ਪੰਜਾਬ ਸਰਕਾਰ ਦਾ ਰਾਜਪਾਲ ਨਾਲ ਟਕਰਾਓ ਮੰਦਭਾਗਾ

ਪੰਜਾਬ ਵਿੱਚ ਜਦੋਂ ਵੀ ਟਕਰਾਓ ਦੀ ਸਥਿਤੀ ਪੈਦਾ ਹੋਈ ਹੈ ਤਾਂ ਪੰਜਾਬ ਵਿਕਾਸ ਦੀ ਲੀਹ ਤੋਂ ਉਤਰਦਾ ਰਿਹਾ ਹੈ , ਜਿਸ ਦਾ ਇਵਜਾਨਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਿਆ ਹੈ । ਇਸ ਟਕਰਾਓ ਦਾ ਵੀ ਪੰਜਾਬ ਦੇ ਲੋਕਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਵਿਕਾਸ ਦੀ ਰਫਤਾਰ ਵਿੱਚ ਖੜੋਤ ਆਵੇਗੀ । ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆਂ ਅਜੇ 6 ਮਹੀਨੇ ਦਾ ਸਮਾ ਹੋਇਆ ਹੈ । ਕੁਝ ਚੰਗੇ ਲੋਕ ਹਿੱਤਾਂ ਦੇ ਕੰਮ ਹੋਏ ਹਨ । ਪਰੰਤੂ ਜਿਸ ਦਿਨ ਤੋਂ ਇਹ ਸਰਕਾਰ ਬਣੀ ਹੈ , ਉਸੇ ਦਿਨ ਤੋਂ ਵਾਦਵਿਵਾਦ ਦਾ ਵਿਸ਼ਾ ਬਣੀ ਹੋਈ ਹੈ । ਵਰਤਮਾਨ ਵਾਦ ਵਿਵਾਦ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਵਿਸ਼ੇਸ਼ ਇਜਲਾਸ ਬੁਲਾ ਕੇ ਭਰੋਸੇ ਦਾ ਵੋਟ ਲੈਣ ਦੇ ਮੁੱਦੇ ‘ ਤੇ ਖੜ੍ਹਾ ਹੋਇਆ ਹੈ । ਭਰੋਸੇ ਦਾ ਵੋਟ ਲੈਣ ਦੀ ਲੋੜ ਕਿਉਂ ਪੈਂਦੀ ਹੈ ? ਇਸ ਬਾਰੇ ਵੱਖ - ਵੱਖ ਸਿਆਸਤਦਾਨਾ ਦੀ ਰਾਏ ਵੱਖੋ ਵੱਖਰੀ ਹੈ । ਵਿਚਾਰਾਂ ਦਾ ਵਖਰੇਵਾਂ ਆਮ ਜਿਹੀ ਗੱਲ ਹੈ ਪਰੰਤੂ ਸੰਵਿਧਾਨਿਕ ਮਸਲੇ ‘ ਤੇ ਕਾਨੂੰਨਦਾਨਾ ਦੀ ਰਾਏ ਸਾਰਥਿਕ ਹੁੰਦੀ ਹੈ । ਇਸ ਤੋਂ ਇਲਾਵਾ ਜਿਹੜੇ ਸਿਆਸਤਦਾਨ ਵਿਧਾਨ ਸਭਾ ਦੇ ਸਪੀਕਰ ਜਾਂ ਡਿਪਟੀ ਸਪੀਕਰ ਰਹੇ ਹੁੰਦੇ ਹਨ , ਉਨ੍ਹਾਂ ਨੂੰ ਕਾਇਦੇ ਕਾਨੂੰਨਾ ਦੀ ਜਾਣਕਾਰੀ...