ਅਲਫ਼ਾਜ਼ ਦਾ ‘ਛਲਾਵਿਆਂ ਦੀ ਰੁੱਤ’ ਕਹਾਣੀ-ਸੰਗ੍ਰਹਿ ਆਧੁਨਿਕ ਤਕਨੀਕ ਦਾ ਸ਼ੀਸ਼ਾ
ਅਲਫ਼ਾਜ਼ ਦੀਆਂ ਕਹਾਣੀਆਂ
ਆਧੁਨਿਕ ਯੁਗ ਵਿੱਚ ਨਵੇਂ
ਦੌਰ ਦੇ ਹੋ ਰਹੇ
ਵਰਤਾਰਿਆਂ ਦਾ ਪ੍ਰਗਟਾਵਾ ਕਰਦੀਆਂ
ਹਨ। ਸਮਾਂ
ਬਹੁਤ ਤੇਜੀ ਨਾਲ ਬਦਲ
ਰਿਹਾ ਹੈ, ਇਸ ਤੇਜੀ
ਨੂੰ ਵਿਕਾਸ/ਵਿਨਾਸ਼ ਦਾ
ਪ੍ਰਤੀਕ ਵੀ ਕਿਹਾ ਜਾ
ਸਕਦਾ ਹੈ। ਇਸ
ਕਹਾਣੀ-ਸੰਗ੍ਰਹਿ ਵਿੱਚ ਗਿਆਰਾਂ
ਲੰਬੀਆਂ ਕਹਾਣੀਆਂ ਹਨ।
ਇਨ੍ਹਾਂ ਕਹਾਣੀਆਂ ਦੇ ਵਿਸ਼ੇ
ਵੀ ਵਿਕੋਲਿਤਰੇ ਹਨ, ਜਿਵੇਂ ਇੰਟਨੈਟ/ਮੋਬਾਈਲ/ਸ਼ੋਸ਼ਲ ਮੀਡੀਅ
ਦੀ ਅਣਕਿਆਸੀ ਵਰਤੋਂ, ਸਮÇਲੰਗੀ ਵਿਆਹ, ਮਹੰਤਾਂ
ਦੀ ਤ੍ਰਾਸਦੀ, ਹਾਰਮੋਨ ਦੀ ਤਬਦੀਲੀ,
ਐਕਸੀਡੈਂਟਾਂ ਦੀਆਂ ਦੁਰਘਟਨਾਵਾਂ, ਨਸ਼ਿਆਂ
ਦਾ ਪ੍ਰਕੋਪ, ਅੰਗਹੀਣਾਂ ਨਾਲ
ਦੁਰਵਿਵਹਾਰ, ਕਰੋਨਾ ਕਾਲ ਦਾ
ਸੰਤਾਪ, ਮਾਪਿਆਂ ਦੀ ਅਣਵੇਖੀ,
ਪਰਵਾਸ ਦਾ ਹੇਜ ਤੇ
ਜਦੋਜਹਿਦ ਅਤੇ ਸ਼ਹਿਰੀ ਤੇ
ਦਿਹਾਤੀ ਸਭਿਆਚਾਰ ਦਾ ਦ੍ਰਿਸ਼ਟਾਂਤਿਕ
ਪ੍ਰਗਟਾਵਾ ਕਰਦੇ ਹਨ।
ਇਨ੍ਹਾਂ ਵਿੱਚ ਦਿਲਚਸਪੀ ਬਰਕਰਾਰ
ਰਹਿੰਦੀ ਹੈ, ਭਾਸ਼ਾ ਅਤੇ
ਸ਼ਬਦਾਵਲੀ ਠੇਠ ਹੈ ਅਤੇ
ਕਹਾਣੀਆਂ ਦੇ ਨਾਮ ਵੀ
ਵਿਲੱਖਣ ਹਨ। ਪਹਿਲੀ
ਕਹਾਣੀ ‘ਡੋਪਾਮਾਈਨ’ ਸਿਰਲੇਖ ਵਾਲੀ ਹੈ,
ਜਿਸ ਵਿੱਚ ਚਿੱਟੇ ਦੇ
ਨਾਲੋਂ ਵੀ ਇੰਟਰਨੈਟ
ਦਾ ਨਸ਼ਾ ਖ਼ਤਰਨਾਕ ਵਿਖਾਇਆ
ਗਿਆ ਹੈ। ਜਿਵੇਂ
ਚਿੱਟੇ ਦੇ ਨਸ਼ੇ ਦੀ
ਪੰਜਾਬ ਵਿੱਚ ਭਰਮਾਰ ਹੈ,
ਬਿਲਕੁਲ ਇਸੇ ਤਰ੍ਹਾਂ ਇੰਟਰਨੈਟ/ਮੋਬਾਈਲ ਦਾ ਨਸ਼ਾ
ਲਾਗ ਦੀ ਬੀਮਾਰੀ ਦੀ
ਤਰ੍ਹਾਂ ਪੰਜਾਬ ਵਿੱਚ ਫ਼ੈਲਿਆ
ਹੋਇਆ ਹੈ। ਲਗਪਗ
ਹਰ ਪਰਿਵਾਰ ਦੇ ਸਾਰੇ
ਮੈਂਬਰ ਹੀ ਮੋਬਾਈਲ ਨੂੰ
ਚਿੰਬੜੇ ਰਹਿੰਦੇ ਹਨ।
ਕਹਾਣੀਕਾਰ ਨੇ ਦੱਸਣ ਦੀ
ਕੋਸ਼ਿਸ਼ ਕੀਤੀ ਹੈ ਕਿ
ਬੇਸ਼ੱਕ ਇੰਟਨਰਨੈਟ ਦੇ ਬਹੁਤ ਲਾਭ
ਹਨ, ਪ੍ਰੰਤੂ ਨੁਕਸਾਨ ਵੀ
ਘੱਟ ਨਹੀਂ ਹਨ।
ਜਿਹੜਾ ਵਿਅਕਤੀ ਇੱਕ ਵਾਰ
ਮੋਬਾਈਲ ਦੇ ਨਸ਼ੇ ਦਾ
ਆਦੀ ਹੋ ਜਾਵੇ ਮੁੜਕੇ
ਉਹ ਇਸ ਤੋਂ ਖਹਿੜਾ
ਨਹੀਂ ਛੁਡਵਾ ਸਕਦਾ, ਕਿਉਂਕਿ
ਇਸਦਾ ਚਸਕਾ ਬਹੁਤ ਬੁਰਾ
ਹੈ। ਜੇ
ਇੰਟਰ ਨੈਟ ਬੰਦ ਹੋ
ਜਾਵੇ ਤਾਂ ਇਉਂ ਲੱਗਣ
ਲੱਗਦਾ ਹੈ, ਜਿਵੇਂ ਸਾਰਾ
ਸੰਸਾਰ ਹੀ ਖੜ੍ਹ ਗਿਆ ਹੈ।
ਭਾਵ ਜੀਵਨ ਇਸਦੇ ਨਾਲ
ਹੀ ਚਲਦਾ ਹੈ।
ਇਨਸਾਨ ਦਾ ਮੋਬਾਈਲ ਵਿਚਲੇ
ਇੰਟਰਨੈਟ ਤੋਂ ਬਿਨਾ ਗੁਜ਼ਾਰਾ
ਹੀ ਨਹੀਂ ਹੁੰਦਾ।
ਹਰ ਚੰਗੀ ਤੇ ਮਾੜੀ
ਤਾਜ਼ਾ ਤਰੀਨ ਜਾਣਕਾਰੀ ਇਸਤੋਂ
ਮਿਲ ਜਾਂਦੀ ਹੈ।
ਉਸਨੂੰ ਹੋਰ ਕੁਝ ਚੰਗਾ
ਹੀ ਨਹੀਂ ਲੱਗਦਾ, ਬੰਦਾ
ਚਿੜਚਿੜਾ ਹੋ ਜਾਂਦਾ ਹੈ। ਇੰਟਰਨੈਟ/ਮੋਬਾਈਲ ਨੇ ਇਨਸਾਨ
ਨੂੰ ਗੁਲਾਮ ਬਣਾ ਲਿਆ
ਹੈ। ਇੰਟਰਨੈਟ
ਸਮਾਜਿਕ ਰਿਸ਼ਤਿਆਂ ਨੂੰ ਖ਼ਤਮ
ਕਰ ਰਿਹਾ ਹੈ।
ਗੰਦ-ਮੰਦ ਬਹੁਤ ਹੈ। ਨਜ਼ਾਇਜ
ਰਿਸ਼ਤਿਆਂ ਨੂੰ ਜਨਮ ਦਿੰਦਾ
ਹੈ। ਝੂਠ
ਬਹੁਤ ਜ਼ਿਆਦਾ ਪ੍ਰੋਸਿਆ ਜਾਂਦਾ
ਹੈ, ਜਿਵੇਂ ਮਰਜ਼ੀ ਕਿਸੇ
‘ਤੇ ਚਿਕੜ ਸੁੱਟੀ ਜਾਵੋ,
ਕੋਈ ਜਵਾਬਦੇਹੀ ਨਹੀਂ। ਦੂਜੀ ਕਹਾਣੀ ‘ਬੱਜੋਰੱਤਾ’
ਵੀ ਸਮਾਜਿਕ ਬੇਇਨਸਾਫ਼ੀ ਦੀ
ਜਾਣਕਾਰੀ ਦਿੰਦੀ ਹੈ, ਕਿਉਂਕਿ
ਜੇਕਰ ਕਿਸੇ ਇਨਸਾਨ ਵਿੱਚ
ਮਾੜਾ ਮੋਟਾ ਨੁਕਸ ਹੋਵੇ
ਤਾਂ ਉਸ ਨਾਲ ਅਜਿਹੇ
ਸ਼ਬਦ ਜੋੜ ਦਿੰਦਾ ਹੈ,
ਜਿਹੜੇ ਇਨਸਾਨ ਵਿੱਚ ਹੀਣਤਾ
ਪੈਦਾ ਕਰਦੇ ਹਨ।
ਭਾਵੇਂ ਉਹ ਵਿਅਕਤੀ ਕਿਤਨਾ
ਵੀ ਕਾਬਲ ਹੋਵੇ, ਪ੍ਰੰਤੂ
ਸਮਾਜ ਸੰਬੋਧਨ ਕਰਨ ਲੱਗਿਆਂ
ਉਸਦੇ ਨੁਕਸ ਨੂੰ ਪ੍ਰਮੁੱਖਤਾ
ਨਾਲ ਜੋੜੇਗਾ। ਇਹ
ਕਹਾਣੀ ਸਮਾਜ ਦੀ ਘਟੀਆ
ਮਾਨਸਿਕਤਾ ਦਾ ਪ੍ਰਗਟਾਵਾ ਕਰਦੀ
ਹੈ। ਸਮਾਜ
ਕਿਸੇ ਨੂੰ ਸੁਖੀ ਜ਼ਿੰਦਗੀ
ਜੀਣ ਨਹੀਂ ਦਿੰਦਾ।
ਛੋਟੇ ਜਿਹੇ ਨੁਕਸ ਨਾਲ
ਹੀ ਇਨਸਾਨ ਨੂੰ ਵਿਚਾਰਾ
ਬਣਾ ਦਿੱਤਾ ਜਾਂਦਾ ਹੈ। ਉਸਦੀ
ਕਾਬਲੀਅਤ ਦਾ ਮੁੱਲ ਨਹੀਂ
ਪੈਂਦਾ। ਹਰ
ਖੇਤਰ ਵਿੱਚ ਬੇਇਨਸਾਫ਼ੀ ਹੁੰਦੀ
ਹੈ। ਇਹ
ਕਹਾਣੀ ਪੰਜਾਬੀਆਂ ਦੀ ਗੱਡੀਆਂ ਚਲਾਉਣ
ਵਿੱਚ ਵਰਤੀ ਜਾਂਦੀ ਅਣਗਹਿਲੀ/ਲਾਪ੍ਰਵਾਹੀ ਬਾਰੇ ਵੀ ਚਿੰਤਾ
ਪ੍ਰਗਟ ਕਰਦੀ ਹੈ, ਜਿਸ
ਕਰਕੇ ਘਾਤਕ ਐਕਸੀਡੈਂਟ ਹੁੰਦੇ
ਹਨ। ਸੜਕੀ
ਤਾਣਾ-ਬਾਣਾ ਵੀ ਚੰਗਾ
ਨਹੀਂ ਹੈ। ਤੀਜੀ
ਕਹਾਣੀ ‘ਸੱਤ ਦਿਨ ਦੀ
ਕੈਦ’ ਵਿੱਚ ਕਰੋਨਾ ਸਮੇਂ
ਦੌਰਾਨ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ,
ਜ਼ਿਆਦੀਆਂ, ਮੁਸ਼ਕਲਾਂ, ਡਾਕਟਰਾਂ ਦੀ ਅਣਗਹਿਲੀ,
ਵਹਿਮ-ਭਰਮ, ਕਾਰੋਪੋਰਟਾਂ ਨੂੰ
ਲਾਭ ਪਹੁੰਚਾਉਣ, ਹਸਪਤਾਲ ਵਿਓਪਾਰਕ ਅਦਾਰੇ,
ਹਸਪਤਾਲਾਂ ਵਿਚ ਮਰੀਜ਼ਾਂ ਦੀ
ਨਿਰਾਦਰੀ, ਰਿਸ਼ਤਿਆਂ ਵਿੱਚ ਗਿਰਾਵਟ,
ਆਪਣੇ ਪਰਾਏ ਹੋ ਗਏ,
ਸਰੀਰਕ ਨਾਲੋਂ ਮਾਨਸਿਕ ਤਕਲੀਫ਼
ਜ਼ਿਆਦਾ ਅਤੇ
ਸਾਈਬਰ ਕਰਾਈਮ ਆਦਿ ਬੁਰੇ
ਪ੍ਰਭਾਵ ਸਨ, ਪ੍ਰੰਤੂ ਵਾਤਾਵਰਨ
ਦਾ ਸਾਫ਼ ਸੁਥਰਾ ਰਹਿਣਾ
ਅਤੇ ਲੋਕਾਂ ਵੱਲੋਂ ਮਾਨਵਤਾ
ਦੀ ਨਿਰਸਵਾਰਥ ਸੇਵਾ ਕਰਨੀ ਸ਼ੁਭ
ਸ਼ਗਨ ਸੀ। ਚੌਥੀ
ਕਹਾਣੀ ‘ਗਾਰਡੀਅਨ ਏਂਜਲ’ ਸ਼ਹਿਰੀ
ਜੀਵਨ ਵਿਚਲੇ ਵੱਡੇ ਕਾਰਬਾਰੀਆਂ
ਦੀਆਂ ਕਰਤੂਤਾਂ ਦੀ ਮੂੰਹ
ਬੋਲਦੀ ਤਸਵੀਰ ਪੇਸ਼ ਕਰ
ਰਹੀ ਹੈ। ਕਿਸ
ਪ੍ਰਕਾਰ ਹਵਸ਼ ਦੇ ਸ਼ਿਕਾਰ
ਵੱਡੇ ਕਾਰਬਾਰੀ ਖ਼ੂਬਸੂਰਤ ਪਤਨੀਆਂ
ਹੋਣ ਦੇ ਬਾਵਜੂਦ ਅਜਿਹੀਆਂ
ਦੁਰਾਚਾਰੀਆਂ ਦਾ ਸ਼ਿਕਾਰ ਹੋ
ਕੇ ਆਪਣੇ ਪਰਿਵਾਰਾਂ ਦੀ
ਜ਼ਿੰਦਗੀ ਤਬਾਹ ਕਰਦੇ ਹਨ। ਉਨ੍ਹਾ
ਦਾ ਹਸ਼ਰ ਵੀ ਕਈ
ਵਾਰੀ ਸਿੰਗਲੇ ਦੀ ਤਰ੍ਹਾਂ
ਮੌਤ ਹੀ ਹੁੰਦਾ ਹੈ,
ਜੈ ਸਿੰਗਲੇ ਦੇ ਕਤਲੇਆਮ
ਤੋਂ ਬਾਅਦ ਵੀ ਪਿੱਛੇ
ਨਹੀਂ ਹੱਟਦਾ। ਸ਼ਹਿਰੀ
ਮੀਨੂੰ ਅਤੇ ਰੀਤ ਵਰਗੀਆਂ
ਲੜਕੀਆਂ ਵੀ ਮਾਪਿਆਂ ਨੂੰ
ਧੋਖੇ ਵਿੱਚ ਰੱਖਕੇ ਅਯਾਸ਼ੀ
ਕਰਦੀਆਂ ਹਨ। ਪੰਜਵੀਂ
ਕਹਾਣੀ ‘ਸਟੋਨ ਬੱਚ’ ਸਮÇਲੰਗੀ ਵਿਆਹ/ਮਹੰਤਾਂ
ਦੀ ਤ੍ਰਾਸਦੀ ਅਤੇ ਹਰਮੋਨ
ਦੀ ਤਬਦੀਲੀ ਦੇ ਪ੍ਰਭਾਵਾਂ
ਦਾ ਪ੍ਰਗਟਾਵਾ ਕਰਦੀ ਹੈ।
ਸਮਾਜਿਕ ਪ੍ਰਵਾਨਗੀ ਤੋਂ ਬਿਨਾਂ ਵੀ
ਇਹ ਲੋਕ ਆਪਣੀ ਮਰਜ਼ੀ
ਨਾਲ ਜ਼ਿੰਦਗੀ ਜਿਓਣ ਨੂੰ
ਤਰਜੀਹ ਦਿੰਦੇ ਹਨ, ਭਾਵੇਂ
ਸਮਾਜ ਉਨ੍ਹਾਂ ਬਾਰੇ ਜੋ
ਮਰਜ਼ੀ ਦ੍ਰਿਸ਼ਟੀਕੋਣ ਅਪਣਾਉਂਦਾ ਰਹੇ। ‘ਫੈਂਟੈਸੀ’,
‘ਜਿਗੋਲੋ’ ਅਤੇ ‘ਸਟਰੇਂਜਰ’ ਕਹਾਣੀਆਂ,
ਜਿਨ੍ਹਾਂ ਵਿੱਚ ਅੱਲ੍ਹੜ੍ਹ ਲੜਕੇ
ਤੇ ਲੜਕੀਆਂ ਪਰਵਾਸ ਦੇ
ਸਬਜਬਾਗ ਵਿੱਚ ਚੁੰਧਿਆਕੇ ਗ਼ਲਤ
ਰਸਤੇ ਅਖ਼ਤਿਆਰ ਕਰ ਲੈਂਦੇ
ਹਨ। ਇਹ
ਵਿਦਿਆਰਥੀ ਆਪਣੇ ਮਾਪਿਆਂ ਅਤੇ
ਹੋਰ ਸੰਬੰਧੀਆਂ ਨੂੰ ਵੀ ਧੋਖੇ
ਦਿੰਦੇ ਹੋਏ ਖਰਮਸਤੀਆਂ ਕਰਦੇ
ਰਹਿੰਦੇ ਹਨ, ਜਿਸਦੇ ਨਤੀਜੇ
ਘਾਤਕ ਨਿਕਲਦੇ ਹਨ।
ਆਪਣੀ ਪੜ੍ਹਾਈ ਵੀ ਪੂਰੀ
ਨਹੀਂ ਕਰਦੇ। ਉਹ
ਦੋਹਰੇ ਕਿਰਦਾਰ ਵਾਲੀ ਜ਼ਿੰਦਗੀ
ਜਿਉਂਦੇ ਹੋਏ ਹਰ ਸਟੈਪ
‘ਤੇ ਧੋਖੇ ਵਿੱਚ ਗ੍ਰਸਤ
ਰਹਿੰਦੇ ਹਨ। ਭਾਵੇਂ
ਉਨ੍ਹਾਂ ਦੀ ਪਰਵਾਸ ਦੀ
ਜ਼ਿੰਦਗੀ ਜਦੋਜਹਿਦ ਵਾਲੀ ਹੈ,
ਪ੍ਰੰਤੂ ਫ਼ੀਸਾਂ ਪੂਰੀਆਂ ਕਰਨ
ਅਤੇ ਪਿੱਛੇ ਘਰਾਂ ਵਿੱਚ
ਪੈਸੇ ਭੇਜਣ ਕਰਕੇ ਨਸ਼ਿਆਂ
ਅਤੇ ਹਮਬਿਸਤਰ ਦੀਆਂ ਮਾੜੀਆਂ
ਰਹਿਮਤਾਂ ਵਿੱਚ ਪੈ ਜਾਂਦੇ
ਹਨ, ਫਿਰ ਉਨ੍ਹਾਂ ਦੀ
ਜ਼ਿੰਦਗੀ ਤਬਾਹ ਹੋ ਜਾਂਦੀ
ਹੈ। ਕਈ
ਵਾਰ ਮਾਪੇ ਐਸੇ ਅਣਜੋੜ
ਵਿਆਹ ਕਰਦੇ ਹਨ, ਜਿਸ
ਨਾਲ ਲੜਕੀਆਂ ਵਿੱਚ ਅਸੰਤੁਸ਼ਟਤਾ
ਪੈਦਾ ਹੋ ਜਾਂਦੀ ਹੈ
ਤੇ ਫਿਰ ਗ਼ਲਤ ਰਾਹ
ਤੁਰ ਪੈਂਦੀਆਂ ਹਨ।
ਕਲੱਬ ਕਲਚਰ ਵਿੱਚ ਸ਼ਰਾਬ
ਕਬਾਬ ਆਮ ਚਲਦਾ ਹੈ। ਜਣਾ
ਖਣਾ ਚੰਗੀਆਂ ਨੌਕਰੀਆਂ ਛੱਡਕੇ
ਵੀ ਪਰਵਾਸ ਨੂੰ ਭੱਜਦਾ
ਹੈ, ਬੰਦਾ ਮਸ਼ੀਨੀ ਬਣ
ਜਾਂਦਾ, ਰਿਸ਼ਤੇ ਖ਼ਤਮ, ਬਜ਼ੁਰਗਾਂ
ਲਈ ਓਲਡ ਏਜ ਹੋਮ,
ਨੂੰਹਾਂ ਦਾ ਮਾੜਾ ਵਿਵਹਾਰ,
ਦਰਦ ਵੰਡਾਉਣ ਵਾਲਾ ਕੋਈ
ਨਹੀਂ ਹੁੰਦਾ ਅਤੇ ਸਭਿਆਚਾਰ
ਵਿੱਚ ਜ਼ਮੀਨ ਅਸਮਾਨ ਦਾ
ਅੰਤਰ ਆਦਿ ਗੁੰਝਲਦਾਰ ਸਮੱਸਿਆਵਾਂ
ਹਨ। ‘ਮਰਡਰ’
ਕਹਾਣੀ ਪੰਜਾਬ ਵਿੱਚ ਨਸ਼ਿਆਂ
ਦੇ ਪ੍ਰਕੋਪ, ਭਰਿਸ਼ਟਾਚਾਰ ਅਤੇ
ਸਿਆਸਤਦਾਨਾ ਦੇ ਲਾਰਿਆਂ ਦਾ
ਪਰਦਾ ਫਾਸ਼ ਕਰਦੀ ਹੈ। ਡੇਰਾਵਾਦ
ਨੇ ਵੀ ਨਸ਼ੇ ਨੂੰ
ਫ਼ੈਲਾਉਣ ਵਿੱਚ ਯੋਗਦਾਨ ਪਾਇਆ
ਹੈ, ਪੁਲਿਸ ਦੀ ਕਾਰਗੁਜ਼ਾਰੀ
ਬਦ ਤੋਂ ਬਦਤਰ ਵਿਖਾਈ
ਗਈ ਹੈ। ‘ਯੂ-ਟਰਨ’ ਕਹਾਣੀ ਅੱਲ੍ਹੜ੍ਹ
ਉਮਰ ਦੀਆਂ ਦੋਸਤੀਆਂ ਅਤੇ
ਸ਼ੋਸ਼ਲ ਮੀਡੀਆਂ ਵਿਆਹਿਆਂ ਵਰਿਆਂ
ਦੇ ਵਰਤਣ ਦੇ ਨੁਕਸਾਨ
ਦਰਸਾਉਂਦੀ ਕਹਾਣੀ ਹੈ।
ਇਹ ਕਾਰਵਾਈਆਂ ਇਨਸਾਨ ਦੇ ਦਿਲ
ਰੂਪੀ ਸਮੁੰਦਰਾਂ ਦੇ ਪਾਣੀਆਂ ਵਿੱਚ
ਹਲਚਲ ਪੈਦਾ ਕਰਨ ਦਾ
ਵਿਵਰਣ ਦਿੰਦੀ ਹੈ।
‘ਵਰਲਡ ਆਰਡਰ’ ਕਹਾਣੀ ਬੜੀ
ਸੰਵੇਦਨਸ਼ੀਲ ਵਿਸ਼ਿਆਂ ਬਾਰੇ ਹੈ,
ਜਿਸਨੂੰ ਅੱਗੇ ਅੱਠ ਹਿੱਸਿਆਂ
ਵਿੱਚ ਵੰਡਿਆ ਹੈ।
ਇੱਕ-ਇੱਕ ਹਿੱਸੇ ਵਿੱਚ
ਕਈ-ਕਈ ਗੰਭੀਰ ਨੁਕਤੇ
ਉਠਾਏ ਗਏ ਹਨ, ਜਿਹੜੇ
ਰਾਜਾਂ, ਦੇਸ਼ਾਂ ਅਤੇ ਸੰਸਾਰ
ਦੇ ਫ਼ੈਸਲਿਆਂ ਨੂੰ ਹੇਠਲੇ
ਪੱਧਰ ਤੱਕ ਲਾਗੂ ਕਰਨ
ਲਈ ਜੁਗਲਬੰਦੀ ਦਾ ਪ੍ਰਗਟਾਵਾ ਕਰਦੇ
ਹਨ। ਹਰ
ਨੁਕਤੇ ਦਾ ਸੰਬੰਧ ਉਪਰੋਂ
ਕਹਿਕੇ ਜ਼ਬਰਦਸਤੀ ਠੋਕਿਆ ਜਾਂਦਾ
ਵਿਖਾਇਆ ਗਿਆ ਹੈ।
ਭਾਵ ਇੱਕ ਕੇਂਦਰੀ ਸ਼ਕਤੀਸ਼ਾਲੀ
ਏਜੰਸੀ ਹੈ, ਜਿਹੜੀ ਮਨਮਰਜ਼ੀ
ਨਾਲ ਫ਼ੈਸਲੇ ਲਾਗੂ ਕਰਕੇ
ਆਮ ਲੋਕਾਂ ਦਾ ਜੀਣਾ
ਦੁੱਭਰ ਕਰ ਰਹੀ ਹੈ। ਸੰਸਾਰ
ਵਿੱਚ ਸਮੇਂ ਅਨੁਸਾਰ ਵਿਲੱਖਣ
ਤਬਦੀਲੀ ਆ ਰਹੀ ਹੈ। ਆਪਣੇ
ਵਿਸਾਰੇ ਜਾ ਰਹੇ ਹਨ,
ਵਿਗਾਨਿਆਂ ਨੂੰ ਅਪਣਾਇਆ ਜਾ
ਰਿਹਾ ਹੈ। ਇਹ
ਵੀ ਕਿਹਾ ਜਾ ਸਕਦਾ
ਹੈ ਕਿ ਪੂਰੇ ਕਹਾਣੀ-ਸੰਗ੍ਰਹਿ ਦਾ ਸਾਰੰਸ਼
ਇਸ ਕਹਾਣੀ ਵਿੱਚ ਸਮਿਲਤ
ਹੈ। ਅਖ਼ੀਰ
ਵਿੱਚ ਕਿਹਾ ਜਾ ਸਕਦਾ
ਹੈ ਕਿ ਅਲਫ਼ਾਜ਼ ਦਾ ਇਹ ਕਹਾਣੀ
ਸੰਗ੍ਰਹਿ ਨਵੀਂ ਪ੍ਰਿਤ ਪਾਉਣ
ਵਾਲਾ ਸਮਾਜ ਦਾ ਸ਼ੀਸ਼ਾ
ਹੈ। ਭਵਿਖ
ਵਿੱਚ ਕਹਾਣੀਕਾਰ ਤੋਂ ਹੋਰ ਵਧੀਆਂ
ਕਹਾਣੀ-ਸੰਗ੍ਰਹਿ ਦੀ ਆਸ
ਕੀਤੀ ਜਾ ਸਕਦੀ ਹੈ। ਇਹ
ਕਹਾਣੀ-ਸੰਗ੍ਰਹਿ ਦਿਹਾਤੀ ਤੇ
ਸ਼ਹਿਰੀ ਸਭਿਅਚਾਰ ਦਾ ਪੁਲੰਦਾ;
ਹੈ, ਜਿਸਦੀ ਬੋਲੀ ਤੇ
ਸ਼ਬਦਾਵਲੀ ਦੇ ਕਈ ਸ਼ਬਦ
ਅਜਿਹੇ ਹਨ, ਜਿਹੜੇ ਆਮ
ਤੌਰ ‘ਤੇ ਲੋਕ ਬਿਨਾ
ਸੋਚੇ ਸਮਝੇ ਅਚਾਨਕ ਕਹਿ
ਜਾਂਦੇ ਹਨ। ਕਈ
ਵਾਰੀ ਇਹ ਸ਼ਬਦ ਅਖਰਦੇ
ਹਨ, ਇਉਂ ਲੱਗਦਾ ਹੈ
ਕਿ ਪਾਤਰ ਗਾਲ ਕੱਢ
ਰਿਹਾ ਹੈ। ਵੈਸੇ
ਪਿੰਡਾਂ ਵਿੱਚ ਆਮ ਵਰਤੇ
ਜਾਂਦੇ ਹਨ। ਦਿਹਾਤੀ
ਸਭਿਅਚਾਰ ਦਾ ਹਿੱਸਾ ਹਨ।
160 ਪੰਨਿਆਂ, 250 ਰੁਪਏ ਕੀਮਤ ਵਾਲਾ
ਇਹ ਕਹਾਣੀ-ਸੰਗ੍ਰਹਿ ਕੁਕਨਸ
ਪ੍ਰਕਾਸ਼ਨ ਜਲੰਧਰ ਨੇ ਪ੍ਰਕਾਸ਼ਤ
ਕੀਤਾ ਹੈ।
ਸੰਪਰਕ: ਅਲਫ਼ਾਜ਼ : 9888408383
ਸਾਬਕਾ ਜਿਲ੍ਹਾ ਲੋਕ ਸੰਪਰਕ
ਅਧਿਕਾਰੀ
ਮੋਬਾਈਲ-94178 13072
ujagarsingh48@yahoo.com
Comments
Post a Comment