Posts

ਹਰਵਿੰਦਰ ਸਿੰਘ ਭੱਟੀ ਦਾ ਕਾਵਿ ਸੰਗ੍ਰਹਿ ‘ਵੰਡਨਾਮਾ’ ਰੂਹ ਦੀ ਆਵਾਜ਼

Image
     1947 ਵਿੱਚ ਦੇਸ਼ ਦੀ ਹੋਈ ਵੰਡ ਸੰਬੰਧੀ ਬਹੁਤ ਸਾਰਾ ਸਾਹਿਤ ਪੰਜਾਬੀ , ਹਿੰਦੀ , ਉਰਦੂ ਅਤੇ   ਅੰਗਰੇਜ਼ੀ ਵਿੱਚ ਰਚਿਆ ਜਾ ਚੁੱਕਿਆ ਹੈ । ਪੰਜਾਬੀ ਵਿੱਚ ਨਾਵਲ , ਕਹਾਣੀਆਂ ਅਤੇ ਕਵਿਤਾ ਦੀਆਂ ਪੁਸਤਕਾਂ ਵੱਡੀ ਮਾਤਰਾ ਵਿੱਚ ਮਿਲਦੀਆਂ ਹਨ । ਅੰਮ੍ਰਿਤਾ ਪ੍ਰੀਤਮ ਦੀ ਇੱਕ ਕਵਿਤਾ ‘ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ   ਵਿੱਚੋਂ ਬੋਲ ’ ਨੇ ਹੀ ਹਲੂਣਕੇ ਰੱਖ ਦਿੱਤਾ ਸੀ ਪ੍ਰੰਤੂ ਹਰਵਿੰਦਰ ਸਿੰਘ ਭੱਟੀ ਦੇ ਵੰਡਨਾਮੇ ਨੇ ਤਾਂ ਹਰ ਪੰਜਾਬੀ ਦੀ ਮਾਨਸਿਕਤਾ ਨੂੰ ਕੁਰੇਦ ਕੇ ਰੱਖ ਦਿੱਤਾ ਹੈ , ਇਹ ਵੰਡਨਾਮਾ ਇੱਕ ਲੰਬੀ ਕਵਿਤਾ ਦੇ ਰੂਪ ਵਿੱਚ ਹੈ , ਪ੍ਰੰਤੂ ਇਸ ਵਿੱਚ 25 ਕਵਿਤਾਵਾਂ ਤਰਤੀਵ ਵਾਰ ਵੱਖ - ਵੱਖ ਸਥਿਤੀਆਂ ਅਤੇ ਸਮੇਂ ਅਨੁਸਾਰ ਹਨ । ਕਵਿਤਾਵਾਂ ਦੀ ਹਰ ਸਤਰ ਸੁਚੇਤ ਪੰਜਾਬੀਆਂ ਨੂੰ ਉਸ ਦੁੱਖਦਾਈ ਸਮੇਂ ਦੀ ਤਸਵੀਰ ਖਿੱਚ ਕੇ ਝੰਜੋੜ ਦਿੰਦੀ ਹੈ , ਜਿਸ ਨੇ ਅੰਗਰੇਜ਼ਾਂ ਦੀਆਂ ਚਾਲਾਂ ਦਾ ਪਰਦਾ ਫਾਸ਼ ਕਰਕੇ ਇਨਸਾਨੀਅਤ ਨੂੰ ਦਾਗ਼ਦਾਰ ਕਰਨ ਦੇ ਮਨਸੂਬੇ ਨੂੰ ਦਰਸਾਇਆ ਹੈ । ਇਹ ਵੰਡਨਾਮਾ ਸ਼ਾਹ ਮੁਹੰਮਦ ਵੱਲੋਂ ਐਂਗਲੋ ਸਿੱਖ ਵਾਰ ਬਾਰੇ ਲਿਖੇ ਜੰਗਨਾਮੇ ਦੀ ਤਰਜ ‘ ਤੇ ਲਿਖਿਆ ਗਿਆ ਹੈ । ਉਹ ਜੰਗਨਾਮਾ ਜੋਸ਼ ਪੈਦਾ ਕਰਦਾ ਸੀ ਪ੍ਰੰਤੂ ਇਹ ਵੰਡਨਾਮਾ ਹਿਰਦਿਆ...

ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ ਹਨ

Image
    ਸਿੱਖ ਧਰਮ ਦੇ ਪੈਰੋਕਾਰਾਂ ਲਈ ਪੰਜ ਤਖ਼ਤ ਸਰਵੋਤਮ ਹਨ । ਇਨ੍ਹਾਂ ਤਖ਼ਤਾਂ ਅਤੇ ਉਨ੍ਹਾਂ ‘ ਤੇ ਸ਼ਸ਼ੋਭਤ ਜਥੇਦਾਰ ਸਾਹਿਬਾਨ ਬਾਰੇ ਕੋਈ ਕਿੰਤੂ ਪ੍ਰੰਤੂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿਆਣਪ ਤੋਂ ਕੰਮ ਲੈਂਦਿਆਂ ਗਿਅਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਅਸਤੀਫ਼ਾ ਰੱਦ ਕਰਕੇ   ਤਖ਼ਤਾਂ ਦੇ   ਜਥੇਦਾਰ / ਸਿੱਖ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ / ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਸੀ ਟਕਰਾਓ ਤੋਂ ਬਚਾ ਲਿਆ ਹੈ । ਜਿਸ ਤਰ੍ਹਾਂ ਹੁਣ ਸਿੱਖ ਧਰਮ ਦੇ ਵਕਾਰ ਨੂੰ ਸੱਟ ਮਾਰਨ ਲਈ ਹਮਲਾ ਹੋਇਆ ਹੈ , ਇਸੇ ਤਰ੍ਹਾਂ ਸਿੱਖ ਧਰਮ ਦੀ ਵੱਧਦੀ ਮਹੱਤਤਾ ਨੂੰ ਰੋਕਣ ਲਈ ਕਈ ਵਾਰ ਪਹਿਲਾਂ ਵੀ ਹਮਲੇ ਹੋਏ ਹਨ । ਅਕਾਲੀ ਫੂਲਾ ਸਿੰਘ ਤੋਂ ਬਾਅਦ ਪਹਿਲੀ ਵਾਰ ਸਿੱਖ ਪੰਥ ਦੇ ਜਥੇਦਾਰ ਸਾਹਿਬਨ ਵੱਲੋਂ ਪੰਥ ਵਿਰੋਧੀਆਂ ਦੀਆਂ ਅਵੱਗਿਆਵਾਂ ਬਾਰੇ ਦਲੇਰੀ ਵਾਲਾ ਫ਼ੈਸਲਾ ਕੀਤਾ ਗਿਆ ਹੈ । ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਸੀਨੀਅਰ ਅਕਾਲੀ ਨੇਤਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਸੰਬੰਧੀ ਕੀਤੇ ਗਏ ਕਿੰਤੂ ਪ੍ਰੰਤੂ ਤੋਂ ...