ਅਰਜਨਟਾਈਨਾ ਵਿੱਚ ਮੁੰਗਫਲੀ ਦਾ ਬਾਦਸ਼ਾਹ : ਸਿਮਰਪਾਲ ਸਿੰਘ

ਪਰਵਾਸ ਪੰਜਾਬੀਆਂ ਖਾਸ ਤੌਰ ‘ ਤੇ ਸਿੱਖਾ ਲਈ ਨਵਾਂ ਨਹੀਂ ਹੈ । ਪੰਜਾਬੀਆਂ / ਸਿੱਖਾਂ ਨੇ ਸੰਸਾਰ ਵਿੱਚ ਉਦਮੀ ਹੋਣ ਕਰਕੇ ਨਾਮ ਕਮਾਇਆ ਹੋਇਆ ਹੈ । ਪੰਜਾਬੀਆਂ / ਸਿੱਖਾਂ ਦੇ ਹਰ ਖੇਤਰ ਵਿੱਚ ਬੱਲੇ ਬੱਲੇ ਹੈ । ਪੰਜਾਬ ਵਿੱਚੋਂ ਪ੍ਰਵਾਸ ਵਿੱਚ ਜਾ ਕੇ ਮਨੁੱਖਤਾ ਦੇ ਭਲੇ ਦਾ ਸੰਦੇਸ਼ ਦੇਣ ਦਾ ਕਾਰਜ਼ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬਤ ਦੇ ਭਲੇ ਲਈ ਦੇਸ਼ ਵਿਦੇਸ਼ ਵਿੱਚ ਦੂਰ ਦੁਰਾਡੇ ਥਾਵਾਂ ਤੇ ਪੈਦਲ ਯਾਤਰਾਵਾਂ ਕਰਕੇ ਮਾਨਵਤਾ ਦਾ ਭਲਾ ਕੀਤਾ ਸੀ । ਉਨ੍ਹਾਂ ਨੂੰ ਵਹਿਮਾਂ ਭਰਮਾ ਵਿੱਚੋਂ ਕੱਢਦੇ ਹੋਏ ਨਵੀਂ ਜ਼ਿੰਦਗੀ ਜਿਓਣ ਲਈ ਅਧਿਆਤਮਿਕ ਰੌਸ਼ਨੀ ਦਿੱਤੀ । ਉਨ੍ਹਾਂ ਤੋਂ ਬਾਅਦ ਗਦਰੀ ਬਾਬਿਆਂ ਨੇ ਪਰਵਾਸ ਵਿੱਚ ਜਾ ਕੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕਰਦਿਆਂ ਆਜ਼ਾਦੀ ਭਾਰਤ ਦੀ ਜਦੋਜਹਿਦ ਨੂੰ ਨਵਾਂ ਰੂਪ ਦੇ ਕੇ ਤੇਜ਼ ਕਰਕੇ ਭਾਰਤੀਆਂ ਵਿੱਚ ਜੋਸ਼ ਪੈਦਾ ਕੀਤਾ । ਪਹਿਲੀ ਤੇ ਦੂਜੀ ਸੰਸਾਰ ਜੰਗ ਵਿੱਚ ਵੀ ਪੰਜਾਬੀ / ਸਿੱਖ ਅੰਗਰੇਜ਼ਾਂ ਦੀ ਫ਼ੌਜ ਵਿੱਚ ਭਰਤੀ ਹੋ ਕੇ ਰੋਜ਼ਗਾਰ ਲਈ ਪਰਵਾਸ ਵਿੱਚ ਜੰਗਾਂ ਵਿੱਚ ਹਿੱਸਾ ਲੈਣ ਲਈ ਗਏ । ਉਥੇ ਵੀ ਉਨ੍ਹਾਂ ਦਲੇਰੀ ਦਾ ਸਬੂਤ ਦਿੰਦਿਆਂ ਨਵੇਂ ਕੀਰਤੀਮਾਨ ਸਥਾਪਤ ਕੀਤੇ ...