ਆਹ ! ਤੁਰ ਗਿਆ ਸਾਫ਼ ਸੁਥਰੇ ਗੀਤਾਂ ਅਤੇ ਮੁਹੱਬਤਾਂ ਦਾ ਵਣਜ਼ਾਰਾ : ਗਿੱਲ ਸੁਰਜੀਤ

ਪੰਜਾਬੀ ਸਭਿਅਚਾਰ ਦੇ ਪਹਿਰੇਦਾਰ ਅਤੇ ਸਾਫ਼ ਸੁਥਰੇ ਪਰਿਵਾਰਿਕ ਗੀਤ ਲਿਖਣ ਵਾਲੇ ਭੰਗੜਾ ਕਲਾਕਾਰ ਗਿਲ ਸੁਰਜੀਤ ਲੰਮੀ ਬਿਮਾਰੀ ਤੋਂ ਬਾਅਦ ਪਟਿਆਲਾ ਵਿਖੇ ਸਵਰਗਵਾਸ ਹੋ ਗਏ ਹਨ। ਉਹ 73 ਸਾਲ ਦੇ ਸਨ। ਉਨ੍ਹਾਂ ਦੇ ਜਾਣ ਨਾਲ ਸਾਫ਼ ਸੁਥਰੇ ਗੀਤ ਲਿਖਣ ਵਾਲੇ ਯੁਗ ਦਾ ਅੰਤ ਹੋ ਗਿਆ ਹੈ। ਗਿੱਲ ਸੁਰਜੀਤ ਪੰਜਾਬੀ ਸਭਿਆਚਾਰ , ਪਰੰਪਰਾਵਾਂ , ਰਵਾਇਤਾਂ ਅਤੇ ਮੁਹੱਬਤਾਂ ਦੇ ਗੀਤ ਲਿਖਣ ਵਾਲਾ ਨਿਵੇਕਲਾ ਗੀਤਕਾਰ ਸੀ। ਉਨ੍ਹਾਂ ਦੀ ਮੁੱਖ ਤੌਰ ਤੇ ਭੰਗੜਾ , ਗੀਤਕਾਰੀ ਅਤੇ ਪੰਜਾਬੀ ਕੋਰੋਗ੍ਰਾਫ਼ੀ ਵਿਚ ਮੁਹਾਰਤ ਸੀ। ਉਹ ਪੰਜਾਬੀ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲੇ ਗੀਤ ਲਿਖਦੇ ਸਨ , ਜਿਨ੍ਹਾਂ ਨੂੰ ਪਰਿਵਾਰਾਂ ਵਿਚ ਬੈਠਕੇ ਸੁਣਿਆਂ ਜਾ ਸਕਦਾ ਹੈ। ਭੰਗੜਾ ਉਨ੍ਹਾਂ ਦਾ ਸ਼ੌਕ ਅਤੇ ਜੀਵਨ ਸੀ। ਬਚਪਨ ਵਿਚ ਹੀ ਸਕੂਲ ਦੇ ਸਮੇਂ ਤੋਂ ਹੀ ਉਨ੍ਹਾਂ ਨੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਸੀ। ਭੰਗੜਾ ਉਨ੍ਹਾਂ ਦੀ ਰਗ ਰਗ ਵਿਚ ਸਮੋਇਆ ਹੋਇਆ ਸੀ। ਸਕੂਲ , ਕਾਲਜ ਅਤੇ ਯੂਨੀਵਰਸਿਟੀ ਦੀਆਂ ਭੰਗੜੇ ਦੀਆਂ ਟੀਮਾਂ ਦਾ ਉਹ ਸ਼ਿੰਗਾਰ ਰਹੇ ਹਨ। 10 ਸਾਲ ਲਗਾਤਾਰ ਉਹ 26 ਜਨਵਰੀ ਦੇ ਸਮਾਗਮਾਂ ਤੇ ਦਿੱਲੀ ਵਿਖੇ ਭੰਗੜਾ ਟੀਮ ਵਿਚ ਸ਼ਾਮਲ ਹੋ ਕੇ ਭੰਗੜਾ ਪਾਉਂਦੇ ਰਹੇ। ਉਨ੍ਹਾਂ ਦੇ ਗੀਤਾਂ ਦੀਆਂ ਪੰਜ ਪੁਸਤਕਾਂ ‘ਮੇਲਾ ਮੁੰਡੇ ਕੁੜੀਆਂ ਦਾ’ 1987, ‘ ਵੰਗਾਂ ਦੀ ਛਣਕਾਰ’ 2006, ‘ ਝਾਂਜਰ ਦਾ ਛਣਕਾਟਾ’ 2008, ‘ ਚੇਤੇ ਕਰ ਬਚਪਨ ਨੂੰ ’ 2009 ਅਤੇ ‘ਚੀਰੇ ਵਾਲਿਆ ਗੱਭਰੂਆ’ 2014 ਵਿਚ ਪ੍ਰਕਾਸ਼ਤ ਹੋ...