ਪਾਕਿਸਤਾਨ ਵਿੱਚ ਪੰਜਾਬੀ ਬੋਲੀ ਦੇ ਝੰਡਾਬਰਦਾਰ : ਉਸਤਾਦ ਦਾਮਨ
ਕੁੱਝ ਪੰਜਾਬੀ ਵਿਦਵਾਨ ਸ਼ੰਕੇ ਖੜ੍ਹੇ ਕਰ ਰਹੇ ਹਨ ਕਿ ਪੰਜਾਬੀ ਬੋਲੀ ਅਗਲੇ 50 ਸਾਲਾਂ ਵਿੱਚ ਖ਼ਤਮ ਹੋ ਜਾਵੇਗੀ । ਇਹ ਖ਼ਬਰਾਂ ਕਈ ਵਾਰ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਹਨ । ਉਹ ਬੋਲੀ ਕਦੀਂ ਵੀ ਖ਼ਤਮ ਨਹੀਂ ਹੋ ਸਕਦੀ ਜਿਹੜੀ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੋਵੇ । ਪੰਜਾਬੀ ਬੋਲੀ ਜਿਸ ਦਾ ਸੰਬੰਧ ਗੁਰੂਆਂ , ਪੀਰਾਂ ਅਤੇ ਧਾਰਮਿਕ ਭਾਵਨਾਵਾਂ ਨਾਲ ਸੰਬੰਧ ਰੱਖਦੀ ਹੋਵੇ ਉਸ ਦੇ ਖ਼ਤਮ ਹੋਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਪ੍ਰੰਤੂ ਹੋ ਸਕਦਾ ਸਮੇਂ ਦੇ ਬੀਤਣ ਨਾਲ ਉਸ ਨੂੰ ਬੋਲਣ ਵਾਲਿਆਂ ਦੀ ਗਿਣਤੀ ਘੱਟ ਜਾਵੇ । ਪੰਜਾਬੀ ਤਾਂ ਸੰਸਾਰ ਵਿੱਚ ਫ਼ੈਲੇ ਹੋਏ ਹਨ , ਉਥੇ ਵੀ ਗੁਰੂ ਘਰਾਂ ਵਿੱਚ ਪਰਵਾਸ ਵਿੱਚ ਪੈਦਾ ਹੋਏ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਂਦੀ ਹੈ । ਪਾਕਿਸਤਾਨ ਵਿੱਚ ਵੀ ਅੱਜ ਕਲ੍ਹ ਪੰਜਾਬੀ ਦੇ ਅਲੰਬਰਦਾਰ ਉਥੇ ਦੇ ਵਸਿੰਦਿਆਂ ਨੂੰ ਪੰਜਾਬੀ ਬੋਲਣ ਤੇ ਪੰਜਾਬੀ ਪਹਿਰਾਵਾ ਪਾਉਣ ਦੀ ਮੁਹਿੰਮ ਚਲਾ ਰਹੇ ਹਨ । ਦੇਸ਼ ਨੂੰ ਆਜ਼ਾਦ ਕਰਨ ਸਮੇਂ ਗੋਰਿਆਂ ਨੇ ਭਾਰਤੀਆਂ ਨੂੰ ਦੋ ਹਿੱਸਿਆਂ ਵਿੱਚ ਵੰਡਕੇ ਪਾਕਿਸਤਾਨ ਵੱਖਰਾ ਦੇਸ਼ ਬਣਾ ਦਿੱਤਾ । ਦੋਹਾਂ ਦੇਸ਼ਾਂ ਦੇ ਸਿਆਸੀ ਨੇਤਾਵਾਂ ਦੀ ਕਾਰਗੁਜ਼ਾਰੀ ਵੀ ਚੰਗੀ ਨਹੀਂ ਰਹੀ । ਅਜਿਹੀ ਅਜ਼ਾਦੀ ਨੂੰ ...