ਗੀਤਕਾਰਾਂ ਤੇ ਗਾਇਕਾਂ ਦੇ ਖ਼ਜਾਨੇ ਦਾ ਬਾਦਸ਼ਾਹ : ਅਸ਼ੋਕ ਬਾਂਸਲ ਮਾਨਸਾ
ਪੁਰਤਾਨ ਸਮੇਂ ਮਾਨਸਾ ਨੂੰ ਪੰਜਾਬ ਦਾ ਸਭ ਤੋਂ ਵਧੇਰੇ ਪਛੜਿਆ ਹੋਇਆ ਇਲਾਕਾ ਕਿਹਾ ਜਾਂਦਾ ਸੀ ਪ੍ਰੰਤੂ ਵਰਤਮਾਨ ਸਮੇਂ ਇਸ ਇਲਾਕੇ ਨੂੰ ਪੱਤਰਕਾਰਾਂ , ਸਮਾਜ ਸੇਵਕਾਂ , ਸਾਹਿਤਕਾਰਾਂ , ਕਲਾਕਾਰਾਂ , ਗੀਤ ਸੰਗੀਤ ਦੇ ਪ੍ਰੇਮੀਆਂ ਅਤੇ ਗਾਇਕਾਂ ਦੀ ਨਰਸਰੀ ਵੀ ਕਿਹਾ ਜਾ ਸਕਦਾ ਹੈ । ਪੰਜਾਬ ਦੇ ਗੀਤ ਸੰਗੀਤ ਅਤੇ ਗਾਇਕੀ ਦੇ ਅਮੀਰ ਸਭਿਅਚਾਰ ਦੀ ਸਾਂਭ ਸੰਭਾਲ ਕਰਨ ਵਾਲਾ ਅਸ਼ੋਕ ਬਾਂਸਲ ਵੀ ਮਾਨਸਾ ਨਾਲ ਸੰਬੰਧਤ ਹੈ । ਸਰਸਰੀ ਨਿਗਾਹ ਮਾਰਿਆਂ ਉਹ ਇਕ ਪਹਿਲਵਾਨ ਲੱਗਦਾ ਹੈ ਪ੍ਰੰਤੂ ਅਸਲ ਵਿੱਚ ਅਸ਼ੋਕ ਬਾਂਸਲ ਮਾਨਸਾ , ਕਲਾਤਮਿਕ ਕਲਾਵਾਂ ਦਾ ਮੁਦਈ ਤੇ ਸਿਦਕ ਦਿਲੀ ਵਾਲਾ ਪ੍ਰਤਿਭਾਵਾਨ ਸੰਗੀਤ ਪ੍ਰੇਮੀ ਹੈ । ਜਿਸ ਦੇ ਰਗ ਰਗ ਵਿੱਚ ਸੰਗੀਤ ਸਮੋਇਆ ਹੋਇਆ ਹੈ । ਜਿਵੇਂ ਤੂੰਬੀ ਦੀ ਤਾਰ ਨੂੰ ਟੁਣਕਾਇਆਂ ਲੈ ਮਈ ਸੰਗੀਤ ਨਿਕਲਦਾ ਹੈ , ਉਸੇ ਤਰ੍ਹਾਂ ਅਸ਼ੋਕ ਬਾਂਸਲ ਮਾਨਸਾ ਨਾਲ ਵਿਚਾਰ ਵਟਾਂਦਰਾ ਕਰਨ ਸਮੇਂ ਉਸ ਦੀ ਆਵਾਜ਼ ਸੰਗੀਤ ਦੀ ਮਹਿਕ ਦਿੰਦੀ ਹੈ । ਗੀਤਕਾਰਾਂ ਤੇ ਗਾਇਕਾਂ ਦੀਆਂ ਰਚਨਾਵਾਂ ਦੇ ਸਮੇਂ ਸਥਾਨ ਅਤੇ ਉਨ੍ਹਾਂ ਦੀਆਂ ਸਰਗਰਮੀਆਂ ਅਸ਼ੋਕ ਬਾਂਸਲ ਮਾਨਸਾ ਦੇ ਕੰਪਿਊਟਰ ਵਿੱਚ ਭਰੀਆਂ ਪਈਆਂ ਹਨ , ਜਿਨ੍ਹਾਂ ਨੂੰ ਕਮਾਂਡ ਦੇਣ ਦੀ ਲੋੜ ਹੈ ਤੇ ਆਪ ਮੁਹਾਰੇ ਜਾਣਕਾਰੀ ਮਹੱਈਆ ਹੋਣ ਲੱਗ...