ਪੰਜਾਬ ਵਿਧਾਨ ਸਭਾ ਦਾ ਸਭ ਤੋਂ ਛੋਟਾ 6 ਘੰਟਿਆਂ ਦਾ ਇਜਲਾਸ

ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਸਰਦ ਰੁੱਤ ਦਾ ਸਿਰਫ਼ 6 ਘੰਟਿਆਂ ਦਾ ਇਜਲਾਸ ਸਰਕਾਰੀ ਖ਼ਜਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾ ਗਿਆ । 6 ਮਿੰਟਾਂ ਵਿੱਚ 6 ਬਿਲ ਬਿਨਾ ਬਹਿਸ ਦੇ ਪਾਸ ਕੀਤੇ ਗਏ । ਇਸ ਵਾਰ ਬਦਲਾਓ ਦੀ ਨੀਤੀ ਅਧੀਨ ਸਰਕਾਰ ਨੇ ਹੁਣ ਤੱਕ ਦੇ ਸਾਰੇ ਇਜਲਾਸਾਂ ਤੋਂ ਛੋਟਾ ਇਜਲਾਸ ਕਰਕੇ ਨਵੀਂ ਪਿ੍ਰਤ ਪਾ ਦਿੱਤੀ ਹੈ । ਕਹਿਣ ਨੂੰ ਇਜਲਾਸ ਦੋ ਰੋਜ਼ਾ ਸੀ ਪ੍ਰੰਤੂ ਅਮਲੀ ਤੌਰ ‘ ਤੇ ਅੱਧੇ ਦਿਨ ਦਾ ਹੀ ਸੀ । ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿੱਚ ਦੋ ਰੋਜ਼ਾ ਸਭ ਤੋਂ ਛੋਟਾ ਜੋ ਸਿਰਫ 6 ਘੰਟੇ ਕੰਮ ਕਾਜ਼ ਕਰਨ ਤੋਂ ਬਾਅਦ ਸਮਾਪਤ ਹੋ ਗਿਆ । ਵਰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਇਜਲਾਸ ਪਿਛਲੇ ਇਜਲਾਸਾਂ ਦੇ ਮੁਕਾਬਲੇ ਸ਼ਾਂਤੀ ਪੂਰਨ ਰਿਹਾ । ਸਰਕਾਰ ਦੀ ਤਰਫ ਤੋਂ ਵਿਰੋਧੀਆਂ ਦੇ ਨੁਕਤਾਚੀਨੀ ਕਰਨ ‘ ਤੇ ਹੱਲਾ ਗੁਲਾ ਨਹੀਂ ਕੀਤਾ ਗਿਆ । ਇਸ ਤੋਂ ਪਹਿਲਾਂ ਜਦੋਂ ਕੋਈ ਵੀ ਵਿਰੋਧੀ ਪਾਰਟੀ ਦਾ ਵਿਧਾਇਕ ਸਰਕਾਰ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਾ ਸੀ ਤਾਂ ਸਰਕਾਰੀ ਪੱਖ ਇਲਜ਼ਾਮ ਦਰ ਇਲਜ਼ਾਮ ਲਗਾਉਣ ਲੱਗ ਜਾਂਦਾ ਸੀ । ਇਥੋਂ ਤੱਕ ਕਿ ਵਿਰੋਧੀ ਪਾਰਟੀ ਦੇ ਮੈਂਬਰਾਂ ਦੇ ਮੂਹਰੇ ਆ ਕੇ ਬ...