ਰਵਿੰਦਰ ਸਿੰਘ ਸੋਢੀ ਦਾ ਕਹਾਣੀ ਸੰਗ੍ਰਹਿ ‘ਹੱਥਾਂ ‘ਚੋਂ ਕਿਰਦੀ ਰੇਤ’ ਪੰਜਾਬੀ ਸਭਿਅਚਾਰ ਦੀ ਮਹਿਕ
.jpg)
ਰਵਿੰਦਰ ਸਿੰਘ ਸੋਢੀ ਬਹੁਪੱਖੀ ਸਾਹਿਤਕਾਰ ਹੈ । ਉਸ ਦੀਆਂ ਡੇਢ ਦਰਜਨ ਨਾਟਕ , ਖੋਜ , ਕਵਿਤਾ , ਆਲੋਚਨਾ , ਵਾਰਤਕ , ਜੀਵਨੀ , ਅਨੁਵਾਦ ਅਤੇ ਕਹਾਣੀਆਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ । ਕਿੱਤੇ ਵਜੋਂ ਉਹ ਪੰਜਾਬੀ ਦਾ ਅਧਿਆਪਕ ਰਿਹਾ ਹੈ । ਉਸ ਦੀਆਂ ਕਹਾਣੀਆਂ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਉਹ ਐਮ . ਫਿਲ ਹੈ , ਪ੍ਰੰਤੂ ਸਾਹਿਤ ਦੇ ਰੂਪਾਂ ਨੂੰ ਉਹ ਆਮ ਬੁੱਧੀਜੀਵੀ ਵਿਦਵਾਨਾਂ ਵਾਂਗ ਬਣਾਏ ਗਏ ਮਾਪ ਦੰਡਾਂ ਅਨੁਸਾਰ ਲਿਖਣ ਤੇ ਪੜਚੋਲਣ ਦੇ ਹੱਕ ਵਿੱਚ ਨਹੀਂ । ਪੰਜਾਬੀ ਭਾਸ਼ਾ ਦਾ ਉਹ ਗੂੜ੍ਹ ਗਿਆਨੀ ਹੈ 1974 ਵਿੱਚ ਉਸ ਨੇ ਆਪਣਾ ਸਾਹਿਤਕ ਸਫਰ ਸ਼ੁਰੂ ਕੀਤਾ ਸੀ , ਜਿਹੜਾ ਲਗਾਤਾਰ ਹੁਣ ਤੱਕ ਜ਼ਾਰੀ ਹੈ । ਨੌਕਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਉਹ ਪਰਵਾਸ ਵਿੱਚ ਕੈਨੇਡਾ ਵਿਖੇ ਪਰਿਵਾਰ ਸਮੇਤ ਚਲਾ ਗਿਆ । ਪ੍ਰੰਤੂ ਉਹ ਪੰਜਾਬੀ ਵਿਰਾਸਤ , ਸਭਿਅਚਾਰ ਅਤੇ ਸਾਹਿਤ ਨਾਲ ਬਾਵਾਸਤਾ ਹੈ । ਪ੍ਰਵਾਸ ਵਿੱਚ ਬੈਠਕੇ ਵੀ ਉਸ ਦਾ ਪੰਜਾਬੀ ਮੋਹ ਬਰਕਰਾਰ ਹੈ । ਇਸ ਲਈ ਉਹ ਲਗਾਤਾਰ ਪੰਜਾਬੀ ਬੋਲੀ ਦੀ ਝੋਲੀ ਵਿੱਚ ਹਰ ਸਾਲ ਆਪਣੀਆਂ ਦੁਰਲਭ ਪੁਸਤਕਾਂ ਪਾ ਰਿਹਾ ਹੈ । ਪੰਜਾਬੀ ਦਾ ਕੋਈ ਅਖ਼ਬਾਰ ਅਤੇ ਮੈਗਜ਼ੀਨ ਨਹੀਂ , ਜਿਸ ਵਿੱਚ ਉਸਦੇ ਸਾਹਿਤਕ ਮਸ ਦੀ ਝਲਕ ਨਾ ਪੈਂਦ...