ਰਾਜਬੀਰ ਮੱਲ੍ਹੀ ਦਾ ਕਾਵਿ ਸੰਗ੍ਰਹਿ ‘ਸਿੱਲ੍ਹਾ ਚਾਨਣ’ ਸਮਾਜਿਕ ਭਾਵਨਾਵਾਂ ਦੀ ਪ੍ਰਤੀਕ

ਰਾਜਬੀਰ ਮੱਲ੍ਹੀ ਸੰਵੇਦਨਸ਼ੀਲ ਸ਼ਾਇਰ ਹੈ । ਉਸ ਦੇ ਪਲੇਠੇ ਕਾਵਿ ਸੰਗ੍ਰਹਿ ‘ ਸਿੱਲ੍ਹਾ ਚਾਨਣ ’ ਦੀਆਂ ਕਵਿਤਾਵਾਂ ਬਹੁਤ ਹੀ ਸੰਵੇਦਨਸ਼ੀਲ ਅਤੇ ਮਨੁੱਖਤਾ ਦੀਆਂ ਸਮਾਜਿਕ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ । ਸਮਾਜ ਵਿੱਚ ਵਾਪਰ ਰਹੀਆਂ ਅਨੇਕਾਂ ਘਟਨਾਵਾਂ ਅਤੇ ਅਸਮਾਨਤਾਵਾਂ ਦੀਆਂ ਘਿਨਾਉਣੀਆਂ ਪ੍ਰਸਥਿਤੀਆਂ ਦਾ ਵਰਣਨ ਕਰਦੀਆਂ ਹਨ । ਰਾਜਬੀਰ ਮੱਲ੍ਹੀ ਦੀਆਂ ਕਵਿਤਾਵਾਂ ਮਾਨਵਤਾ ਦੀ ਮਾਨਸਿਕਤਾ ਦੀ ਉਥਲ ਪੁਥਲ ਨੂੰ ਲੋਕਾਈ ਦੇ ਸਾਹਮਣੇ ਪ੍ਰਗਟਾਉਂਦੀਆਂ ਹੋਈਆਂ ਮਨੁੱਖਤਾ ਨੂੰ ਅਜਿਹੇ ਖਲਜਗਣ ਵਿੱਚੋਂ ਨਿਕਲਣ ਲਈ ਪ੍ਰੇਰਦੀਆਂ ਹਨ । ਸ਼ਾਇਰ ਆਪਣੀ ਗੱਲ ਸਿੰਬਾਲਿਕ ਢੰਗ ਨਾਲ ਅਸਿਧੇ ਤੌਰ ‘ ਤੇ ਕਹਿੰਦਾ ਹੈ । ਇਨਸਾਨੀ ਜ਼ਿੰਦਗੀ ਜਦੋਜਹਿਦ ਦਾ ਦੂਜਾ ਨਾਮ ਹੈ । ਮਨੁੱਖ ਨੂੰ ਸਮਾਜਿਕ ਜੀਵਨ ਵਿੱਚ ਵਿਚਰਦਿਆਂ ਅਨੇਕਾਂ ਅਣਸੁਖਾਵੀਂਆਂ ਪ੍ਰਸਥਿਤੀਆਂ ਵਿੱਚੋਂ ਲੰਘਣ ਲਈ ਮਜ਼ਬੂਰ ਕਰਦੀਆਂ ਹਨ । ਉਸ ਦੀਆਂ ਕਵਿਤਾਵਾਂ ਮੁਹੱਬਤ ਦੇ ਗੀਤ ਨਹੀਂ ਗਾਉਂਦੀਆਂ ਸਗੋਂ ਸਮਾਜਿਕ ਸਰੋਕਾਰਾਂ ਦੀ ਪ੍ਰੀਨਿਧਤਾ ਕਰਦੀਆਂ ਹਨ । ‘ ਮੈਂ ਤੇ ਮੇਰੀ ਜ਼ਿੰਦਗੀ ’ ਕਵਿਤਾ ਜਦੋਜਹਿਦ ਦਾ ਪ੍ਰਗਟਾਵਾ ਕਰਦੀ ਹੈ । ‘ ਜੂਠੀ ਚੁੱਪ ’ ਕਵਿਤਾ ਵਿੱਚ ਸ਼ਾਇਰ ਸਿੰਬਾਲਿਕ ਢੰਗ ਨਾਲ ਸਮਾਜਿਕ ਮਿਲਾਵਟ ਅਤੇ ਮਨੁੱਖ ਦੇ ਰਸਤੇ ਵਿੱਚ...