ਸੁਖਬੀਰ ਸਿੰਘ ਬਾਦਲ ਮੁੜ ਅਕਾਲੀ ਦਲ ਦੇ ਮੁੜ ਪ੍ਰਧਾਨ : ਸਿੱਖ ਸੰਸਥਾਵਾਂ ਦਾ ਭਵਿਖ…….?

ਅਕਾਲੀ ਦਲ ਬਾਦਲ ਧੜੇ ਦੇ ਅੰਮ੍ਰਿਤਸਰ ਵਿਖੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਡੈਲੀਗੇਟ ਇਜਲਾਸ ਵਿੱਚ ਸੁਖਬੀਰ ਸਿੰਘ ਬਾਦਲ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣੇ ਗਏ ਹਨ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸਥਾਪਤ ਹੋਣ ਦਾ ਪਤਾ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਤੋਂ ਬਾਅਦ ਲੱਗੇਗਾ , ਅਕਾਲੀ ਦਲ ਦਾ ਕਿਹੜਾ ਧੜਾ ਪੰਜਾਬ ਦੇ ਲੋਕਾਂ ਨੇ ਪ੍ਰਵਾਨ ਕੀਤਾ ਹੈ । ਅਕਾਲੀ ਦਲ ਦੇ ਤਾਂ ਪਹਿਲਾਂ ਹੀ ਅਨੇਕ ਧੜੇ ਹਨ , ਜਿਨ੍ਹਾਂ ਵਿੱਚ ਹੁਣੇ - ਹੁਣੇ ਬਣਿਆਂ ਵਾਰਿਸ ਪੰਜਾਬ ਦੇ ਸ਼ਾਮਲ ਹੋਇਆ ਹੈ । ਇੱਕ ਕਹਾਵਤ ਹੈ ‘ ਕੁੰਡੀਆਂ ਦੇ ਸਿੰਗ ਫਸਗੇ ਕੋਈ ਨਿਤਰੂ ਵੜੇਵੇਂ ਖਾਣੀ ’ ਭਾਵ ਅਸਲ ਸ਼੍ਰੋਮਣੀ ਅਕਾਲੀ ਦਲ ਦਾ ਫ਼ੈਸਲਾ ਪੰਜਾਬ ਦੇ ਲੋਕ ਕਰਨਗੇ । ਲੋਕ ਸਭਾ ਦੀਆਂ ਚੋਣਾਂ ਵਿੱਚ ਜਦੋਂ ਅਕਾਲੀ ਇੱਕਮੁੱਠ ਸੀ ਤਾਂ 11 ਲੋਕ ਸਭਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ ਪ੍ਰੰਤੂ ਹੁਣ ਤਾਂ ਸੁਧਾਰ ਲਹਿਰ ਵਾਲੇ ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਸ਼ੀਰਵਾਦ ਪ੍ਰਾਪਤ ਹੈ , ਉਹ ਬਾਹਰ ਰਹਿ ਗਏ ਹਨ ਤਾਂ 2027 ਦੀਆਂ ਵਿਧਾਨ ਸਭਾ ਚੋਣਾਂ ਕਿਹੜੀ ਜਾਦੂ ਦੀ ਛੜੀ ਨਾਲ ਜਿੱਤੀਆਂ ਜਾ ਸਕਣਗੀਆਂ ? ਬਾਦਲ ਧੜਾ 27 ਲੱਖ ਮੈਂਬਰਸ਼ਿਪ ਦੀ ਗੱਲ ਕਰਦਾ ...