ਗੁਰਪਿਆਰ ਹਰੀ ਨੌ ਦਾ ਕਾਵਿ ਸੰਗ੍ਰਹਿ ‘ਖ਼ਲਾਅ ਹੁਣ ਵੀ ਹੈ’ ਸਮਾਜਿਕਤਾ ਤੇ ਮੁਹੱਬਤ ਦਾ ਪ੍ਰਤੀਨਿਧ

ਗੁਰਪਿਆਰ ਹਰੀ ਨੌ ਦਾ ਪਲੇਠਾ ਕਾਵਿ ਸੰਗ੍ਰਹਿ ‘ ਖ਼ਲਾਅ ਹੁਣ ਵੀ ਹੈ ’ ਮੁੱਖ ਤੌਰ ‘ ਤੇ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਲੋਕਾਂ ਦੀ ਆਵਾਜ਼ ਬਣਕੇ ਸਾਹਿਤਕ ਮਾਰਕੀਟ ਵਿੱਚ ਆਇਆ ਹੈ । ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਲੋਕਾਈ ਦੇ ਬਰਾਬਰਤਾ ਦੇ ਹਿੱਤਾਂ ‘ ਤੇ ਪਹਿਰਾ ਦੇ ਕੇ ਉਨ੍ਹਾਂ ਦਾ ਪ੍ਰਤੀਨਿਧ ਸ਼ਾਇਰ ਬਣ ਗਿਆ ਹੈ । ਭਾਵੇਂ ਉਸਦੀਆਂ ਕੁਝ ਨਜ਼ਮਾ ਪਿਆਰ ਮੁਹੱਬਤ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਪਿਆਰਿਆਂ ਨੂੰ ਨਿਹੋਰੇ ਤੇ ਚੋਭਾਂ ਵੀ ਮਾਰਦੀਆਂ ਹਨ । ਪ੍ਰੰਤੂ ਉਨ੍ਹਾਂ ਨਜ਼ਮਾ ਵਿੱਚੋਂ ਵੀ ਸਮਾਜਿਕਤਾ ਦੀ ਖ਼ੁਸ਼ਬੂ ਆਉਂਦੀ ਹੈ । ਕਵੀ ਦਾ ਖ਼ਲਾਅ ਤੋਂ ਭਾਵ ਸਮਾਜ ਵਿੱਚ ਗ਼ਰੀਬ ਤੇ ਅਮੀਰ ਵਿੱਚ ਆਰਥਿਕ ਪਾੜੇ ਤੋਂ ਲੱਗਦਾ ਹੈ । ਲਗਪਗ ਉਸਦੀ ਹਰ ਨਜ਼ਮ ਵਿੱਚ ਸਮਾਜਿਕ ਬੇਇਨਸਾਫ਼ੀ ‘ ਤੇ ਕਿੰਤੂ - ਪ੍ਰੰਤੂ ਕੀਤਾ ਜਾਂਦਾ ਹੈ । ਗੁਰਪਿਆਰ ਹਰੀ ਨੌ ਨੇ ਇਹ ਨਜ਼ਮਾ ਭਾਵੇਂ ਆਪਣੇ ਨਿੱਜੀ ਤਰਜ਼ਬੇ ‘ ਤੇ ਅਧਾਰਤ ਫਸਟ ਪਰਸਨ ਵਿੱਚ ਲਿਖੀਆਂ ਹਨ , ਪ੍ਰੰਤੂ ਇਨ੍ਹਾਂ ਵਿੱਚੋਂ ਲੋਕਾਈ ਦਾ ਦਰਦ ਨਿਖ਼ਰਕੇ ਸਾਹਮਣੇ ਆ ਰਿਹਾ ਹੈ , ਇਹੋ ਉਸਦੀ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ । ਕਵੀ ਦੀ ਇੱਕ ਹੋਰ ਖ਼ੂਬੀ ਹੈ ਕਿ ਉਹ ਆਪਣੀਆਂ ਕਵਿਤਾਵਾਂ ਵਿੱਚ ਸਮਾਜ ਨੂੰ ਤਿੱਖੇ ਵਿਅੰਗਾਂ ਦੇ ਤੀਰ ...