ਪਰਵਾਸੀ ਪੰਜਾਬੀ : ਜਿਨ੍ਹਾ ‘ਤੇ ਮਾਣ ਪੰਜਾਬੀਆਂ ਨੂੰ ਪੁਸਤਕ: ਇਤਿਹਾਸਿਕ ਦਸਤਾਵੇਜ਼

ਸਮੁੱਚੇ ਸੰਸਾਰ ਵਿੱਚ ਪੰਜਾਬੀ , ਉਦਮੀ , ਮਿਹਨਤੀ , ਦਲੇਰ ਅਤੇ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਦੇ ਤੌਰ ਤੇ ਜਾਣੇ ਜਾਂਦੇ ਹਨ । ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ ਜਿਥੇ ਪਹੁੰਚ ਕੇ ਪੰਜਾਬੀਆਂ ਨੇ ਮੱਲਾਂ ਨਾ ਮਾਰੀਆਂ ਹੋਣ । ਪ੍ਰੰਤੂ ਉਨ੍ਹਾਂ ਦੇ ਯੋਗਦਾਨ ਬਾਰੇ ਅਜੇ ਤੱਕ ਕਿਸੇ ਵੀ ਲੇਖਕ ਨੇ ਪੰਜਾਬੀ ਵਿੱਚ ਕਿਸੇ ਇਕ ਪੁਸਤਕ ਵਿੱਚ ਵਿਸਤਾਰ ਪੂਰਬਕ ਜਾਣਕਾਰੀ ਦੇਣ ਦੀ ਕੋਸ਼ਿਸ਼ ਨਹੀਂ ਕੀਤੀ । ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਹਰ ਸਾਲ ਆਪਣੀ ਇਕ ਪੁਸਤਕ ‘ ਇੰਡੀਅਨ ਅਬਰਾਡ ਐਂਡ ਪੰਜਾਬ ਇਮਪੈਕਟ ’ ਪੁਸਤਕ ਪ੍ਰਕਾਸ਼ਤ ਕਰਦੇ ਹਨ । ਉਸ ਪੁਸਤਕ ਵਿੱਚ ਅੰਗਰੇਜ਼ੀ ਵਿੱਚ ਸੰਖੇਪ ਜਾਣਕਾਰੀ ਹੁੰਦੀ ਹੈ । ਗੁਰਮੀਤ ਸਿੰਘ ਪਲਾਹੀ ਨੇ ਸੰਸਾਰ ਵਿੱਚੋਂ 97 ਅਜਿਹੇ ਨਾਮਵਰ ਵਿਅਕਤੀਆਂ ਦੀ ਚੋਣ ਕਰਕੇ ‘ ਪਰਵਾਸੀ ਪੰਜਾਬੀ : ਜਿਨ੍ਹਾਂ ‘ ਤੇ ਮਾਣ ਪੰਜਾਬੀਆਂ ਨੂੰ ’ ਪੁਸਤਕ ਲਿਖੀ ਹੈ । ਗੁਰਮੀਤ ਸਿੰਘ ਪਲਾਹੀ ਨੇ ਇਸ ਪੁਸਤਕ ਵਿੱਚ ਉਨ੍ਹਾਂ ਵਿਅਕਤੀਆਂ ਬਾਰੇ ਲਿਖਿਆ ਹੈ , ਜਿਨ੍ਹਾਂ ਨੇ ਆਪੋ ਆਪਣੇ ਖੇਤਰਾਂ ਵਿੱਚ ਮਾਹਰਕੇ ਮਾਰਕੇ ਨਾਮਣਾ ਖੱਟਿਆ ਹੈ । ਉਨ੍ਹਾਂ ਦੀ ਕਾਰਗੁਜ਼ਾਰੀ ਨਾਲ ਜਿਸ ਦੇਸ਼ ਵਿੱਚ ਉਹ ਵਸ ਰਹੇ ਹਨ , ਉਸ ਦੇਸ਼ ਦੀ ਆਰਥਿਕਤਾ ਵਿੱਚ ਵਰਨਣਯੋਗ ਤਾਂ ਹਿੱਸਾ...