ਗੁਣਾ ਦੀ ਗੁਥਲੀ ਡਾ ਰਣਬੀਰ ਸਿੰਘ ਸਰਾਓ

 

   ਇਨਸਾਨ ਦੀ ਕਾਬਲੀਅਤ ਦਾ ਪ੍ਰਗਟਾਵਾ ਉਸਦੇ ਕਿੱਤੇ ਵਿੱਚ ਪਾਏ ਪੂਰਨਿਆਂ ਤੋਂ ਬੇਸ਼ਕ ਜਾਣੀ ਜਾਂਦੀ ਹੋਵੇ ਪ੍ਰੰਤੂ ਜੇਕਰ ਉਸਦੇ ਵਿਅਕਤਿਤਵ ਅਤੇ ਸਮਾਜ ਨਾਲ ਵਿਵਹਾਰ ਵਿੱਚੋਂ ਸ਼ਪਸ਼ਟ ਨਾ ਹੋਵੇ ਤਾਂ ਉਸਦੀ ਕਾਬਲੀਅਤ ਦਾ ਸਮਾਜ ਬਹੁਤਾ ਮੁੱਲ ਨਹੀਂ ਪਾਉਂਦਾ ਉਸ ਵਿਅਕਤੀ ਦੇ ਲੋਕਾਂ ਨਾਲ ਵਿਚਰਣ ਤੋਂ ਉਸ ਦੀ ਮਾਨਸਿਕਤਾ ਦੀ ਅਸਲੀਅਤ ਦਾ ਪ੍ਰਗਟਾਵਾ ਹੁੰਦਾ ਹੈ ਡਾ ਰਣਬੀਰ ਸਿੰਘ ਸਰਾਓ ਅਜਿਹੇ ਵਿਅਕਤੀ ਸਨ, ਜਿਹੜੇ ਆਪਣੇ ਕਿੱਤੇ ਜਾਣੀ ਕਿ ਅਧਿਆਪਨ ਵਿੱਚ ਸਰਬਕਲਾ ਸੰਪੂਰਨ ਤਾਂ ਸਨ ਹੀ ਪ੍ਰੰਤੂ ਇਨਸਾਨ ਦੇ ਤੌਰ ਤੇ ਹਲੀਮੀ, ਸਾਦਗੀ, ਸਲੀਕਾ ਅਤੇ ਸ਼ਰਾਫ਼ਤ ਦੇ ਪੁਤਲਾ ਸਨ ਬਿਹਤਰੀਨ ਇਨਸਾਨ ਵਿੱਚ ਜਿਹੜੇ ਗੁਣ ਹੋਣੇ ਚਾਹੀਦੇ ਹਨ, ਉਹ ਸਾਰੇ ਡਾ ਰਣਬੀਰ ਸਿੰਘ ਸਰਾਓ ਵਿੱਚ ਮੌਜੂਦ ਸਨ ਜੇਕਰ ਉਨ੍ਹਾਂ ਨੂੰ ਗੁਣਾਂ ਦੀ ਗੁਥਲੀ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਹਰ ਇਨਸਾਨ ਵਿਰਾਸਤ ਵਿੱਚੋਂ ਮਿਲੇ ਗੁਣਾਂ ਦੇ ਪ੍ਰਭਾਵ ਅਧੀਨ ਵਿਕਸਤ, ਪਰਿਵਾਰ, ਆਲਾ ਦੁਆਲਾ ਅਤੇ ਸਕੂਲ ਦੇ ਵਾਤਾਵਰਨ ਦੇ ਪ੍ਰਭਾਵ ਅਧੀਨ ਹੁੰਦਾ ਹੈ ਇਸੇ ਤਰ੍ਹਾਂ ਰਣਬੀਰ ਸਿੰਘ ਸਰਾਓ ਦਾ ਪਰਿਵਾਰਿਕ ਪਿਛੋਕੜ ਧਾਰਮਿਕ ਬਿਰਤੀ ਵਾਲਾ ਹੋਣ ਕਰਕੇ ਉਨ੍ਹਾਂ ਵਿੱਚ ਨਮ੍ਰਤਾ ਵਧੇਰੇ ਸੀ ਉਨ੍ਹਾਂ ਦੇ ਮਾਤਾ ਹਰਨਾਮ ਕੌਰ ਅਤੇ ਪਿਤਾ ਮੇਵਾ ਸਿੰਘ ਸਰਾਓ ਧਾਰਮਿਕ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਸਨ ਰਣਬੀਰ ਸਿੰਘ ਸਰਾਓ ਦੇ ਜੀਵਨ ਉਪਰ ਵਧੇਰੇ ਪ੍ਰਭਾਵ ਉਨ੍ਹਾਂ ਦੇ ਮਾਤਾ ਪਿਤਾ ਅਤੇ ਤਾਇਆ ਤਪੀਆ ਸਿੰਘ ਦਾ ਸੀ ਉਨ੍ਹਾਂ ਦੀ ਮਾਤਾ ਦੀ ਵਿਰਾਸਤ ਨੂੰ ਸਿੱਖ ਗੁਰੂ ਸਹਿਬਾਨ ਦੀ ਆਸ਼ੀਰਵਾਦ ਪ੍ਰਾਪਤ ਸੀ ਬੱਚੇ ਦੇ ਪਾਲਣ ਪੋਸ਼ਣ ਵਿੱਚ ਮਾਂ ਦਾ ਯੋਗਦਾਨ ਵਧੇਰੇ ਹੁੰਦਾ ਹੈ, ਜਿਸ ਕਰਕੇ ਰਣਬੀਰ ਸਿੰਘ ਸਰਾਓ ਨੇ ਵੀ ਆਪਣੀ ਮਾਂ ਦੀ ਵਿਰਾਸਤ ਵਿੱਚੋਂ ਅਨੁਸ਼ਾਸ਼ਨ ਅਤੇ ਗੁਰੂ ਦੀ ਰਾਜ਼ਾ ਵਿੱਚ ਰਹਿਣ ਦਾ ਸਬਕ ਸਿਖਿਆ ਸੀ ਦੂਜਾ ਬੱਚੇ ਤੇ ਅਸਰ ਆਲੇ ਦੁਆਲੇ ਦਾ ਹੁੰਦਾ ਹੈ  ਉਨ੍ਹਾਂ ਦੇ ਪਾਲਣ ਪੋਸ਼ਣ ਦਾ ਵਾਤਾਵਰਨ ਮਿਠੁਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤੁ ਦੀ ਵਿਚਾਰਧਾਰਾ ਦੇ ਮਾਹੌਲ ਵਿੱਚ ਹੋਇਆ ਸੀ ਉਨ੍ਹਾਂ ਦੀ ਮਾਤਾ ਚਾਰ ਭਾਸ਼ਾਵਾਂ ਦੇ ਗਿਆਤਾ ਅਤੇ ਤਾਇਆ ਤਪੀਆ ਸਿੰਘ ਪੜ੍ਹੇ ਲਿਖੇ ਹੀ ਨਹੀਂ ਸਗੋਂ ਜੀਵਨ ਵਿੱਚ ਗੁੜ੍ਹੇ ਹੋਏ ਵੀ ਸਨ, ਜਿਨ੍ਹਾਂ ਦਾ ਪ੍ਰਭਾਵ ਰਣਬੀਰ ਸਿੰਘ ਦੇ ਵਿਅਕੀਤਿਤਵ ਵਿੱਚੋਂ ਝਲਕਾਂ ਮਾਰਦਾ ਸੀ ਤਪੀਆ ਸਿੰਘ ਸਾਂਝੇ ਪੰਜਾਬ ਦੇ ਜੀਂਦ ਜਿਲ੍ਹੇ  ਵਿੱਚ ਇਤਿਹਾਸਕ ਗੁਰਦੁਆਰਾ ਧਮਤਾਨ ਗੁਰੂ ਘਰ ਦੇ ਮੁੱਖ ਪ੍ਰਬੰਧਕ ਸਨ ਰਣਬੀਰ ਸਿੰਘ ਨੇ ਵੀ ਪੰਜਵੀਂ ਤੱਕ ਦੀ ਪੜ੍ਹਾਈ ਧਮਤਾਨ ਤੋਂ ਹੀ ਪ੍ਰਾਪਤ ਕੀਤੀ ਸੀ ਇਸ ਲਈ ਉਨ੍ਹਾਂ ਉਪਰ ਸਿੱਖ ਧਰਮ ਦੀ ਮਰਿਆਦਾ ਅਤੇ ਵਿਚਾਰਧਾਰਾ ਦਾ ਪ੍ਰਭਾਵ ਪੈਣਾ ਕੁਦਰਤੀ ਸੀ ਸ਼ਹਿਨਸ਼ੀਲਤਾ, ਸਹਿਯੋਗ ਅਤੇ ਆਪਸੀ ਪ੍ਰੇਮ ਭਾਵ ਨਾਲ ਵਿਚਰਣਾ ਉਨ੍ਹਾਂ ਗੁਰੂ ਘਰ ਤੋਂ ਗ੍ਰਹਿਣ ਕੀਤਾ ਸੀ

   ਆਮ ਤੌਰਤੇ ਅਮੀਰ ਲੋਕਾਂ ਦੇ ਬੱਚਿਆਂ ਨੂੰ ਉਚ ਪੜ੍ਹਾਈ ਕਰਨ ਦੇ ਮੌਕੇ ਮਿਲਦੇ ਹਨ ਪ੍ਰੰਤੂ ਮੱਧ ਵਰਗ ਦੇ ਬੱਚੇ ਪੜ੍ਹਨ ਦੀ ਇੱਛਾ ਹੋਣ ਦੇ ਬਾਵਜੂਦ ਪਛੜ ਜਾਂਦੇ ਹਨ ਰਣਬੀਰ ਸਿੰਘ ਸਰਾਓ ਨੇ ਅਨੇਕਾਂ ਦੁਸ਼ਾਵਰੀਆਂ ਦੇ ਬਾਵਜੂਦ ਪਰਿਵਾਰ ਦੀ ਹਿੰਮਤ ਨਾਲ ਪੜ੍ਹਾਈ ਜ਼ਾਰੀ ਰੱਖੀ, ਜਿਸ ਕਰਕੇ ਉਹ ਬੁਲੰਦੀਆਂਤੇ ਪਹੁੰਚ ਗਏ ਪਛੜੇ ਇਲਾਕੇ ਦੇ ਜੰਮਪਲ ਜਿੱਥੇ ਪੜ੍ਹਾਈ ਲਈ ਕੋਈ ਸਹੂਲਤ ਨਹੀਂ ਸੀ, ਉਸਦੇ ਬਾਵਜੂਦ ਪੜ੍ਹਾਈ ਵਿੱਚ ਹੁਸ਼ਿਆਰ ਹੋਣਾ ਉਨ੍ਹਾਂ ਦਾ ਹਾਸਲ ਸੀ ਪੰਜਵੀਂ ਜਮਾਤ ਤੋਂ ਬਾਅਦ ਉਨ੍ਹਾਂ ਨੂੰ ਪੜ੍ਹਾਈ ਜ਼ਾਰੀ ਰੱਖਣ ਕਈ ਸਕੂਲ ਬਦਲਣੇ ਪਏ ਕਈ ਥਾਵਾਂ ਤੇ ਰਿਸ਼ਤੇਦਾਰਾਂ ਕੋਲ ਰਹਿਕੇ ਪੜ੍ਹਾਈ ਕੀਤੀ ਇਸ ਤੋਂ ਵੀ ਵੱਡੀ ਗੱਲ ਅੰਗਰੇਜ਼ੀ ਦੇ ਵਿਸ਼ੇ ਦੀ ਐਮ ਤੱਕ ਦੀ ਪੜ੍ਹਾਈ ਕਰਨਾ ਅਤੇ ਅੰਗਰੇਜ਼ੀ ਭਾਸ਼ਾ ਦੇ ਮਾਹਰ ਬਣਨਾ ਆਮ ਪ੍ਰਾਪਤੀ ਨਹੀਂ ਸੀ ਇਸਦੇ ਬਾਵਜੂਦ ਉਨ੍ਹਾਂ ਨੇ ਆਪਣੀ ਜਦੋਜਹਿਦ ਦੀ ਜ਼ਿੰਦਗੀ ਬਾਰੇ ਕਦੀਂ ਵੀ ਕਿਸੇ ਕੋਲ ਦੱਸਣ ਦੀ ਲੋੜ ਹੀ ਨਹੀਂ ਸਮਝੀ ਉਹ ਹਰ ਪ੍ਰਾਪਤੀ ਦਾ ਭੰਡੀ ਪ੍ਰਚਾਰ ਨਹੀਂ ਕਰਨਾ ਚਾਹੁੰਦੇ ਸਨ ਨਿਵੇ ਸੋ ਗਉਣਾ ਹੋਏ ਅਨੁਸਰ ਜੀਵਨ ਬਤੀਤ ਕਰਨਾ ਚਾਹੁੰਦੇ ਸਨ ਜਿਤਨੇ ਵੀ ਉਹ ਵੱਡੇ ਅਹੁਦਿਆਂਤੇ ਪਹੁੰਚੇ ਨਮ੍ਰਤਾ ਵਿੱਚ ਹੋਰ ਵਾਧਾ ਹੁੰਦਾ ਗਿਆ ਭਾਵ ਜਿਵੇਂ ਦਰੱਖਤ ਨੂੰ ਫਲ ਲੱਗਣ ਤੋਂ ਬਾਅਦ ਨੀਵਾਂ ਹੋ ਜਾਂਦਾ ਹੈ ਬਿਲਕੁਲ ਉਨ੍ਹਾਂ ਦਾ ਵਿਅਤਿਤਵ ਸੀ ਉਨ੍ਹਾਂ 1962 ਵਿੱਚ ਮਹਿਜ਼ 22 ਸਾਲ ਦੀ ਉਮਰ ਵਿੱਚ ਐਮ ਅੰਗਰੇਜ਼ੀ ਪਾਸ ਕਰ ਲਈ ਅਤੇ ਤੁਰੰਤ ਉਨ੍ਹਾਂ ਦਾ ਰਾਮਗੜ੍ਹੀਆ ਕਾਲਜ ਫਗਵਾੜਾ ਵਿੱਚ ਲੈਕਚਰਾਰ ਦੀ ਨੌਕਰੀ ਚੁਣੇ ਜਾਣਾ ਮਾਣ ਵਾਲੀ ਗੱਲ ਸੀ 1963 ਵਿੱਚ ਹੀ ਉਨ੍ਹਾਂ ਦੀ ਪੰਜਾਬ ਦੇ ਵਿਦਿਆ ਵਿਭਾਗ ਵਿੱਚ ਲੈਕਚਰਾਰ ਲਈ ਚੋਣ ਹੋ ਗਈ ਵੱਖ-ਵੱਖ ਕਾਲਜਾਂ ਵਿੱਚ ਨੌਕਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ 1993 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਆਈ ਐਸ ਦੇ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਨੂੰ ਕੋਚਿੰਗ ਦੇਣ ਵਾਲੇ ਸੈਂਟਰ ਵਿੱਚ ਪ੍ਰੋਫ਼ੈਸਰ ਅਤੇ ਡਾਇਰੈਕਟਰ ਲਗਾਇਆ ਗਿਆ ਉਨ੍ਹਾਂ ਦੇ ਪੜ੍ਹਾਏ ਵਿਦਿਆਰਥੀ ਆਈ ਐਸ ਅਤੇ ਹੋਰ ਉਚੇ ਅਹੁਦਿਆਂ ਤੇ ਬਿਰਾਜਮਾਨ ਹੋਏ ਉਨ੍ਹਾਂ ਦਾ ਸੁਭਾਅ ਅਤੇ ਸਲੀਕਾ ਉਚੇ ਅਹੁਦੇ ਦੇ ਬਾਵਜੂਦ ਨਮਰਤਾ ਵਾਲਾ ਸੀ ਉਨ੍ਹਾਂ ਦਾ ਸਭ ਤੋਂ ਵੱਡਾ ਗੁਣ ਹਰ ਵਿਅਕਤੀ ਨਾਲ ਮਿਲਾਪ ਬਣਾਕੇ ਰੱਖਣਾ ਉਹ ਜਦੋਂ ਬੋਲਦੇ ਸਨ ਤਾਂ ਞੁਨ੍ਹਾਂ ਦੀ ਮਿੱਠੀ ਸ਼ਬਦਾਵਲੀ ਕੀਲ ਕੇ ਰੱਖ ਲੈਂਦੀ ਸੀ ਕੋਈ ਵੱਡੇ ਤੋਂ ਵੱਡਾ ਸਿਆਸਤਦਾਨ ਜਾਂ ਅਧਿਕਾਰੀ ਉਨ੍ਹਾਂ ਨੂੰ ਕਿਸੇ ਕੰਮ ਲਈ ਜਵਾਬ ਨਹੀਂ ਦਿੰਦਾ ਸੀ ਇਹੋ ਉਨ੍ਹਾਂ ਦੇ ਵਿਅਤਿਤਵ ਦਾ ਵਿਲੱਖਣ ਗੁਣ ਸੀ ਜਦੋਂ ਉਹ 1994 ਵਿੱਚ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਬਣੇ ਤਾਂ ਉਨ੍ਹਾਂ ਦੀ ਪ੍ਰਬੰਧਕੀ ਕਾਰਜ਼ਕੁਸ਼ਲਤਾ ਬਾਰੇ ਜਾਨਣ ਦਾ ਮੌਕਾ ਮਿਲਿਆ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ, ਕਰਮਚਾਰੀਆਂ ਅਤੇ ਅਧਿਆਪਕਾਂ ਦੀਆਂ ਐਸੋਸੀਏਸ਼ਨ ਬਹੁਤ ਮਜ਼ਬੂਤ ਸਨ ਹਰ ਵਕਤ ਕੋਈ ਨਾ ਕੋਈ ਅੰਦੋਲਨ ਅਤੇ ਹੜਤਾਲਾਂ ਹੁੰਦੀਆਂ ਰਹਿੰਦੀਆਂ ਸਨ ਉਪ ਕੁਲਪਤੀ ਡਾ ਜੋਗਿੰਦਰ ਸਿੰਘ ਪੁਆਰ ਸਖ਼ਤ ਸੁਭਾਅ ਦੇ ਮਾਲਕ ਸਨ ਪ੍ਰੰਤੂ ਡਾ ਰਣਬੀਰ ਸਿੰਘ ਸਰਾਓ ਦਾ ਸੁਭਾਅ ਵੀ ਸੀ ਦੇ ਸੁਭਾਅ ਦੇ ਬਿਲਕੁਲ ਉਲਟ ਨਮਰਤਾ ਵਾਲਾ ਸੀ ਉਨ੍ਹਾਂ ਦਾ ਕਦੀਂ ਵੀ ਕਿਸੇ ਐਸੋਸੀਏਸ਼ਨ ਨਾਲ ਟਕਰਾਓ ਨਹੀਂ ਹੋਇਆ ਉਹ ਹਰ ਇਕ ਨਾਲ ਹਲੀਮੀ ਨਾਲ ਵਿਵਹਾਰ ਕਰਦੇ ਸਨ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਕਦੀਂ ਵੀ ਕਿਸੇ ਨਾਲ ਗੁੱਸੇ ਹੁੰਦੇ ਅਤੇ ਕੌੜੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਨਹੀਂ ਵੇਖਿਆ ਉਹ ਆਪਣਾ ਕੈਰੀਅਰ ਬਣਾਉਣ ਵਾਲੇ ਆਪ ਹੀ ਸਨ ਵੱਡੇ ਅਹੁਦਿਆਂਤੇ ਰਹਿੰਦਿਆਂ ਵੀ ਉਨ੍ਹਾਂ ਇਮਾਨਦਾਰੀ ਅਤੇ ਦਿਆਨਤਦਾਰੀ ਦਾ ਪੱਲਾ ਨਹੀਂ ਛੱਡਿਆ ਜਿਸ ਵੀ ਵਿਅਕਤੀ ਨੂੰ ਉਹ ਮਿਲੇ ਭਾਵੇਂ ਉਹ ਵੱਡਾ ਜਾਂ ਛੋਟਾ ਹੈ, ਹਰੇਕ ਨਾਲ ਸਲੀਕੇ ਨਾਲ ਪੇਸ਼ ਆਏ ਨਮ੍ਰਤਾ ਉਨ੍ਹਾਂ ਦਾ ਬੇਸ਼ਕੀਮਤੀ ਗਹਿਣਾ ਸੀ

     ਮੇਰਾ ਉਨ੍ਹਾਂ ਨਾਲ ਵਾਹ ਮੇਰੇ ਦੋਸਤ ਹਰਕੇਸ਼ ਸਿੰਘ ਸਿੱਧੂ ਆਈ ਐਸ ਰਾਹੀਂ ਪਿਆ ਉਹ ਮਸਕਟ ਦੇ ਰਸਾਲੇਮਿੱਟੀ ਮਾਲਵੇ ਦੀਦੇ ਮੁੱਖ ਸੰਪਾਦਕ ਸਨ ਇਹ ਰਸਾਲਾ ਦੋ ਭਾਸ਼ਾਵਾਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਤ ਹੁੰਦਾ ਸੀ ਉਨ੍ਹਾਂ ਦੇ ਲੇਖ ਅਤੇ ਸੰਪਾਦਕੀ ਪੜ੍ਹਨ ਤੋਂ ਉਨ੍ਹਾਂ ਦੀ ਦੋਹਾਂ ਭਾਸ਼ਾਵਾਂ ਵਿੱਚਲੀ ਮੁਹਾਰਤ ਦਾ ਪਤਾ ਲਗਦਾ ਸੀ ਅੰਗਰੇਜ਼ੀ ਦੇ ਪ੍ਰੋਫ਼ੈਸਰ ਹੋਣ ਦੇ ਬਾਵਜੂਦ ਪੰਜਾਬੀ ਵਿੱਚ ਵੀ ਬਹੁਤ ਵਧੀਆ ਲਿਖਦੇ ਸਨ ਮੈਂ ਉਨ੍ਹਾਂ ਨਾਲ ਪ੍ਰਬੰਧਕੀ ਸੰਪਾਦਕ ਦੇ ਤੌਰਤੇ ਕੰਮ ਕਰਦਾ ਰਿਹਾ ਹਾਂ ਇਸ ਕਰਕੇ ਮੈਂ ਉਨ੍ਹਾਂ ਨੂੰ ਬਹੁਤ ਨੇੜਿਓਂ ਵੇਖਿਆ, ਜਿਸ ਕਰਕੇ ਮੈਂਨੂੰ ਉਨ੍ਹਾਂ ਤੋਂ ਬਹੁਤ ਕੁਝ ਗ੍ਰਹਿਣ ਕਰਨ ਨੂੰ ਮਿਲਿਆ ਹੈ

Comments

Popular posts from this blog

ਹਰਪ੍ਰੀਤ ਕੌਰ ਸੰਧੂ ਦੀ ‘ਜ਼ਿੰਦਗੀ ਦੇ ਰੂਬਰੂ’ ਪੁਸਤਕ ਜ਼ਿੰਦਗੀ ਜਿਓਣ ਦੇ ਬਿਹਤਰੀਨ ਨੁਸਖ਼ੇ

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

ਪੰਜਾਬੀ ਭਾਸ਼ ਦਾ ਵਿਦੇਸ਼ਾਂ ਵਿਚ ਪਰਚਮ ਲਹਿਰਾਉਣ ਵਾਲਾ ਸਾਹਿਤਕਾਰ ਰਵਿੰਦਰ ਰਵੀ