ਖ਼ੁਸ਼ਬੂਆਂ ਦਾ ਵਣਜਾਰਾਂ ਦਰਵੇਸ਼ ਸਿਆਸਤਦਾਨ : ਜਸਦੇਵ ਸਿੰਘ ਸੰਧੂ
ਸਿਆਸੀ ਵਿਅਕਤੀਆਂ ਵਿੱਚ ਸਾਹਿਤਕ ਮੱਸ ਹੋਣਾ ਇੱਕ ਅਜੀਬ ਜਿਹੀ ਗੱਲ ਲਗਦੀ ਹੈ। ਸਾਹਿਤਕ
ਵਿਅਕਤੀ ਇੱਕ ਨਰਮ ਦਿਲ ਸੁਹਜਾਤਮਿਕ ਪ੍ਰਵਿਰਤੀ ਦੇ ਮਾਲਕ ਗਿਣੇ ਜਾਂਦੇ ਹਨ। ਸ੍ਰ ਜਸਦੇਵ ਸਿੰਘ
ਸੰਧੂ ਸੁਭਾਅ ਦੇ ਦਰਵੇਸ਼ ਪ੍ਰਵਿਰਤੀ ਵਾਲੇ ਸਿਆਸਤਦਾਨ ਸਨ। ਉਹਨਾਂ ਦਾ ਵਿਅੱਕਤਿਤਵ ਬਹੁਪੱਖੀ ਸੀ।
ਜਿਥੇ ਉਹ ਸਿਆਸਤਦਾਨ ਸਨ, ਉਥੇ ਹੀ ਉਹ ਇੱਕ ਖੋਜੀ ਵਿਦਵਾਨ, ਇਤਿਹਾਸਕਾਰ, ਸਾਹਿਤਕਾਰ ਤੇ ਲੋਕਾਂ ਦੇ ਵਕੀਲ ਸਨ। ਪੜ੍ਹਨ
ਲਿਖਣ ਦੀ ਚੇਟਕ ਉਹਨਾਂ ਨੂੰ ਬਹੁਤ ਜਿਆਦਾ ਸੀ। ਆਮ ਤੌਰ ਤੇ ਸਿਆਸੀ ਲੋਕ ਖੁਦਗਰਜ਼ ਤੇ ਰੁੱਖੇ ਸੁਭਾਅ
ਦੇ ਗਿਣੇ ਜਾਂਦੇ ਹਨ ਪ੍ਰੰਤੂ ਸ੍ਰ ਜਸਦੇਵ ਸਿੰਘ ਸੰਧੂ ਬਿਲਕੁਲ ਇਸ ਵਿਚਾਰ ਦੇ ਉਲਟ ਸਨ। ਉਹ ਹਰ
ਵਿਅਕਤੀ ਨੂੰ ਆਪਣਾ ਸਮਝਦੇ ਸਨ ਅਤੇ ਉਹਨਾਂ ਨੂੰ ਮਿਲਣ ਵਾਲਾ ਹਰੇਕ ਵਿਅਕਤੀ ਇਹੀ ਕਹਿੰਦਾ ਸੀ ਕਿ
ਉਹ ਮੇਰੇੇ ਸਭ ਤੋਂ ਨੇੜੇ ਹਨ। ਉਹ ਇਨਸਾਨੀਅਤ ਦੇ ਪੁਜਾਰੀ ਸਨ। ਉਹ ਲੋਕਾਂ ਨਾਲ ਸੰਬੰਧ ਪਾਰਟੀ
ਪੱਧਰ ਤੋਂ ਉਪਰ ਉੱਠਕੇ ਰਖਦੇ ਸਨ। ਸ੍ਰ ਸੰਧੂ ਹਰ ਪਾਰਟੀ ਦੇ ਲੀਡਰਾਂ ਤੇ ਲੋਕਾਂ ਦੇ ਸਮਾਜਕ
ਸਮਾਗਮਾਂ ਦਾ ਸ਼ਿੰਗਾਰ ਹੁੰਦੇ ਸਨ। ਹੈਰਾਨੀ ਦੀ ਗੱਲ ਹੈ ਕਿ ਉਹ ਅਖਬਾਰਾਂ ਦੀ ਰੱਦੀ ਕਦੀਂ ਵੇਚਦੇ
ਨਹੀਂ ਸਨ, ਸਗੋਂ ਪੁਰਾਣੇ ਅਖ਼ਬਾਰ ਕੱਛ ਵਿੱਚ ਮਾਰਕੇ ਪਿੰਡਾਂ ਦੇ
ਲੋਕਾਂ ਨੂੰ ਵੰਡਣ ਤੁਰ ਪੈਂਦੇ ਸਨ ਕਿਉਂਕਿ ਉਦੋਂ ਪਿੰਡਾਂ ਵਿੱਚ ਅੱਜ ਕੱਲ੍ਹ ਦੀ ਤਰ੍ਹਾਂ ਅਖਬਾਰ
ਨਹੀਂ ਜਾਂਦੇ ਸਨ। ਉਹ ਲੋਕਾਂ ਨੂੰ ਕਹਿੰਦੇ ਸਨ ਕਿ ਅਖਬਾਰ ਪੜ੍ਹਕੇ ਗਿਆਨ ਵਧਾਓ। ÇÎੲਸੇ ਤਰ੍ਹਾਂ ਇੱਕ ਉਹਨਾਂ ਦੇ ਨਜ਼ਦੀਕੀੇ ਦੋਸਤ ਨੇ ਦੱਸਿਆ ਕਿ ਇੱਕ ਵਾਰ ਪਟਿਆਲਾ
ਤੋਂ ਅਮਰ ਸਿੰਘ ਨਾਂ ਦਾ ਵਿਅਕਤੀ ਸਪਤਾਹਕ ਰਸਾਲਾ ਪ੍ਰਕਾਸ਼ਤ ਕਰਦਾ ਸੀ, ਉਹ
ਥੈਲਾ ਲੈ ਕੇ ਸੰਧੂ ਸਾਹਿਬ ਦੇ ਘਰ ਅਦਾਲਤ ਬਾਜ਼ਾਰ ਦੋ ਕਿਲੋ ਆਟਾ ਲੈਣ ਲਈ ਆ ਗਿਆ ਤੇ ਕਹਿਣ ਲੱਗਾ
ਕਿ ਉਸ ਕੋਲ ਆਟਾ ਖ੍ਰੀਦਣ ਲਈ ਪੈਸੇ ਨਹੀਂ ਹਨ। ਸ੍ਰ ਸੰਧੂ ਨੇ ਉਸਨੂੰ ਕਿਹਾ ਕਿ ਅੱਜ ਹੀ ਪੰਜ
ਬੋਰੀਆਂ ਕਣਕ ਦੀਆਂ ਖੇਤਾਂ ਵਿੱਚੋਂ ਆਈਆਂ ਹਨ, ਤੁਸੀਂ ਇੱਕ ਬੋਰੀ
ਲੈ ਜਾਓ। ਉਹ ਵਿਚਾਰਾ ਹੋਰ ਵੀ ਮੁਸੀਬਤ ਵਿੱਚ ਫਸ ਗਿਆ ਤੇ ਕਹਿਣ ਲੱਗਾ ਮੇਰੇ ਕੋਲ ਤਾਂ ਦੋ ਕਿਲੋ
ਆਟਾ ਖ੍ਰੀਦਣ ਲਈ ਪੈਸੇ ਨਹੀਂ ਹਨ, ਇਹ ਬੋਰੀ ਕਿਵੇਂ ਲੈ ਕੇ ਜਾਵਾਂਗਾ, ਮੈਨੂੰ ਤਾਂ ਰੋਟੀ ਲਈ ਆਟਾ ਚਾਹੀਦਾ ਹੈ। ਸ੍ਰ ਸੰਧੂ ਨੇ ਉਸ ਜ਼ਮਾਨੇ ਵਿੱਚ ਪੰਜ
ਰੁਪਏ ਦਾ ਨੋਟ ਦਿੰਦਿਆਂ ਕਿਹਾ ਰਿਕਸ਼ੇ ਵਿੱਚ ਰੱਖਕੇ ਇਹ ਬੋਰੀ ਲੈ ਜਾ ਸਾਰਾ ਸਾਲ ਕਿਸੇ ਅੱਗੇ ਹੱਥ
ਨਹੀਂ ਅੱਡਣਾ ਪਵੇਗਾ। ਏਸੇੇ ਤਰ੍ਹਾਂ ਇੱਕ ਵਾਰ ਦੀ ਗੱਲ ਹੈ ਕਿ ਗਿਆਨੀ ਜ਼ੈੈਲ ਸਿੰਘ ਪਟਿਆਲਾ ਵਿਖੇ
ਦੋ ਵਿਅੱਕਤੀਆਂ ਰੋਸ਼ਨ ਲਾਲ ਗਾਜੇਵਾਸ ਅਤੇ ਡਾ. ਸੱਤ ਟੰਡਨ ਕੋਲ ਆ ਕੇ ਰਹਿੰਦੇ ਸਨ ਤੇ ਵੇਲੇ
ਕੁਵੇਲੇ ਉਹਨਾਂ ਤੋਂ ਆਰਥਕ ਮੱਦਦ ਵੀ ਲੈ ਜਾਂਦੇ ਸਨ। ਇੱਕ ਵਾਰ ਜਦੋਂ ਉਹ ਪਟਿਆਲੇ ਆਏ ਤਾਂ ਇਹ
ਦੋਵੇਂ ਵਿਅਕਤੀ ਬਾਹਰ ਗਏ ਹੋਏ ਸਨ। ਗਿਆਨੀ ਜੀ ਅਦਾਲਤ ਬਜ਼ਾਰ ਵਿੱਚੋਂ ਲੰਘ ਰਹੇ ਸਨ ਤਾਂ ਉਹਨਾਂ ਦੀ
ਨਿਗਾਹ ਸ੍ਰ ਸੰਧੂ ਤੇ ਪੈ ਗਈ ਕਿਉਂਕਿ ਉਹ ਆਪਣੇ ਘਰ ਦੇ ਬਾਹਰ ਕਿਤਾਬਾਂ ਦੀ ਦੁਕਾਨ ਤੇ ਨਵੀਆਂ
ਕਿਤਾਬਾਂ ਵੇਖ ਰਹੇ ਸਨ, ਗਿਆਨੀ ਜੀ ਨੇ ਸ੍ਰ ਸੰਧੂ ਦੇ ਮੋਢੇ ਤੇ ਹੱਥ
ਰਖਕੇ ਕਿਹਾ ਕਿ ਉਹਨਾਂ ਸੋਚਿਆ ਹੈ ਕਿ ਅੱਜ ਚਾਹ ਤੁਹਾਡੇ ਕੋਲ ਪੀਣੀ ਹੈ। ਸ੍ਰ ਸੰਧੂ ਉਹਨਾਂ ਨੂੰ
ਘਰ ਲੈ ਗਏ, ਚਾਹ ਪਾਣੀ ਪੀਣ ਤੋਂ ਬਾਅਦ ਗਿਆਨੀ ਜੀ ਨੇ
ਦੱਸਿਆ ਕਿ ਉਹ ਦਿੱਲੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਮਿਲਣ ਜਾ ਰਹੇ ਹਨ ਪ੍ਰੰਤੂ ਉਹਨਾਂ ਕੋਲ
ਕਿਰਾਏ ਜੋਗੇ ਪੈਸੇੇ ਨਹੀਂ ਹਨ, ਪੰਜਾਹ ਰੁਪਏ ਉਧਾਰ ਦੇ ਦਿਓ ਵਾਪਸ ਕਰ
ਦਿਆਂਗਾ। ਸ੍ਰ ਸੰਧੂ ਨੇ ਪੰਜਾਹ ਰੁਪਏ ਦੇ ਕੇ ਕਿਹਾ ਕਿ ਉਹ ਵਾਪਸ ਨਹੀਂ ਲੈਣਗੇ। ਉਹਨਾਂ ਦਾ ਗਿਆਨ
ਵਿਸਤਰਿਤ ਸੀ। ਕਾਂਗਰਸ ਦੇ ਰਾਜ ਦੌਰਾਨ ਵੀ ਉਹ ਸਤਲੁਜ ਯਮਨਾ Çਲੰਕ
ਨਹਿਰ ਦੇ ਪਾਣੀਆਂ ਦੀ ਵੰਡ ਦੇ ਮਾਮਲੇ ਸੰਬੰਧੀ ਆਪਣੀ ਰਾਏ ਦੇਣ ਤੋਂ ਗੁਰੇਜ਼ ਨਹੀਂ ਕਰਦੇ ਸਨ। ਸ੍ਰ
ਬੇਅੰਤ ਸਿੰਘ ਮੁੱਖ ਮੰਤਰੀ ਵੀ ਇਸ ਸੰਬੰਧ ਵਿੱਚ ਉਹਨਾਂ ਤੋਂ ਰਾਏ ਲੈਂਦੇ ਸਨ। ਇੱਕ ਵਾਰ ਦੀ ਗੱਲ
ਹੈ ਕਿ ਜੀਰਕਪੁਰ ਕੋਲ ਸ੍ਰ ਸੰਧੂ ਅਤੇ ਸ੍ਰ ਅਮਰੀਕ ਸਿੰਘ ਛੀਨਾ ਦਾ ਛੋਟਾ ਜਿਹਾ ਐਕਸੀਡੈਂਟ ਹੋ ਗਿਆ,
ਸ੍ਰ ਬੇਅੰਤ ਸਿੰਘ ਮੁੱਖ ਮੰਤਰੀ ਸਨ, ਉਹਨਾਂ
ਤੁਰੰਤ ਆਪਣੀ ਗੱਡੀ ਭੇਜ ਕੇ ਡਾਕਟਰ ਕੋਲ ਲੈ ਕੇ ਗਏ। ਅਕਾਲੀ ਪਾਰਟੀ ਵਿੱਚ ਅਨੁਸ਼ਾਸ਼ਨ ਦੇ ਪੱਕੇ ਸਨ।
ਲੋਕਾਂ ਨੂੰ ਮਿਲਣਾ, ਉਹਨਾਂ ਵਿੱਚ ਵਿਚਰਣਾ, ਦੁੱਖ ਸੁੱਖ ਵਿੱਚ ਸਹਾਈ ਹੋਣਾ, ਉਹਨਾਂ ਦੇ ਖਾਸ
ਗੁਣ ਸਨ। ਉਹਨਾਂ ਗੁਣਾਂ ਕਰਕੇ ਹੀ ਅੱਜ ਤੱਕ ਵੀ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ। ਇਹ ਵੀ
ਮਾਣ ਵਾਲੀ ਗੱਲ ਹੈ ਕਿ ਸ੍ਰ ਜਸਦੇਵ ਸਿੰਘ ਸੰਧੂ ਅਤੇ ਸ੍ਰੀਮਤੀ ਜਸਦੇਵ ਕੌਰ ਸੰਧੂ ਕਦੇ ਵੀ ਕੋਈ
ਐਮ. ਐਲ. ਏ. ਦੀ ਚੋਣ ਨਹੀਂ ਹਾਰੇ। ਉਹਨਾਂ ਦੀ ਯਾਦ ਵਿੱਚ ਪਟਿਆਲਾ ਜਿਲ੍ਹੇ ਦੇ ਕੌਲੀ ਕਸਬਾ ਵਿੱਚ
ਇੱਕ ਇੰਜਨੀਅਰਿੰਗ ਕਾਲਜ ਅਤੇ ਸਕੂਲ ਉਹਨਾਂ ਦੇ ਲੜਕੇ ਤੇਜਿੰਦਰਪਾਲ ਸਿੰਘ ਸੰਧੂ ਨੇ ਬਣਾਇਆ ਹੋਇਆ
ਹੈ। ਆਪ ਦੀਆਂ ਦੋ ਲੜਕੀਆਂ ਗੁਰਿੰਦਰ ਕੌਰ ਅਤੇ ਪੁਸ਼ਪਿੰਦਰ ਕੌਰ ਪੜ੍ਹੀਆਂ ਲਿਖੀਆਂ ਹਨ।
ਸ੍ਰ ਜਸਦੇਵ ਸਿੰਘ ਸੰਧੂ ਇੱਕ ਸੰਸਥਾ ਸਨ।
ਉਹਨਾਂ ਨੂੰ ਤੁਰਦਾ ਫਿਰਦਾ ਸਿੱਖੀ ਦਾ ਇਨਸਾਈਕਲੋਪੀਡੀਆ ਵੀ ਕਿਹਾ ਜਾਂਦਾ ਸੀ। ਉਹ ਸਰਵਪੱਖੀ
ਸ਼ਖਸ਼ੀਅਤ ਦੇ ਮਾਲਕ ਸਨ। ਉਹਨਾਂ ਦਾ ਗਿਆਨ ਅਥਾਹ ਸੀ। ਕਿਸੇ ਵੀ ਵਿਸ਼ੇ ਤੇ ਉਹਨਾਂ ਨਾਲ ਕਦੀਂ ਗੱਲ
ਕੀਤੀ ਜਾ ਸਕਦੀ ਸੀ। ਬੜੀ ਹੈਰਾਨੀ ਦੀ ਗੱਲ ਸੀ ਕਿ ਉਹ ਹਰ ਵਿਸ਼ੇ ਦੇ ਮਾਹਰ ਸਨ। ਉਹ ਵਿਦਵਤਾ ਦੇ
ਨਮੂਨਾ ਸਨ। ਉਹ ਇੱਕ ਪਰਪੱਕ ਤੇ ਨਿਸਚਾਵਾਨ ਵਿਅੱਕਤੀ ਸਨ, ਲਗਨ,
ਦਿੜ੍ਹਤਾ, ਫਰਜ਼ਾਂ ਤੇ ਹੱਕਾਂ ਦੀ ਪੂਰੀ ਜਾਣਕਾਰੀ ਰੱਖਦੇ
ਹੀ ਨਹੀਂ ਸਨ, ਸਗੋਂ ਉਹਨਾਂ ਤੇ ਪੂਰਾ ਉਤਰਦੇ ਸਨ। ਪੰਜ ਵਾਰ
ਉਹ ਖੁਦ ਐਮ. ਐਲ. ਏ. ਬਣੇ ਤੇ ਫਿਰ ਮੰਤਰੀ ਵੀ ਬਣੇ। ਅਖੀਰੀ ਸਮੇਂ ਆਪ ਪੰਜਾਬ ਅਧੀਨ ਚੋਣ ਸੇਵਾਵਾਂ
ਬੋਰਡ ਦੇ ਚੇਅਰਮੈਨ ਸਨ। ਉਹ ਗੁਣਾਂ ਦੀ ਗੁਥਲੀ ਸਨ। ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਸਨ। ਆਪ
ਦੋਸਤਾਂ ਦੇ ਦੋਸਤ, ਯਾਰਾਂ ਦੇ ਯਾਰ, ਬੱਚਿਆਂ
ਨਾਲ ਬੱਚੇ, ਬਜ਼ੁਰਗਾਂ ਨਾਲ ਬਜ਼ੁਰਗ, ਲੇਖਕਾਂ ਨਾਲ ਲੇਖਕ, ਇਤਿਹਾਸਕਾਰਾਂ ਨਾਲ ਇਤਿਹਾਸਕਾਰ, ਸਿਆਸਤਦਾਨਾਂ ਨਾਲ ਸਿਆਸਤਦਾਨ, ਇਨਸਾਨਾਂ ਨਾਲ
ਇਨਸਾਨ, ਦਰਵੇਸ਼ਾਂ ਨਾਲ ਦਰਵੇਸ਼, ਫਕੀਰਾਂ
ਨਾਲ ਫਕੀਰ, ਕਿਸਾਨਾਂ ਨਾਲ ਕਿਸਾਨ, ਵਿਦਵਾਨਾਂ ਨਾਲ ਵਿਦਵਾਨ, ਕਾਨੂੰਨਦਾਨਾਂ ਨਾਲ ਕਾਨੂੰਨਦਾਨ, ਇਹ ਆਪ ਦੀ ਜ਼ਿੰਦਗੀ ਦੇ ਕੁਝ ਪਹਿਲੂ ਸਨ। ਆਪ ਦਾ ਜਨਮ ਸ੍ਰ ਤਾਰਾ ਸਿੰਘ ਦੇ ਘਰ 29 ਅਕਤੂਬਰ 1929 ਨੂੰ ਹੋਇਆ। ਬੀ .ਏ. ਤਕ ਦੀ ਪੜ੍ਹਾਈ ਪਟਿਆਲੇ
ਅਤੇ ਕਾਨੂੰਨ ਦੀ ਡਿਗਰੀ ਦਿੱਲੀ ਯੂਨੀਵਰਸਿਟੀ ਤੋਂ ਕੀਤੀ। ਸਕੂਲ ਦੀ ਜਿੰਦਗੀ ਤੋਂ ਹੀ ਉਹਨਾਂ
ਅਜ਼ਾਦੀ ਦੀ ਲੜਾਈ ਲਈ ਚੱਲ ਰਹੀਆਂ ਸਰਗਰਮੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਸਿੱਖ
ਸਟੂਡੈਂਟਸ ਫੈਡਰੇਸ਼ਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਪਟਿਆਲਾ ਵਿੱਚ ਅਕਾਲੀ ਐਜੀਟੇਸ਼ਨਾਂ ਸਮੇਂ
ਚਾਹ , ਦੁਧ ਅਤੇ ਰੋਟੀ ਦਾ ਲੰਗਰ ਸ੍ਰ ਸੰਧੂ ਦੇ ਘਰ ਹੀ ਹੁੰਦਾ
ਸੀ। ਆਪ ਨੇ ਅਕਾਲੀ ਦਲ ਦੇ ਸਾਰੇ ਮੋਰਚਿਆਂ ਵਿੱਚ ਹਿੱਸਾ ਲਿਆ।1953 54
ਵਿੱਚ ਪੈਪਸੂ ਅਕਾਲੀ ਦਲ ਅਤੇ 1955 ਵਿੱਚ ਸ਼ਰੋਮਣੀ ਅਕਾਲੀ ਦਲ ਦੇ ਸਕੱਤਰ ਰਹੇ।1955 ਤੋਂ1959 ਤਕ ਆਪ ਪੈਪਸੂ ਦੇ ਅੰਤਰਮ ਗੁਰਦੁਆਰਾ ਬੋਰਡ
ਦੇ ਮੈਂਬਰ ਅਤੇ 1959 ਤੋਂ 61 ਤਕ
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ। ਆਪ ਪੰਜਾਬ ਤੇ ਪੰਜਾਬੀ ਯੂਨੀਵਰਸਿਟੀ ਦੀ
ਸੈਨੇਟ ਤੇ ਸਿੰਡੀਕੇਟ ਦੇ ਮੈਂਬਰ ਵੀ ਰਹੇ। ਆਪ ਸਹਿਕਾਰਤਾ ਲਹਿਰ ਦੇ ਮੋਢੀਆਂ ਵਿੱਚੋਂ ਹਨ। ਆਪ
ਜਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੇਅਰਮੈਨ, ਸੈਂਟਰਲ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ,
ਵਿਧਾਨ ਸਭਾ ਦੀਆਂ ਕਮੇਟੀਆਂ ਦੇ ਮੈਂਬਰ ਅਤੇ ਹੋਰ ਬਹੁਤ ਸਾਰੀਆਂ ਕਮੇਟੀਆਂ ਦੇ ਵੀ
ਮੈਂਬਰ ਰਹੇ। ਆਪ 1957 ਧੂਰੀ, 1962
ਅਤੇ 1969 ਰਾਏਪੁਰ,1972
ਡਕਾਲਾ ਅਤੇ 1985 ਵਿੱਚ ਘਨੌਰ ਹਲਕਿਆਂ ਤੋਂ ਵਿਧਾਨ ਸਭਾ ਦੇ
ਮੈਂਬਰ ਸਨ। ਆਪ ਦੀ ਪਤਨੀ ਸ੍ਰੀਮਤੀ ਜਸਦੇਵ ਕੌਰ ਸੰਧੂ ਵੀ 1975, 77
ਅਤੇ 80 ਵਿੱਚ ਐਮ. ਐਲ. ਏ. ਰਹੇ। ਆਪ 1977 ਵਿੱਚ ਸ਼ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਨ। ਆਪ ਅੱਧੀ ਸਦੀ ਸਿਆਸਤ ਵਿੱਚ ਛਾਏ
ਰਹੇ। ਆਪ ਦੇ ਜਾਣ ਨਾਲ ਇੱਕ ਯੁਗ ਦਾ ਖ਼ਾਤਮਾ ਹੋ ਗਿਆ। ਆਪ ਨੇ ਇੱਕ ਨਾਵਲ, ਇੱਕ ਕਵਿਤਾਵਾਂ ਦੀ ਕਿਤਾਬ ਅਤੇ ਗਿਆਨੀ ਕਰਤਾਰ ਸਿੰਘ ਤੇ ਇੱਕ ਕਿਤਾਬ ਵੀ ਲਿਖੀ
ਹੈ। ਆਪ ਵਾਲੀਵਾਲ ਅਤੇ ਹਾਕੀ ਦੇ ਖਿਡਾਰੀ ਸਨ। ਥੋੜ੍ਹਾ ਸਮਾ ਆਪ ਨੇ ਪੈਪਸੂ ਹਾਈ ਕੋਰਟ ਵਿੱਚ
ਵਕਾਲਤ ਵੀ ਕੀਤੀ।
ਉਹਨਾਂ ਦੀ ਦਿਲ ਦੀ ਡਾਇਰੀ ਤੇ ਪਤਾ ਨਹੀਂ
ਕਿੰਨੀਆਂ ਕੁ ਯਾਦਾਂ ਸਨ ਪ੍ਰੰਤੂ ਉਹਨਾਂ ਦੀ ਨਿੱਜੀ ਡਾਇਰੀ ਤੇ ਅਨੇਕਾਂ ਅਮਿਟ ਯਾਦਾਂ ਉਕਰੀਆਂ
ਹੋਈਆਂ ਸਨ। ਚਲੇ ਜਾਂਦੇ ਜੇਕਰ ਕਿਸੇ ਪਬਲਿਕ ਥਾਂ ਤੇ ਟੂਟੀ ਚਲਦੀ ਹੁੰਦੀ ਤਾਂ ਉਹ ਬੰਦ ਕਰ ਦਿੰਦੇ
ਸਨ। ਜੇਕਰ ਨਾਲੀ ਦਾ ਪਾਣੀ ਬੰਦ ਹੁੰਦਾ ਤਾਂ ਉਹ ਖੋਹਲ ਦਿੰਦੇ ਸਨ। ਅਜਿਹੀਆਂ ਅਨੇਕਾਂ ਯਾਦਾਂ
ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਵਸਦੀਆਂ ਰਹਿਣਗੀਆਂ। 7 ਅਪ੍ਰੈਲ
ਦੀ ਰਾਤ ਉਹਨਾਂ ਦਾ ਰਾਜਪੁਰੇ ਨੇੜੇ ਐਕਸੀਡੈਂਟ ਹੋ ਗਿਆ, ਜਦੋਂ
ਉਹ ਆਪਣੀ ਪ੍ਰਾਈਵੇਟ ਗੱਡੀ ਵਿੱਚ ਚੰਡੀਗੜ੍ਹ ਤੋਂ ਪਟਿਆਲਾ ਆ ਰਹੇ ਸਨ। ਉਹਨਾਂ ਦੀ 8 ਅਪ੍ਰੈਲ 2000 ਨੂੰ ਸਵੇਰੇ ਸਵਾ ਦੋ ਵਜੇ ਦਿਲ ਦਾ ਦੌਰਾ ਪੈਣ
ਨਾਲ ਮੌਤ ਹੋ ਗਈ। ਉਹਨਾਂ ਦੇ ਲੜਕਾ ਤੇਜਿੰਦਰਪਾਲ ਸਿੰਘ ਸੰਧੂ ਆਪਣੇ ਪਿਤਾ ਦੇ ਪਦ ਚਿੰਨ੍ਹਾਂ ਤੇ
ਚਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਸਦੇਵ ਸਿੰਘ ਸੰਧੂ ਦੀ ਯਾਦ ਵਿੱਚ ਪਟਿਆਲਾ ਜਿਲ੍ਹੇ ਵਿੱਚ ਕੌਲੀ
ਵਿਖੇ ਇੱਕ ਕਾਲਜ ਸਥਾਪਤ ਕੀਤਾ ਹੋਇਆ ਹੈ।
Comments
Post a Comment