Posts

ਜੋਬਨ ਰੁੱਤੇ ਤੁਰ ਗਿਆ : ਗਾਇਕ ਰਾਜਵੀਰ ਸਿੰਘ ਜਵੰਦਾ

Image
  ਪੰਜਾਬੀ ਸਭਿਅਚਾਰ ਦਾ ਚਮਕਦਾ ਸਿਤਾਰਾ ਅਚਾਨਕ ਢੱਠਿਆਂ ਦੇ ਭੇੜ ਦਾ ਸ਼ਿਕਾਰ ਹੋ ਕੇ ਅਲੋਪ ਹੋ ਗਿਆ , ਪ੍ਰੰਤੂ ਉਸਦੀ ਸੰਗੀਤਕ ਸੁਰ ਦੀ ਰੌਸ਼ਨੀ ਰਹਿੰਦੀ ਦੁਨੀਆਂ ਤੱਕ ਬਰਕਰਾਰ ਰਹੇਗੀ । ਰਾਜਵੀਰ ਦਾ ਪਹਿਰਾਵਾ ਅਤੇ ਗੀਤਸੰਗੀਤ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਸਨ । ਸੰਸਾਰ ਵਿੱਚ ਵਸ ਰਹੇ ਲੱਖਾਂ ਪੰਜਾਬੀਆਂ ਦੀਆਂ ਦੁਆਵਾਂ ਵੀ ਰਾਜਵੀਰ ਸਿੰਘ ਜਵੰਦਾ ਨੂੰ ਬਚਾ ਨਹੀਂ ਸਕੀਆਂ । 27 ਸਤੰਬਰ 2025 ਨੂੰ ਹਿਮਾਚਲ ਪ੍ਰਦੇਸ਼ ਵਿੱਚ ਬਦੀ ਨੇੜੇ ਆਪਣੇ ਦੋਸਤਾਂ ਨਾਲ ਟ੍ਰੈਕਿੰਗ ‘ ਤੇ ਜਾਂਦੇ ਹੋਏ ਇੱਕ ਅਵਾਰਾ ਪਸ਼ੂ ਨਾਲ ਟਕਰਾਉਣ ਤੋਂ ਬਾਅਦ ਭਿਆਨਕ ਸੜਕੀ ਹਾਦਸਾ ਹੋਇਆ ਸੀ । ਇਸ ਕਲਹਿਣੇ ਦਿਨ ਤੋਂ ਬਾਅਦ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਰਾਜਵੀਰ ਸਿੰਘ ਜਵੰਦਾ 11 ਦਿਨਾ ਤੋਂ ਬਾਅਦ ਅਖ਼ੀਰ ਜ਼ਿੰਦਗੀ ਦੀ ਲੜਾਈ ਹਾਰ ਗਿਆ ਹੈ । ਸੰਗੀਤ ਪ੍ਰੇਮੀਆਂ ਨੂੰ ਉਸਦੇ ਤੰਦਰੁਸਤ ਹੋਣ ਦੀ ਆਸ ਬੱਝੀ ਹੋਈ ਸੀ , ਕਿਉਂਕਿ ਅਣਗਿਣਤ ਲੋਕਾਂ ਦੀਆਂ ਦੁਆਵਾਂ ਵਾਹਿਗੁਰੂ ਅੱਗੇ ਉਸਦੇ ਸਿਹਤਯਾਬ ਹੋਣ ਲਈ ਅਰਦਾਸਾਂ ਕਰ ਰਹੀਆਂ ਸਨ । ਇਕੱਲਾ ਰਾਜਵੀਰ ਸਿੰਘ ਜਵੰਦਾ ਦਾ ਪਰਿਵਾਰ ਹੀ ਨਹੀਂ ਸਗੋਂ ਗੀਤ ਸੰਗੀਤ ਨੂੰ ਪ੍ਰੇਮ ਕਰਨ ਵਾਲਾ ਹਰ ਵਿਅਕਤੀ ਉਸਦੇ ਤੁਰ ਜਾਣ ਤੋਂ ਬਾਅਦ ਆਪਣੇ ਆਪਨੂੰ ਬੇਬਸ ਤੇ ਠੱਗਿਆ ਮਹਿਸੂ...