ਗੁਰਮਤਿ ਦੇ ਧਾਰਨੀ ਅਤੇ ਮਾਨਵਤਾ ਦੀ ਸੇਵਾ ਦੇ ਪੁੰਜ : ਬਾਬਾ ਦਰਸ਼ਨ ਸਿੰਘ
ਬਾਬਾ ਦਰਸ਼ਨ ਸਿੰਘ ਗੁਰਮਤਿ ਦੇ ਰਸੀਏ , ਸਰਬਤ ਦਾ ਭਲਾ , ਮਾਨਵਤਾ ਦੀ ਸੇਵਾ ਅਤੇ ਸਮਾਜਿਕ ਸਦਭਾਵਨਾ ਦੇ ਪ੍ਰਤੀਕ ਸਨ । ਬਚਪਨ ਤੋਂ ਹੀ ਉਹ ਸਮਾਜ ਸੇਵਾ ਅਤੇ ਗ਼ਰੀਬ ਦੀ ਬਾਂਹ ਫੜਨ ਦੀ ਪ੍ਰਵਿਰਤੀ ਦੀ ਪਾਲਣਾ ਕਰਦੇ ਰਹਿੰਦੇ ਸਨ । ਪਿੰਡ ਦੇ ਲੋਕਾਂ ਵਿੱਚ ਸਮਾਜਿਕ ਸਦਭਾਵਨਾ ਨੂੰ ਚਿਰ ਸਥਾਈ ਬਣਾਉਣ ਦੇ ਉਪਰਾਲੇ ਕਰਦੇ ਰਹਿਣਾ , ਉਨ੍ਹਾਂ ਦੀ ਨੇਕਨੀਤੀ ਦਾ ਸਬੂਤ ਸੀ । ਸਮਾਜ ਵਿੱਚ ਨਾ ਬਰਾਬਰੀ ਅਤੇ ਜ਼ਾਤਪਾਤ ਦੀ ਵੰਡ ਤੋਂ ਉਹ ਉਚਾਟ ਰਹਿੰਦੇ ਸਨ , ਜਿਸ ਕਰਕੇ ਪੜ੍ਹਾਈ ਵਿੱਚ ਉਨ੍ਹਾਂ ਦਾ ਦਿਲ ਨਾ ਲੱਗਿਆ । ਸਕੂਲ ਦੀ ਪੜ੍ਹਾਈ ਵਿਚਾਲੇ ਹੀ ਛੱਡਕੇ ਉਹ ਸਮਾਜਿਕ ਤਾਣੇ ਬਾਣੇ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਲਈ ਤਤਪਰ ਹੋ ਗਏ ਸਨ । ਬਚਪਨ ਵਿੱਚ ਅਜਿਹੇ ਵਿਚਾਰ ਆਉਣੇ ਮਾਪਿਆਂ ਨੂੰ ਬੜਾ ਅਚੰਭਾ ਲੱਗਿਆ । ਪਿਤਾ ਨੇ ਉਨ੍ਹਾਂ ਨੂੰ ਸਕੂਲ ਵਿੱਚੋਂ ਹਟਾ ਕੇ ਖੇਤੀਬਾੜੀ ਦੇ ਕਾਰੋਬਾਰ ਵਿੱਚ ਆਪਣੇ ਨਾਲ ਲਗਾ ਲਿਆ । ਧਾਰਮਿਕ ਦੇ ਬਿਰਤੀ ਮਾਲਕ ਹੋਣ ਕਰਕੇ ਗੁਰੂ ਘਰ ਨਾਲ ਜੁੜ ਗਏ । ਅੰ Ç ੍ਰਮਤ ਪਾਨ ਕਰ ਕੇ ਗੁਰੂ ਵਾਲੇ ਬਣ ਗਏ । ਸਵੇਰੇ ਪਹਿਰ ਦੇ ਤੜਕੇ ਉਠ ਕੇ ਪਾਠ ਕਰਨਾ ਅਤੇ ਗੁਰੂ ਘਰ ਜਾ ਕੇ ਸੇਵਾ ਕਰਨਾ ਹੀ ਮੁੱਖ ਮਕਸਦ ਬਣਾ ਲਿਆ । ਬਾਬਾ ਮ...