ ਹੈਦੁੱਖ ਕੀ ਹੈਇਹ ਤਾਂ ਹੀ ਪਤਾ ਲੱਗ ਸਕਦਾ ਹੈ ਜੇ ਇਨਸਾਨ ਨੂੰ ਸੁੱਖ ਤੇ ਦੁੱਖ ਦੇ ਅੰਤਰ ਦਾ ਪਤਾ ਹੋਵੇ ਮਨੁੱਖ ਦਾ ਆਚਰਣ ਹੀ ਦੁੱਖਾਂ ਦੀ ਪੰਡ ਭਾਰੀ ਕਰਨ ਵਾਲਾ ਹੋ ਗਿਆ ਹੈ ਦੁੱਖ ਦੀ ਖੇਡ ਬਹੁਤ ਰਹੱਸਮਈ ਹੈ ਦੁੱਖਾਂ ਦੇ ਕਾਰਨਾ ਦਾ ਅਸਰ ਵਿਆਪਕ ਹੈ ਮੋਹ ਵੀ ਦੁੱਖ ਦਾ ਕਾਰਨ ਬਣਦਾ ਹੈ ਗੁਰਸਿੱਖ ਤਾਂ ਗ੍ਰਹਿਸਤ ਜੀਵਨ ਦਾ ਪਾਲਨ ਕਰਨ ਵਾਲਾ ਹੈ ਪ੍ਰੰਤੂ ਉਸਦਾ ਜੀਵਨ ਜਲ ਵਿੱਚ ਕਮਲ ਦੇ ਫੁੱਲ ਵਰਗਾ ਨਿਰਲੇਪ ਹੋਣਾ ਚਾਹੀਦਾ ਹੈ ਨੌਜਵਾਨ ਪੀੜ੍ਹੀ ਸੰਸਰਿਕ ਭੋਗ ਵਿਲਾਸ ਲਈ ਸ਼ੈਦਾਈ ਹੈ ਇਹ ਸੁੱਖ ਦੀ ਥਾਂ ਦੁੱਖ ਦਾ ਕਾਰਨ ਬਣਦੇ ਹਨ ਮਨੁੱਖ ਸੁੱਖ ਭੋਗਣ ਲਈ ਠੱਗੀ ਮਾਰਦਾ ਹੈ ਪਰਮਾਤਮਾ ਨੂੰ ਚੇਤੇ ਨਾ ਕਰਨਾ ਦੁੱਖਾਂ ਦੀ ਖੇਤੀ ਹੈ ਧਰਮ ਦੇ ਨਾਂ ਤੇ ਪਾਣੀ ਰਿੜਕਿਆ ਜਾ ਰਿਹਾ ਹੈ ਜਿਨ੍ਹਾਂ ਦੇ ਮਨ ਮੈਲੇ ਅਤੇ ਆਚਾਰ ਮੰਦੇ ਹਨ, ਉਹ ਵੀ ਧਰਮ ਕਰਮ ਦੇ ਠੇਕੇਦਾਰ ਬਣੇ ਫਿਰਦੇ ਹਨ ਆਵਾਗਮਨ ਦਾ ਚਕ੍ਰ ਦੁੱਖ ਹੈ ਜਨਮ ਤੇ ਮਰਨ ਦੋਵੇਂ ਹੀ ਦੁੱਖ ਹਨ ਜਿਸ ਨੇ ਜਨਮ ਲਿਆ ਹੈ, ਉਸ ਦੀ ਮੌਤ ਤੈਅ ਹੈ ਮਨੁੱਖ ਕਿਤਨੇ ਵੱਡੇ ਘਰ ਬਣਾ ਲਵੇ, ਰਾਤ ਤਾਂ ਬਸ ਇਕ ਕਮਰੇ ਵਿੱਚ ਹੀ ਗੁਜਰਦੀ ਹੈ ਦੁੱਖ ਨੂੰ ਦੁੱਖ ਸਮਝਣਾ ਤੇ ਸਵੀਕਾਰ ਕਰਨਾ ਮਨੁੱਖ ਦੇ ਹੱਥ ਵਿੱਚ ਹੈ ਰਸਨਾ ਦਾ ਰਸ ਮਨੁੱਖ ਨੂੰ ਬਹੁਤ ਦੁੱਖ ਦਿੰਦਾ ਹੈ ਕਲਪਨਾਂ ਤੇ ਭੁਲੇਖਾ ਮਨੁੱਖ ਨੂੰ ਸੱਚ ਤੋਂ ਦੂਰ ਕਰ ਦਿੰਦਾ ਹੈ ਪਰਮਾਤਮਾ ਤੋਂ ਵੇਮੁੱਖ ਮਨੁੱਖ ਦਾ ਚਿਤ ਸਦਾ ਵਾਸ਼ਨਵਾਂ ਵਿੱਚ ਲਗਦਾ ਹੈ ਕਾਮ ਦਾ ਫਲ ਦੁੱਖ ਹੈ ਸੇਵਾ ਦਾ ਫਲ ਸੁੱਖ ਹੈ ਮੂਰਖ ਵਿਅਕਤੀ ਸੁੱਖ ਦੇ ਜੋ ਉਪਾਏ ਕਰਦਾ ਹੈ, ਉਨ੍ਹਾਂ ਤੋਂ ਹੀ ਰੋਗ ਤੇ ਦੁੱਖ ਉਪਜਦੇ ਹਨ ਸੰਜਮ ਭਰਿਆ ਜੀਵਨ ਹੋਵੇ ਤਾਂ ਲੋੜਾਂ ਪੂਰੀਆਂ ਹੋਣ ਤੇ ਮਨ ਆਨੰਦ ਪੈਦਾ ਹੁੰਦਾ ਹੈ ਜੋ ਸਮਝ ਨਾ ਸਕੇ ਉਹ ਮਾਇਆ ਹੈ ਵਿਕਾਰ ਮਨੁੱਖਤੇ ਸੁਹਾਗੇ ਦਾ ਕੰਮ ਕਰਦੇ ਹਨਸੁੱਖਅਗਿਆਨਤਾ ਕਰਕੇ ਮਨੁੱਖ ਜਿਸ ਨੂੰ ਸੁੱਖ ਮੰਨ ਕੇ ਜੀਵਨ ਬਤੀਤ ਕਰਦਾ ਹੈ, ਅਸਲ ਵਿੱਚ ਉਹ ਸੁੱਖ ਦੇ ਭੇਖ ਵਿੱਚ ਦੁੱਖ ਸੀ ਮਨੁੱਖ ਸੁੱਖ ਚਾਹੁੰਦਾ ਹੈ ਪ੍ਰੰਤੂ ਪਰਮਾਤਮਾ ਨੂੰ ਵਿਸਾਰ ਕੇ ਮਨੁੱਖ ਸੰਸਾਰ ਦੇ ਰਸ ਵਿੱਚ ਰਚਿਆ ਹੋਇਆ ਹੈ ਮਨੁੱਖ ਨੂੰ ਭੁਲੇਖਾ ਹੈ ਕਿ ਉਸ ਕੋਲ ਜੋ ਹੈ, ਉਸ ਨੇ ਆਪ ਕਮਾਇਆ ਹੈ ਪ੍ਰੰਤੂ ਇਹ ਪਰਮਾਤਮਾ ਦੀ ਦੇਣ ਹੈ ਜੇ ਉਹ ਸੁੱਖ ਚਾਹੁੰਦਾ ਹੈ ਤਾਂ ਪਰਮਾਤਮਾ ਦੀ ਭਗਤੀ ਕਰੇ ਪਰਮਾਤਮਾ ਗੁਣਾਂ ਦਾ ਸਾਗਰ ਹੈ ਇਹ ਨਹੀਂ ਹੋ ਸਕਦਾ ਕਿ ਮਨੁੱਖ ਦੁੱਖਾਂ ਦੇ ਰਾਹਤੇ ਚਲਦਾ ਵੀ ਰਹੇ ਤੇ ਸੁੱਖਾਂ ਦੀ ਆਸ ਵੀ ਕਰੇ ਸੁੱਖ ਪਰਮਾਤਮਾ ਦੀ ਕਿਰਪਾ ਨਾਲ ਮਿਲਦੇ ਹਨ ਸੁੱਖ ਤੇ ਦੁੱਖ ਦਾ ਅੰਤਰ ਜਾਨਣ ਲਈ ਦੋਹਾਂ ਨੂੰ ਸਮਝਣਾ ਪਵੇਗਾ ਨਿੰਦਾ ਦੁੱਖ ਹੈ, ਲੋਭ, ਮੋਹ, ਹੰਕਾਰ, ਕਾਮ, ਕ੍ਰੋਧ ਆਦਿਕ ਦੁੱਖ ਹਨ ਸੰਸਾਰੀ ਸੁੱਖਾਂ ਦਾ ਮੋਹ ਤਿਆਗਣਾ ਔਖਾ ਹੈ ਪਰਮਾਤਮਾ ਦੇ ਹੁਕਮ ਅੰਦਰ ਰਹਿਣਾ ਸੁੱਖ ਹੈ ਪਰਮਾਤਮਾ ਸੁੱਖ ਨਿਧਾਨ ਹੈ ਜੇ ਉਹ ਮਨ ਅੰਦਰ ਵਸ ਗਿਆ ਤਾਂ ਸੁੱਖ ਹੀ ਸੁੱਖ ਹਨਪਰਮ ਸੁੱਖਸਾਰੀ ਪੁਸਤਕ ਦਾ ਸਾਰੰਸ਼ ਹੈ ਮਾਇਆ ਤੇ ਵਿਕਾਰਾਂ ਦੀ ਕੈਦ ਤੋਂ ਆਜ਼ਾਦ ਹੋ ਜਾਣਾ ਸੁੱਖ ਦਾ ਸ਼ਿਖ਼ਰ ਹੈ ਆਵਾਗਵਨ ਤੋਂ ਮੁਕਤ ਹੋ ਜਾਣਾਪਰਮ ਸੁੱਖਹੈ ਮਨ ਕਿਸਾਨ ਹੈ, ਜਿਸ ਨੇ ਖੇਤ ਤਿਆਰ ਕਰਨਾ ਹੈ, ਬੀਜ ਬੀਜਣੇ ਹਨ ਤੇ ਫ਼ਸਲ ਦੀ ਪੈਦਾਵਾਰ ਕਰਨੀ ਹੈ ਮਨ ਸੁੱਖਾਂ ਦੀ ਖੇਤੀ ਕਰਨ ਜੋਗ ਬਣਦਾ ਹੈ ਨਿਰਬਾਨ ਪਦ ਜਾਂ ਜੀਵਨ ਮੁਕਤ ਹੋਣ ਵਿੱਚ ਹੀ ਪਰਮ ਸੁੱਖ ਹੈ ਗੁਰਸਿੱਖ ਨੇ ਜੋ ਕਰਨਾਂ ਹੈ, ਉਹ ਸਹਿਜ ਹੈ ਉਹ ਹੀ ਸੰਪੂਰਨ ਮਨੁੱਖ ਹੈ, ਜਿਸਨੇ ਉਸਦੀ ਰਜਾ ਵਿੱਚ ਰਹਿ ਕੇ ਸਹਿਜਤਾ ਪ੍ਰਾਪਤ ਕਰ ਲਈ ਹੈ ਡਾ ਸਤਿੰਦਰ ਸਿੰਘ ਨੇ ਸਿੱਖੀ ਸੋਚ ਤੇ ਵਿਚਾਰਧਾਰਾਂ ਨੂੰ ਸੰਖੇਪ ਵਿੱਚ ਪਾਠਕਾਂ ਨੂੰ ਪ੍ਰੋਸਕੇ ਦਿੱਤੀ ਹੈ ਪਾਠਕਾਂ ਨੂੰ ਲਾਭ ਉਠਾਉਣਾ ਚਾਹੀਦਾ ਹੈ

  200 ਪੰਨਿਆਂ ਅਤੇ 300 ਰੁਪਏ ਭੇਟਾ ਵਾਲੀ ਇਹ ਪੁਸਤਕ ਭਾ ਚਤਰ ਸਿੰਘ ਜੀਵਨ ਸਿੰਘ, ਅੰਮਿ੍ਰਤਸਰ ਨੇ ਪ੍ਰਕਾਸ਼ਤ ਕੀਤੀ ਹੈ

Comments

Popular posts from this blog

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ