Posts

ਸੀਨੀਅਰ ਸਿਟੀਜ਼ਨਜ਼ ਦੀ ਸ਼ਹਿਰੀ ਸੱਥ ਦੀ ਮਹਿਫਲ ਦੀਆਂ ਖ਼ੁਸ਼ਬੋਆਂ

Image
  ਪਿੰਡਾਂ ਦੀਆਂ ਸੱਥਾਂ ਦੀਆਂ ਰੌਣਕਾਂ ਅਲੋਪ ਹੋ ਗਈਆਂ ਹਨ । ਆਧੁਨਿਕਤਾ ਦੀ ਪਾਣ ਚੜ੍ਹਨ ਕਰਕੇ ਪੰਜਾਬ ਦੇ ਪਿੰਡਾਂ ਵਿੱਚ ਸੱਥਾਂ ਦੀ ਪ੍ਰਵਿਰਤੀ ਖ਼ਤਮ ਹੋ ਗਈ ਹੈ । ਕਿਸੇ ਸਮੇਂ ਪਿੰਡਾਂ ਦੇ ਲੋਕਾਂ ਨੂੰ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਦਰਵਾਜ਼ਿਆਂ ਵਿੱਚ ਬੈਠੀਆਂ ਸੱਥਾਂ ਤੋਂ ਹੀ ਜਾਣਕਾਰੀ ਮਿਲਦੀ ਸੀ । ਇਥੋਂ ਤੱਕ ਕਿ ਪਿੰਡ ਦੀਆਂ ਸਮਾਜਕ , ਸਿਆਸੀ ਸਰਗਰਮੀਆਂ ਅਤੇ ਨਿੱਕੀਆਂ ਨਿੱਕੀਆਂ ਗੱਲਾਂ ਬਾਰੇ ਜਾਣਕਾਰੀ ਵੀ ਇਨ੍ਹਾਂ ਸੱਥਾਂ ਵਿੱਚੋਂ ਹੀ ਲੈਣੀ ਪੈਂਦੀ ਸੀ । ਇਹ ਸੱਥਾਂ ਪਿੰਡਾਂ ਦੇ ਲੋਕਾਂ ਵਿੱਚ ਸਦਭਾਵਨਾ ਪੈਦਾ ਕਰਨ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਸਨ । ਇਥੋਂ ਤੱਕ ਕਿ ਛੋਟੇ ਮੋਟੇ ਝਗੜੇ ਇਨ੍ਹਾਂ ਸੱਥਾਂ ਵਿੱਚ ਹੀ ਨਿਪਟਾ ਲਏ ਜਾਂਦੇ ਸਨ । ਇਕ ਕਿਸਮ ਨਾਲ ਉਹ ਪਿੰਡਾਂ ਦੀਆਂ ਸੱਥਾਂ ਅੱਜ ਦੇ ਵਟਸ ਅਪ ਗਰੁਪਾਂ ਵਰਗੀਆਂ ਹੀ ਹੁੰਦੀਆਂ ਸਨ ਕਿਉਂਕਿ ਇਕ ਥਾਂ ਤੋਂ ਹਰ ਤਰ੍ਹਾਂ ਦੀ ਖ਼ੁਸ਼ੀ ਤੇ ਗ਼ਮੀ ਦੀ ਖ਼ਬਰ ਮਿਲਦੀ ਸੀ । ਉਨ੍ਹਾਂ ਦਿਨਾ ਵਿੱਚ ਅਖ਼ਬਾਰ ਵੀ ਬਹੁਤ ਘੱਟ ਪ੍ਰਕਾਸ਼ਤ ਹੁੰਦੇ ਸਨ , ਜਿਹੜੇ ਪੰਜਾਬੀ / ਹਿੰਦੀ / ਉਰਦੂ ਦੇ ਮੁੱਖ ਅਖ਼ਬਾਰ ਪੰਜਾਬ ਵਿੱਚ ਜਲੰਧਰ ਤੋਂ ਪ੍ਰਕਾਸ਼ਤ ਹੁੰਦੇ ਸਨ , ਉਦੋਂ ਅਖ਼ਬਾਰ ਪਿੰਡਾਂ ਵਿੱਚ ਆਉਂਦੇ ਨਹੀਂ ਸਨ । ਸ਼ਹਿ...

ਜਸਮੇਰ ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ

Image
  ਗੁਰਬਾਣੀ ਗਿਆਨ ਦਾ ਅਥਾਹ ਸਮੁੰਦਰ ਹੈ । ਇਸ ਸਮੁੰਦਰ ਵਿੱਚ ਗੋਤੇ ਲਾ ਕੇ ਇਸ ਵਿੱਚੋਂ ਮਾਨਵਤਾ ਦੀ ਬਿਹਤਰੀ ਲਈ ਵਹਿਮਾ ਭਰਮਾ ਤੋਂ ਨਿਜਾਤ ਦਿਵਾਉਣ ਵਾਲੀ ਵਿਚਾਰਧਾਰਾ ਚੁਣ ਕੇ ਪੁਸਤਕ ਰੂਪ ਵਿੱਚ ਪ੍ਰੋਸਣਾ ਵਾਹਿਗੁਰੂ ਦੀ ਮਿਹਰ ਸਦਕਾ ਜਸਮੇਰ ਸਿੰਘ ਹੋਠੀ ਦੇ ਹਿੱਸੇ ਆਇਆ ਹੈ । ਜਸਮੇਰ ਸਿੰਘ ਹੋਠੀ ਗੁਰਬਾਣੀ ਦੀ ਵਿਆਖਿਆ ਗੁਰਮਤਿ ਸ਼ਬਦਾਵਲੀ ਵਿੱਚ ਵਿਗਿਆਨਕ ਦਿ੍ਰਸ਼ਟੀਕੋਣ ਨਾਲ ਕਰਦਾ ਹੈ । ਉਸ ਨੇ ਹੁਣ ਤੱਕ ਪੰਜਾਬੀ ਵਿੱਚ 6 ਪੁਸਤਕਾਂ ‘ ਪੰਚਾ ਕੇ ਬਸਿ ਰੇ ’, ‘ ਦਸਮ ਦੁਆਰਾ ਅਗਮ ਅਪਾਰਾ ’, ‘ ਸੰਤਾਨ ਕੀ ਮਹਿਮਾ ’, ‘ ਸਤ ਵਾਰ ’, ‘ ਮੂਲ ਮੰਤਰ ਵੀਚਾਰ ’ ਅਤੇ ‘5 ਕਕਾਰ ’ ਪ੍ਰਕਾਸ਼ਤ ਕਰਵਾਈਆਂ ਹਨ , ਜਿਹੜੀਆਂ ਗੁਰਬਾਣੀ ਦੀ ਸੋਚ ‘ ਤੇ ਅਧਾਰਤ ਹਨ । ਹਿੰਦੀ ਵਿੱਚ ਤਿੰਨ ਅਤੇ ਇਕ ਅੰਗਰੇਜ਼ੀ ਵਿੱਚ ਹੈ । ‘ ਸਭੇ ਰੁਤੀ ਚੰਗੀਆ ’ ਉਸ ਦੀ 7 ਵੀਂ ਪੁਸਤਕ ਹੈ । ਇਸ ਪੁਸਤਕ ਵਿੱਚ ਵੀ 7 ਲੇਖ ਹਨ , ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ 6 ਰੁੱਤਾਂ ਦੀ ਮਹਾਨਤਾ , ਵਿਆਖਿਆ , ਆਤਮਿਕ ਰਹਿਨੁਮਾਈ ਨੂੰ ਵਿਗਿਆਨਕ ਦਿ੍ਰਸ਼ਟੀਕੋਣ ਨਾਲ ਲਿਖਿਆ ਗਿਆ ਹੈ । ਇਨ੍ਹਾਂ ਰੁੱਤਾਂ ਦਾ ਵਿਸ਼ਲੇਸ਼ਣ ਗੁਰਮਤਿ ਸਿਧਾਂਤਾਂ ਤੇ ਪੂਰਾ ਖ਼ਰਾ ਉਤਰਦਾ ਹੈ । ਇਹ ਪੁਸਤਕ ਸਿੱਖ ਜਗਤ ਨੂੰ ਰੁੱਤਾਂ ਬਾਰੇ ਵਹਿਮ ਭ...