ਗੁਰਜਤਿੰਦਰ ਸਿੰਘ ਰੰਧਾਵਾ ਦੀ ‘ਪ੍ਰਵਾਸੀ ਕਸਕ’ ਪੁਸਤਕ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਦੇ ਹਲ ਦਾ ਵਕਾਲਤਨਾਮਾ
ਗੁਰਜਤਿੰਦਰ ਸਿੰਘ ਰੰਧਾਵਾ ਲੰਬੇ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ । ਪੰਜਾਬ ਵਿੱਚ ਪੱਤਰਕਾਰੀ ਕਰਦਾ ਸੀ ਪ੍ਰੰਤੂ ਅਮਰੀਕਾ ਵਿੱਚ ਪਹੁੰਚ ਕੇ ਵੀ ਪੱਤਰਕਾਰੀ ਕਰ ਰਿਹਾ ਹੈ । ਉਹ ਸਾਧਾਰਨ ਪੱਤਰਕਾਰ / ਸੰਪਾਦਕ ਨਹੀਂ ਸਗੋਂ ਇੱਕ ਖੋਜੀ ਇਤਿਹਾਸਕਾਰ ਦੀ ਤਰ੍ਹਾਂ ਖੋਜ ਕਰਕੇ ਸਮਤੁਲ ਸੰਪਾਦਕੀਆਂ ਲਿਖਦਾ ਹੈ । ਉਸ ਨੇ ਕੈਲੇਫੋਰਨੀਆਂ ਪੰਜਾਬੀਆਂ ਦੇ ਗੜ੍ਹ ਵਾਲੇ ਸੂਬੇ ਦੇ ਸਕਾਰਮੈਂਟੋ ਸ਼ਹਿਰ ਵਿੱਚ ਆਪਣਾ ਸਪਤਾਹਕ ਅਖ਼ਬਾਰ ‘ ਪੰਜਾਬ ਮੇਲ ਯੂ . ਐਸ . ਏ ’. ਪ੍ਰਕਾਸ਼ਤ ਕਰਨਾ ਸ਼ੁਰੂ ਕਰ ਦਿੱਤਾ । ਪ੍ਰਵਾਸ ਵਿੱਚ ਅਖ਼ਬਾਰ ਪ੍ਰਕਾਸ਼ਤ ਕਰਨਾ ਖਾਲਾ ਜੀ ਦਾ ਵਾੜਾ ਨਹੀਂ , ਏਥੇ ਤਾਂ ਸੱਪ ਦੀ ਖੁੱਡ ਨੂੰ ਹੱਥ ਪਾਉਣ ਦੇ ਬਰਾਬਰ ਹੁੰਦਾ ਹੈ ਕਿਉਂਕਿ ਅਮਰੀਕਾ ਦੇ ਕਾਨੂੰਨ ਭਾਰਤ ਦੇ ਅਖ਼ਬਾਰੀ ਕਾਨੂੰਨਾਂ ਨਾਲੋਂ ਵੱਖਰੀ ਕਿਸਮ ਦੇ ਹਨ । ਅਖ਼ਬਾਰ ਨੂੰ ਪੜ੍ਹਨਯੋਗ ਬਣਾਉਣ ਲਈ ਬੜੀ ਜਦੋਜਹਿਦ ਕਰਨੀ ਪੈਂਦੀ ਹੈ । ਉਸ ਦੀਆਂ ਸੰਪਾਦਕੀਆਂ ਦੀ ਸੁਰ ਪੰਜਾਬੀ ਭਾਈਚਾਰੇ ਨੂੰ ਪ੍ਰਭਾਵਤ ਕਰਨ ਲਈ ਕਾਇਲ ਕਰ ਗਈ , ਜਿਸ ਕਰਕੇ ਇਹ ਅਖ਼ਬਾਰ ਜਲਦੀ ਹੀ ਅਮਰੀਕਾ ਦੀ ਧਰਤੀ ‘ ਤੇ ਪੰਜਾਬੀਆਂ ਦਾ ਮੁੱਦਈ ਬਣਕੇ ਹਰਮਨ ਪਿਆਰਾ ਹੋ ਗਿਆ । ਪੰਜਾਬੀ ਪਾਠਕ ਹਰ ਹਫ਼ਤੇ ਨਵੇਂ ਅੰਕ ਦੀ ਇੰਤਜ਼ਾਰ ਕਰਦੇ ਰਹਿੰਦੇ ਹਨ । ਇਸ ਅਖ਼...