ਸ਼ਕਤੀ, ਭਗਤੀ ਤੇ ਸਮਾਜਿਕ ਸੁਧਾਰਾਂ ਦਾ ਸੁਮੇਲ : ਬਾਬਾ ਰਾਮ ਸਿੰਘ ਨਾਮਧਾਰੀ
ਆਜ਼ਾਦੀ ਦੇ ਸੰਗ੍ਰਾਮ ਵਿੱਚ ਪੰਜਾਬੀਆਂ ਖਾਸ ਤੌਰ ‘ ਤੇ ਸਿੱਖਾਂ ਦਾ ਯੋਗਦਾਨ ਵਿਲੱਖਣ ਰਿਹਾ ਹੈ । ਕੁਰਬਾਨੀਆਂ ਦੇਣ , ਸਜਾਵਾਂ ਕੱਟਣ , ਅੰਦੋਲਨ ਕਰਨ ਅਤੇ ਆਜ਼ਾਦੀ ਦੀ ਹਰ ਮੁਹਿੰਮ ਵਿੱਚ ਵੀ ਪੰਜਾਬੀਆਂ / ਸਿੱਖਾਂ ਦਾ ਯੋਗਦਾਨ ਸਮੁੱਚੇ ਦੇਸ਼ ਨਾਲੋਂ ਬਿਹਤਰੀਨ ਰਿਹਾ । ਇਥੋਂ ਤੱਕ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਪਹਿਲਾਂ ਪੰਜਾਬੀਆਂ / ਸਿੱਖਾਂ ਨੇ ਅੰਦੋਲਨ ਸ਼ੁਰੂ ਕੀਤਾ ਸੀ , ਇਹ ਮਾਣ ਵੀ ਬਾਬਾ ਰਾਮ ਸਿੰਘ ਨੂੰ ਜਾਂਦਾ ਹੈ । ਬਾਬਾ ਰਾਮ ਸਿੰਘ ਨੇ ਪੰਜਾਬੀਆਂ / ਸਿੱਖਾਂ ਨੂੰ ਆਜ਼ਾਦੀ ਦੀ ਲੜਾਈ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸੀ । ਉਹ ਹੀ ਪਹਿਲੇ ਦੇਸ਼ ਭਗਤ ਸਨ , ਜਿਨ੍ਹਾਂ ਸਰਕਾਰ ਨਾਲ ਨਾਮਿਲਵਰਨ ਦੀ ਲਹਿਰ ਸ਼ੁਰੂ ਕੀਤੀ ਤੇ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕਰਨ ਦਾ ਐਲਾਨ ਹੀ ਨਹੀਂ ਸਗੋਂ ਲਾਗੂ ਕੀਤਾ ਸੀ । ਅੰਗਰੇਜ਼ ਸਰਕਾਰ ਦੀ ਸ਼ਹਿ ‘ ਤੇ ਮਹੰਤਾਂ ਵੱਲੋਂ ਪੰਜਾਬੀਆਂ / ਸਿੱਖਾਂ ਦੀ ਧਾਰਮਿਕ , ਸਮਾਜਿਕ ਅਤੇ ਸਭਿਆਰਿਕ ਵਿਰਾਸਤ ਨੂੰ ਪਲੀਤ ਕਰਨ ਲਈ ਕੀਤੇ ਜਾ ਰਹੇ ਕਦਮਾ ਦਾ ਵੀ ਬਾਬਾ ਰਾਮ ਸਿੰਘ ਨੇ ਡੱਟਕੇ ਵਿਰੋਧ ਕੀਤਾ ਸੀ । ਉਨ੍ਹਾਂ ਪੰਜਾਬੀਆਂ / ਸਿੱਖ...