ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ

ਪੰਜਾਬ ਵਿੱਚ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਬਣੀ ਨਵੀਂ ਸਰਕਾਰ ਅਮਨ ਕਾਨੂੰਨ ਸਥਪਤ ਕਰਨ ਵਿੱਚ ਅਸਫਲ ਹੁੰਦੀ ਜਾਪਦੀ ਹੈ । ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ । ਹਰ ਰੋਜ਼ ਅਣਸੁਖਾਵੀਂਆਂ ਘਟਨਾਵਾਂ ਹੋ ਰਹੀਆਂ ਹਨ । ਇਉਂ ਲੱਗ ਰਿਹਾ ਹੈ ਕਿ ਸਰਕਾਰ ਪ੍ਰਬੰਧਕੀ ਢਾਂਚੇ ਤੇ ਪੂਰੀ ਤਰ੍ਹਾਂ ਕਾਬੂ ਨਹੀਂ ਕਰ ਸਕੀ । ਪੰਜਾਬ ਦੇ ਲੋਕ ਅਮਨ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਬੜੇ ਮਾੜੇ ਦਿਨ ਵੇਖੇ ਹਨ । ਇਸ ਲਈ ਸਰਕਾਰ ਦੀ ਪਹਿਲ ਲੋਕਾਂ ਨੂੰ ਸ਼ਾਂਤਮਈ ਵਾਤਾਵਰਨ ਦੇਣਾ ਬਣਦਾ ਹੈ । ਜਦੋਂ ਵੀ ਕੋਈ ਨਵੀਂ ਸਰਕਾਰ ਬਣਦੀ ਹੈ ਤਾਂ ਲੋਕਾਂ ਦੀਆਂ ਉਸ ਸਰਕਾਰ ‘ ਤੇ ਆਸਾਂ ਬਹੁਤ ਵੱਧ ਜਾਂਦੀਆਂ ਹਨ । ਖਾਸ ਤੌਰ ‘ ਤੇ ਜਦੋਂ ਲੋਕ ਪਹਿਲੀਆਂ ਸਰਕਾਰਾਂ ਤੋਂ ਬੁਰੀ ਤਰ੍ਹਾਂ ਤੰਗ ਅਤੇ ਔਖੇ ਹੋਣ । ਫਿਰ ਉਹ ਨਵੀਂ ਸਰਕਾਰ ਦੇ ਚਮਤਕਾਰ ਵੇਖਣ ਦੇ ਇੱਛਕ ਹੁੰਦੇ ਹਨ । ਉਹ ਸਮਝਦੇ ਹਨ ਕਿ ਸਰਕਾਰ ਤਾਂ ਹੱਥਾਂ ਤੇ ਸਰੋਂ ਜਮਾਕੇ ਤੁਰੰਤ ਨਤੀਜੇ ਦੇਵੇਗੀ , ਜੋ ਕਿ ਸੰਭਵ ਨਹੀਂ ਹੁੰਦਾ । ਨਵੀਂ ਸਰਕਾਰ ਨੂੰ ਸਰਕਾਰੀ ਪ੍ਰਬੰਧਕੀ ਢਾਂਚੇ ਨੂੰ ਸਮਝਣ ਲਈ ਵੀ ਸਮਾਂ ਚਾਹੀਦਾ ਹੁੰਦਾ ਹੈ , ਖਾਸ ਤੌਰ ‘ ਤੇ ਉਸ ਸਮੇਂ ਜਦੋਂ ਕਿ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਕੋ...