Posts

ਜਦੋਂ ਖ਼ੂਨ ਦੇ ਰਿਸ਼ਤੇ ਚਿੱਟੇ ਹੋ ਗਏ ਉਜਾਗਰ ਸਿੰਘ

Image
         ਪੰਜਾਬੀਆਂ ਲਈ ਪ੍ਰਵਾਸ ਵਿੱਚ ਜਾ ਕੇ ਸੈਟਲ ਹੋਣਾ ਇੱਕ ਪਵਿਤਰ ਕਾਰਜ ਬਣਿਆਂ ਹੋਇਆ ਪਿਆ ਹੈ । ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਆਪਣੇ ਮਾਪਿਆਂ ਦੇ ਗਲ਼ਾਂ ਵਿੱਚ ਗੂਠੇ ਦੇ ਕੇ ਪ੍ਰਵਾਸ ਨੂੰ ਵਹੀਰਾਂ ਘੱਤ ਕੇ ਪਿੱਛੇ ਆਪਣੇ ਮਾਪਿਆਂ ਨੂੰ ਰੱਬ ਆਸਰੇ ਛੱਡ ਜਾ ਰਹੇ ਹਨ । ਬਜ਼ੁਰਗ ਮਾਪੇ ਏਥੇ ਬੇਆਸਰਾ ਹੋ ਕੇ ਰੁਲ ਰਹੇ ਹਨ । ਏਥੇ ਮੈਂ ਇੱਕ ਬਜ਼ੁਰਗ ਦੀ ਕਹਾਣੀ ਦੱਸਣ ਜਾ ਰਿਹਾ ਹਾਂ , ਜਿਸਨੇ ਆਪਣੇ ਦੋ ਬੱਚੇ ਮਿਹਨਤ ਕਰਕੇ , ਨੌਕਰੀ ਦੇ ਨਾਲ ਓਵਰ ਟਾਈਮ ਲਾ ਕੇ ਪੜ੍ਹਾਏ ਤੇ ਉਹ ਆਪ ਭਾਰਤ ਵਿੱਚ ਇਕੱਲਾ ਪੁੱਤਰਾਂ ਦੀ ਉਡੀਕ ਕਰਦਾ , ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ । ਕਹਾਣੀ ਇਸ ਤਰ੍ਹਾਂ ਹੈ , ਮੈਂ 1974 ਵਿੱਚ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਨੌਕਰੀ ਸ਼ੁਰੂ ਕੀਤੀ ਸੀ । ਉਥੇ ਬਹੁਤ ਸਾਰੇ ਅਧਿਕਾਰੀ ਤੇ ਕਰਮਚਾਰੀ ਦੋਸਤ ਬਣ ਗਏ । ਉਹ ਦੋਸਤੀ 50 ਸਾਲ ਬਾਅਦ ਵੀ ਬਰਕਰਾਰ ਹੈ । ਏਥੇ ਮੈਂ ਤਿੰਨ ਦੋਸਤਾਂ ਹਰਦੀਪ ਸਿੰਘ , ਰਮਣੀਕ ਸਿੰਘ ਸੈਣੀ ਅਤੇ ਫ਼ਕੀਰ ਸਿੰਘ ਦੀ ਦੋਸਤੀ ਬਾਰੇ ਦੱਸਣਾ ਚਾਹੁੰਦਾ ਹਾਂ , ਜਿਨ੍ਹਾਂ ਨੇ ਅਖ਼ੀਰ ਤੱਕ ਨਿਭਣ ਦੇ ਸੁਪਨੇ ਸਿਰਜੇ ਸਨ ।   ਲਗਪਗ ਹਰ ਰੋਜ਼ ਹੀ ਉਹ ਇੱਕ ਦੂਜੇ ਦੇ ਘਰ ...