ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ


 

ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਣੀ ਨਵੀਂ ਸਰਕਾਰ ਅਮਨ ਕਾਨੂੰਨ ਸਥਪਤ ਕਰਨ ਵਿੱਚ ਅਸਫਲ ਹੁੰਦੀ ਜਾਪਦੀ ਹੈ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਹਰ ਰੋਜ਼ ਅਣਸੁਖਾਵੀਂਆਂ ਘਟਨਾਵਾਂ ਹੋ ਰਹੀਆਂ ਹਨ ਇਉਂ ਲੱਗ ਰਿਹਾ ਹੈ ਕਿ ਸਰਕਾਰ ਪ੍ਰਬੰਧਕੀ ਢਾਂਚੇ ਤੇ ਪੂਰੀ ਤਰ੍ਹਾਂ ਕਾਬੂ ਨਹੀਂ ਕਰ ਸਕੀ ਪੰਜਾਬ ਦੇ ਲੋਕ ਅਮਨ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਬੜੇ ਮਾੜੇ ਦਿਨ ਵੇਖੇ ਹਨ ਇਸ ਲਈ ਸਰਕਾਰ ਦੀ ਪਹਿਲ ਲੋਕਾਂ ਨੂੰ ਸ਼ਾਂਤਮਈ ਵਾਤਾਵਰਨ ਦੇਣਾ ਬਣਦਾ ਹੈ ਜਦੋਂ ਵੀ ਕੋਈ ਨਵੀਂ ਸਰਕਾਰ ਬਣਦੀ ਹੈ ਤਾਂ ਲੋਕਾਂ ਦੀਆਂ ਉਸ ਸਰਕਾਰਤੇ ਆਸਾਂ ਬਹੁਤ ਵੱਧ ਜਾਂਦੀਆਂ ਹਨ ਖਾਸ ਤੌਰਤੇ ਜਦੋਂ ਲੋਕ ਪਹਿਲੀਆਂ ਸਰਕਾਰਾਂ ਤੋਂ ਬੁਰੀ ਤਰ੍ਹਾਂ ਤੰਗ ਅਤੇ ਔਖੇ ਹੋਣ ਫਿਰ ਉਹ ਨਵੀਂ ਸਰਕਾਰ ਦੇ ਚਮਤਕਾਰ ਵੇਖਣ ਦੇ ਇੱਛਕ ਹੁੰਦੇ ਹਨ  ਉਹ ਸਮਝਦੇ ਹਨ ਕਿ ਸਰਕਾਰ ਤਾਂ ਹੱਥਾਂ ਤੇ ਸਰੋਂ ਜਮਾਕੇ ਤੁਰੰਤ ਨਤੀਜੇ ਦੇਵੇਗੀ, ਜੋ ਕਿ ਸੰਭਵ ਨਹੀਂ ਹੁੰਦਾ ਨਵੀਂ ਸਰਕਾਰ ਨੂੰ ਸਰਕਾਰੀ ਪ੍ਰਬੰਧਕੀ ਢਾਂਚੇ ਨੂੰ ਸਮਝਣ ਲਈ ਵੀ ਸਮਾਂ ਚਾਹੀਦਾ ਹੁੰਦਾ ਹੈ, ਖਾਸ ਤੌਰਤੇ ਉਸ ਸਮੇਂ ਜਦੋਂ ਕਿ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਕੋਲ ਪ੍ਰਬੰਧਕੀ ਤਜ਼ਰਬਾ ਹੀ ਨਾ ਹੋਵੇ ਅਤੇ ਉਹ ਪਹਿਲੀ ਵਾਰ ਸਰਕਾਰੀ ਅਹੁਦਿਆਂ ਤੇ ਬੈਠੇ ਹੋਣ ਉਹ ਆਪਣੇ ਅਧਿਕਾਰੀਆਂ ਨਿਰਭਰ ਹੁੰਦੇ ਹਨ ਚੰਗੇ ਨਤੀਜੇ ਦੇਣ ਲਈ ਸਰਕਾਰ ਨੂੰ ਘੱਟੋ ਘੱਟ 6 ਮਹੀਨੇ ਦੇਣੇ ਬਣਦੇ ਹਨ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਅਜੇ ਸਿਰਫ਼ ਤਿੰਨ ਮਹੀਨੇ ਦਾ ਸਮਾਂ ਹੋਇਆ ਹੈ ਵੋਟਰਾਂ ਦਾ ਰਵਾਇਤੀ ਪਾਰਟੀਆਂ ਅਕਾਲੀ ਦਲ, ਭਾਰਤੀ ਜਨਤਾ ਪਾਰਟੀ  ਅਤੇ ਕਾਂਗਰਸ ਤੋਂ ਵਿਸ਼ਵਾਸ਼ ਉਠ ਗਿਆ ਸੀ ਇਸ ਲਈ ਪੰਜਾਬ ਦੇ ਵੋਟਰਾਂ ਨੇ ਤੀਜੇ ਬਦਲ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਭਾਰੀ ਬਹੁਮਤ ਨਾਲ ਚੋਣ ਕੀਤੀ ਹੈ ਇਹ ਜਿੱਤ ਪੰਜਾਬ ਦੇ ਲੋਕਾਂ ਦੀ ਹੈ ਆਮ ਆਦਮੀ ਪਾਰਟੀ ਦੀ ਨਹੀਂ ਕਿਉਂਕਿ ਉਨ੍ਹਾਂ ਰਵਾਇਤੀ ਪਾਰਟੀਆਂ ਨੂੰ ਹਰਾਉਣ ਦਾ ਤਹੱਈਆ ਕੀਤਾ ਹੋਇਆ ਸੀ ਨਵੀਂ ਸਰਕਾਰ ਤੋਂ ਲੋਕਾਂ ਨੂੰ  ਉਮੀਦਾਂ ਵੀ ਜ਼ਿਆਦਾ ਹੋਣਾ ਵੀ ਕੁਦਰਤੀ ਹੈ, ਜੋ ਕਿ ਇਤਨੇ ਥੋੜ੍ਹੇ ਸਮੇਂ ਵਿੱਚ ਪੂਰੀਆਂ ਕਰਨੀਆਂ ਅਸੰਭਵ ਹਨ ਪ੍ਰੰਤੂ ਫਿਰ ਵੀ ਸਰਕਾਰ ਨੇ ਕੁਝ ਅਹਿਮ ਫ਼ੈਸਲੇ ਕਰਕੇ ਲੋਕਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨੂੰ ਚੰਗੀ ਕਾਰਗੁਜ਼ਾਰੀ ਵਿਖਾਉਣ ਲਈ ਵਾਤਾਵਰਨ ਸਦਭਾਵਨਾ ਅਤੇ ਸ਼ਾਂਤਮਈ ਹੋਣਾ ਜ਼ਰੂਰੀ ਹੈ ਤਾਂ ਜੋ ਸਰਕਾਰ ਆਪਣਾ ਧਿਆਨ ਮੁੱਖ ਮੁੱਦਿਆਂਤੇ ਕੇਂਦਰਤ ਕਰ ਸਕੇ ਹੜਤਾਲਾਂ, ਧਰਨੇ ਅਤੇ ਮੁਜ਼ਾਹਰੇ ਸਰਕਾਰ ਦੀ ਕਾਰਗੁਜ਼ਾਰੀ ਦੇ ਰਾਹ ਵਿੱਚ ਰੋੜਾ ਬਣਦੇ ਹੁੰਦੇ ਹਨ ਸਰਕਾਰ ਵਿਕਾਸ ਦੀ ਥਾਂ ਧਰਨਕਾਰੀਆਂ  ਦੀਆ ਮੰਗਾਂ ਅਤੇ ਮਸਲਿਆਂਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਵਿੱਚ ਮਸ਼ਰੂਫ਼ ਹੋ ਜਾਂਦੀ ਹੈ ਭਰਿਸ਼ਟਾਚਾਰ ਖ਼ਤਮ ਕਰਨ ਦੇ ਇਰਾਦੇ ਨਾਲ ਸਰਕਾਰ ਨੇ ਪਹਿਲਾ ਕਦਮ ਕੁਝ ਭਰਿਸ਼ਟ ਸਿਆਸਤਦਾਨਾ ਅਤੇ ਨੌਕਰਸ਼ਾਹਾਂ ਦੇ ਵਿਰੁੱਧ ਕਾਰਵਾਈ ਕਰਕੇ ਚੁੱਕਿਆ ਹੈ ਸਭ ਤੋਂ ਪਹਿਲਾਂ ਉਨ੍ਹਾਂ ਆਪਣੇ ਸਿਹਤ ਮੰਤਰੀ ਵਿਜੇ  ਸਿੰਗਲਾ ਨੂੰ ਹੀ ਗਿ੍ਰਫ਼ਤਾਰ ਕਰਕੇ ਸ਼ੁਰੂਆਤ ਕੀਤੀ ਸੀ ਜਿਸਨੂੰ ਗਿ੍ਰਫ਼ਤਾਰ ਕਰਕੇ ਸਰਕਾਰ ਨੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਰਿਸ਼ਟਾਚਾਰ ਕਿਸੇ ਕੀਮਤਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪ੍ਰੰਤੂ ਅਮਨ ਕਾਨੂੰਨ ਦੇ ਖੇਤਰ ਵਿੱਚ ਸਰਕਾਰ ਆਪਣਾ ਪ੍ਰਭਾਵ ਵਿਖਾਉਣ ਵਿੱਚ ਅਸਫ਼ਲ ਹੁੰਦੀ ਜਾਪਦੀ ਹੈ ਇਉਂ ਮਹਿਸੂਸ ਹੋ ਰਿਹਾ ਹੈ ਕਿ ਸਰਕਾਰ ਦੀ ਪ੍ਰਬੰਧਕੀ ਢਾਂਚੇਤੇ ਪਕੜ ਨਹੀਂ ਬਣ ਰਹੀ ਕਿਉਂਕਿ ਸਿਆਸੀ ਤਾਕਤ ਦੇ ਦੋ ਧੁਰੇ ਬਣੇ ਹੋਏ ਹਨ ਇਕ ਧੁਰਾ ਦਿੱਲੀ ਵਲ ਨੂੰ ਵੇਖਦਾ ਹੈ ਦੂਜਾ ਧੁਰਾ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ਼ਾਰਿਆਂ ਦੀ ਉਡੀਕ ਕਰਦਾ ਹੈ ਪ੍ਰਬੰਧਕੀ ਢਾਂਚਾ ਸਿਵਲ ਅਤੇ ਪੁਲਿਸ ਹਰ ਫ਼ੈਸਲੇ ਲਈ ਦਿੱਲੀ ਦੇ ਮੁੱਖ ਮੰਤਰੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲਤੇ ਨਿਗਾਹਾਂ ਟਿਕਾਈ ਬੈਠਾ ਹੈ ਉਹ ਆਪਣੀਆਂ ਹਾਜ਼ਰੀਆਂ ਦਿੱਲੀ ਦਰਬਾਰ ਵਿੱਚ ਲਾਉਂਦੇ ਹਨ ਅਮਨ ਕਾਨੂੰਨ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ ਭਾਵੇਂ ਮੁੱਖ ਮੰਤਰੀ ਨੇ ਜਿਲ੍ਹਾ ਪੁਲਿਸ ਮੁੱਖੀਆਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਜ਼ਿੰਮੇਵਾਰ ਬਣਾਇਆ ਹੈ ਪ੍ਰੰਤੂ ਅਜੇ ਤੱਕ ਸਾਰਥਿਕ ਨਤੀਜੇ ਆਉਣੇ ਸ਼ੁਰੂ ਨਹੀਂ ਹੋਏ ਪਿਛਲੇ ਤਿੰਨ ਮਹੀਨੇ ਵਿੱਚ 160 ਮਰਡਰ ਹੋ ਚੁੱਕੇ ਹਨ ਟਾਰਗੈਟ ਕਿÇਲੰਗ ਵੀ ਹੋ ਰਹੀਆਂ ਹਨ, ਜਿਨ੍ਹਾਂ ਵਿੱਚ  ਜਲੰਧਰ ਜਿਲ੍ਹੇ ਦੇ ਨਕੋਦਰ ਨੇੜੇ ਕਬੱਡੀ ਖਿਡਾਰੀ ਸੰਦੀਪ ਅੰਬੀਆਂ, ਧਰਮਿੰਦਰ ਸਿੰਘ ਦੌਣ ਕਲਾਂ ਅਤੇ ਸ਼ੁਭਪ੍ਰੀਤ ਸਿੰਘ ਸਿੱਧੂ ਮੂਸੇਵਾਲਾ ਸ਼ਾਮਲ ਹਨ ਇਹ ਤਿੰਨੋ ਕਤਲ ਦਿਨ ਦਿਹਾੜੇ ਕੀਤੇ ਗਏ ਹਨ, ਜਿਸ ਕਰਕੇ ਪੰਜਾਬ ਦੇ ਲੋਕਾਂ ਵਿੱਚ ਡਰ ਅਤੇ ਭੈ ਦਾ ਮਾਹੌਲ ਬਣ ਗਿਆ ਹੈ ਇਉਂ ਮਹਿਸੂਸ ਹੋ ਰਿਹਾ ਹੈ ਕਿ ਕਾਤਲਾਂ ਨੂੰ ਪੁਲਿਸ ਅਤੇ ਸਰਕਾਰ ਦਾ ਕੋਈ ਡਰ ਹੀ ਨਹੀਂ ਰਿਹਾ ਪੰਜਾਬ ਦੇ ਲੋਕ ਸ਼ਿਵਪ੍ਰੀਤ ਸਿੰਘ ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਹੋਏ ਕਤਲ ਕਰਕੇ ਬਹੁਤੇ ਸਹਿਮ ਗਏ ਹਨ ਸ਼ੁਭਪ੍ਰੀਤ ਸਿੰਘ ਸਿੱਧੂ ਮੂਸੇਵਾਲਾ ਦਾ ਇਕ ਮਹੀਨੇ ਬਾਅਦ ਵਿਆਹ ਸੀ, ਲੋਕਾਂ ਨੂੰ ਪਰਿਵਾਰ ਨਾਲ ਆਪਣੇ ਆਪ ਹਮਦਰਦੀ ਹੋ ਗਈ, ਜਿਸ ਕਰਕੇ ਵੱਡੀ ਮਾਤਰਾ ਵਿੱਚ ਉਸਦੇ ਸਸਕਾਰ ਅਤੇ ਭੋਗਤੇ ਲੋਕ ਦੂਰ ਦੁਰਾਡਿਉਂ ਪਹੁੰਚੇ ਸਨ ਗੁਪਤਚਰ ਵਿਭਾਗ ਦੀਆਂ ਸਰਕਾਰ ਨੂੰ ਭੇਜੀਆਂ ਗਈਆਂ ਸੂਚਨਾਵਾਂ ਅਤੇ ਅਖ਼ਬਾਰਾਂ ਦੀਆਂ ਖ਼ਬਰਾ ਤੋਂ ਪਤਾ ਲੱਗ ਰਿਹਾ ਹੈ ਕਿ ਕਥਿਤ ਗੈਂਗਸਟਰ ਇਹ ਸਾਰੀ ਕਾਰਵਾਈ ਬੇਖ਼ੌਫ਼ ਹੋ ਕੇ ਜੇਲ੍ਹ ਵਿੱਚ ਬੈਠੇ ਕਰ ਰਹੇ ਹਨ ਜੇਲ੍ਹ ਵਿੱਚ ਹੀ ਯੋਜਨਾਵਾਂ ਬਣਦੀਆਂ ਹਨ ਅਤੇ ਉਥੋਂ ਹੀ ਹੁਕਮ ਕੀਤੇ ਜਾਂਦੇ ਹਨ ਹੈਰਾਨੀ ਦੀ ਗੱਲ ਹੈ ਕਿ ਜੇਲ੍ਹਾਂ ਵਿੱਚ ਮੋਬਾਈਲ ਫ਼ੋਨ ਕਿਸ ਤਰ੍ਹਾਂ ਪਹੁੰਚਦੇ ਹਨ ਹਰ ਰੋਜ਼ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੀਆਂ ਹਨ ਕਿ ਫਲਾਣੀ ਜੇਲ੍ਹ ਵਿੱਚੋਂ ਮੋਬਾਈਲ ਫੜੇ ਗਏ ਹਨ ਜਦੋਂ ਇਕ ਵਾਰ ਮੋਬਾਈਲ ਫੜੇ ਗਏ ਦੁਬਾਰਾ ਕਿਵੇਂ ਪਹੁੰਚ ਗਏ ਇਸ ਤੋਂ ਲਗਦਾ ਹੈ ਕਿ ਸਾਰਾ ਤਾਣਾ ਬਾਣਾ ਹੀ ਆਪਸ ਵਿੱਚ ਮਿਲਿਆ ਹੋਇਆ ਹੈ ਜੇਲ੍ਹਾਂ ਵਿੱਚੋਂ ਹੀ ਫਿਰੌਤੀਆਂ ਦੇ ਫ਼ੋਨ ਰਹੇ ਹਨ ਮੋਗਾ ਦੇ ਡਾਲਾ ਪਿੰਡ ਵਿੱਚ ਸਵੇਰੇ ਹੀ ਸੁਖਬੀਰ ਸਿੰਘ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ ਕਿਉਂਕਿ ਪਿਛਲੇ ਕਈ ਦਿਨਾ ਤੋਂ ਇਕ ਕਥਿਤ ਗੈਂਗਸਟਰ ਉਸ ਕੋਲੋਂ 15 ਲੱਖ ਦੀ ਫਿਰੌਤੀ ਮੰਗ ਰਿਹਾ ਸੀ ਪਿਛੇ ਜਹੇ ਬਠਿੰਡਾ ਜੇਲ੍ਹ ਵਿੱਚ ਬੰਦ ਸਰਾਜ ਮਿੰਟੂ ਨੇ ਆਪਣੀਆਂ ਤਸਵੀਰਾਂ ਜੇਲ੍ਹ ਵਿੱਚੋਂ ਹੀ ਆਪਣੀ  ਆਈ ਡੀਤੇ ਪੋਸਟ ਕੀਤੀਆਂ ਹਨ ਬਠਿੰਡਾ ਜੇਲ੍ਹ ਵਿੱਚ ਹੀ ਇਕ ਕੈਦੀ ਦੀ ਕੁੱਟ ਮਾਰ ਦੀਆਂ ਖ਼ਬਰਾਂ ਆਈਆਂ ਹਨ ਦੋ ਪੁਲਸੀਆਂ ਨੇ ਕਥਿਤ ਗੈਂਗਸਟਰ ਦੇ ਜਾਅਲੀ ਵੈਰੀਫੀਕੇਸ਼ਨ ਕਰਕੇ ਪਾਸ ਪੋਰਟ ਬਣਾ ਦਿੱਤੇ ਹਨ, ਜਿਹੜੇ ਵਿਦੇਸ਼ ਭੱਜ ਗਏ ਹਨ ਭਗਵੰਤ ਮਾਨ ਵੀ ਪੁਲਿਸ ਪ੍ਰਸ਼ਾਸ਼ਨ ਅੱਗੇ ਬੇਬਸ ਹੋਇਆ ਲਗਦਾ ਹੈ ਜਿਹੜੇ ਇਲਜ਼ਾਮ ਪਹਿਲੀਆਂ ਸਰਕਾਰਾਂਤੇ ਲਗਦੇ ਸਨ, ਉਹ ਹੀ ਹੁਣ ਵਰਤਮਾਨ ਸਰਕਾਰਤੇ ਲੱਗ ਰਹੇ ਹਨ ਗੁਪਤਚਰ ਵਿਭਾਗ ਦੀਆਂ ਸੂਚਨਾਵਾਂ ਕਹਿੰਦੀਆਂ ਹਨ ਕਿ ਪੰਜਾਬ ਦੇ ਜੇਲ੍ਹਾਂ ਵਿੱਚ ਬੈਠੇ ਗੈਂਗਸਟਰ ਬਾਹਰਲੇ ਰਾਜਾਂ ਦੇ ਗੈਂਗਸਟਰਾਂ ਨੂੰ ਹਾਇਰ ਕਰਕੇ ਕਾਰਵਾਈਆਂ ਕਰਵਾ ਰਹੇ ਹਨ ਪਿਛੇ ਜਹੇ ਫਰੀਦਕੋਟ ਜੇਲ੍ਹਚੋਂ ਇਕ ਕੈਦੀ ਨੇ ਵੀ ਡੀ ਵਾਇਰਲ ਕੀਤੀ ਸੀ ਪੁਲਿਸ ਅਤੇ ਜੇਲ੍ਹਤੰਤਰ ਦੀ ਕਾਰਗੁਜ਼ਾਰੀ ਸ਼ੱਕ ਦੀ ਨਿਗਾਹ ਨਾਲ ਵੇਖੀ ਜਾ ਰਹੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿੱਚ 70 ਖੂੰਖ਼ਾਰ ਗੈਂਗਸਟਰ ਅਤੇ 500 ਉਨ੍ਹਾਂ ਦੇ ਹੋਰ ਮੈਂਬਰ ਹਨ ਜੇਲ੍ਹਾਂ ਉਨ੍ਹਾਂ ਦੀਆਂ ਸੇਫ ਪਨਾਹਗਾਹਾਂ ਬਣੀਆਂ ਹੋਈਆਂ ਹਨ ਪਟਿਆਲਾ ਦੇ ਕਾਲੀ ਦੇਵੀ ਮੰਦਰ ਵਿਖੇ ਦੋ ਸਮੁਦਾਇ ਦੇ ਹੋਏ ਝਗੜੇ ਨਾਲ ਪਟਿਆਲਾ ਵਿੱਚ ਕਰਫਿਊ ਲਗਾਉਣਾ ਪਿਆ ਸੀ ਕਈ ਥਾਵਾਂਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਜਾ ਰਹੇ ਹਨ, ਜਿਸ ਕਰਕੇ ਮਾਹੌਲ ਖ਼ਰਾਬ ਹੋਣ ਦਾ ਡਰ ਪੈਦਾ ਹੋ ਗਿਆ ਹੈ 10 ਮਈ ਨੂੰ ਪੰਜਾਬ ਗੁਪਤਚਰ ਵਿਭਾਗ ਦੇ ਮੁੱਖ ਦਫ਼ਤਰ ਮੋਹਾਲੀ ਵਿਖੇ ਹਮਲਾ ਕੀਤਾ ਗਿਆ ਜਿਸ ਕਰਕੇ ਸਰਕਾਰ ਦੀ ਕਿਰਕਰੀ ਹੋਈ ਸੀ ਕਿ ਉਹ ਆਪਣੇ ਦਫ਼ਤਰਾਂ ਦੀ ਸੁਰੱਖਿਆ ਨਹੀਂ ਕਰ ਸਕਦੀ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਿਵੇਂ ਕਰੇਗੀ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਦਿਨ ਦਿਹਾੜੇ ਪਟਿਆਲਾ ਜਿਲ੍ਹੇ ਦੇ ਦੌਣ ਕਲਾਂ ਪਿੰਡ ਦੇ ਕਬੱਡੀ ਖਿਡਾਰੀ ਧਰਮਿੰਦਰ ਸਿੰਘ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ ਲੁਧਿਆਣਾ ਦੇ ਪੋਸ਼ ਇਲਾਕੇ ਵਿੱਚ ਇਕ ਬਜ਼ੁਰਗ ਜੋੜੇ ਦਾ ਕਤਲ ਕੀਤਾ ਗਿਆ ਪਟਿਆਲਾ ਜਿਲ੍ਹੇ ਦੇ ਬਾਰਨ ਪਿੰਡ ਵਿੱਚੋਂ ਦੋ ਗਰਨੇਡ ਮਿਲੇ ਹਨ ਅਤੇ 30 ਮਈ ਨੂੰ ਇਕ ਇਸਤਰੀ ਅਤੇ ਉਸਦੀ ਲੜਕੀ ਨੂੰ ਦੇਵੀਗੜ੍ਹ ਦੇ ਇਲਾਕੇ ਵਿੱਚ ਸ਼ਰੇਆਮ ਕਤਲ ਕਰ ਦਿੱਤਾ ਗਿਆ 26 ਜੂਨ ਨੂੰ ਡੇਰਾਬਸੀ ਇਲਾਕੇ ਵਿੱਚ ਇਕ ਵਿਅਕਤੀ ਨੇ ਤਲਾਸ਼ੀ ਦੇਣ ਤੋਂ ਹੀ ਪੁਲਿਸ ਨੂੰ ਇਨਕਾਰ ਕਰ ਦਿੱਤਾ, ਜਿਸ ਕਰਕੇ ਪੁਲਿਸ ਨੇ ਆਪਣੀ ਧਾਂਕ ਜਮਾਉਣ ਲਈ ਉਸ ਵਿਅਕਤੀ ਦੇ ਪੱਟ ਵਿੱਚ ਗੋਲੀ ਮਾਰ ਦਿੱਤੀ ਏਸੇ ਤਰ੍ਹਾਂ 27 ਜੂਨ ਨੂੰ ਗੋਬਿੰਦਗੜ੍ਹ ਵਿਖੇ ਇਕ ਵਿਅਕਤੀ ਤੋਂ ਦਿਨ ਵਿੱਚ ਹੀ 8 ਲੱਖ ਰੁਪਏ ਲੁੱਟ ਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਬਧਨੀ ਕਲਾਂ ਮਾਰਕੀਟ ਵਿੱਚ ਇਕ ਲੜਕਾ ਮਾਰ ਦਿੱਤਾ ਗਿਆ ਅਤੇ ਅਹਿਮਦਗੜ੍ਹ ਕੋਲ ਇਕ ਵਿਅਕਤੀ ਦਾ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ ਪੰਜਾਬ ਦੇ ਲੋਕਾਂ ਦੇ ਸਬਰ ਦਾ ਪਿਆਲਾ ਭਰ ਚੁਕਿਆ ਹੈ ਇਕ ਬੱਚੀ ਦਾ ਬਲਾਤਕਾਰ ਕਰਕੇ ਮਾਰ ਦਿੱਤੀ ਗਈ ਹੈ ਤਰਨਤਾਰਨ ਜਿਲ੍ਹੇ ਦੇ ਨੌਸ਼ਹਿਰਾ ਪੰਨੂੰਆਂ ਵਿਖੇ 8 ਮਈ ਨੂੰ ਡੇਢ ਕਿਲੋ ਆਰ ਡੀ ਐਕਸ ਫੜਿਆਂ ਹੈ ਪੁਲਿਸ ਮੁੱਖੀ ਵੀ ਕੇ ਭਾਵਰਾ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਹਾਲਾਤ ਠੀਕ ਹਨ ਉਨ੍ਹਾਂ ਇਹ ਵੀ ਦੱਸਿਆ ਹੈ ਕਿ 9 ਗੈਂਗਸਟਰਾਂ ਦੇ ਮਰਡਰ ਹੋਏ ਹਨ 545 ਗੈਂਗਸਟਰਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਵਿਚੋਂ 515 ਦੇ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕ ਪੁਲਿਸ ਦੇ ਅੰਕੜਿਆਂਤੇ ਵਿਸ਼ਵਾਸ਼ ਨਹੀਂ ਕਰ ਰਹੇ, ਸਗੋਂ ਜ਼ਮੀਨੀ ਪੱਧਰ ਤੇ ਜੋ ਵਾਪਰ ਰਿਹਾ ਹੈ, ਉਸਨੂੰ ਪ੍ਰਮਾਣ ਦੀ ਲੋੜ ਨਹੀਂ ਪੰਜਾਬ ਸਰਕਾਰ ਨੇ ਭਾਵੇਂ ਗੈਂਗਸਟਰਾਂਤੇ ਨਿਗਾਹ ਰੱਖਣ ਅਤੇ ਪਕੜਨ ਲਈ ਇਕ ਡੀ ਜੀ ਪੀ ਦੀ ਅਗਵਾਈ ਵਿੱਚਐਂਟੀ ਗੈਂਗਸਟਰ ਟਾਸਕ ਫ਼ੋਰਸਬਣਾਈ ਹੈ ਪ੍ਰੰਤੂ ਹਾਲਾਤ ਕਾਬੂ ਹੇਠ ਆਉਂਦੇ ਨਹੀਂ ਲੱਗਦੇ ਸ਼ੁਭਪ੍ਰੀਤ ਸਿੰਘ ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਪਛਾਣ ਵਿੱਚ ਵੀ ਘਾਲਾਮਾਲਾ ਹੀ ਹੈ ਕਈ ਗੈਂਗਸਟਰ ਜ਼ਿੰਮੇਵਾਰੀ ਲੈ ਕੇ ਕੇਸ ਨੂੰ ਪੁਠੇ ਰਾਹ ਪਾ ਰਹੇ ਹਨ ਭਾਵੇਂ ਭਗਵੰਤ ਮਾਨ ਦੀ ਸੋਚ ਸਾਰਥਿਕ ਹੈ, ਉਹ ਪੰਜਾਬ ਨੂੰ ਸਹੀ ਲੀਹਾਂਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪ੍ਰੰਤੂ ਅਫਸਰਸ਼ਾਹੀ ਅਜੇ ਤੱਕ ਸਫਲ ਨਹੀਂ ਹੋ ਸਕੀ ਪੰਜਾਬ ਦੇ ਲੋਕਾਂ ਦੀ ਚਿੰਤਾ ਬਰਕਰਾਰ ਹੈ

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ