Posts

ਅਮਰ ਗਰਗ ਕਲਮਦਾਨ ਦਾ ਕਹਾਣੀ ਸੰਗ੍ਰਹਿ ‘ਸਲੋਚਨਾ’ ਮਨੋਵਿਗਿਆਨਕ ਵਿਸ਼ਲੇਸ਼ਣ

  ਅਮਰ ਗਰਗ ਕਲਮਦਾਨ ਵਿਗਿਆਨ ਦਾ ਅਧਿਆਪਕ ਰਿਹਾ ਹੈ , ਇਸ ਲਈ ਉਸਦੇ ਕਹਾਣੀ ਸੰਗ੍ਰਹਿ ‘ ਸਲੋਚਨਾ ’ ਦੀਆਂ ਕਹਾਣੀਆਂ ਮਨੁੱਖੀ ਮਨ ਦਾ ਵਿਗਿਆਨਕ ਢੰਗ ਨਾਲ ਮਨੋਵਿਗਿਆਨਕ ਵਿਸ਼ਲੇਸ਼ਣ ਕਰਦੀਆਂ ਹਨ । ਕਹਾਣੀ ਸੰਗ੍ਰਹਿ ਵਿੱਚ ਸਮਾਜਿਕਤਾ ਦੇ ਵੰਨਸਵੰਨੇ ਵਿਸ਼ਿਆਂ ਨਾਲ ਸੰਬੰਧਤ ਹਨ । ਇਸ ਕਹਾਣੀ ਸੰਗ੍ਰਹਿ ਨੂੰ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਿਰਫ ਚਾਰ ਕਹਾਣੀਆਂ ਵਿੱਚ ਰੁਮਾਂਸਵਾਦ ਦੀ ਚਾਸਣੀ ਪਾਈ ਹੋਈ ਹੈ , ਬਾਕੀ ਸਾਰੀਆਂ ਲੋਕ ਹਿੱਤਾਂ ਦੀ ਤਰਜਮਾਨੀ ਕਰਦੀਆਂ ਹਨ । ਬਹੁਤੀਆਂ ਕਹਾਣੀਆਂ ਬੇਫ਼ਜ਼ੂਲ ਦੇ ਵਹਿਮਾ - ਭਰਮਾ ਦਾ ਖੰਡਨ ਕਰਦੀਆਂ ਹਨ , ਜਿਹੜੇ ਸਮਾਜ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਦੀ ਤਰ੍ਹਾਂ ਲੱਗੇ ਹੋਏ ਹਨ । ਵਿਗਿਆਨ ਦਾ ਵਿਦਿਆਰਥੀ ਹੋਣ ਕਰਕੇ ਕਹਾਣੀਕਾਰ ਨਿਰਾਕਾਰ ਈਸ਼ਵਰ ਦੀ ਸੋਚ ਨੂੰ ਰੱਦ ਕਰਦਾ ਹੈ । ਇਸਦੇ ਨਾਲ ਹੀ ਵਾਤਾਵਰਨ ਤੇ ਪ੍ਰਕ੍ਰਿਤੀ ਨੂੰ ਮਹੱਤਤਾ ਦਿੰਦਾ ਹੈ । ਵੈਸੇ ਪ੍ਰਕ੍ਰਿਤੀ ਵੀ ਈਸ਼ਵਰ ਦੀ ਬਿਹਤਰੀਨ ਕਾਰੀਗਿਰੀ ਦਾ ਇੱਕ ਨਮੂਨਾ ਹੁੰਦੀ ਹੈ । ਇਸ ਤੋਂ ਪਹਿਲਾਂ ਉਸ ਦੀਆਂ ਚਾਰ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ , ਜਿਨ੍ਹਾਂ ਵਿੱਚੋਂ ਦੋ ਪੁਸਤਕਾਂ ‘ ਸੀਤੋ ਫ਼ੌਜਣ ’ ਕਹਾਣੀ ਸੰਗ੍ਰਹਿ ਅਤੇ ‘ ਸਭਿਆਚਾਰ ਤਿੰਨ ਮਾਵਾਂ ਦਾ ਪਸਾਰਾ...

ਗੀਤ ਸੰਗੀਤ ਦੀ ਵਿਰਾਸਤ ਦੇ ਖ਼ਜਾਨੇ ਦਾ ਪਹਿਰੇਦਾਰ : ਨਰਾਤਾ ਸਿੰਘ ਸਿੱਧੂ

       ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ । ਗ਼ਰੀਬੀ , ਦੁੱਖ - ਸੁੱਖ , ਉਮਰ ਅਤੇ ਸਮਾਜਿਕ ਅੜਚਣਾ ਸ਼ੌਕ ਦਾ ਰਾਹ ਨਹੀਂ ਰੋਕ ਸਕਦੀਆਂ , ਕਿਉਂਕਿ ਸ਼ੌਕ ਜ਼ਿੰਦਗੀ ਦੀ ਖ਼ੂਬਸੂਰਤੀ ਨੂੰ ਵਧਾਉਂਦਾ , ਨਿਖਾਰ ਲਿਆਉਂਦਾ ਤੇ ਜ਼ਿੰਦਗੀ ਜਿਓਣ ਦਾ ਸਰਵੋਤਮ ਢੰਗ ਬਣਦਾ ਹੈ । ਅਜਿਹਾ ਇੱਕ ਵਿਅਕਤੀ ਹੈ , ਨਰਾਤਾ ਸਿੰਘ ਸਿੱਧੂ ਜਿਹੜਾ ਗੀਤ ਸੰਗੀਤ ਦੇ ਸ਼ੌਕ ਦੇ ਸਹਾਰੇ ਜ਼ਿੰਦਗੀ ਬਤੀਤ ਕਰ ਰਿਹਾ ਹੈ । ਉਸਦਾ ਸ਼ੌਕ 90 ਸਾਲ ਦੀ ਉਮਰ ਵਿੱਚ ਵੀ ਬਰਕਰਾਰ ਹੈ । ਉਸਦਾ ਸ਼ੌਕ ਸੰਗੀਤ ਦਾ ਆਨੰਦ ਮਾਨਣਾਂ ਹੈ , ਇਸ ਮੰਤਵ ਲਈ ਉਸ ਕੋਲ ਸੰਗੀਤਕ ਸਾਜ਼ਾਂ ਦਾ ਖ਼ਜਾਨਾ ਹੈ । ਉਸਦੀ ਉਮਰ ਤੋਂ ਵੀ ਪੁਰਾਣੇ ਤਵੇ , ਕੈਸਟਾਂ ਅਤੇ ਹੋਰ ਹਰ ਕਿਸਮ ਦੇ ਸੰਗੀਤ ਨਾਲ ਸੰਬੰਧਤ ਸਾਜ਼ੋ ਸਾਮਾਨ ਉਸਦੇ ਆਪਣੇ ਘਰ ਦੇ ਸੰਗ੍ਰਹਿਯਾਲਾ ਵਿੱਚ ਮੌਜੂਦ ਹੈ । ਜਿਹੜਾ ਵੀ ਗੀਤ ਸੰਗੀਤ ਉਸਨੂੰ ਸੁਣਨ ਦੀ ਚੇਸ਼ਟਾ ਹੁੰਦੀ ਹੈ , ਉਹ ਹੀ ਸੁਣ ਲੈਂਦਾ ਹੈ । ਉਸਨੇ ਆਪਣੇ ਘਰ ਵਿੱਚ ਇੱਕ ਕਮਰਾ ਅਜਿਹੇ ਸਾਜ਼ ਸਾਮਾਨ ਲਈ ਵੱਖਰਾ ਰੱਖਿਆ ਹੋਇਆ ਹੈ । ਨਰਾਤਾ ਸਿੰਘ ਸਿੱਧੂ ਕੋਲ 6500 ਤਵੇ ਅਤੇ ਐਲ . ਪੀ . ਹਨ , ਜਿਨ੍ਹਾਂ ਵਿੱਚ 300 ਪੱਥਰ ਦੇ ਤਵੇ ਹਨ । ਉਸ ਕੋਲ ਆਡੀਓ ਦੀ ਪੁਰਾਣੀ ਪ੍ਰਣਾਲੀ ਨਾਲ ਸੰਬੰਧਤ ਸਾਰੇ ਸਾਜ਼ ਮੌਜੂਦ...