ਸੰਤ ਸਿੰਘ ਸੋਹਲ ਦਾ ‘ਬਾਬਾ ਬੰਦਾ ਸਿੰਘ ਬਹਾਦਰ ਮਹਾਂ-ਕਾਵਿ’ ਬਹਾਦਰੀ ਦੀ ਗਾਥਾ
ਸੰਤ ਸਿੰਘ ਸੋਹਲ ਸਥਾਪਤ ਸਾਹਿਤਕਾਰ ਹੈ । ਉਸਦੀਆਂ ਗਿਆਰਾਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ , ਜਿਨ੍ਹਾਂ ਵਿੱਚ ਸੱਤ ਗੀਤ / ਬਾਲ ਗੀਤ - ਸੰਗ੍ਰਹਿ , ਇੱਕ ਕਾਵਿ - ਸੰਗ੍ਰਹਿ , ਇੱਕ ਮਹਾਂ - ਕਾਵਿ , ਇੱਕ ਗ਼ਜ਼ਲ - ਸੰਗ੍ਰਹਿ ਅਤੇ ਇੱਕ ਸਾਕਾ ਸਰਹੰਦ ਸ਼ਾਮਲ ਹਨ । ਸੰਤ ਸਿੰਘ ਸੋਹਲ ਪੰਜਾਬੀ ਸਭਿਆਚਾਰ ਦੀਆਂ ਪਰੰਪਰਾਵਾਂ , ਇਤਿਹਾਸ ਅਤੇ ਮਿਥਿਹਾਸ ਨਾਲ ਪੂਰਾ ਬਾਵਾਸਤਾ ਹੈ । ਮਹਾਂ - ਕਾਵਿ ਖੋਜੀ ਵਿਦਵਾਨ ਹੀ ਲਿਖ ਸਕਦਾ ਹੈ , ਉਹ ਖੋਜੀ ਸਾਹਿਤਕਾਰ ਹੈ । ‘ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ( ਮਹਾਂ - ਕਾਵਿ )’ ਉਸਦੀ ਬਾਰਵੀਂ ਪੁਸਤਕ ਹੈ । ਮਹਾਂ - ਕਾਵਿ ਸਾਹਿਤ ਦੀ ਉਚ ਕੋਟੀ ਦੀ ਵੰਨਗੀ ਗਿਣੀ ਜਾਂਦੀ ਹੈ । ਇਹ ਮਹਾਂ - ਕਾਵਿ ਸਾਹਿਤ ਦੇ ਸਾਰੇ ਨਿਯਮਾਂ ਅਨੁਸਾਰ ਉਸਦੀ ਪਰਪੱਕ ਰਚਨਾ ਹੈ । ਸੰਤ ਸਿੰਘ ਸੋਹਲ ਦੀ ਸ਼ਬਦਾਵਲੀ ਤੇ ਸ਼ੈਲੀ ਸਰਲ ਹੈ । ਮਹਾਂ - ਕਾਵਿ ਨੂੰ ਉਸਨੇ ਦਸ ਸਰਗਾਂ ( ਅਧਿਆਇ ) ਵਿੱਚ ਵੰਡਿਆ ਹੈ । ਇਹ ਮਹਾਂ - ਕਾਵਿ ਸੁਰ , ਤਾਲ , ਲੈ ਦੇ ਤੁਕਾਂਤ ਨਾਲ ਸਰੋਦੀ ਬਣਿਆਂ ਹੋਇਆ ਹੈ । ਉਸਨੇ ਸਬਦਾਂ ਨੂੰ ਸਮੇਂ ਅਤੇ ਸਥਿਤੀ ਅਨੁਸਾਰ ਤਰਾਸ਼ਿਆ ਹੈ । ਛੰਦ - ਬੰਦੀ ਦੀ ਪੁਰਾਤਨ ਪਰੰਪਰਾ ਅਨੁਸਾਰ ਲਿਖਿਆ ਗਿਆ ਹੈ । ਉਸਨੇ ਇਸ ਮਹਾ...