ਬਿਖੜੇ ਪੈਂਡਿਆਂ ਦਾ ਰਾਹੀ ਅਤੇ ਨੌਕਰੀ ਵਿਚ ਫ਼ਰਜ਼ਨੋਸ਼ੀ ਦਾ ਮੁਜਸਮਾ ਜਰਨੈਲ ਸਿੰਘ

ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪਿੰਡਾਂ ਦੇ ਬੱਚੇ ਸ਼ਹਿਰਾਂ ਵਿਚ ਰਹਿਣ ਵਾਲੇ ਬੱਚਿਆਂ ਦੇ ਮੁਕਾਬਲੇ ਤਰੱਕੀ ਨਹੀਂ ਕਰ ਸਕਦੇ ਕਿਉਂਕਿ ਪਿੰਡਾਂ ਵਾਲਿਆਂ ਨੂੰ ਉਹ ਸਹੂਲਤਾਂ ਨਹੀਂ ਮਿਲਦੀਆਂ , ਜਿਹੜੀਆਂ ਸ਼ਹਿਰੀ ਬੱਚਿਆਂ ਨੂੰ ਮਿਲ ਜਾਂਦੀਆਂ ਹਨ। ਕਿਸੇ ਹੱਦ ਤੱਕ ਇਹ ਸਹੀ ਵੀ ਹੈ ਕਿਉਂਕਿ ਅੱਜ ਤੋਂ 50 ਸਾਲ ਪਹਿਲਾਂ ਦਿਹਾਤੀ ਇਲਾਕਿਆਂ ਵਿਚ ਪੜ੍ਹਾਈ ਕਰਨ ਲਈ ਸਕੂਲ ਬਹੁਤ ਘੱਟ ਸਨ। ਟਾਵੇਂ ਟਾਵੇਂ ਪਿੰਡਾਂ ਵਿਚ ਸਕੂਲ ਹੁੰਦੇ ਸਨ। ਪਿੰਡਾਂ ਵਾਲਿਆਂ ਦੀ ਆਰਥਿਕ ਹਾਲਤ ਵੀ ਠੀਕ ਨਹੀਂ ਹੁੰਦੀ ਸੀ। ਦੂਜੇ ਪਿੰਡਾਂ ਵਿਚ ਪੜ੍ਹਨ ਲਈ ਕਈ ਮੀਲ ਪੈਦਲ ਬੱਚਿਆਂ ਨੂੰ ਜਾਣਾ ਪੈਂਦਾ ਸੀ। ਗਰਮੀ ਸਰਦੀ ਵਿਚ ਨੰਗੇ ਪੈਰੀਂ ਬੱਚੇ ਸਕੂਲ ਜਾਂਦੇ ਸਨ। ਨਾਮਾਤਰ ਦੋ ਪੈਸੇ ਮਹੀਨਾ ਫੀਸ ਦੇਣ ਨੂੰ ਵੀ ਮਾਪਿਆਂ ਲਈ ਮੁਸ਼ਕਲ ਹੁੰਦੀ ਸੀ। ਪਿੰਡਾਂ ਵਾਲਿਆਂ ਨੂੰ ਪੜ੍ਹਨ ਦਾ ਵਾਤਾਵਰਨ ਹੀ ਨਹੀਂ ਮਿਲਦਾ ਸੀ। ਫਿਰ ਵੀ ਹੋਣਹਾਰ , ਦਿ੍ਰੜ੍ਹ ਇਰਾਦੇ ਵਾਲੇ , ਮਿਹਨਤੀ ਅਤੇ ਸਿਰੜ੍ਹੀ ਵਿਦਿਆਰਥੀ ਅਣਸੁਖਾਵੇਂ ਹਾਲਾਤਾਂ ਦੇ ਬਾਵਜੂਦ ਪੜ੍ਹਾਈ ਕਰਕੇ ਉਚੇ ਅਹੁਦਿਆਂ ਤੱਕ ਪਹੁੰਚ ਜਾਂਦੇ ਹਨ। ਅਨੂਸੂਚਿਤ ਅਤੇ ਪਛੜੀਆਂ ਸ਼ਰੇਣੀਆਂ ਲਈ ਤਾਂ ਹੋਰ ਵੀ ਔਖਾ ਹੁੰਦਾ ਸੀ ਕਿਉਂਕਿ ਉਨ੍ਹਾਂ ਦੀ ਆਮਦਨ ਦੇ ਸਾਧਨ ਬਹੁਤ ਘੱਟ ਹੁੰਦੇ ਸਨ। ਅਜਿਹੇ ਵਿਅਕਤੀਆਂ ਵਿਚ ਲੋਕ ਸੰਪਰਕ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਵਧੀਕ ਡਾਇਰੈਕਟਰ ਜਰਨੈਲ ਸਿੰਘ ਵੀ ਸ਼ਾਮਲ ਹਨ , ਜਿਹੜੇ ਸਰਕਾਰੀ ਨੌਕਰੀ...