ਸਰਕਾਰਾਂ ਵੱਲੋਂ ਅਣਗੌਲੀਆਂ ਸ਼ਹਿਰੀ ਪੋਸ਼ ਕਾਲੋਨੀਆਂ
.jpg)
ਪੰਜਾਬ ਦੀਆਂ ਸਾਰੀਆਂ ਸਰਕਾਰਾਂ ਵੱਲੋਂ ਸ਼ਹਿਰਾਂ ਵਿੱਚ ਵਿਕਸਤ ਕੀਤੀਆਂ ਪੋਸ਼ ਕਾਲੋਨੀਆਂ ਨੂੰ ਅਣਗੌਲਿਆਂ ਕੀਤਾ ਗਿਆ ਹੈ । ਇਸ ਦੇ ਕਾਰਨ ਗੁੱਝੇ ਹਨ । ਬਿਲਡਰਾਂ / ਪ੍ਰਾਪਰਟੀ ਡੀਲਰਾਂ ਵੱਲੋਂ ਬਣਾਈਆਂ ਗਈਆਂ ਅਣਅਧਿਕਾਰਤ ਕਾਲੋਨੀਆਂ ਖੁੰਬਾਂ ਵਾਂਗੂੰ ਉਗ ਰਹੀਆਂ ਹਨ । ਵੋਟਾਂ ਦੀ ਰਾਜਨੀਤੀ ਕਰਕੇ ਚੋਣਾਂ ਤੋਂ ਪਹਿਲਾਂ ਸੈਂਕੜਿਆਂ ਵਿੱਚ ਬਣੀਆਂ ਅਣਅਧਿਕਾਰਤ ਕਾਲੋਨੀਆਂ ਪ੍ਰਵਾਣਤ ਕਰ ਲਈਆਂ ਜਾਂਦੀਆਂ ਹਨ । ਬਿਲਡਰਾਂ ਦੀ ਥਾਂ ਖ੍ਰੀਦਦਾਰਾਂ ‘ ਤੇ ਟੈਕਸ ਲਾ ਕੇ ਬੋਝ ਪਾ ਦਿੱਤਾ ਜਾਂਦਾ ਹੈ । ਭਾਵ ਪੰਜਾਬ ਵਿੱਚ ਬਿਲਡਰਾਂ ਦਾ ਬੋਲਬਾਲਾ ਹੈ । ਬਿਲਡਰਾਂ ਕੋਲ ਕਿਹੜੀ ਸੁੰਢ ਦੀ ਗੱਠੀ ਹੈ ? ਇਹ ਵਿਚਾਰਨ ਦੀ ਲੋੜ ਹੈ । ਜਿਹੜੀਆਂ ਸਰਕਾਰ ਦੇ ਮਕਾਨ ਉਸਾਰੀ ਵਿਭਾਗ ( ਪੁੱਡਾ - ਗਮਾਡਾ ) ਵੱਲੋਂ ਆਧੁਨਿਕ ਸਹੂਲਤਾਂ ਵਾਲੀਆਂ ਪੋਸ਼ ਕਾਲੋਨੀਆਂ ਉਸਾਰੀਆਂ ਜਾਂਦੀਆਂ ਹਨ , ਉਹ ਅਣਡਿਠ ਹੋ ਜਾਂਦੀਆਂ ਹਨ । ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਸ਼ੁਰੂ ਹੋ ਜਾਂਦਾ ਹੈ । ਇਨ੍ਹਾਂ ਕਾਲੋਨੀਆਂ ਵਿੱਚ ਲੋਕਾਂ ਨੇ ਬਿਹਤਰੀਨ ਸਿਵਕ ਸਹੂਲਤਾਂ ਲੈਣ ਅਤੇ ਜੀਵਨ ਪੱਧਰ ਸੁਖਾਵੇਂ ਵਾਤਵਰਨ ਵਿੱਚ ਗੁਜ਼ਾਰਨ ਦੇ ਮੱਦੇ ਨਜ਼ਰ ਮਹਿੰਗੀਆਂ ਦਰਾਂ ‘ ਤੇ ਪਲਾਟ / ਮਕਾਨ ਖਰੀਦੇ ਹੁੰਦੇ ਹਨ । ਪਰੰਤੂ ਸਰਕਾਰ ਇਨ੍ਹ...