ਡਾ. ਸਤਿੰਦਰ ਪਾਲ ਸਿੰਘ ਦੀ ‘ਜੀਵਨ ਸਫ਼ਲਤਾ ਲਈ ਗੁਰਮਤਿ’ ਪੁਸਤਕ ਪ੍ਰੇਰਨਾ ਸਰੋਤ
ਡਾ . ਸਤਿੰਦਰ ਪਾਲ ਸਿੰਘ ਸਿੱਖ ਧਰਮ ਦਾ ਪ੍ਰਬੁੱਧ ਤੇ ਪ੍ਰਤੀਬਧ ਵਿਦਵਾਨ ਹੈ । ਉਸ ਦੀਆਂ ਪੁਸਤਕਾਂ ਸਿੱਖ ਧਰਮ ਦੀ ਜੀਵਨ ਜਾਚ ਦੀ ਵਿਚਾਰਧਾਰਾ ਨਾਲ ਸੰਬੰਧਤ ਹੁੰਦੀਆਂ ਹਨ । ਚਰਚਾ ਅਧੀਨ ਉਸ ਦੀ ਪੁਸਤਕ ‘ ਜੀਵਨ ਸਫਲਤਾ ਲਈ ਗੁਰਮਤਿ ’ ਵੀ ਸਿੱਖ ਧਰਮ ਦੀ ਸਫਲ ਜੀਵਨ ਜਿਓਣ ਦੀ ਵਿਚਾਰਧਾਰਾ ਨੂੰ ਆਪਣੇ ਪੰਜ ਲੇਖਾਂ ਵਿੱਚ ਵਿਸਤਾਰ ਪੂਰਬਕ ਦਰਸਾਉਂਦੀ ਹੈ ਤਾਂ ਜੋ ਮਾਨਵਤਾ ਆਪਣੀ ਵਿਰਾਸਤ ਤੋਂ ਪ੍ਰੇਰਨਾ ਲੈ ਕੇ ਸਫ਼ਲ ਜੀਵਨ ਜਿਓ ਸਕੇ । ਲੇਖਕ ਨੇ ਹਰ ਨੁਕਤੇ ਨੂੰ ਸਮਝਾਉਣ ਲਈ ਪਹਿਲਾਂ ਸਮਾਜਿਕ ਜੀਵਨ ਵਿੱਚੋਂ ਉਦਾਰਨਾ ਦੇ ਕੇ ਗੁਰਬਾਣੀ ਦੇ ਸਿਧਾਂਤਾਂ ਨੂੰ ਅਪਣਾ ਕੇ ਹੀ ਜੀਵਨ ਸਫਲਤਾ ਹੋ ਸਕਦਾ ਹੈ । ਗੁਰਮਿਤ ਹੀ ਸਫਲਤਾ ਦਾ ਆਧਾਰ ਬਣਦੀ ਹੈ । ਇਸ ਪੁਸਤਕ ਦਾ ਪਹਿਲਾ ਲੇਖ ਪੁਸਤਕ ਦੇ ਸਿਰਲੇਖ ਵਾਲਾ ਹੀ ‘ ਜੀਵਨ ਸਫਲਤਾ ਲਈ ਗੁਰਮਤਿ ’ ਹੈ , ਜਿਸ ਵਿੱਚ ਦਰਸਾਇਆ ਗਿਆ ਹੈ ਕਿ ਇਨਸਾਨ ਆਪਣੀ ਬੁੱਧੀ ਤੋਂ ਕੰਮ ਨਹੀਂ ਲੈਂਦਾ । ਜ਼ਿੰਦਗੀ ਵਿੱਚ ਸੁਖ ਸਹੂਲਤਾਂ ਦਾ ਆਨੰਦ ਲੈਣ ਲਈ ਸਪਨੇ ਤਾਂ ਜ਼ਰੂਰ ਵੇਖਦਾ ਹੈ ਪ੍ਰੰਤੂ ਉਹ ਸਪਨੇ ਉਸ ਦੇ ਆਪਣੇ ਨਹੀਂ ਸਗੋਂ ਦੂਸਰੇ ਲੋਕਾਂ ਦੇ ਸਪਨਿਆਂ ਦੀ ਨਕਲ ਹੁੰਦੇ ਹਨ । ਸੁੱਖ ਸੁਵਿਧਾਵਾਂ ਦੀ ਬੇਸਬਰੀ ਨੁਕਸਾਨਦੇਹ ਹੁੰਦੀ ਹੈ ...