Posts

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ

Image
     ਅਵਤਾਰਜੀਤ ਮਾਨਸਿਕ ਉਲਝਣਾ ਅਤੇ ਸਮਾਜਿਕ ਸਰੋਕਾਰਾਂ ਦਾ ਚਿਤੇਰਾ ਸਥਾਪਤ ਸ਼ਾਇਰ ਹੈ । ਉਸ ਦੇ ਪੰਜ ਮੌਲਿਕ ਕਾਵਿ ਸੰਗ੍ਰਹਿ ਅਤੇ ਇੱਕ ਸੰਪਾਦਿਤ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ । ‘ ਮੈਂ ਆਪਣੀ ਤ੍ਰੇੜ ਲੱਭ ਰਿਹਾਂ ’ ਉਸਦੀ ਸੱਤਵੀਂ ਪੁਸਤਕ ਹੈ । ਇਸ ਵਿਚਲੀਆਂ ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ । ਆਧੁਨਿਕਤਾ ਦੇ ਜ਼ਮਾਨੇ ਵਿੱਚ ਇਨਸਾਨ ਦੇ ਮਨ - ਮਸਤਕ ਵਿਚ ਅਨੇਕ ਵਿਚਾਰਾਂ ਦਾ ਪ੍ਰਵਾਹ ਲਗਾਤਰ ਉਠਦਿਆਂ , ਬੈਠਦਿਆਂ , ਤੁਰਦਿਆਂ , ਫਿਰਦਿਆਂ ਇੱਥੋਂ ਤੱਕ ਕਿ ਸੁਤਿਆਂ ਵੀ ਚਲਦਾ ਰਹਿੰਦਾ ਹੈ । ਅਵਤਾਰਜੀਤ ਅਜਿਹੀਆਂ ਪ੍ਰਸਥਿਤੀਆਂ ਦਾ ਚਿਤੇਰਾ ਸ਼ਾਇਰ ਹੈ । ‘ ਮੈਂ ਆਪਣੀ ਤ੍ਰੇੜ ਲੱਭ ਰਿਹਾਂ ’ ਕਾਵਿ ਸੰਗ੍ਰਹਿ ਵਿੱਚ ਉਸਨੇ ਆਪਣੇ ਨਿੱਜ ਦੇ ਸਾਧਨ ਰਾਹੀਂ ਫਸਟ ਪਰਸਨ ਵਿੱਚ ਸਮੁੱਚੀ ਮਾਨਵਤਾ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ । ਇੱਕ ਕਿਸਮ ਨਾਲ ਲੋਕਾਈ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ । ਭਾਵ ਜਨਰਲਾਈਜ਼ ਕਰ ਦਿੱਤਾ ਹੈ , ਜੋ ਉਸਦੀ ਪ੍ਰਾਪਤੀ ਹੈ । ਪੁਸਤਕ ਦਾ ਨਾਂ ਪੜ੍ਹਕੇ ਇਉਂ ਲੱਗਦਾ ਹੈ ਕਿ ਇਹ ਉਸਦੇ ਨਿੱਜ ਨਾਲ ਸੰਬੰਧਤ ਹੈ , ਪ੍ਰੰਤੂ ਇਸ ਵਿੱਚ ਭੋਰਾ ਵੀ ਸਚਾਈ ਨਹੀ ਹੈ , ਸਗੋਂ ਉਹ ਤਾਂ ਇਸ ਉਥਲ - ਪੁਥਲ ਨੂੰ ਲੋਕਾਈ ਦੀ ਪੀੜ ਵਿੱਚ ਬਦਲ...

‘ਕੁੰਢੀਆਂ ਦੇ ਸਿੰਗ ਫਸਗੇ ਕੋਈ ਨਿਤਰੂ ਵੜੇਵੇਂ ਖਾਣੀ’ : ਲੁਧਿਆਣਾ ਚੋਣ ਪੱਛਮੀ ਨਤੀਜਾ

Image
      ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਜਿੱਤਣ ਲਈ ਤਿੰਨੋ ਪ੍ਰਮੁੱਖ ਪਾਰਟੀਆਂ ਆਮ ਆਦਮੀ ਪਾਰਟੀ , ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਲਟਾਪੀਂਘ ਹੋਈਆਂ ਪਈਆਂ ਹਨ , ਕਿਉਂਕਿ ਇਸ ਚੋਣ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਟ੍ਰੇਲਰ ਸਮਝਿਆ ਜਾ ਰਿਹਾ ਹੈ । ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਦੋ ਉਪ ਵਿਧਾਨ ਸਭਾ ਚੋਣਾਂ ਗਿਦੜਬਾਹਾ ਅਤੇ ਜਲੰਧਰ   ਪੱਛਮੀ ਵਕਾਰ ਦਾ ਸਵਾਲ ਬਣਾਕੇ ਜਿੱਤੀਆਂ ਸਨ । ਉਹ ਇਹ ਚੋਣ ਵੀ ਉਸੇ ਤਰ੍ਹਾਂ ਜਿੱਤਣਾ ਚਾਹੁੰਦੀ ਹੈ । ਸ਼੍ਰੋਮਣੀ ਅਕਾਲੀ ਦਲ ਆਪਣੀ ਡਿਗੀ ਹੋਈ ਸ਼ਾਖ ਨੂੰ ਮੁੜ ਸਥਾਪਤ ਕਰਨ ਦੀ ਜਦੋਜਹਿਦ ਕਰ ਰਿਹਾ ਹੈ । ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੀ ਲੁਧਿਆਣਾ ਗੇੜੇ ਤੇ ਗੇੜਾ ਮਾਰ ਰਹੇ ਹਨ । ਸਖ਼ਤ ਗਰਮੀ ਦੇ ਸਮੇਂ ਇਹ ਸਾਰੀਆਂ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ । ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਹਮੇਸ਼ਾ ਦੀ ਤਰ੍ਹਾਂ ਸਰਕਾਰ ਹੈਡ ਕੁਆਰਟਰ ਚੰਡੀਗੜ੍ਹ ਦੀ ਥਾਂ ਲੁਧਿਆਣਾ ਨੂੰ ਬਣਾਈ ਬੈਠੀ ਹੈ , ਇਥੋਂ ਤੱਕ ਕਿ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸ਼ਿਸ਼ੋਦੀਆ ਲੁਧਿਆਣੇ ਹੀ ਡੇਰਾ ਲਾਈ ਬੈਠੇ ਹਨ । ਇਉਂ ਲੱਗ ਰਿਹਾ ਹੈ ਕਿ ਜਿਵੇਂ...