ਪੰਜਾਬੀਓ/ਕਿਸਾਨ ਭਰਾਵੋ ਜਗਜੀਤ ਸਿੰਘ ਡੱਲੇਵਾਲ ਨੂੰ ਬਚਾ ਲਓ: ਪੰਜਾਬ ਬਚ ਜਾਵੇਗਾ
ਭਾਰਤ ਦੇ ਕਿਸਾਨ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ । ਇਸ ਕਰਕੇ ਕਿਸਾਨੀ ਦਾ ਭਵਿਖ਼ ਖ਼ਤਰੇ ਵਿੱਚ ਪਿਆ ਹੋਇਆ ਹੈ । ਭਾਰਤ ਖਾਸ ਤੌਰ ‘ ਤੇ ਪੰਜਾਬ ਦੇ ਕਿਸਾਨਾ ਦੇ ਲਈ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ ਹੈ , ਕਿਉਂਕਿ ਕੇਂਦਰ ਸਰਕਾਰ ਨੇ ਐਮ . ਐਸ . ਪੀ . ਦੀ ਕਾਨੂੰਨੀ ਗਰੰਟੀ ਦੇਣ ਦੀ ਥਾਂ ਪੁਰਾਣੇ ਤਿੰਨ ਖੇਤੀ ਕਾਨੂੰਨਾਂ ਦਾ ਨਵਾਂ ਰੂਪ ਬਣਾਕੇ ਰਾਜਾਂ ਨੂੰ ਪ੍ਰੋਸਕੇ ਦੇ ਦਿੱਤਾ ਹੈ । ਪੰਜਾਬ ਖੇਤੀ ਪ੍ਰਧਾਨ ਸੂਬਾ ਹੈ । ਇਸ ਲਈ ਪੰਜਾਬ ਦਾ ਕਿਸਾਨ ਤਬਾਹ ਹੋ ਜਾਵੇਗਾ , ਜਿਸਦਾ ਹੋਰ ਸਮਾਜ ਵਰਗਾਂ ‘ ਤੇ ਪ੍ਰਭਾਵ ਪੈਣਾ ਕੁਦਰਤੀ ਹੈ , ਕਿਉਂਕਿ ਬਹੁਤੇ ਹੋਰ ਕਿਤੇ ਕਿਸਾਨਾ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ । ਜੇ ਕਿਸਾਨ ਖ਼ੁਸ਼ਹਾਲ ਹੋਵੇਗਾ ਤਾਂ ਪੰਜਾਬ ਖ਼ੁਸ਼ਹਾਲ ਹੋਵੇਗਾ । ਰਾਜ ਸਰਕਾਰਾਂ ਵੀ ਕਸੂਤੀ ਸਥਿਤੀ ਵਿੱਚ ਫਸ ਗਈਆਂ ਹਨ ਪ੍ਰੰਤੂ ਜਿਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਨ , ਉਥੇ ਤਾਂ ਇਹ ਨਵਾਂ ਰੂਪ ਲਾਗੂ ਹੋ ਜਾਣ ਦੀ ਪੂਰੀ ਸੰਭਾਵਨਾ ਬਣ ਗਈ ਹੈ । ਜਿਹੜੇ ਕਿਸਾਨ ਖੇਤਾਂ ਵਿੱਚ ਹੋਣੇ ਚਾਹੀਦੇ ਹਨ , ਅੱਜ ਦਿਨ ਮਜ਼ਬੂਰੀ ਵਸ ਉਹ ਸੜਕਾਂ ‘ ਤੇ ਰੁਲ ਰਹੇ ਹਨ । ਹਰ ਵਿਓਪਾਰੀ ਕਿਸਾਨ ਦੀਆਂ ਫ਼ਸਲਾਂ ਅਤੇ ਉਨ੍ਹਾਂ ਦੇ ਉਤਪਾਦਨ ਤੋਂ ਬਣੀਆਂ ਵਸਤਾਂ ‘ ਤੇ ਲ...