Posts

ਅਲਵਿਦਾ ! ਸਿੱਖੀ ਸੋਚ ਨੂੰ ਪ੍ਰਣਾਈ ਕਵਿਤਰੀ ਗੁਰਦੇਵ ਕੌਰ ਖ਼ਾਲਸਾ ਯੂ.ਐਸ.ਏ.

Image
      ਜ਼ਿੰਦਗੀ ਜਦੋਜਹਿਦ ਦਾ ਦੂਜਾ ਨਾਮ ਹੈ । ਹਰ ਇਨਸਾਨ ਨੂੰ ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਿਹੜਾ ਇਨਸਾਨ ਸਮੱਸਿਆਵਾਂ ਤੇ ਕਾਬੂ ਪਾਉਣ ਵਿਚ ਸਫਲ ਹੋ ਜਾਂਦਾ ਹੈ , ਉਹ ਹਮੇਸ਼ਾ ਸੱਚ ਉਪਰ ਪਹਿਰਾ ਦੇਣ ਨੂੰ ਤਰਜੀਹ ਦਿੰਦਾ ਹੈ । ਬੀਬੀ ਗੁਰਦੇਵ ਕੌਰ ਖ਼ਾਲਸਾ ਯੂ . ਐਸ . ਏ . ਇੱਕ ਅਜਿਹੀ ਸ਼ਖ਼ਸ਼ੀਅਤ ਸੀ , ਜਿਹੜੀ ਆਪਣੀ ਹਿੰਮਤ ਅਤੇ ਹੌਸਲੇ ਨਾਲ ਗੁਰਬਤ ਦੀ ਜ਼ਿੰਦਗੀ ਨੂੰ ਵੀ ਸੁਖਾਲਾ ਬਣਾਉਣ ਵਿਚ ਸਫਲ ਹੋਈ । ਉਸ ਨੇ ਜ਼ਮੀਨੀ ਹਕੀਕਤਾਂ ਦਾ ਮੁਕਾਬਲਾ ਕਰਦਿਆਂ ਗੁਰਬਾਣੀ ਨੂੰ ਆਪਣਾ ਮਾਰਗ ਦਰਸ਼ਕ ਬਣਾਇਆ , ਜਿਸ ਦੇ ਨਾਲ ਉਸ ਨੇ ਸਬਰ ਤੇ ਸੰਤੋਖ਼ ਦਾ ਪੱਲਾ ਫੜਕੇ ਗ਼ਮੀ ਨੂੰ ਖ਼ੁਸ਼ੀ ਵਿਚ ਬਦਲਣ ਦੇ ਸਮਰੱਥ ਹੋਈ । ਉਸ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਢਕੋਵਾਲ ਵਿਖੇ ਰਾਮਗੜ੍ਹੀਆ ਗੁਰਸਿੱਖ ਅੰਮ੍ਰਿਤਧਾਰੀ ਪਰਿਵਾਰ ਵਿਚ ਹਰਨਾਮ ਸਿੰਘ ਅਤੇ ਮਾਤਾ ਹਰਬੰਸ ਕੌਰ ਦੇ ਘਰ ਹੋਇਆ । ਉਸ ਦਾ ਪਿਤਾ ਪਹਿਲਾਂ ਫ਼ੌਜ ਅਤੇ ਬਾਅਦ ਵਿਚ ਨੰਗਲ ਡੈਮ ਅਤੇ ਦੇਸ਼ ਦੇ ਬਹੁਤ ਸਾਰੇ ਰਾਜਾਂ ਵਿਚ ਸੇਵਾ ਕਰਦੇ ਰਹੇ ਸਨ । ਇਸ ਲਈ ਗੁਰਦੇਵ ਕੌਰ ਖ਼ਾਲਸਾ ਨੂੰ ਵੀ ਪਰਿਵਾਰ ਦੇ ਨਾਲ ਹੀ ਦੇਸ਼ ਦੇ ਵੱਖ - ਵੱਖ ਸ਼ਹਿਰਾਂ ਵਿਚ ਵਿਚਰਨ ਦਾ ਮੌਕਾ ਮਿਲਦਾ ਰਿਹਾ , ਜ...

ਡਾ.ਬਲਦੇਵ ਸਿੰਘ ਕੰਦੋਲਾ ਦੀ ਪੁਸਤਕ ਵਿਗਿਆਨ ਕੀ ਹੈ? ਪੰਜਾਬੀ ਪ੍ਰੇਮੀਆਂ ਲਈ ਲਾਹੇਬੰਦ

Image
     ਡਾ . ਬਲਦੇਵ ਸਿੰਘ ਕੰਦੋਲਾ ਖੁਦ ਇੱਕ ਵਿਗਿਆਨੀ ਹਨ , ਉਨ੍ਹਾਂ ਦੀ ਖੋਜੀ ਪੁਸਤਕ ‘‘ ਵਿਗਿਆਨ ਕੀ ਹੈ ? ਵਿਗਿਆਨ ਦੀ ਵਿਚਾਰਧਾਰਾ , ਵਿਧੀ ਅਤੇ ਤਰਕ ’’ ਵਿਗਿਅਨਕ ਸੋਚ ਦਾ ਪ੍ਰਗਟਾਵਾ ਹੈ ।   ਮੁੱਢਲੇ ਤੌਰ ਤੇ ਇਹ ਪੁਸਤਕ ਪੰਜਾਬੀ ਪ੍ਰੇਮੀਆਂ ਨੂੰ ਵਿਗਿਆਨ ਦੀ ਪੜ੍ਹਾਈ ਪੰਜਾਬੀ ਭਾਸ਼ਾ ਵਿੱਚ ਕਰਨ ਲਈ ਉਤਸ਼ਾਹਤ ਕਰਨ ਦਾ ਉਦਮ ਹੈ । ਜਿਹੜੇ ਲੋਕ ਕਹਿੰਦੇ ਸੀ ਕਿ ਵਿਗਿਆਨ ਪੰਜਾਬੀ ਵਿੱਚ ਪੜ੍ਹਾਇਆ ਨਹੀਂ ਜਾ ਸਕਦਾ , ਉਨ੍ਹਾਂ ਲਈ ਡਾ . ਬਲਦੇਵ ਸਿੰਘ ਕੰਦੋਲਾ ਨੇ ਮਾਰਗ ਦਰਸ਼ਨ ਕੀਤਾ ਹੈ । ਪੁਸਤਕ ਨੂੰ 10 ਕਾਂਡਾਂ ਵਿੱਚ ਵੰਡਿਆ ਹੈ । ਦਸਵੇਂ ਕਾਂਡ ਵਿੱਚ ਹਵਾਲਾ ਪੁਸਤਕਾਂ ਦਾ ਜ਼ਿਕਰ ਹੈ । ਪਹਿਲੇ ਕਾਂਡ ਵਿਗਿਆਨ ਦਾ ਸ੍ਵਰੂਪ ਵਿੱਚ ਪਰਿਚੈ , ਭਾਸ਼ਾ ਅਤੇ ਵਿਗਿਆਨਕ ਸੋਚ , ਵਿਗਿਆਨ ਦੀ ਪਰਿਭਾਸ਼ਾ , ਯੂਰਪੀ ਪੁਨਰ - ਜਾਗ੍ਰਤੀਕਾਲ ਅਤੇ ਵਿਗਿਆਨ , ਵਿਗਿਆਨ ਅਤੇ ਧਰਮ , ਵਿਗਿਆਨ ਅਤੇ ਨੈੇਤਿਕਤਾ ,   ਵਿਗਿਆਨ ਅਤੇ ਸਮਾਜ , ਵਿਗਿਆਨ ਅਤੇ ਸਭਿਆਚਾਰ ਅਤੇ ਵਿਗਿਆਨ ਦੀ ਸਫਲਤਾ ਸ਼ਾਮਲ ਹਨ । ਇਨ੍ਹਾਂ ਵਿੱਚ ਬੜੀ ਬਾਰੀਕੀ ਨਾਲ ਇਤਿਹਾਸਕ ਤੱਥਾਂ ਤੇ ਅਧਾਰਤ ਜਾਣਕਾਰੀ ਦਿੱਤੀ ਗਈ ਹੈ ।   ਭਾਰਤੀ ਵਿਗਿਆਨਕ   ਰਹਿਮਤਾਂ ਨੂੰ ਦੇਵੀ ਦੇਵਤਿਆਂ ਦੀ ਦੇਣ ਸਮਝਕੇ ਵਹਿਮਾਂ ਭਰਮਾ ...