Posts

ਅਲਫ਼ਾਜ਼ ਦਾ ‘ਛਲਾਵਿਆਂ ਦੀ ਰੁੱਤ’ ਕਹਾਣੀ-ਸੰਗ੍ਰਹਿ ਆਧੁਨਿਕ ਤਕਨੀਕ ਦਾ ਸ਼ੀਸ਼ਾ

       ਅਲਫ਼ਾਜ਼ ਦੀਆਂ ਕਹਾਣੀਆਂ ਆਧੁਨਿਕ ਯੁਗ ਵਿੱਚ ਨਵੇਂ ਦੌਰ ਦੇ ਹੋ ਰਹੇ ਵਰਤਾਰਿਆਂ ਦਾ ਪ੍ਰਗਟਾਵਾ ਕਰਦੀਆਂ ਹਨ । ਸਮਾਂ ਬਹੁਤ ਤੇਜੀ ਨਾਲ ਬਦਲ ਰਿਹਾ ਹੈ , ਇਸ ਤੇਜੀ ਨੂੰ ਵਿਕਾਸ / ਵਿਨਾਸ਼ ਦਾ ਪ੍ਰਤੀਕ ਵੀ ਕਿਹਾ ਜਾ ਸਕਦਾ ਹੈ । ਇਸ ਕਹਾਣੀ - ਸੰਗ੍ਰਹਿ ਵਿੱਚ ਗਿਆਰਾਂ ਲੰਬੀਆਂ ਕਹਾਣੀਆਂ ਹਨ । ਇਨ੍ਹਾਂ ਕਹਾਣੀਆਂ ਦੇ ਵਿਸ਼ੇ ਵੀ ਵਿਕੋਲਿਤਰੇ ਹਨ , ਜਿਵੇਂ ਇੰਟਨੈਟ / ਮੋਬਾਈਲ / ਸ਼ੋਸ਼ਲ ਮੀਡੀਅ ਦੀ ਅਣਕਿਆਸੀ ਵਰਤੋਂ , ਸਮ Ç ਲੰਗੀ ਵਿਆਹ , ਮਹੰਤਾਂ ਦੀ ਤ੍ਰਾਸਦੀ , ਹਾਰਮੋਨ ਦੀ ਤਬਦੀਲੀ , ਐਕਸੀਡੈਂਟਾਂ ਦੀਆਂ ਦੁਰਘਟਨਾਵਾਂ , ਨਸ਼ਿਆਂ ਦਾ ਪ੍ਰਕੋਪ , ਅੰਗਹੀਣਾਂ ਨਾਲ ਦੁਰਵਿਵਹਾਰ , ਕਰੋਨਾ ਕਾਲ ਦਾ ਸੰਤਾਪ , ਮਾਪਿਆਂ ਦੀ ਅਣਵੇਖੀ , ਪਰਵਾਸ ਦਾ ਹੇਜ ਤੇ ਜਦੋਜਹਿਦ ਅਤੇ ਸ਼ਹਿਰੀ ਤੇ ਦਿਹਾਤੀ ਸਭਿਆਚਾਰ ਦਾ ਦ੍ਰਿਸ਼ਟਾਂਤਿਕ ਪ੍ਰਗਟਾਵਾ ਕਰਦੇ ਹਨ । ਇਨ੍ਹਾਂ ਵਿੱਚ ਦਿਲਚਸਪੀ ਬਰਕਰਾਰ ਰਹਿੰਦੀ ਹੈ , ਭਾਸ਼ਾ ਅਤੇ ਸ਼ਬਦਾਵਲੀ ਠੇਠ ਹੈ ਅਤੇ ਕਹਾਣੀਆਂ ਦੇ ਨਾਮ ਵੀ ਵਿਲੱਖਣ ਹਨ । ਪਹਿਲੀ ਕਹਾਣੀ ‘ ਡੋਪਾਮਾਈਨ ’ ਸਿਰਲੇਖ ਵਾਲੀ ਹੈ , ਜਿਸ ਵਿੱਚ ਚਿੱਟੇ ਦੇ ਨਾਲੋਂ ਵੀ   ਇੰਟਰਨੈਟ ਦਾ ਨਸ਼ਾ ਖ਼ਤਰਨਾਕ ਵਿਖਾਇਆ ਗਿਆ ਹੈ । ਜਿਵੇਂ ਚਿੱਟੇ ਦੇ ਨਸ਼ੇ ਦੀ ਪੰਜਾਬ ਵਿੱਚ ਭਰਮਾਰ ਹੈ , ਬਿਲਕੁਲ ਇਸੇ ਤ...

ਡਾ.ਸਰਬਜੀਤ ਕੰਗਣੀਵਾਲ ਦੀ ਪੁਸਤਕ ‘ਪੰਜਾਬ ਦੀ ਖੱਬੀ ਲਹਿਰ’ ਦਾ ਵਿਸ਼ਲੇਸ਼ਣ (1947 ਤੋਂ ਸੋਵੀਅਤ ਸੰਘ ਦੇ ਪਤਨ ਤੱਕ)

  ਡਾ . ਸਰਬਜੀਤ ਕੰਗਣੀਵਾਲ ਖੱਬੇ ਪੱਖੀ ਸੋਚ ਵਾਲਾ ਸਥਾਪਤ ਵਿਦਵਾਨ ਲੇਖਕ ਤੇ ਪੱਤਰਕਾਰ ਹੈ । ਉਸਨੇ ਹੁਣ ਤੱਕ ਚਾਰ ਖ਼ੋਜੀ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਹਨ , ਜਿਨ੍ਹਾਂ ਵਿੱਚ ‘ ਪੰਜਾਬ ਦੀ ਖੱਬੀ ਲਹਿਰ - ਬਸਤੀਵਾਦ ਤੋਂ ਮੁਕਤੀ ਤੱਕ ’   2024 ਵਿੱਚ ਪ੍ਰਕਾਸ਼ਤ ਪੁਸਤਕ ਵੀ ਸ਼ਾਮਲ ਹੈ । ਉਹ ਇਸ ਲੜੀ ਵਿੱਚ ਪੰਜ ਜਿਲਦਾਂ ਪ੍ਰਕਾਸ਼ਤ ਕਰਵਾਉਣ ਜਾ ਰਿਹਾ ਹੈ ।                             ‘ ਪੰਜਾਬ ਦੀ ਖੱਬੀ ਲਹਿਰ (1947 ਤੋਂ ਸੋਵੀਅਤ ਸੰਘ ਦੇ ਪਤਨ ਤੱਕ )’ ਪੁਸਤਕ ਦੂਜੀ ਜਿਲਦ ਹੈ । ਇਸ ਪੁਸਤਕ ਨੂੰ ਉਸਨੇ 9 ਅਧਿਆਇ ਵਿੱਚ ਵੰਡਿਆ ਹੈ । ਤੱਥਾਂ ‘ ਤੇ ਅਧਾਰਤ ਹਵਾਲੇ ਦਿੱਤੇ ਗਏ ਹਨ । ਪੰਜਾਬ ਦੀ ਖੱਬੀ ਲਹਿਰ ਬਾਰੇ ਲਿਖਦਿਆਂ ਕੰਗਣੀਵਾਲ ਨੇ ਖੱਬੀ ਲਹਿਰ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਰਗਰਮੀ ਦੇ ਸੰਦਰਭ ਵਿੱਚ ਜਾ ਕੇ ਪੰਜਾਬ ਬਾਰੇ ਲਿਖਿਆ ਹੈ । ਇੱਕ ਕਿਸਮ ਨਾਲ ਪੰਜਾਬ ਦੀ ਖੱਬੀ ਲਹਿਰ ਦੇ ਨਾਲ ਹੀ ਰਾਸ਼ਟਰੀ ਲਹਿਰ ਦੇ ਇਤਿਹਾਸਿਕ ਤੱਥਾਂ ਬਾਰੇ ਵੀ ਚਾਨਣਾ ਪਾਇਆ ਹੈ , ਕਿਉਂਕਿ ਪੰਜਾਬ ਦੀ ਇਕੱਲੀ ਖੱਬੀ ਲਹਿਰ ਨੂੰ ਨਿਖੇੜਿਆ ਨਹੀ...