Posts

Showing posts from January, 2026

ਮਨਜੀਤ ਕੌਰ ਅੰਬਾਲਵੀ ਦਾ ‘ਮਿੱਟੀ ਬੋਲ ਪਈ ਤੇ ਹੋਰ ਬਾਲ ਨਾਟਕ’ ਬਾਲ ਮਨਾ ਦੀ ਤਰਜ਼ਮਾਨੀ

Image
     ਮਨਜੀਤ ਕੌਰ ਅੰਬਾਲਵੀ ਬੱਚਿਆਂ ਦੀ ਮਾਨਸਿਕਤਾ ਦੀ ਤਰਜ਼ਮਾਨੀ ਕਰਨ ਵਾਲੀ ਲੇਖਕਾ ਹੈ । ਅਧਿਆਪਕਾ ਹੋਣ ਦੇ ਨਾਤੇ ਉਹ ਬਾਲ ਮਨਾਂ ਦੀ ਮਾਨਸਿਕਤਾ ਨੂੰ ਬਹੁਤ ਹੀ ਤੀਖਣ ਬੁੱਧੀ ਨਾਲ ਸਮਝਦੀ ਹੈ । ਇਸ ਲਈ ਉਸ ਦੀਆਂ ਸਾਰੀਆਂ ‘ ਗੁਆਚੇ ਰੰਗ ’, ‘ ਬਹਾਰਾਂ ਨੂੰ ਆਵਾਜ਼ ’, ‘ ਚਾਨਣ ਦੇ ਫੁੱਲ ’, ‘ ਮਾਂ ਦੀਆਂ ਮਿੱਠੀਆਂ ਲੋਰੀਆਂ ’, ‘ ਰੀਮੋਟ ਵਾਲਾ ਜਹਾਜ ’, ‘ ਕੁੱਲ ਦੀ ਬੋਲੀ ’, ‘ ਅਜਿਹਾ ਹੋਵੇ ਗੁਆਂਢੀ ’, ‘ ਆਟੇ ਦੀ ਚਿੜੀ ’, ‘ ਮੈਨੂੰ ਚੰਦ ਚਾਹੀਦੈ ’, ‘ ਨੂਰ ਅਗੰਮੀ ’, ‘ ਆ ਜਾ ਚਿੜੀਏ ’ ਅਤੇ ‘ ਮਿੱਟੀ ਬੋਲ ਪਈ ’ 12 ਪੁਸਤਕਾਂ ਬਾਲ ਮਨਾ ਦੀ ਮਨੋਸਥਿਤੀ ਅਨੁਸਾਰ ਲਿਖੀਆਂ ਹੋਈਆਂ ਹਨ । ਇੱਕ ਬਾਲਗ ਲੇਖਕ ਨੂੰ ਬੱਚਿਆਂ ਦੇ ਪੱਧਰ ‘ ਤੇ ਪਹੁੰਚਕੇ ਲਿਖਣਾ ਮੁਸ਼ਕਲ ਹੁੰਦਾ ਹੈ , ਪ੍ਰੰਤੂ ਮਨਜੀਤ ਕੌਰ ਅੰਬਾਲਵੀ ਦੀ ਕਮਾਲ ਇਸੇ ਵਿੱਚ ਹੈ ਕਿ ਉਹ ਬਾਲ ਸਥਿਤੀ ਵਿੱਚ ਪਹੁੰਚਕੇ ਬੱਚਿਆਂ ਦੀਆਂ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਨ ਵਾਲੀਆਂ ਰਚਨਾਵਾਂ ਕਰਦੀ ਹੈ । ਉਹ ਬਹੁ - ਵਿਧਾਵੀ , ਬਹੁ - ਦਿਸ਼ਾਵੀ ਤੇ ਬਹੁ - ਪਰਤੀ ਬਾਲ ਸਾਹਿਤਕਾਰ ਹੈ , ਜਿਸਨੇ ਕਵਿਤਾ ਤੇ ਕਹਾਣੀ ਤੋਂ ਬਾਅਦ ਨਾਟਕ ਵਿਧਾ ‘ ਤੇ ਹੱਥ ਅਜਮਾਇਆ ਹੈ । ਉਸ ਦੀਆਂ ਦੋ ਪੁਸਤਕਾਂ   ‘ ਚਾਨਣ ਦੇ ਫੁੱਲ ’ ਅਤੇ ‘ ਮਾਂ ਦੀਆਂ ...

ਪੰਜਾਬ ਕਾਂਗਰਸ ਦਾ ਕਲੇਸ਼ ਕਿਸ ਕਰਵਟ ਬੈਠੇਗਾ

Image
     ਕਾਂਗਰਸ ਪਾਰਟੀ ਨੂੰ ਬਾਹਰੀ ਦੁਸ਼ਮਣ ਦੀ ਲੋੜ ਨਹੀਂ ਹੁੰਦੀ , ਉਹ ਆਪਣੀ ਦੁਸ਼ਮਣ ਹਮੇਸ਼ਾ ਆਪ ਹੀ ਬਣਦੀ ਹੈ । ਕਾਂਗਰਸੀ ਹੀ ਕਾਂਗਰਸ ਦੀ ਜੜ੍ਹਾਂ ਵਿੱਚ ਬੈਠਦੇ ਹਨ । ਪੰਜਾਬ ਵਿੱਚ ਪੰਜਾਬ ਦੇ ਲੋਕ ਕਾਂਗਰਸ ਨੂੰ ਹੁੰਗਾਰਾ ਭਰ ਰਹੇ ਸਨ , ਪ੍ਰੰਤੂ ਜਦੋਂ ਕਾਂਗਰਸੀ ਨੇਤਾਵਾਂ ਨੂੰ ਇਸ ਹੁੰਗਾਰੇ ਦਾ ਮਾਣ ਹੋ ਗਿਆ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਸਪਨੇ ਆਉਣ ਲੱਗ ਪਏ । ਬਸ ਫਿਰ ਕੀ ਸੀ , ਉਨ੍ਹਾਂ ਨੇ ਇੱਕ ਦੂਜੇ ਦੇ ਵਿਰੁੱਧ ਗੁੱਝੇ ਤੀਰ ਚਲਾਉਣੇ ਸ਼ੁਰੂ ਕਰ ਦਿੱਤੇ । ਇਨ੍ਹਾਂ ਤੀਰਾਂ ਦੇ ਜ਼ਖਮਾਂ ਨੇ ਕਾਂਗਰਸ ਪਾਰਟੀ ਲਹੂ - ਲੁਹਾਣ ਕਰ ਦਿੱਤੀ । ਕਾਂਗਰਸ ਹਾਈ ਕਮਾਂਡ ਮਰਹਮ ਲਗਾਉਣ ਲਈ ਮਜ਼ਬੂਰ ਤੇ ਬੇਬਸ ਹੋ ਕੇ ਮਰਹਮ ਲਗਾਉਣ ਦੇ ਉਪਰਾਲੇ ਕਰਨੇ ਪੈ ਰਹੇ ਹਨ । ਜ਼ਖ਼ਮ ਇਤਨੇ ਡੂੰਘੇ ਹਨ , ਛੇਤੀ ਕੀਤਿਆਂ ਮਰਹਮ ਦਾ ਕੋਈ ਅਸਰ ਹੁੰਦਾ ਨਹੀਂ ਲੱਗਦਾ । ਉਨ੍ਹਾਂ ਨੂੰ ਤਾਂ ਅਨੁਸ਼ਾਸ਼ਨ ਦਾ ਟੀਕਾ ਲਗਾਉਣਾ ਪਵੇਗਾ ਤਾਂ ਜੋ ਹੋਰ ਨੇਤਾਵਾਂ ਨੂੰ ਕੰਨ ਹੋ ਜਾਣ । ਕਾਂਗਰਸੀਆਂ ‘ ਤੇ ਕਿਸੇ ਸ਼ਾਇਰ ਦੇ ਇਹ ਬੋਲ ਬਹੁਤ ਢੁਕਦੇ ਹਨ :     ‘ ਘਰੋਂ ਤੁਰੇ ਸੀ ਫ਼ਿਰੰਗੀ ਦੇ ਮਾਰਨੇ ਨੂੰ , ਅੱਗੋਂ ਚਾਬੀਆਂ ਹੱਥ ਫੜਾ ਆਏ ’ ।    ਪੰਜਾਬ ਕਾਂ...