Posts

ਸੁਖਿੰਦਰ ਦਾ ‘ਗਿਰਗਟਾਂ ਦਾ ਮੌਸਮ’ ਕਾਵਿ-ਸੰਗ੍ਰਹਿ ਸਮਾਜਿਕ ਕੁਰੀਤੀਆਂ ਦਾ ਸ਼ੀਸ਼ਾ

Image
  ਸੁਖਿੰਦਰ ਪੰਜਾਬੀ ਦਾ ਸਥਾਪਤ ਸਾਹਿਤਕਾਰ ਤੇ ਸੰਪਾਦਕ ਹੈ । ਉਹ ਬਹੁ - ਵਿਧਾਵੀ , ਬਹੁ - ਰੰਗੀ ਅਤੇ ਬਹੁੁ - ਪੱਖੀ ਸਾਹਿਤਕਾਰ ਹੈ । ਉਸਦੀਆਂ ਅਰਧ ਸੈਂਕੜਾ ਮੌਲਿਕ ਤੇ ਸੰਪਾਦਿਤ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ , ਜਿਨ੍ਹਾਂ ਵਿੱਚ ਮੌਲਿਕ 41 ਕਾਵਿ - ਸੰਗ੍ਰਹਿ , 5 ਵਾਰਤਕ , 4 ਆਲੋਚਨਾ , 3 ਵਿਗਿਆਨ , 3 ਨਾਵਲ ਅਤੇ 3 ਬੱਚਿਆਂ ਲਈ ਸ਼ਾਮਲ ਹਨ । ਇਸ ਤੋਂ ਇਲਾਵਾ 8 ਸੰਪਾਦਿਤ ਪੁਸਤਕਾਂ ਹਨ । ਇਨ੍ਹਾਂ ਵਿੱਚ ਦੋ ਅੰਗਰੇਜ਼ੀ ਦੀਆਂ ਪੁਸਤਕਾਂ ਵੀ ਸ਼ਾਮਲ ਹਨ । ਪੜਚੋਲ ਅਧੀਨ ‘ ਗਿਰਗਟਾਂ ਦਾ ਮੌਸਮ ’ ਉਸਦੀ 50 ਵੀਂ ਪੁਸਤਕ ਹੈ । ਇਸ ਕਾਵਿ - ਸੰਗ੍ਰਹਿ ਵਿੱਚ ਉਸਦੀਆਂ 83 ਰੰਗ - ਬਿਰੰਗੀਆਂ ਕਵਿਤਾਵਾਂ ਹਨ , ਜਿਨ੍ਹਾਂ ਦੇ ਰੰਗ ਬਹੁਤ ਹੀ ਗੂੜ੍ਹੇ ਤੇ ਸ਼ੋਖ਼ ਹਨ , ਪ੍ਰੰਤੂ ਗੂੜ੍ਹੇ ਰੰਗਾਂ ਵਿੱਚੋਂ ਗੰਭੀਰ ਕਿਸਮ ਦੀਆਂ ਕਿਰਨਾ ਦੇ ਤਿੱਖੇ ਤੀਰ ਸਮਾਜਿਕ ਤਾਣੇ - ਬਾਣੇ ਨੂੰ ਝੰਜੋੜਦੇ ਹਨ । ਇਨ੍ਹਾਂ ਕਵਿਤਾਵਾਂ ਦੇ ਤੀਰ ਢੀਠ ਸਿਆਸਤਦਾਨਾਂ ਦੇ ਕੰਨ ਕੁਤਰਨ ਦਾ ਹਥਿਆਰ ਬਣ ਸਕਦੇ ਹਨ । ਕਵੀ ਨੇ ਇਸ ਕਾਵਿ - ਸੰਗ੍ਰਹਿ ਵਿੱਚ ਭਾਰਤੀ ਜਨਤਾ ਪਾਰਟੀ , ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੀ ਆਪੋ ਆਪਣੇ ਰਾਜ ਪ੍ਰਬੰਧ ਦੌਰਾਨ ਕੁਸ਼ਾਸ਼ਣ ਦੇ ਕੱਚੇ ਚਿੱਠੇ ਖੋਲ੍ਹ ਦਿੱਤੇ ਹਨ । ਇਨ੍ਹਾਂ ਕਵਿਤਾਵਾਂ ਨੂੰ ਪੜ੍...

ਕੁਲਵੰਤ ਕੌਰ ਨਾਰੰਗ ਦਾ ਕਾਵਿ-ਸੰਗ੍ਰਹਿ ‘ਉਡੀਕ ਅਟਕ ਗਈ ਹੈ’ ਸਮਾਜਿਕਤਾ ਦੀ ਪੀੜ

Image
     ਕੁਲਵੰਤ ਕੌਰ ਨਾਰੰਗ ਲਗਪਗ ਅੱਧੀ ਸਦੀ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ । ਉਸਦੇ ਹੁਣ ਤੱਕ ਚਾਰ ਕਾਵਿ - ਸੰਗ੍ਰਹਿ ਜਿਨ੍ਹਾਂ ਵਿੱਚ ‘ ਦਰਦ ’, ‘ ਪਰਛਾਵੇਂ ’, ‘ ਅਣਗਾਹੇ ਰਾਹ ’ ਅਤੇ ‘ ਮੇਰੀ ਉਡੀਕ ਰੱਖੀਂ ’ ਅਤੇ ਇੱਕ ‘ ਉਡੀਕ ਦੇ ਪਲ ’ ਕਹਾਣੀ - ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ । ਪੜਚੋਲ ਅਧੀਨ ‘ ਉਡੀਕ ਅਟਕ ਗਈ ਹੈ ’ ਉਸਦਾ ਪੰਜਵਾਂ ਕਾਵਿ - ਸੰਗ੍ਰਹਿ ਤੇ ਛੇਵੀਂ ਪੁਸਤਕ ਹੈ । ਕਵਿਤਰੀ ਦਾ ‘ ਪਰਛਾਵੇਂ ’ ਕਾਵਿ - ਸੰਗ੍ਰਹਿ ਨੂੰ ਪੰਜਾਬੀ ਅਕਾਦਮੀ ਦਿੱਲੀ ਨੇ ਪੁਰਸਕਾਰ ਵੀ ਦਿੱਤਾ ਹੋਇਆ ਹੈ । ‘ ਉਡੀਕ ਅਟਕ ਗਈ ਹੈ ’ ਕਾਵਿ - ਸੰਗ੍ਰਹਿ ਵਿੱਚ ਉਸ ਦੀਆਂ 70 ਕਵਿਤਾਵਾਂ ਹਨ । ਕਵਿਤਰੀ ਵਿਚਾਰ ਪ੍ਰਧਾਨ ਖੁਲ੍ਹੀਆਂ ਕਵਿਤਾਵਾਂ ਅਤੇ ਸਰੋਦੀ ਦੋਵੇਂ ਤਰ੍ਹਾਂ ਦੀਆਂ ਕਵਿਤਾਵਾਂ ਲਿਖਦੀ ਹੈ । ਇਸ ਕਾਵਿ - ਸੰਗ੍ਰਹਿ ਦੇ ਨਾਮ ਵਾਲੀ ਕਵਿਤਾ ‘ ਉਡੀਕ ਅਟਕ ਗਈ ਹੈ ’ ਬਹੁਤ ਹੀ ਸੰਵੇਦਨਸ਼ੀਲ ਤੇ ਭਾਵਨਾਤਮਿਕ ਹੈ । ਜ਼ਮਾਨਾ ਬਦਲ ਗਿਆ ਹੈ , ਮਾਵਾਂ ਬੱਚਿਆਂ ਨੂੰ ਗਲਵਕੜੀ ਪਾਉਣ ਲਈ ਤਰਸ ਗਈਆਂ ਹਨ । ਬੱਚੇ ਪਰਵਾਸ ਨੂੰ ਉਡਾਰੀ ਮਾਰ ਰਹੇ ਹਨ , ਮਾਵਾਂ ਉਡੀਕਦੀਆਂ ਰਹਿ ਜਾਂਦੀਆਂ ਹਨ । ਪੁੱਤਰ ਪਰਵਾਸ ਵਿੱਚ ਜਾ ਕੇ ਵੱਡੇ ਬਣ ਜਾਂਦੇ ਹਨ , ਉਨ੍ਹਾਂ ਕੋਲ ਘਰ ਪਰਤਣ ਦਾ ਸਮਾਂ ...