ਹਰਪ੍ਰੀਤ ਕੌਰ ਸੰਧੂ ਦਾ ਕਾਵਿ ਸੰਗ੍ਰਹਿ ‘ਚੁੱਪ ਨਾ ਰਿਹਾ ਕਰ’ : ਮਾਨਸਿਕ ਸਰੋਕਾਰਾਂ ਦਾ ਪ੍ਰਤੀਬਿੰਬ
.jpg)
ਹਰਪ੍ਰੀਤ ਕੌਰ ਸੰਧੂ ਬਹੁ - ਪਰਤੀ , ਬਹੁ - ਦਿਸ਼ਾਵੀ ਅਤੇ ਬਹੁ - ਅਰਥੀ ਸਾਹਿਤਕਾਰ ਹੈ । ਉਸ ਦੀਆਂ ਕਵਿਤਾਵਾਂ ਅਤੇ ਵਾਰਤਿਕ ਇਨਸਾਨੀ ਮਾਨਸਿਕਤਾ ਦੇ ਅਹਿਸਾਸਾਂ ਦਾ ਪ੍ਰਗਟਾਵਾ ਕਰਦੀਆਂ ਹਨ । ਹਰਪ੍ਰੀਤ ਕੌਰ ਸੰਧੂ ਦਾ ਇੱਕ ਕਾਵਿ ਸੰਗ੍ਰਹਿ ‘ ਅੰਤਰਨਾਦ ’ ਪਹਿਲਾਂ ਪ੍ਰਕਾਸ਼ਤ ਹੋ ਚੁੱਕਾ ਹੈ । ‘ ਚੁੱਪ ਨਾ ਰਿਹਾ ਕਰ ’ ਉਸ ਦਾ ਦੂਜਾ ਕਾਵਿ ਸੰਗ੍ਰਹਿ ਹੈ । ਉਹ ਖੁਲ੍ਹੀ ਤੇ ਵਿਚਾਰ ਪ੍ਰਧਾਨ ਕਵਿਤਾ ਲਿਖਦੀ ਹੈ । ਪ੍ਰੰਤੂ ਉਸ ਦੀ ਕਵਿਤਾ ਨੂੰ ਸਮਝਣ ਲਈ ਪਾਠਕ ਨੂੰ ਸੰਵੇਦਨਸ਼ੀਲ ਹੋਣਾ ਪਵੇਗਾ ਕਿਉਂਕਿ ਕਵਿਤਰੀ ਖ਼ੁਦ ਬਹੁਤ ਹੀ ਸੰਵੇਦਨਸ਼ੀਲ ਹੈ । ਸੰਵੇਦਨਸ਼ੀਲ ਵਿਅਕਤੀ ਸੰਸਾਰ ਵਿੱਚ ਵਾਪਰਨ ਵਾਲੀ ਹਰ ਘਟਨਾ ਤੇ ਪ੍ਰਸਥਿਤੀ ਨੂੰ ਅਣਡਿਠ ਨਹੀਂ ਕਰ ਸਕਦਾ , ਸਗੋਂ ਉਹ ਸੋਚਦਾ ਹੈ ਕਿ ਇਹ ਘਟਨਾ ਕਿਉਂ ਵਾਪਰੀ ਹੈ ਤੇ ਇਸ ਦਾ ਕੀ ਹੱਲ ਹੋਣਾ ਚਾਹੀਦਾ ਹੈ ? ਕਵਿਤਰੀ ਦੀਆਂ ਬਹੁਤੀਆਂ ਕਵਿਤਾਵਾਂ ਬਹੁ - ਅਰਥੀ ਅਤੇ ਸਿੰਬਾਲਿਕ ਹਨ । ਜਿਵੇਂ ਗ਼ਜ਼ਲਾਂ ਵਿੱਚ ਹਰ ਸ਼ਿਅਰ ਦੇ ਵੱਖਰੇ - ਵੱਖਰੇ ਅਰਥ ਹੁੰਦੇ ਹਨ , ਭਾਵ ਇਕ ਗ਼ਜ਼ਲ ਵਿੱਚ ਅਨੇਕਾਂ ਵਿਸ਼ੇ ਛੋਹੇ ਹੁੰਦੇ ਹਨ , ਉਸੇ ਤਰ੍ਹਾਂ ਹਰਪ੍ਰੀਤ ਕੌਰ ਸੰਧੂ ਦੀਆਂ ਕਵਿਤਾਵਾਂ ਵਿੱਚ ਵੀ ਕਈ ਵਿਸ਼ੇ ਛੋਹੇ ਹੁੰਦੇ ਹਨ । ਆਮ ਤੌਰ ‘ ਤੇ ਪਾਠਕ ...