ਸਰਕਾਰੀ ਕਿਸ਼ਤੀਆਂ ਨੂੰ ਪਾਰ ਲੰਘਾਉਣ ਵਾਲਾ ਮਲਾਹ : ਡਾ.ਓਪਿੰਦਰ ਸਿੰਘ ਲਾਂਬਾ

ਜਿਸ ਪਰਿਵਾਰ ਦੀ ਵਿਰਾਸਤ ਅਮੀਰ ਹੋਵੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੂਹ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿਤਰ ਧਰਤੀ ਤੋਂ ਆਸ਼ੀਰਵਾਦ ਮਿਲਿਆ ਹੋਵੇ ਤਾਂ ਉਸ ਦੇ ਬੁਲੰਦੀਆਂ ਤੇ ਪਹੁੰਚਣ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ । ਡਾ . ਓਪਿੰਦਰ ਸਿੰਘ ਲਾਂਬਾ ਦੇ ਪੁਰਖਿਆਂ ਦਾ ਸਮੁੱਚਾ ਪਰਿਵਾਰ ਪੜ੍ਹਿਆ ਲਿਖਿਆ ਅਤੇ ਗੁਰੂ ਦੇ ਲੜ ਲੱਗਿਆ ਹੋਇਆ ਹੈ । ਕਿਰਤ ਕਰਨ , ਵੰਡ ਛਕਣ ਅਤੇ ਗੁਰਮਤਿ ਦੀ ਪਰੰਪਰਾ ਦਾ ਧਾਰਨੀ ਹੈ । ਇਸ ਪਰਿਵਾਰ ਦਾ ਫਰਜੰਦ ਡਾ . ਓਪਿੰਦਰ ਸਿੰਘ ਲਾਂਬਾ ਐਡੀਸ਼ਨਲ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ 36 ਸਾਲ ਇਮਾਨਦਾਰੀ , ਦਿ੍ਰੜ੍ਹਤਾ , ਲਗਨ ਅਤੇ ਤਨਦੇਹੀ ਨਾਲ ਕੰਮ ਕਰਨ ਵਾਲਾ ਕਰਿੰਦਾ 31 ਦਸੰਬਰ 2022 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਦੀ ਨੌਕਰੀ ਤੋਂ ਸੇਵਾ ਮੁਕਤ ਹੋ ਰਿਹਾ ਹੈ । ਓਪਿੰਦਰ ਸਿੰਘ ਲਾਂਬਾ ਨੂੰ ਪੰਜਾਬ ਦੇ 7 ਮੁੱਖ ਮੰਤਰੀਆਂ ਨਾਲ ਪ੍ਰੈਸ ਸਕੱਤਰ / ਸੂਚਨਾ ਅਧਿਕਾਰੀ ਅਤੇ 6 ਮੰਤਰੀਆ ਨਾਲ ਸੂਚਨਾ ਅਧਿਕਾਰੀ ਸਫਲਤਾ ਪੂਰਬਕ ਕੰਮ ਕਰਨ ਦਾ ਮਾਣ ਜਾਂਦਾ ਹੈ । ਉਹ ਲਗਾਤਰ 1992 ਤੋਂ ਵੱਖ - ਵੱਖ ਮੁੱਖ ਮੰਤਰੀਆਂ / ਮੰਤਰੀਆ ਨਾਲ ਕੰਮ ਕਰਦਾ ਆ ਰਿਹਾ ਹੈ । ਵੱਖ - ਵੱਖ ਪਾਰਟੀਆਂ ਦੀਆਂ ਵੱਖਰੀਆਂ ਵਿਚਾਰਧਾਰਾਵਾਂ ਅਤੇ ਨੀਤੀਆਂ ਦ...