ਮਨੀਪੁਰ ਘਟਨਾਵਾਂ ਨੇ ਇਨਸਾਨੀਅਤ ਕੀਤੀ ਸ਼ਰਮਸ਼ਾਰ

ਸਿਆਸਤਦਾਨਾ ਨੂੰ ਮਨੀਪੁਰ ਵਿੱਚ ਇਸਤਰੀਆਂ ਨਾਲ ਵਾਪਰੀਆਂ ਘਿਨਾਉਣੀਆਂ ਘਟਨਾਵਾਂ ‘ ਤੇ ਸਿਆਸਤ ਨਹੀਂ ਕਰਨੀ ਚਾਹੀਦੀ । ਸਿਆਸਤ ਕਰਨ ਲਈ ਹੋਰ ਬਹੁਤ ਮੁੱਦੇ ਮਿਲ ਜਾਣਗੇ । ਇਹ ਸਿਆਸਤ ਕਰਨ ਦਾ ਸਮਾਂ ਨਹੀਂ ਹੈ । ਚੁੱਪ ਵੀ ਨਹੀਂ ਰਹਿਣਾ ਚਾਹੀਦਾ , ਚੁੱਪ ਦਾ ਭਾਵ ਸਹਿਮਤੀ ਹੁੰਦੀ ਹੈ । ਪ੍ਰੰਤੂ ਜੋ ਕਹਿਣਾ ਨਾਪ ਤੋਲ ਕੇ ਕਹਿਣਾ ਕਿਉਂਕਿ ਹਾਲਾਤ ਤੇ ਕਾਬੂ ਪਾਉਣ ਦਾ ਸਮਾਂ ਹੈ । ਇਸ ਵਕਤ ਕੋਈ ਵੀ ਅਜਿਹਾ ਬਿਆਨ ਨਾ ਦਿੱਤਾ ਜਾਵੇ , ਜਿਸ ਨਾਲ ਦੋਹਾਂ ਫਿਰਕਿਆਂ ਵਿੱਚ ਤਣਾਓ ਪੈਦਾ ਹੋਵੇ । ਜੋ ਵੀ ਹੋਇਆ ਉਹ ਅਤਿ ਨਿੰਦਣਯੋਗ ਹੈ । ਉਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ । ਸੰਸਦ ਵਿੱਚ ਅਜਿਹੇ ਨਾਜ਼ੁਕ ਮੁੱਦੇ ‘ ਤੇ ਵਿਚਾਰ ਵਟਾਂਦਰਾ ਹੋਣਾ ਜ਼ਰੂਰੀ ਹੈ । ਵਿਚਾਰ ਵਟਾਂਦਰੇ ਵਿੱਚ ਸਰਕਾਰ ਆਪਣਾ ਪੱਖ ਰੱਖੇਗੀ ਤੇ ਵਿਰੋਧੀ ਪਾਰਟੀਆਂ ਆਪਣਾ ਪੱਖ ਰੱਖਣਗੀਆਂ । ਇਸ ਵਿਚਾਰ ਵਟਾਂਦਰੇ ਨੂੰ ਸੁਣ ਤੇ ਵੇਖ ਕੇ ਪਰਜਾ ਆਪਣਾ ਫ਼ੈਸਲਾ ਆਪ ਕਰੇਗੀ । ਵੈਸੇ ਜਨਤਾ ਨੂੰ ਸਾਰਾ ਕੁਝ ਪਤਾ ਹੀ ਲੱਗ ਚੁੱਕਾ ਹੈ । ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਦੇਸ਼ ਦਾ ਕੋਈ ਵਿਅਕਤੀ ਮਰਦ ਅਤੇ ਔਰਤ ਅਜਿਹੀ ਨਹੀਂ ਹੈ , ਜਿਹੜੀ ਇਸਤਰੀ ਦੇ ਗਰਭ ਵਿੱਚੋਂ ਪੈਦਾ ਨਹੀਂ ਹੋਈ , ਫਿਰ ਇਸਤਰੀਆਂ ...