ਕਾਂਗਰਸ ਪਾਰਟੀ ਦੇ ਨਵੇਂ-ਨਵੇਂ ਫਾਰਮੂਲਿਆਂ ਦੇ ਕੀ ਨਤੀਜੇ ਨਿਕਲਣਗੇ?

ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾ ਲਈ ਉਮੀਦਵਾਰਾਂ ਦੀ ਚੋਣ ਕਰਨ ਸਮੇਂ ਕਾਂਗਰਸ ਪਾਰਟੀ ਨੇ ਇੱਕ ਹੋਰ ਨਵਾਂ ਫਾਰਮੂਲਾ ਬਣਾਕੇ ਚੋਣ ਜਿੱਤਣ ਦੀ ਯੋਜਨਾ ਬਣਾਈ ਹੈ । ਇਹ ਯੋਜਨਾ ਆਪਣੇ ਪੈਰੀਂ ਖੁਦ ਹੀ ਕੁਹਾੜੀ ਮਾਰਨ ਵਾਲੀ ਲੱਗਦੀ ਹੈ । ਨਵੇਂ - ਨਵੇਂ ਫਾਰਮੂਲੇ ਦੇ ਕੇ ਕਾਂਗਰਸ ਪਾਰਟੀ ਆਪਣੇ ਹਿਸਾਬ ਨਾਲ ਤਾਂ ਵਧੀਆ ਚੋਣ ਰਣਨੀਤੀ ਬਣਾਉਂਦੀ ਹੈ ਪ੍ਰੰਤੂ ਅਜਿਹੀਆਂ ਰਣਨੀਤੀਆਂ ਹਮੇਸ਼ਾ ਸਾਰਥਿਕ ਸਾਬਤ ਨਹੀਂ ਹੁੰਦੀਆਂ । ਦਿਗਜ਼ ਨੇਤਾਵਾਂ ਨੂੰ ਟਿਕਟ ਦੇਣੇ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਉਸ ਦੇ ਨਾਲ ਸਥਾਨਕ ਨੇਤਾਵਾਂ ਵਿੱਚ ਨਰਾਜ਼ਗੀ ਪੈਦਾ ਹੁੰਦੀ ਹੈ , ਜਿਹੜੀ ਪਾਰਟੀ ਲਈ ਲਾਹੇਬੰਦ ਨਹੀਂ ਹੁੰਦੀ । ਦਿਗਜ਼ ਨੇਤਾਵਾਂ ਦਾ ਸਮੁੱਚੇ ਸੂਬੇ ਵਿੱਚ ਪ੍ਰਭਾਵ ਤਾਂ ਹੁੰਦਾ ਹੈ । ਇਹ ਪ੍ਰਭਾਵ ਚੋਣ ਪ੍ਰਚਾਰ ਲਈ ਤਾਂ ਸ਼ੁਭ ਸਾਬਤ ਹੋ ਸਕਦਾ ਹੈ ਪ੍ਰੰਤੂ ਖੁਦ ਦੂਜੇ ਥਾਂ ‘ ਤੇ ਆ ਕੇ ਚੋਣ ਲੜਨ ਵਿੱਚ ਸਹਾਈ ਹੋਣਾ ਸੰਭਵ ਨਹੀਂ ਹੁੰਦਾ । ਇਸ ਵਾਰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਉਣ ਸਮੇਂ ਸਥਾਨਕ ਵਰਕਰਾਂ / ਨੇਤਾਵਾਂ ਨੂੰ ਅਣਡਿਠ ਕਰਕੇ ਆਪਣਾ ਨੁਕਸਾਨ ਆਪ ਹੀ ਕਰ ਲਿਆ ਲੱਗਦਾ ਹੈ । ਹਰ ਚੋਣ ਵਿੱਚ ਪਾਰਟੀ ਦੀ ਚੋਣ ਮੁਹਿੰਮ ਹਮੇਸ਼ਾ ਪਾਰਟੀ ਦੇ ਟਕਸਾਲੀ ਸਥਾਨਕ ਵਰਕਰ / ਨੇਤ...