ਸਿੱਖ ਅਤੇ ਪੰਜਾਬੀ ਸੰਸਾਰ ਦਾ ਪਹਿਰੇਦਾਰ: ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ

ਸਮਾਜ ਵਿੱਚ ਹਰ ਵਿਅਕਤੀ ਆਪਣਾ ਜੀਵਨ ਬਤੀਤ ਕਰਦਿਆਂ ਆਪੋ ਆਪਣੇ ਢੰਗ ਨਾਲ ਵਿਚਰਦਾ ਹੈ। ਹਰ ਇਕ ਦਾ ਖੇਤਰ ਵੀ ਵੱਖਰਾ ਹੁੰਦਾ ਹੈ। ਉਸ ਖੇਤਰ ਵਿੱਚ ਇਨਸਾਨ ਆਪਣੀ ਕਾਰਗੁਜ਼ਾਰੀ ਅਤੇ ਕਾਰਜਕੁਸ਼ਲਤਾ ਨਾਲ ਸਫ਼ਲ ਹੋਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਕਈ ਇਨਸਾਨ ਅਜਿਹੇ ਵੀ ਹੁੰਦੇ ਹਨ , ਜਿਨ੍ਹਾਂ ਦਾ ਮੰਤਵ ਸਿਰਫ਼ ਆਪਣੀ ਸਫ਼ਲਤਾ ਤੱਕ ਹੀ ਸੀਮਤ ਨਹੀਂ ਹੁੰਦਾ। ਉਹ ਪੁਰਾਣੇ ਘਿਸੇ ਪਿਟੇ ਰਸਤਿਆਂ ‘ਤੇ ਨਹੀਂ ਚਲਦੇ ਸਗੋਂ ਆਪਣੀਆਂ ਨਵੀਂਆਂ ਪਗਡੰਡੀਆਂ ਬਣਾਕੇ ਪੈੜਾਂ ਪਾ ਜਾਂਦੇ ਹਨ। ਉਨ੍ਹਾਂ ਦੀਆਂ ਪੈੜਾਂ ਇਤਿਹਾਸ ਦੇ ਪੰਨਿਆਂ ‘ਤੇ ਉਕਰੀਆਂ ਜਾਂਦੀਆਂ ਹਨ। ਉਨ੍ਹਾਂ ਵਿਲੱਖਣ ਇਨਸਾਨਾ ਵਿਚ 80 ਸਾਲਾ ਨੌਜਵਾਨ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿਲ ਦਾ ਨਾਮ ਧਰੂ ਤਾਰੇ ਦੀ ਤਰ੍ਹਾਂ ਚਮਕਦਾ ਹੈ। ਉਹ ਨਿੱਜੀ ਹਿਤਾਂ ਦੀ ਥਾਂ ਲੋਕ ਹਿਤਾਂ ਦੀ ਤਰਜ਼ਮਾਨੀ ਕਰਨ ਨੂੰ ਤਰਜ਼ੀਹ ਦਿੰਦੇ ਹਨ। ਨਰਪਾਲ ਸਿੰਘ ਸ਼ੇਰਗਿਲ ਪਿਛਲੇ 54 ਸਾਲਾਂ ਤੋਂ ਸਿੱਖ ਵਿਰਾਸਤ , ਸਿੱਖ ਅਤੇ ਪੰਜਾਬੀ ਸੰਸਾਰ ਦਾ ਪਹਿਰੇਦਾਰ ਬਣਕੇ ਬਚਨਵੱਧਤਾ ਨਾਲ ਕਾਰਜ਼ਸ਼ੀਲ ਹਨ। 25 ਜੂਨ 2021 ਨੂੰ ਉਨ੍ਹਾਂ ਦਾ 80 ਵਾਂ ਜਨਮ ਦਿਨ ਹੈ। ਉਹ ਪਟਿਆਲਾ ਜਿਲ੍ਹੇ ਦੇ ਪਿੰਡ ਮਜਾਲ ਖੁਰਦ ਵਿਚੋਂ ਉਠਕੇ ਕੌਮਾਂਤਰੀ ਪੱਤਰਕਾਰੀ , ਸੰਪਾਦਕ ਅਤੇ ਆਪਣੇ ਕਾਰੋਬਾਰ ਵਿਚ ਉਦਮੀ ਦੇ ਤੌਰ ਤੇ ਸੰਸਾਰ ਵਿੱਚ ਆਪਣਾ ਨਾਮ ਬਣਾ ਚੁੱਕਾ ਹੈ। ਪਰਵਾਸ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਪੰਜਾਬੀਆਂ ਨੂੰ ਜਾਣਕਾਰੀ ਆਪਣੇ ਲੇਖਾਂ ਰਾਹੀਂ ਦਿੰਦੇ ਰਹਿੰ...