ਸੰਯੁਕਤ ਕਿਸਾਨ ਮੋਰਚੇ ਦੀ ਜਿੱਤ ਅਤੇ ਸੰਯੁਕਤ ਸਮਾਜ ਪਾਰਟੀ ਦਾ ਗਠਨ
ਪਰਜਾਤੰਤਰਿਕ ਪ੍ਰਣਾਲੀ ਵਿੱਚ ਦੇਸ਼ ਦੇ ਹਰ ਨਾਗਰਿਕ ਦਾ ਚੋਣਾ ਲੜਨਾ ਜ਼ਮਹੂਰੀ ਅਧਿਕਾਰ ਹੈ । ਪੰਜਾਬ ਦੀ ਵਰਤਮਾਨ ਉਲਝੀ ਰਾਜਨਂੀਤਕ ਸਥਿਤੀ ਤੋਂ ਹਰ ਪੰਜਾਬੀ ਜਾਣੂ ਹੈ । ਪੰਜਾਬ ਦੇ ਲੋਕ ਸਰਕਾਰਾਂ ਦੀ ਕਾਰਜ਼ਪ੍ਰਣਾਲੀ ਤੋਂ ਅਸੰਤੁਸ਼ਟ ਹਨ । ਇਸ ਕਰਕੇ ਵਰਤਮਾਨ ਸਥਾਪਤ ਸ਼ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਦੀ ਉਤਰ ਕਾਟੋ ਮੈਂ ਚੜ੍ਹਾਂ ਦੀ ਨੀਤੀ ਦਾ ਲੋਕ ਬਦਲ ਚਾਹੁੰਦੇ ਹਨ । ਇਸ ਮੰਤਵ ਲਈ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿੱਚ ਇੱਕ ਹੰਭਲਾ ਪੰਜਾਬੀਆਂ ਨੇ ਮਾਰਿਆ ਸੀ ਪ੍ਰੰਤੂ ਸਥਾਪਤ ਪਾਰਟੀਆਂ ਨੇ ਉਸਨੂੰ ਵੀ ਆਪਣੀਆਂ ਚਾਲਾਂ ਨਾਲ ਰੋਕ ਦਿੱਤਾ ਸੀ । ਹੁਣ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਫਰਵਰੀ 2022 ਵਿੱਚ ਹੋਣੀਆਂ ਹਨ । ਇਸ ਲਈ ਸਿਆਸੀ ਪਾਰਟੀਆਂ ਨੇ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ । ਹਰ ਰੋਜ਼ ਕਿਸੇ ਨਾ ਕਿਸੇ ਬੈਨਰ ਹੇਠ ਨਵੀਂਆਂ ਸਿਆਸੀ ਪਾਰਟੀਆਂ ਜਿਵੇਂ ਬਰਸਾਤਾਂ ਵਿੱਚ ਖੁੰੰਬਾਂ ਪੈਦਾ ਹੁੰਦੀਆਂ ਹਨ ਅਤੇ ਡੱਡੂ ਬਾਹਰ ਨਿਕਲ ਆ ਕੇ ਟਰੈਂ ਟਰੈਂ ਕਰਨ ਲੱਗ ਜਾਂਦੇ ਹਨ ਬਿਲਕੁਲ ਉਸੇ ਇਹ ਪਾਰਟੀਆਂ ਨਿਕਲ ਰਹੀਆਂ ਹਨ । ਉਹ ਸਾਰੀਆਂ ਸਿਆਸੀ ਪਾਰਟੀਆਂ ਤਰ੍ਹਾਂ ਤਰ੍ਹਾਂ ਦੇ ਫੋਕੇ ਵਾਅਦੇ ਕਰਕੇ ਚੋਣਾ...