ਗੁਰਪ੍ਰੀਤ ਸਿੰਘ ਜਖਵਾਲੀ ਦਾ ਕਾਵਿ ਸੰਗ੍ਰਹਿ ‘ਪੰਛੀ ਤੇ ਕੁਦਰਤ’ ਬੱਚਿਆਂ ਲਈ ਮਾਰਗ ਦਰਸ਼ਕ
ਗੁਰਪ੍ਰੀਤ ਸਿੰਘ ਜਖਵਾਲੀ ਇੱਕ ਪੱਤਰਕਾਰ , ਬਾਲ ਕਵੀ ਤੇ ਮਿੰਨੀ ਕਹਾਣੀ ਲੇਖਕ ਹੈ । ਉਸਦੀਆਂ ਕਵਿਤਾਵਾਂ ਇੱਕ ਸਾਂਝੇ ਕਾਵਿ ਸੰਗ੍ਰਹਿ ‘ ਕਲਮ ਕਾਫਲਾ ’ ਵਿੱਚ ਪ੍ਰਕਾਸ਼ਤ ਹੋ ਚੁੱਕੀਆਂ ਹਨ । ਇਸ ਤੋਂ ਇਲਾਵਾ ਅਖ਼ਬਾਰਾਂ ਅਤੇ ਬਾਲ ਰਸਾਲਿਆਂ ਵਿੱਚ ਵੀ ਪ੍ਰਕਾਸ਼ਤ ਹੁੰਦੀਆਂ ਰਹਿੰਦੀਆਂ ਹਨ । ਉਸਦਾ ‘ ਪੰਛੀ ਤੇ ਕੁਦਰਤ ’ ਪਲੇਠਾ ਕਾਵਿ ਸੰਗ੍ਰਹਿ ਹੈ । ਗੁਰਪ੍ਰੀਤ ਸਿੰਘ ਜਖਵਾਲੀ ਦਾ ਬਾਲ ਕਾਵਿ ਸੰਗ੍ਰਹਿ ‘ ਪੰਛੀ ਤੇ ਕੁਦਰਤ ’ ਬੱਚਿਆਂ ਲਈ ਮਾਰਗ ਦਰਸ਼ਕ ਸਾਬਤ ਹੋ ਸਕਦਾ ਹੈ । ਉਸਨੂੰ ਸਾਹਿਤਕ ਮਸ ਸਕੂਲ ਵਿੱਚ ਪੜ੍ਹਦਿਆਂ ਹੀ ਲੱਗ ਗਿਆ ਸੀ , ਪ੍ਰੰਤੂ ਅਮਲੀ ਰੂਪ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਹੀ ਦਿੱਤਾ ਗਿਆ । ਇਸ ਕਾਵਿ ਸੰਗ੍ਰਹਿ ਵਿੱਚ ਉਸਦੀਆਂ 61 ਕਵਿਤਾਵਾਂ ਅਤੇ 2 ਗੀਤ ਸ਼ਾਮਲ ਹਨ । ਬੱਚਿਆਂ ਨਾਲ ਸੰਬੰਧਤ ਰਚਨਾਵਾਂ ਲਿਖਣੀਆਂ ਮੁਸ਼ਕਲ ਹੁੰਦੀਆਂ ਹਨ , ਕਿਉਂਕਿ ਕਵੀ ਨੂੰ ਬਾਲਗ ਅਵਸਥਾ ‘ ਚੋਂ ਨਿਕਲਕੇ ਬਾਲ ਅਵਸਥਾ ਵਿੱਚ ਪਹੁੰਚਣਾ ਪੈਂਦਾ ਹੈ । ਬਾਲ ਮਨ ਬਹੁਤ ਹੀ ਕੋਮਲ ਹੁੰਦੇ ਹਨ , ਉਨ੍ਹਾਂ ਨੂੰ ਜਿਸ ਪ੍ਰਕਾਰ ਢਾਲ ਲਿਆ ਜਾਵੇ ਬਿਲਕੁਲ ਉਸੇ ਤਰ੍ਹਾਂ ਹੋ ਜਾਂਦੇ ਹਨ । ਗੁਰਪ੍ਰੀਤ ਸਿੰਘ ਜਖਵਾਲੀ ਨੇ ਆਪਣੀਆਂ ਕਵਿਤਾਵਾਂ / ਗੀਤਾਂ ਦੇ ਵਿਸ਼ੇ ਬਾਕਮਾਲ ਚੁਣੇ ਹਨ । ਇਸ ...