ਜਸਵਿੰਦਰ ਪੰਜਾਬੀ ਦਾ ਨਾਵਲ ‘ਮੁਰਗਾਬੀਆਂ’ ਸਮਾਜਿਕ ਤੇ ਸਾਹਿਤਕ ਗੰਧਲਾਪਣ ਦਾ ਪ੍ਰਗਟਾਵਾ
ਜਸਵਿੰਦਰ ਪੰਜਾਬੀ ਨਿਵੇਕਲੀ ਕਿਸਮ ਦੇ ਵਿਸ਼ਿਆਂ ‘ ਤੇ ਲਿਖਣ ਵਾਲਾ ਸਾਹਿਤਕਾਰ ਹੈ । ਉਸ ਦੀਆਂ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ , ਜਿਨ੍ਹਾਂ ਵਿੱਚ ਤਿੰਨ ਵਾਰਤਕ , ਦੋ ਕਾਵਿ ਸੰਗ੍ਰਹਿ , ਇੱਕ ਕਹਾਣੀ ਸੰਗ੍ਰਹਿ ਸਾਰੀਆਂ ਸੰਪਾਦਿਤ ਕੀਤੀਆਂ ਪੁਸਤਕਾਂ ਅਤੇ ਇੱਕ ਮੌਲਿਕ ‘ ਕਾਵਿ ਸਾਂਝਾਂ ’ ਕਾਵਿ ਸੰਗ੍ਰਹਿ ਪ੍ਰਕਾਸ਼ਤ ਸ਼ਾਮਲ ਹਨ । ਇੱਕ ਸੱਚੀਆਂ ਘਟਨਾਵਾਂ ‘ ਤੇ ਅਧਾਰਤ ਵਾਰਤਕ ਦੀ ਪੁਸਤਕ ਪ੍ਰਕਾਸ਼ਤ ਹੋਈ ਹੈ । ਭਾਵੇਂ ਜਸਵਿੰਦਰ ਪੰਜਾਬੀ ਦਾ ‘ ਮੁਰਗਾਬੀਆਂ ’ ਪਲੇਠਾ ਨਾਵਲ ਹੈ , ਪ੍ਰੰਤੂ ਇਹ ਪੰਜਾਬੀ ਦੇ ਸਾਹਿਤਕ ਭਾਈਚਾਰੇ ਵਿੱਚ ਤਹਿਲਕਾ ਮਚਾਉਣ ਦੇ ਸਮਰੱਥ ਹੈ । ਇਹ ਨਾਵਲ ਪੜ੍ਹਕੇ ਲੜਕੀਆਂ / ਇਸਤਰੀਆਂ ਦਾ ਸ਼ੋਸ਼ਣ ਕਰਨ ਵਾਲੇ ਭਵਿਖ ਵਿੱਚ ਅਜਿਹੀਆਂ ਕਰਤੂਤਾਂ ਕਰਨ ਤੋਂ ਪਹਿਲਾਂ ਸੌ ਵਾਰ ਜ਼ਰੂਰ ਸੋਚਣਗੇ । ਲੜਕੀਆਂ / ਇਸਤਰੀਆਂ ਵੀ ਅਜਿਹੀ ਦਲਦਲ ਵਿੱਚ ਜਾਣ ਤੋਂ ਝਿਜਕਣਗੀਆਂ । ਇਸ ਦਾ ਭਾਵ ਤਾਂ ਇਹ ਹੋਇਆ ਕਿ ਇਹ ਨਾਵਲ ਸਮਾਜ ਦੀ ਸੋਚ ਵਿੱਚ ਮਹੱਤਵਪੂਰਨ ਤਬਦੀਲੀ ਲਿਆ ਸਕਦਾ ਹੈ । ਜਸਵਿੰਦਰ ਪੰਜਾਬੀ ਨੇ ਇਹ ਨਾਵਲ ਬਹੁਤ ਹੀ ਗੰਭੀਰ , ਸੰਜੀਦਾ ਅਤੇ ਨਿਵੇਕਲੇ ਵਿਸ਼ਿਆਂ ਨੂੰ ਮੁੱਖ ਰੱਖਕੇ ਲਿਖਿਆ ਹੈ । ਇਨ੍ਹਾਂ ਵਿਸ਼ਿਆਂ ‘ ਤੇ ਉਸਨੇ ਇਤਨੀ ਬੇਬਾਕੀ ਨਾਲ ਲਿਖਿਆ ਹੈ ਕਿ...