ਪੰਚਾਂ ਦਾ ਕਹਿਣਾ ਸਿਰ ਮੱਥੇ ਪ੍ਰੰਤੂ ਪਰਨਾਲਾ ਉਥੇ ਦਾ ਉਥੇ : ਪੰਜਾਬ ਕਾਂਗਰਸ ਵਾਦਵਿਵਾਦ
ਸਰਬ ਭਾਰਤੀ ਕਾਂਗਰਸ ਕਮੇਟੀ ਵਿਚਲੇ ਸਿਆਸੀ ਧੁਰੰਦਰਾਂ ਵੱਲੋਂ ਪੰਜਾਬ ਕਾਂਗਰਸ ਦੇ ਨੇਤਾਵਾਂ ਨੂੰ ਹੱਲਾਸ਼ੇਰੀ ਦੇ ਕੇ ਆਪਸ ਵਿਚ ਲੜਾਉਣ ਦੇ ਨਤੀਜੇ ਵਜੋਂ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਪੋਜੀਸ਼ਨ ਹਾਸੋਹੀਣੀ ਹੋ ਗਈ ਹੈ। ਉਹ ਕਰੋਨਾ ਵਰਗੀ ਨਾਜ਼ਕ ਮਹਾਂਮਾਰੀ ਨਾਲ ਲੜਨ ਦੀ ਥਾਂ ਆਪਸ ਵਿਚ ਉਲਝੇ ਪਏ ਹਨ। ਧੁਰੰਦਰ ਨੇਤਾਵਾਂ ਵੱਲੋਂ ਹੱਥਾਂ ਨਾਲ ਦਿੱਤੀਆਂ ਗੰਢਾਂ ਹੁਣ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ ਹਨ। ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਾਦਵਿਵਾਦ ਦਾ ਨਤੀਜਾ ਇਸ ਕਹਾਵਤ ਅਨੁਸਾਰ ਹੋਵੇਗਾ ਕਿ ‘‘ਪੰਚਾਂ ਦਾ ਕਹਿਣਾ ਸਿਰਮੱਥੇ ਪ੍ਰੰਤੂ ਪਰਨਾਲਾ ਉਥੇ ਦਾ ਉਥੇ’’। ਪੰਜਾਬ ਦੇ ਸਾਰੇ ਮੰਤਰੀ , ਮੈਂਬਰ ਪਾਰਲੀਮੈਂਟ ਅਤੇ ਵਿਧਾਨਕਾਰ ਵਹੀਰਾਂ ਘੱਤ ਕੇ ਦਿੱਲੀ ਡੇਰੇ ਲਾ ਚੁੱਕੇ ਹਨ। ਪੰਜਾਬ ਕਾਂਗਰਸ ਵਿੱਚ ਨੇਤਾਵਾਂ ਦੀ ਬਿਆਨਬਾਜ਼ੀ ਨਾਲ ਪੈਦਾ ਹੋਏ ਵਰਤਮਾਨ ਵਾਦਵਿਵਾਦ ਨੂੰ ਹਲ ਕਰਨ ਲਈ ਪੰਜਾਬ ਮਾਮਲਿਆਂ ਦੇ ਇਨਚਾਰਜ ਹਰੀਸ਼ ਰਾਵਤ ਦੇ ਫੇਲ੍ਹ ਹੋ ਜਾਣ ਤੋਂ ਬਾਅਦ ਕੇਂਦਰੀ ਕਾਂਗਰਸ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਅੱਗੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨਗੇ। ਕਮੇਟੀ ਨੇ ਸਾਰਿਆਂ ਨੂੰ ਸੁਣਨ ਤੋਂ ਬਾਅਦ ਪਲੋਸ ਕੇ ਉਨ੍ਹਾਂ ਨੂੰ ਮੋੜਦੇ ਹੋਏ ਰਲਮਿਲਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਜਿੱਤਣ ਲਈ ਕੰਮ ਕਰਨ ਵਾਸਤੇ ਕਹਿ ਦੇਣਾ ਹੈ। ਇਸਦੇ ਨਾਲ ਹੀ ਆਪਣੇ ਵਿਚਾਰਾਂ ਨੂੰ ਪ੍ਰੈਸ ਵਿਚ ਦੇਣ ਦੀ ਥਾਂ ਪਾਰਟੀ ਵਿਚ ਉਠਾਉਣ ਲਈ ਸਲਾਹ ਦਿ...