Posts

ਮੱਖਣ ਮਾਨ ਦਾ ‘ਰੰਗਾਂ ਦੀ ਗੁਫ਼ਤਗੂ’ ਲੋਕ ਹਿੱਤਾਂ ਦਾ ਪਹਿਰੇਦਾਰ ਕਾਵਿ-ਸੰਗ੍ਰਹਿ

Image
      ਮੱਖਣ ਮਾਨ ਲੋਕ ਹਿੱਤਾਂ ਦੀ ਪਹਿਰੇਦਾਰੀ ਕਰਨ ਵਾਲੀਆਂ ਕਵਿਤਾਵਾਂ ਲਿਖਦਾ ਹੈ । ਚਰਚਾ ਅਧੀਨ ‘ ਰੰਗਾਂ ਦੀ ਗੁਫ਼ਤਗੂ ’ ਉਸਦਾ ਦੂਜਾ ਕਾਵਿ - ਸੰਗ੍ਰਹਿ ਹੈ । ਇਸ ਤੋਂ ਪਹਿਲਾਂ ਉਸਦਾ ਇੱਕ ‘ ਬਿਰਸਾ ਮੁੰਡਾ ਦਾ ਪੁਨਰ ਜਨਮ ’ ਕਾਵਿ - ਸੰਗ੍ਰਹਿ 2019 ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ । ਉਸਦਾ ‘ ਬਿਰਸਾ ਮੁੰਡਾ ਦਾ ਪੁਨਰ ਜਨਮ ’ ਕਾਵਿ - ਸੰਗ੍ਰਹਿ ਕਾਫ਼ੀ ਚਰਚਾ ਵਿੱਚ ਰਿਹਾ ਹੈ , ਇੱਕ ਕਿਸਮ ਨਾਲ ਇਸ ਕਾਵਿ - ਸੰਗ੍ਰਹਿ ਦੇ ਪ੍ਰਕਾਸ਼ਿਤ ਹੋਣ ਨਾਲ ਉਹ ਸਾਹਿਤਕ ਗਲਿਆਰਿਆਂ ਵਿੱਚ ਕਵੀ ਦੇ ਤੌਰ ‘ ਤੇ ਜਾਣਿਆਂ ਜਾਣ ਲੱਗ ਪਿਆ ਸੀ । ਭਾਵੇਂ ਇਸ ਤੋਂ ਪਹਿਲਾਂ ਉਸਦਾ ਮੌਲਿਕ ਕਹਾਣੀ - ਸੰਗ੍ਰਹਿ ‘ ਖੌਲਦੇ ਪਾਣੀ ’ ( ਪੰਜਾਬੀ ) ਤੇ ‘ ਸਿਮਰਤੀ ਭੋਜ ’ ਕਹਾਣੀ - ਸੰਗ੍ਰਹਿ ( ਹਿੰਦੀ ) ਵਿੱਚ ਪ੍ਰਕਾਸ਼ਤ ਹੋ ਚੁੱਕੇ ਸਨ ।   ਇਸ ਤੋਂ ਇਲਾਵਾ ਚਾਰ ਸੰਪਾਦਿਤ ਕਹਾਣੀ - ਸੰਗ੍ਰਹਿ ‘ ਵਗਦੇ ਪਾਣੀ ’, ‘ ਪੱਥਰਾਂ ‘ ਤੇ ਤੁਰਦੇ ਲੋਕ ’, ‘ ਨਵੀਂ ਕਹਾਣੀ ਨਵੇਂ ਨਕਸ਼ -1’ ਅਤੇ ‘ ਨਵੀਂ ਕਹਾਣੀ ਨਵੇਂ ਨਕਸ਼ -2’ ਵੀ ਪ੍ਰਕਾਸ਼ਿਤ ਹੋ ਚੁੱਕੇ ਹਨ । ਮੱਖਣ ਮਾਨ ਦਾ ‘ ਰੰਗਾਂ ਦੀ ਗੁਫ਼ਤਗੂ ’ ਆਪਣੀ ਕਿਸਮ ਦਾ ਨਿਵੇਕਲਾ ਕਾਵਿ - ਸੰਗ੍ਰਹਿ ਹੈ , ਜਿਸ ਵਿੱਚ ਵੱਖੋ - ਵੱਖਰੇ ਰੰਗ ਵਿਖੇਰਦੀਆਂ 45 ਖੁਲ੍ਹੀਆਂ ਵਿਚਾਰ ...